ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਮਝੌਤਾ ਰੇਲ ਬਲਾਸਟ ਕੇਸ : ਸਵਾਮੀ ਅਸੀਮਾਨੰਦ ਸਣੇ ਸਾਰੇ ਮੁਲਜ਼ਮ ਬਰੀ
ਸਮਝੌਤਾ ਰੇਲ ਬਲਾਸਟ ਕੇਸ : ਸਵਾਮੀ ਅਸੀਮਾਨੰਦ ਸਣੇ ਸਾਰੇ ਮੁਲਜ਼ਮ ਬਰੀ
Page Visitors: 2329

ਸਮਝੌਤਾ ਰੇਲ ਬਲਾਸਟ ਕੇਸ : ਸਵਾਮੀ ਅਸੀਮਾਨੰਦ ਸਣੇ ਸਾਰੇ ਮੁਲਜ਼ਮ ਬਰੀ
By : ਬਾਬੂਸ਼ਾਹੀ ਬਿਊਰੋ
Wednesday, Mar 20, 2019 06:29 PM
    ਪੰਚਕੂਲਾ, 20 ਮਾਰਚ 2019 -
ਪਾਣੀਪਤ ਦੇ ਦੀਵਾਨਾ ਸਟੇਸ਼ਨ ਕੋਲ 12 ਸਾਲ ਪਹਿਲਾਂ ਹੋਏ ਸਮਝੌਤਾ ਰੇਲ ਬਲਾਸਟ ਮਾਮਲੇ 'ਚ ਪੰਚਕੂਲਾ ਦੀ ਸਪੈਸ਼ਲ ਐਨਆਈਏ ਅਦਾਲਤ ਨੇ ਬੁੱਧਵਾਰ ਨੂੰ ਅਸੀਮਾਨੰਦ ਸਣੇ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਮੁੱਖ ਮੁਲਜ਼ਮ ਅਸੀਮਾਨੰਦ ਤੋਂ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਜਿੰਦਰ ਚੌਧਰੀ ਨੂੰ ਵੀ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਇਸ ਮਾਮਲੇ 'ਚ 14 ਮਾਰਚ ਨੂੰ ਫੈਸਲਾ ਸੁਣਾਇਆ ਜਾਣਾ ਸੀ, ਪਰ ਪਾਕਿਸਤਾਨੀ ਨਾਗਰਿਕ ਰਾਹਿਲਾ ਵਕੀਲ ਨੇ ਪਟੀਸ਼ਨ ਪਾ ਕੇ ਕੁਝ ਹੋਰ ਗਵਾਹਾਂ ਦੇ ਬਿਆਨ ਦਰਜ ਕਰਾਉਣ ਦੀ ਅਪੀਲ ਕੀਤੀ ਸੀ।
  ਜਿਸ 'ਤੇ ਅਦਾਲਤ ਨੇ ਕਿਹਾ ਸੀ ਕਿ ਚਸ਼ਮਦੀਦਾਂ ਨੂੰ 6 ਵਾਰ ਸੰਮਨ ਭੇਜੇ ਗਏ ਸਨ, ਪਰ ਉਹ ਆਏ ਹੀ ਨਹੀਂ। ਅਦਾਲਤ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
ਐਨ ਆਈ.ਏ ਨੇ ਇਸ ਮਾਮਲੇ 'ਚ ਕੁੱਲ 224 ਗਵਾਹਾਂ ਨੂੰ ਪੇਸ਼ ਕੀਤਾ ਸੀ, ਜਦਕਿ ਬਚਾਅ ਪੱਖ ਨੇ ਕੋਈ ਵੀ ਗਵਾਹ ਪੇਸ਼ ਨਹੀਂ ਕੀਤਾ। ਕੀ ਸੀ ਪੂਰਾ ਮਾਮਲਾ  ?
ਮਾਮਲਾ 18 ਫਰਵਰੀ 2007 ਦਾ ਹੈ ਜਦੋਂ ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਰੇਲ 'ਚ ਪਾਣੀਪਤ ਦੇ ਦੀਵਾਨਾ ਰੇਲਵੇ ਸਟੇਸ਼ਨ ਕੋਲ ਧਮਾਕਾ ਹੋ ਗਿਆ ਸੀ। ਇਸ ਧਮਾਕੇ 'ਚ ਦੋ ਰੇਲ ਦੇ ਡੱਬਿਆਂ 'ਚ ਅੱਗ ਲੱਗ ਗਈ ਸੀ ਜਿਸ 'ਚ ਕੁੱਲ 68 ਲੋਕ ਜ਼ਿੰਦਾ ਸੜ ਗਏ ਸਨ। ਮਰਨ ਵਾਲਿਆਂ 'ਚ ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ।
  ਘਟਨਾ ਤੋਂ ਬਾਅਦ ਹਰਿਆਣਾ ਪੁਲਿਸ ਨੇ ਮਾਰਚ 2007 'ਚ ਇੰਦੌਰ ਤੋਂ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸਤੋਂ ਬਾਅਦ ਜੁਲਾਈ 2010 ਨੂੰ ਸਾਰਾ ਮਾਮਲਾ ਐਨ.ਆਈ.ਏ ਨੂੰ ਸੌਂਪ ਦਿੱਤਾ ਗਿਆ ਸੀ। ਐਨ.ਆਈ.ਏ ਨੇ ਜੂਨ 2011 'ਚ ਪੰਜ ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.