ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੀ.ਬੀ.ਆਈ. ਵੱਲੋਂ ’84 ਸਿੱਖ ਕਤਲੇਆਮ ‘ਮਾਨਵਤਾ ਖਿਲਾਫ ਅਪਰਾਧ’ ਕਰਾਰ
ਸੀ.ਬੀ.ਆਈ. ਵੱਲੋਂ ’84 ਸਿੱਖ ਕਤਲੇਆਮ ‘ਮਾਨਵਤਾ ਖਿਲਾਫ ਅਪਰਾਧ’ ਕਰਾਰ
Page Visitors: 2353

ਸੀ.ਬੀ.ਆਈ. ਵੱਲੋਂ ’84 ਸਿੱਖ ਕਤਲੇਆਮ ‘ਮਾਨਵਤਾ ਖਿਲਾਫ ਅਪਰਾਧ’ ਕਰਾਰਸੀ.ਬੀ.ਆਈ. ਵੱਲੋਂ ’84 ਸਿੱਖ ਕਤਲੇਆਮ ‘ਮਾਨਵਤਾ ਖਿਲਾਫ ਅਪਰਾਧ’ ਕਰਾਰ

March 20
10:23 2019

ਨਵੀਂ ਦਿੱਲੀ, 20 ਮਾਰਚ (ਪੰਜਾਬ ਮੇਲ)-
ਸੀ.ਬੀ.ਆਈ. ਨੇ 1984 ਦੇ ਸਿੱਖ ਕਤਲੇਆਮ ਦੀ ਨਾਜ਼ੀਆਂ ਵਲੋਂ ਯਹੂਦੀਆਂ ਦੇ ਨਰਸੰਹਾਰ, ਬੰਗਲਾਦੇਸ਼ ‘ਚ ਪਾਕਿਸਤਾਨੀ ਫ਼ੌਜ ਵਲੋਂ ਕੀਤੇ ਕਤਲੇਆਮ ਅਤੇ ਕੁਰਦਾਂ ਤੁਰਕਾਂ ਵਲੋਂ ਅਰਮੀਨਿਆਈਆਂ ਦੇ ਘੱਲੂਘਾਰੇ ਨਾਲ ਤੁਲਨਾ ਕਰਦਿਆਂ ਇਸ ਨੂੰ ‘ਮਾਨਵਤਾ ਖਿਲਾਫ਼ ਅਪਰਾਧ’ ਕਰਾਰ ਦਿੱਤਾ ਹੈ।
ਸਿੱਖ ਕਤਲੇਆਮ ਦੇ ਕੇਸ ਵਿਚ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਸੀ.ਬੀ.ਆਈ. ਨੇ ਸੁਪਰੀਮ ਕੋਰਟ ਨੂੰ ਦੱਸਿਆ, ”ਇਸ ਤਰ੍ਹਾਂ ਇਹ ਕੇਸ ਸਿੱਖ ਕਤਲੇਆਮ ਦੇ ਵਡੇਰੇ ਸੰਦਰਭ ‘ਚ ਦੇਖਣਾ ਪਵੇਗਾ ਤੇ ਆਮ ਹੱਤਿਆ ਤੇ ਦੰਗੇ ਦੇ ਕੇਸ ਨਾਲੋਂ ਵੱਖਰੀ ਪਹੁੰਚ ਅਪਣਾਉਣੀ ਪਵੇਗੀ।” ਸੱਜਣ ਕੁਮਾਰ ਨੇ ਦੱਖਣ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜ ਨਗਰ-1 ਇਲਾਕੇ ‘ਚ ਪੰਜ ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦੇ ਕੇ ਉੁਮਰ ਕੈਦ ਦੀ ਸਜ਼ਾ ਸੁਣਾਉਣ ਦੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਕੁਮਾਰ ਨੇ ਸਜ਼ਾ ਭੁਗਤਣ ਲਈ ਬੀਤੀ 31 ਦਸੰਬਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ। ਦਿੱਲੀ ‘ਚ ਉਦੋਂ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ।
    ਏਜੰਸੀ ਨੇ ਕੁਮਾਰ ਦੀ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਕ ਵੱਡੀ ਸਿਆਸੀ ਪਾਰਟੀ ਦਾ ਪ੍ਰਭਾਵਸ਼ਾਲੀ ਆਗੂ ਰਿਹਾ ਹੈ ਅਤੇ ਗਵਾਹਾਂ ਨੂੰ ਡਰਾਉਣ, ਧਮਕਾਉਣ ਦੇ ਸਮੱਰਥ ਹੈ। ਜੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ, ਤਾਂ ਉਸ ਦੇ ਖਿਲਾਫ਼ ਸਿੱਖ ਕਤਲੇਆਮ ਦੇ ਕੇਸ ਦੀ ਵਾਜਬ ਸੁਣਵਾਈ ਨਹੀਂ ਚੱਲ ਸਕਣੀ। ਇਸ ‘ਤੇ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ।
ਸੱਜਣ ਕੁਮਾਰ ਵਲੋਂ ਅਪੀਲ ਦਾਇਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਬੀਤੀ 14 ਜਨਵਰੀ ਨੂੰ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕੀਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.