ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ
ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ
Page Visitors: 2328

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

March 23
09:53 2019

ਵਾਸ਼ਿੰਗਟਨ, 23 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੀ ਪ੍ਰਸਿੱਧ ਅਮਰੀਕੀ ਵਕੀਲ ਨਾਓਮੀ ਜਹਾਂਗੀਰ ਰਾਓ (45) ਨੇ ‘ਡਿਸਟਿਕ ਆਫ ਕੋਲੰਬੀਆ ਸਰਕਟ ਕੋਰਟ ਆਫ ਅਪੀਲਜ਼’ ਦੀ ਅਮਰੀਕੀ ਸਰਕਟ ਜੱਜ ਵਜੋਂ ਬੀਤੇ ਦਿਨੀਂ ਸਹੁੰ ਚੁੱਕੀ। ਉਹ ਸ੍ਰੀਨਿਵਾਸਨ ਤੋਂ ਬਾਅਦ ਦੂਜੀ ਭਾਰਤੀ ਅਮਰੀਕੀ ਹਨ ਜਿਹੜੀ ਇਸ ਸ਼ਕਤੀਸ਼ਾਲੀ ਅਦਾਲਤ ਦਾ ਹਿੱਸਾ ਬਣੀ ਹੈ ਇਸ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸਿਰਫ਼ ਅਮਰੀਕੀ ਸੁਪਰੀਮ ਕੋਰਟ ਹੈ ਸ੍ਰੀਨਿਵਾਸਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਨਾਮਜ਼ਦ ਹੋਏ ਸਨ। ਸਹੁੰ ਚੁੱਕ ਸਮਾਗਮ ਦੌਰਾਨ ਰਾਓ ਦੇ ਪਤੀ ਐਲਨ ਲੈਫੇਕੋਵਿਟਜ਼ ਵੀ ਮੌਜੂਦ ਸਨ।
ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਕਲੇਰੈਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੈਲਟ ਰੂਮ ਵਿਚ ਰਾਓ ਨੂੰ ਸਹੁੰ ਚੁਕਾਈ।
ਉਨ੍ਹਾਂ ਬਾਈਬਲ ਦੀ ਸਹੁੰ ਚੁੱਕੀ ਰਾਓ ਨੇ ਬ੍ਰੈਡ ਕਾਵਾਨਾਘ ਦੀ ਥਾਂ ਲਈ ਹੈ ਜਿਹੜੇ ਵਿਵਾਦਾਂ ਵਿਚ ਘਿਰ ਗਏ ਸਨ ਵ੍ਹਾਈਟ ਹਾਊਸ ਦੇ ਪ੍ਰੋਗਰਾਮ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ ਡੈਟ੍ਰਾਇਟ ਵਿਚ ਭਾਰਤ ਦੇ ਪਾਰਸੀ ਡਾਕਟਰ ਜੈਰੀਨ ਰਾਓ ਅਤੇ ਜਹਾਂਗੀਰ ਨਰੀਓਸ਼ਾਂਗ ਰਾਓ ਦੇ ਘਰ ਨਾਓਮੀ ਰਾਓ ਦਾ ਜਨਮ ਹੋਇਆ ਸੀ ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਦੀਵਾਲੀ ਦੌਰਾਨ ਉੱਚ ਅਹੁਦੇ ਲਈ ਨਾਮਜ਼ਦ ਕੀਤਾ ਸੀ। ਪਿਛਲੇ ਹਫ਼ਤੇ ਹੀ ਸੈਨੇਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ 53-46 ਮਤਾਂ ਨਾਲ ਮਨਜ਼ੂਰੀ ਦਿੱਤੀ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.