ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੀ ਵਿਚਾਰਧਾਰਾ ਅਪਨਾਵੇ ਨੌਜਵਾਨ ਪੀੜ੍ਹੀ : ਬਲਬੀਰ ਸਿੰਘ ਸਿੱਧੂ
ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੀ ਵਿਚਾਰਧਾਰਾ ਅਪਨਾਵੇ ਨੌਜਵਾਨ ਪੀੜ੍ਹੀ : ਬਲਬੀਰ ਸਿੰਘ ਸਿੱਧੂ
Page Visitors: 2331

ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੀ ਵਿਚਾਰਧਾਰਾ ਅਪਨਾਵੇ ਨੌਜਵਾਨ ਪੀੜ੍ਹੀ : ਬਲਬੀਰ ਸਿੰਘ ਸਿੱਧੂ
ਸ਼ਹੀਦ ਊਧਮ ਸਿੰਘ ਦੇ ਜਨਮ ਸ਼ਤਾਬਦੀ ਸਮਾਰੋਹ ਸਬੰਧੀ ਹੋਇਆ ਸਮਾਗਮ
ਅਜਾਦ ਭਾਰਤ ਵਿੱਚ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਜਿੱਹੇ ਸੱਚੇ ਵਿਅਕਤੀ ਕੀਤੇ ਜਾ ਰਹੇ ਹਨ ਕਤਲ
 ਸ਼ਹੀਦ ਊਧਮ ਸਿੰਘ ਨਾਲ ਸਬੰਧਤ ਲੰਡਨ ਵਿੱਚ ਪਈਆਂ ਵਸਤਾਂ ਭਾਰਤ ਮੰਗਵਾਏ ਕੇਂਦਰ ਸਰਕਾਰ 
By : ਜਗਦੀਸ਼ ਥਿੰਦ
Sunday, Jan 20, 2019 06:10 PM
ਸ਼ਰਧਾਂਜਲੀ ਸਮਾਰੋਹ ਦੌਰਾਨ ਸਰਦਾਰ ਬਲਬੀਰ ਸਿੰਘ ਸਿੱਧੂ , ਜਰਨੈਲ ਸਿੰਘ ਸੰਧਾ , ਬਲਵਿੰਦਰ ਜੰਮੂ , ਜਗਦੀਸ਼ ਥਿੰਦ ਅਤੇ ਹੋਰ ਆਗੂ ।
  ਬਾਬੂਸ਼ਾਹੀ ਬਿਉਰੋ
ਚੰਡੀਗੜ੍ਹ
 20 ਜਨਵਰੀ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਆਪਣੀ ਜਾਨ  ਕੁਰਬਾਨ ਕਰਨ ਵਾਲੇ ਯੋਧੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਅੱਜ ਸ਼ਹੀਦ ਊਧਮ ਸਿੰਘ ਭਵਨ ਸੈਕਟਰ 44 ਚੰਡੀਗੜ੍ਹ ਵਿਖੇ ਕਰਵਾਇਆ ਗਿਆ
  ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਜਿੱਥੇ ਸ਼ਹੀਦ ਵੱਲੋਂ ਇੱਕੀ ਸਾਲ ਤੱਕ ਬਦਲੇ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਸ਼ਹੀਦ ਨੂੰ ਪ੍ਰਣਾਮ ਕੀਤਾ ਉਥੇ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ , ਸ਼ਹੀਦ ਭਗਤ ਸਿੰਘ ਵਰਗੇ ਸੂਰਬੀਰਾਂ ਵੱਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਲ ਕੇ ਯਤਨ ਕਰਨ ਦੀ ਜ਼ਰੂਰਤ ਹੈ ।
   ਉਨ੍ਹਾਂ ਕਿਹਾ ਕਿ ਅੱਜ ਪੱਛਮੀ ਸੱਭਿਆਚਾਰ ਅਧੀਨ ਹੋ ਕੇ  ਨੌਜਵਾਨ ਪੀੜੀ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਬਣੇ ਇਸ ਭਵਨ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸੈਮੀਨਾਰ ਕਰਵਾਉਣ ਦੇ ਨਾਲ ਨਾਲ ਹੋਰ ਪ੍ਰੋਗਰਾਮ ਸਮੇਂ --ਸਮੇਂ ਤੇ ਉਲੀਕੇ ਜਾਣ । ਉਨ੍ਹਾਂ ਕਿਹਾ ਕਿ ਸਿੱਖਿਆ ਲਈ ਚਾਹੇ ਸਰਕਾਰਾਂ ਵੱਲੋਂ ਬਹੁਤ ਕੁੱਝ ਕੀਤਾ ਗਿਆ ਹੈ ਪਰ ਦਿਹਾਤੀ ਖੇਤਰ ਵਿੱਚ ਅਜੇ ਵੀ ਬਹੁਤ  ਕੁਝ ਕੀਤੇ ਜਾਣ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਦੇ ਨਾਲ - ਨਾਲ ਦਹੇਜ , ਅਨਪੜ੍ਹਤਾ ਵਰਗੀਆਂ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਹੰਭਲੇ ਮਾਰਨ ਦੀ ਜ਼ਰੂਰਤ ਹੈ ।
  ਸ਼ਹੀਦ ਊਧਮ ਸਿੰਘ ਚੈਰੀਟੇਬਲ ਭਵਨ ਸੁਸਾਇਟੀ ਦੇ ਚੇਅਰਮੈਨ ਜਰਨੈਲ ਸਿੰਘ ਸੰਧਾ ਮੰਗ ਰੱਖੀ ਕਿ ਸ਼ਹੀਦ ਊਧਮ ਸਿੰਘ ਵੱਲੋਂ ਵਰਤੇ ਗਏ ਪਿਸਟਲ , ਉਨ੍ਹਾਂ ਦੀ ਨਿੱਜੀ ਡੇਅਰੀ ਅਤੇ ਹੋਰ ਵਸਤਾਂ ਜੋ ਲੰਡਨ ਵਿੱਚ ਪਈਆਂ ਹਨ ਉਨ੍ਹਾਂ ਨੂੰ ਕੇਂਦਰ ਸਰਕਾਰ ਭਾਰਤ ਲੈ ਕੇ ਆਵੇ । ਪੰਜਾਬ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਸ਼ਹੀਦ ਦੇ ਨਾਮ ਤੇ ਚੇਅਰ ਸਥਾਪਤ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਭਵਨ ਤੇ ਚੱਲ ਰਹੇ ਨਿਰਮਾਣ ਕਾਰਜ ਲਈ ਸੰਸਥਾ ਜਿੰਨਾਂ ਵੀ ਹੁਕਮ ਕਰੇਗੀ ਉਹ ਫੰਡ ਜਾਰੀ ਕਰਨਗੇ ।
  ਡਾਕਟਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਅੱਜ ਸਕੂਲ ਅਤੇ ਯੂਨੀਵਰਸਿਟੀਆਂ   ਦੇ ਇਤਿਹਾਸ ਵਿੱਚ ਸ਼ਹੀਦਾਂ ਦੇ ਇਤਿਹਾਸ ਨੂੰ ਤੋੜ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ।  ਸ਼ਹੀਦ ਊਧਮ ਸਿੰਘ ਸਬੰਧੀ ਇਹ ਸਪੱਸ਼ਟ ਨਹੀਂ ਲਿਖਿਆ ਗਿਆ ਕਿ ਉਨ੍ਹਾਂ ਜਨਰਲ ਡਾਇਰ ਨੂੰ ਕਿਸ ਗੁਨਾਹ ਦੀ ਵਜ੍ਹਾ ਤੇ ਪਾਰ ਬੁਲਾਇਆ ਸੀ । ਸ਼ਹੀਦ ਭਗਤ ਸਿੰਘ ਦੇ ਇਤਿਹਾਸ ਸਬੰਧੀ ਲਿਖਿਆ ਗਿਆ ਹੈ ਕਿ ਉਹ ਡਾਕੂ ਸੀ । ਉਨ੍ਹਾਂ ਕਿਹਾ ਕਿ ਗਲਤ ਪ੍ਰਚਾਰ ਹੋਣ ਕਾਰਨ ਹੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਾਲੇ ਪੀਲੀਏ ਅਤੇ ਕੈਂਸਰ ਦੇ ਨਾਮੁਰਾਦ ਰੋਗਾਂ ਦੀ ਜਕੜ ਵਿੱਚ ਆ ਚੁੱਕੇ ਹਨ ।
  ਅਮਰਜੀਤ ਕੌਰ ਢਿੱਲੋਂ ਨੇ ਜਿੱਥੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਨਾਲ ਹੀ ਕਿਹਾ ਕਿ ਅੱਜ ਵੀ ਸੱਚਾਈ ਦੀ ਆਵਾਜ਼ ਉਠਾਉਣ ਵਾਲਿਆਂ ਦਾ ਕਤਲ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪੱਤਰਕਾਰਤਾ ਰਾਹੀਂ ਹੋ ਰਹੇ ਜ਼ੁਲਮ ਸਬੰਧੀ ਆਵਾਜ਼ ਉਠਾਉਣ ਵਾਲੇ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ । ਇਸ ਮੌਕੇ ਉਨ੍ਹਾਂ ਵੱਲੋਂ ਸ਼ਹੀਦ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੀ ਬੇਟੀ ਸ੍ਰੁੇਅਸ਼ੀ ਛੱਤਰਪਤੀ ਦੀ ਨਜ਼ਮ " ਹੁਣ ਕਾਤਿਲ ਸੋਂ ਨਹੀਂ ਪਾਵੇਗਾ " ਸੁਣਾਈ , ਜਿਸ ਨਾਲ ਭਾਵੁਕ ਮਹੌਲ ਸਿਰਜਿਆ ਗਿਆ  ।
   ਉੂਧਮ ਬਲੱਡ ਡੋਨਰਜ਼ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਡਾ. ਸੰਜੀਵ ਕੰਬੋਜ , ਜਗਦੀਸ਼ ਥਿੰਦ , ਸ਼ਰਨਜੀਤ ਸਿੰਘ  ਅਤੇ ਹੋਰ ਸਾਥੀ ਮੌਜੂਦ ਰਹੇ । ਡਾਕਟਰ ਰਾਣੋ ਦੀ ਟੀਮ ਵੱਲੋਂ ਹੋਮਿਓਪੈਥੀ ਮੁਫ਼ਤ ਕੈਂਪ ਅਤੇ ਸ਼ਰਮਾ ਡੈਂਟਲ ਹਸਪਤਾਲ ਵੱਲੋਂ ਮੁਫ਼ਤ ਜਾਂਚ ਕੈਂਪ ਲਗਾਏ ਗਏ । ਸਟੇਜ ਦਾ ਸੰਚਾਲਨ ਸ੍ਰੀਮਤੀ ਵੀਨਾ ਜੰਮੂ ਨੇ ਬਾਖੂਬੀ ਕੀਤਾ । ਇਸ ਮੌਕੇ ਖੇਤਰ ਕੌਂਸਲਰ ਰਵਿੰਦਰ ਕੌਰ ਗੁਜਰਾਲ ਅਤੇ ਹੋਰ ਹਸਤੀਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ ।      
    ਜਰਨਲਿਸਟ ਬਲਵਿੰਦਰ ਜੰਮੂ ਨੇ ਸ਼ਹੀਦ ਦੀ ਯਾਦਗਾਰ ਸਬੰਧੀ ਕੀਤੇ ਜਾ ਰਹੇ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ । ਸੁਰੀਲੀ ਆਵਾਜ਼ ਦੀ ਮਲਿਕਾ ਹਰਪ੍ਰੀਤ ਕੌਰ ਨੇ ਸੱਭਿਆਚਾਰਕ ਗੀਤ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕੀਤਾ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.