ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ: ਹੱਥਾਂ ‘ਚ ਲਿਟ੍ਰੇਚਰ ਚੁੱਕ ਸਿੱਖ ਜਥੇਬੰਦੀਆਂ ਕਰ ਰਹੀਆਂ ਵਿਰੋਧ
ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ: ਹੱਥਾਂ ‘ਚ ਲਿਟ੍ਰੇਚਰ ਚੁੱਕ ਸਿੱਖ ਜਥੇਬੰਦੀਆਂ ਕਰ ਰਹੀਆਂ ਵਿਰੋਧ
Page Visitors: 2354

ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ : ਹੱਥਾਂ 'ਚ ਲਿਟ੍ਰੇਚਰ ਚੁੱਕ ਸਿੱਖ ਜਥੇਬੰਦੀਆਂ ਕਰ ਰਹੀਆਂ ਵਿਰੋਧ
By : ਬਾਬੂਸ਼ਾਹੀ ਬਿਊਰੋ
Friday, Feb 15, 2019 10:10 AM
ਕੋ
ਟਕਪੂਰਾ, 15 ਫਰਵਰੀ 2019 -

  ਨਵਾਂ ਸ਼ਹਿਰ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿੱਖ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ 'ਚ ਕੀਤੀ ਗਈ ਉਮਰਕੈਦ ਦੇ ਫ਼ੈਸਲੇ ਖ਼ਿਲਾਫ਼  "ਦਰਬਾਰ-ਏ-ਖ਼ਾਲਸਾ" ਦੇ ਸਿੰਘ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਵਿੱਚ ਉਹੀ ਸਾਹਿਤ ਤੇ ਲਿਟਰੇਚਰ ਆਪਣੇ ਹੱਥਾਂ 'ਚ ਫ਼ੜ੍ਹ ਕੇ ਪੁਲਿਸ ਤੇ ਸਰਕਾਰ ਦਾ ਵਿਰੋਧ ਕੀਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ ਸਾਹਿਤ ਪੜ੍ਹਨਾ ਤੇ ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਰੱਖਣਾ ਗੁਨਾਹ ਹੈ ਤਾਂ ਅਸੀਂ ਉਹੀ ਗੁਨਾਹ ਚੁਰਾਹੇ 'ਚ ਖੜ੍ਹ ਕੇ ਕਰ ਰਹੇ ਹਾਂ
ਦੱਸਣਾ ਬਣਦਾ ਹੈ ਕਿ ਬੀਤੀ ਨਵਾਂਸ਼ਹਿਰ ਨੇੜਲੇ ਪਿੰਡਾਂ ਦੇ ਤਿੰਨ ਨੌਜਵਾਨਾਂ ਨੂੰ 24-5-2016 ਨੂੰ DSP ਮੁਖਤਿਆਰ ਰਾਏ ਦੀ ਅਗਵਾਈ ਵਿੱਚ ਇੰਸਪੈਕਟਰ ਗੁਰਦਿਆਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਤੇ ਉਸ ਪਿੱਛੋਂ 22-3-2017 ਚਲਾਨ ਪੇਸ਼ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ 97 ਕਿਤਾਬਾਂ 198 ਤਸਵੀਰਾਂ ਤੇ 2 ਬੋਰਡ ਮਿਲ਼ੇ ਹਨ ਤੇ ਕੋਈ ਵੀ ਹਥਿਆਰ ਨਹੀਂ ਮਿਲ਼ਿਆ । 
ਜਿਸ 'ਤੇ ਨਵਾਂਸ਼ਹਿਰ ਦੇ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਬੀਤੀ 5 ਫ਼ਰਵਰੀ ਨੂ ਧਾਰਾ 121 ਤੇ 121 A ਅਧੀਨ ਮੁਲਕ ਖਿਲਾਫ਼ ਸਾਜਿਸ਼ ਰਚਣ ਤੇ ਜੰਗ ਛੇੜਨ ਦੇ ਦੋਸ਼ ਵਿੱਚ ਉਮਰ ਕੈਦ ਕਰ ਦਿੱਤੀ ਗਈ ਸੀ । ਇਸ ਤੋਂ ਅੱਗੇ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਹੁਣ ਲੋਕ ਰੋਹ ਬਣਦਾ ਵੇਖ ਕੇ ਅਰਵਿੰਦਰ ਸਿੰਘ 'ਤੇ ਹਥਿਆਰ ਮੁਹਈਆ ਕਰਾਉਣ ਦਾ ਪਰਚਾ ਬਣਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਪ੍ਰਦਰਸ਼ਨ ਵਿੱਚ ਭਾਈ ਮਾਝੀ ਦੇ ਨਾਲ਼ ਕਿਰਪਾਲ ਸਿੰਘ ਬਠਿੰਡਾ, ਜਸਪਿੰਦਰ ਸਿੰਘ ਮਧੇਕੇੇ, ਲਸ਼ਕਾਰ ਸਿੰਘ ਜੰਗੀਆਣਾ, ਹੁਰਪਿੰਦਰ ਸਿੰਘ ਕੋਟਕਪੂਰਾ, ਬੇਅੰਤ ਸਿੰਘ ਲੰਡੇ, ਜਗਤਾਰ ਸਿੰਘ ਜੰਗੀਆਣਾ ਸਮੇਤ ਵੱਡੀ ਗਿਣਤੀ 'ਚ ਸਿੰਘ ਹਾਜ਼ਰ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.