ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਜੇ ਵੀ ਜਿਉਂਦੇ ਨੇ ਬਾਬੇ ਨਾਨਕ ਦੇ ਪੈਰੋਕਾਰ : ਬਿਨਾ ਕਿਸੇ ਸ਼ਰਤ, ਕਿਸਾਨ ਨੇ ਲਾਂਘੇ ਲਈ ਛੱਡੀ 16 ਏਕੜ ਜ਼ਮੀਨ
ਅਜੇ ਵੀ ਜਿਉਂਦੇ ਨੇ ਬਾਬੇ ਨਾਨਕ ਦੇ ਪੈਰੋਕਾਰ : ਬਿਨਾ ਕਿਸੇ ਸ਼ਰਤ, ਕਿਸਾਨ ਨੇ ਲਾਂਘੇ ਲਈ ਛੱਡੀ 16 ਏਕੜ ਜ਼ਮੀਨ
Page Visitors: 2350
  • ਦੱਸਦੇ ਚੱਲੀਏ ਕਿ ਲੱਖਾ ਸਿੰਘ ਵਾਸੀ ਪਿੰਡ ਪੱਖੋਂ ਕੇ ਟਾਹਲੀ, ਡੇਰਾ ਬਾਬਾ ਨਾਨਕ  ਨੇ ਕਰਤਾਰਪੁਰ ਕਾਰੀਡੋਰ ਲਈ ਬਿਨਾ ਕਿਸੇ ਸ਼ਰਤ ਆਪਣੀ ਜ਼ਮੀਨ ਦੇ ਦਿੱਤੀ। ਲੱਖਾ ਸਿੰਘ ਦੀ ਜ਼ਮੀਨ ਕਰਤਾਰਪੁਰ ਕਾਰੀਡੋਰ ਲਈ ਬਹੁਤ ਜ਼ਰੂਰੀ ਸੀ। ਕਿਉਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਨ ਜਾ ਰਿਹਾ ਕਰਤਾਰਪੁਰ ਲਾਗਾ ਭਾਰਤ ਵਾਲੇ ਪਾਸੇ (ਜ਼ੀਰੋ ਲਾਈਨ) 'ਤੇ ਆ ਕੇ ਜਿਸ ਜ਼ਮੀਨ 'ਤੇ ਮਿਲਦਾ ਸੀ। ਉਹ ਸਾਬਕਾ ਸਰਪੰਚ ਲੱਖਾ ਸਿੰਘ ਦੀ 16 ਏਕੜ ਵਾਹੀਯੋਗ ਜ਼ਮੀਨ ਸੀ।


    ਇੱਥੇ ਇਹ ਵੀ ਦੱਸਦੇ ਚੱਲੀਏ ਕਿ ਉਕਤ ਮਸਲੇ ਦੌਰਾਨ ਭਾਰਤ ਸਰਕਾਰ ਅਤੇ ਡੇਰਾ ਬਾਬਾ ਨਾਨਕ ਦੇ ਜ਼ਮੀਨ ਮਾਲਕਾਂ ( ਕਿਸਾਨਾਂ) ਦਰਮਿਆਨ ਮੁਆਵਜ਼ੇ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਸੀ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲ ਲਾਂਘੇ ਦੀ ਉਸਾਰੀ ਲੇਟ ਕਰਨ ਸਬੰਧੀ ਸਵਾਲ ਵੀ ਉੱਠਣੇ ਸ਼ੁਰੂ ਹੋ ਚੁੱਕੇ ਸਨ। ਪਰ ਅਖੀਰ ਲੱਖਾ ਸਿੰਘ ਨੇ ਆਪਣੀ 16 ਏਕੜ ਜ਼ਮੀਨ ਗੁਰੂ ਸਾਹਿਬ ਦੇ ਨਾਂ ਤੇ ਦਿੰਦਿਆਂ, ਭਾਰਤੀ ਖੇਤਰ ਵਿੱਚ ਲਾਂਘੇ ਦਾ ਕੰਮ ਸ਼ੁਰੂ ਕਰਵਾ ਦਿੱਤਾ।

    ਲੱਖਾ ਸਿੰਘ ਨੇ ਆਪਣੀ 16.5 ਏਕੜ ਜ਼ਮੀਨ ਭਾਰਤ ਸਰਕਾਰ ਨੂੰ ਬਿਨਾ ਕਿਸੇ ਸ਼ਰਤ ਦਿੱਤੀ ਹੈ । ਹੁਣ ਵੇਖਣ ਵਾਲੀ ਗੱਲ ਇਸ ਹੋਵੇਗੀ ਕਿ ਦੇਸ਼ ਜਾਂ ਸੂਬਾ ਸਰਕਾਰ ਆਪਣਾ ਨੈਤਿਕ ਫ਼ਰਜ਼ ਨਿਭਾਉਂਦਿਆਂ ਲੱਖਾ ਸਿੰਘ ਨੂੰ ਉਸ ਦੀ ਜ਼ਮੀਨ ਬਦਲੇ ਕੀ ਦਿੰਦੀ ਹੈ।

    ਕਿਸਾਨ ਲੱਖਾ ਸਿੰਘ ਦੇ ਇਸ ਫੈਸਲੇ ਤੋਂ ਪ੍ਰਭਾਵਿਤ ਹੋ ਕੇ ਜਿਥੇ ਦੇਸ਼ਾਂ ਵਿਦੇਸ਼ਾਂ 'ਚੋਂ ਉਸਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ
    ..........................................
    ਟਿਪਣੀ :- ਸ.ਜੀ.ਪੀ. ਸੀ. ਦੇ ਪ੍ਰਧਾਨ ਨੂੰ ਤਾਂ ਅਜੇ ਵੀ ਸ਼ਰਮ ਨਹੀਂ ਆਇਗੀ.      ਅਮਰ ਜੀਤ ਸਿੰਘ ਚੰਦੀ   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.