ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੋਕ ਸਭਾ ਚੋਣਾਂ ਲਈ ਮਾਰਚ ਦੇ ਪਹਿਲੇ ਹਫਤੇ ਹੋ ਸਕਦੈ ਤਰੀਕਾਂ ਦਾ ਐਲਾਨ
ਲੋਕ ਸਭਾ ਚੋਣਾਂ ਲਈ ਮਾਰਚ ਦੇ ਪਹਿਲੇ ਹਫਤੇ ਹੋ ਸਕਦੈ ਤਰੀਕਾਂ ਦਾ ਐਲਾਨ
Page Visitors: 2330

ਲੋਕ ਸਭਾ ਚੋਣਾਂ ਲਈ ਮਾਰਚ ਦੇ ਪਹਿਲੇ ਹਫਤੇ ਹੋ ਸਕਦੈ ਤਰੀਕਾਂ ਦਾ ਐਲਾਨਲੋਕ ਸਭਾ ਚੋਣਾਂ ਲਈ ਮਾਰਚ ਦੇ ਪਹਿਲੇ ਹਫਤੇ ਹੋ ਸਕਦੈ ਤਰੀਕਾਂ ਦਾ ਐਲਾਨ

January 20
12:12 2019

ਨਵੀਂ ਦਿੱਲੀ, 20 ਜਨਵਰੀ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਕੀਤਾ ਜਾ ਸਕਦਾ ਹੈ। ਇਹ ਸੰਕੇਤ ਚੋਣ ਅਮਲ ਨਾਲ ਜੁੜੇ ਸੂਤਰਾਂ ਨੇ ਦਿੱਤਾ ਹੈ। ਮੌਜੂਦਾ ਲੋਕ ਸਭਾ ਦੀ ਮਿਆਦ ਤਿੰਨ ਜੂਨ ਤੱਕ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਵੱਲੋਂ ਹਾਲ ਦੀ ਘੜੀ ਇਹ ਫੈਸਲਾ ਕੀਤਾ ਜਾ ਰਿਹਾ ਹੈ ਕਿ ਚੋਣਾਂ ਦੇ ਪੜਾਅ ਕਿੰਨੇ ਹੋਣਗੇ ਤੇ ਕਿਹੜੇ ਮਹੀਨਿਆਂ ‘ਚ ਚੋਣ ਹੋਵੇਗੀ। ਸੂਤਰਾਂ ਨੇ ਕਿਹਾ ਕਿ ਚੋਣ ਪੜਾਅ, ਸੁਰੱਖਿਆ ਬਲਾਂ ਦੀ ਉਪਲਬਧਤਾ ਤੇ ਹੋਰਨਾਂ ਲੋੜਾਂ ‘ਤੇ ਮੁਨੱਸਰ ਕਰਨਗੇ।
   ਸੂਤਰਾਂ ਨੇ ਕਿਹਾ ਕਿ ਚੋਣਾਂ ਦੇ ਇਸ ਵੱਡੇ ਅਮਲ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦਾ ਹੈ। ਇਸ ਦੌਰਾਨ ਇਹ ਸੰਭਾਵਨਾ ਵੀ ਹੈ ਕਿ ਚੋਣ ਕਮਿਸ਼ਨ ਪਹਿਲਾਂ ਵਾਂਗ ਆਂਧਰਾ ਪ੍ਰਦੇਸ਼, ਉੜੀਸਾ, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾਵਾਂ ਦੀ ਚੋਣ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾਏ। ਉਧਰ ਜੰਮੂ ਕਸ਼ਮੀਰ ਅਸੈਂਬਲੀ ਭੰਗ ਹੋਣ ਕਰਕੇ ਚੋਣ ਕਮਿਸ਼ਨ 6 ਮਹੀਨਿਆਂ ਅੰਦਰ ਉਥੇ ਸੱਜਰੀਆਂ ਚੋਣਾਂ ਕਰਵਾਉਣ ਲਈ ਪਾਬੰਦ ਹੈ। ਜੇਕੇ ਅਸੈਂਬਲੀ ਨਵੰਬਰ 2018 ਨੂੰ ਭੰਗ ਕੀਤੀ ਗਈ ਸੀ ਤੇ ਇਸ ਹਿਸਾਬ ਨਾਲ ਇਥੇ ਮਈ ਮਹੀਨੇ ਤਕ ਚੋਣ ਕਰਵਾਉਣੀ ਬਣਦੀ ਹੈ। ਲਿਹਾਜ਼ਾ ਚੋਣ ਕਮਿਸ਼ਨ ਆਮ ਚੋਣਾਂ ਦੇ ਨਾਲ ਹੀ ਇਥੇ ਵੀ ਅਸੈਂਬਲੀ ਚੋਣਾਂ ਕਰਵਾ ਸਕਦਾ ਹੈ।
  ਪਰ ਜੰਮੂ ਕਸ਼ਮੀਰ ਵਿੱਚ ਚੋਣਾਂ ਦਾ ਅਮਲ ਸੂਬੇ ਦੇ ਗੁੰਝਲਦਾਰ ਸੁਰੱਖਿਆ ਹਾਲਾਤ ‘ਤੇ ਨਿਰਭਰ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.