ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੇਡ ਗ੍ਰੰਥੀ ਗੁਰਬਚਨ ਸਿੰਘ, ਹੁਣ ਅਕਾਲੀ ਜੱਥਾ ਕਾਨਪੁਰ , ਦੇ ਸਵਾਲਾਂ ਦੇ ਅੜੇਕੇ ਵਿਚ ।
ਹੇਡ ਗ੍ਰੰਥੀ ਗੁਰਬਚਨ ਸਿੰਘ, ਹੁਣ ਅਕਾਲੀ ਜੱਥਾ ਕਾਨਪੁਰ , ਦੇ ਸਵਾਲਾਂ ਦੇ ਅੜੇਕੇ ਵਿਚ ।
Page Visitors: 2492

ਹੇਡ ਗ੍ਰੰਥੀ ਗੁਰਬਚਨ ਸਿੰਘ, ਹੁਣ ਅਕਾਲੀ ਜੱਥਾ ਕਾਨਪੁਰ , ਦੇ ਸਵਾਲਾਂ ਦੇ ਅੜੇਕੇ ਵਿਚ ।
ਕਾਨਪੁਰ, 29 ਅਗਸਤ 2014, (ਇੰਦਰਜੀਤ ਸਿੰਘ ਕਾਨਪੁਰ) । ਅਕਾਲ ਤਖੱਤ ਦੇ ਹੇਡ ਗ੍ਰੰਥੀ ਗੁਰਬਚਨ ਸਿੰਘ ਨੇ ਕਾਨਪੁਰ ਵਿਚ ਹੁਣ ਅਪਣਾਂ ਪ੍ਰਭਾਵ ਜਮਾਂਉਣ ਲਈ ਇਕ ਨਵਾਂ ਪਧਾਨ ਲਭਿਆ ਹੇ । ਇਹ ਪ੍ਰਧਾਨ ਹਨ , ਸਰਦਾਰ ਮੋਹਕਮ ਸਿੰਘ, ਪ੍ਰਧਾਨ ਗੁਰਦੁਆਰਾ ਭਾਈ ਬੱਨੋ ਸਾਹਿਬ , ਜੀ. ਟੀ. ਰੋਡ ,ਕਾਨਪੁਰ । ਕਾਨਪੁਰ  ਦੇ , ਦੋ ਪ੍ਰਧਾਨ,  ਸਰਦਾਰ ਕੁਲਦੀਪ ਸਿੰਘ ਅਤੇ ਸਰਦਾਰ ਹਰਵਿੰਦਰ ਸਿੰਘ ਲਾਰਡ ,  ਗੁਰਬਚਨ ਸਿੰਘ ਦੇ ਕਿਸੇ ਕਮ ਨਹੀ ਆ ਸਕੇ,  ਹੁਣ ਉਸਨੇ ਇਕ ਨਵੇਂ ਪ੍ਰਧਾਨ ਉਤੇ ਦਾਅ ਲਾਇਆ ਹੈ ।  ਨਵੇਂ ਪ੍ਰਧਾਨ ਨੇ ਗੁਰਬਚਨ ਸਿੰਘ ਅਤੇ ਉਸ ਦੀ ਜੂੰਡਲੀ ਨੂੰ 31 ਅਗਸਤ ਅਤੇ 1 ਸਿਤੰਬਰ 2014 ਨੂੰ ਗੁਰਦਵਾਰਾ ਭਾਈ ਬੱਨੋ ਸਾਹਿਬ, ਜੀ.ਟੀ ,ਰੋਡ ਕਾਨਪੁਰ  ਵਿੱਚ ਉਸਨੂੰ  ਸਤਕਾਰ ਵੱਜੋ ਬੁਲਾਇਆ ਹੈ ।
ਇਹ ਖਬਰ ਮਿਲਦਿਆ ਹੀ  ਅਕਾਲੀ ਜੱਥਾ ,ਕਾਨਪੁਰ ਦੇ ਵੀਰ ਹਰਕਤ ਵਿਚ ਆ ਗਏ , ਅਤੇ ਉਨ੍ਹਾਂ  ਨੇ ਪ੍ਰਧਾਨ ਮੋਹਕਮ ਸਿੰਘ ਨਾਲ ਇਕ ਲੱਮੀ ਬੈਠਕ ਕਰਕੇ, ਇਹ ਕਹਿਆ   ਕਿ ਗੁਰਬਚਨ ਸਿੰਘ  ਸੰਗਤ ਦੀ ਹਜੂਰੀ ਵਿਚ, ਸਾਡੇ ਸਵਾਲਾਂ ਦੇ ਜਵਾਬ ਦੇਵੇ । ਲੇਕਿਨ ਪ੍ਰਧਾਨ ਸਾਹਿਬ  ਇਸ ਗੱਲੇ ਸਾਫ ਮੁਕੱਰ ਗਏ । ਇਸ ਗਲ ਤੋਂ ਮੁਨਕਰ ਹੋਂਣ ਤੋਂ ਬਾਦ,  ਅਕਾਲੀ ਜੱਥਾ ਦੇ ਵੀਰਾਂ ਨੇ ਉਨ੍ਹਾਂ ਨੂੰ ਕਹਿਆ ਕਿ ਜੇ ਉਹ ਸੰਗਤ ਦੇ ਸਾਮ੍ਹਣੇ ਜਵਾਬ ਦੇਣ ਤੋਂ ਕਤਰਾਂਦੇ ਹਨ , ਤਾਂ ਸਾਡੀ ਪੰਜ ਮੈਮੰਬਰੀ ਕਮੇਟੀ ਦੇ ਲਿਖਿਤ ਸਵਾਲਾਂ ਦਾ ਜਵਾਬ ਉਹ ਕੈਮਰੇ ਦੇ ਸਾਮ੍ਹਣੇ ਦੇਣ, ਲੇਕਿਨ ਕੈਮਰੇ ਤੋਂ ਬਿਨਾਂ ਅਕਾਲੀ ਜੱਥੇ ਦਾ ਕੋਈ ਵੀਰ ਉਨ੍ਹਾਂ ਨਾਲ ਕੋਈ ਗਲਬਾਤ ਨਹੀ ਕਰੇਗਾ । ਇਸ ਤੇ ਪ੍ਰਧਾਨ ਸਾਹਿਬ ਨੇ ਕਹਿਆ ਕਿ "ਮੈਂ ਜੱਥੇਦਾਰ ਸਾਹਿਬ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂ ਗਾ, ਲੇਕਿਨ ਤੁਸੀ ਕਿਸੇ ਤਰ੍ਹਾਂ ਦਾ ਵਿਰੋਧ ਖੜਾ ਨਾਂ ਕਰਨਾਂ" । ਅਕਾਲੀ ਜੱਥਾ ਕਾਨਪੁਰ ਦੇ ਪ੍ਰਧਾਨ ਸ. ਹਰਚਰਨ ਸਿੰਘ ਨੇ ਉਨ੍ਹਾਂ ਨੂੰ ਇਸ ਗਲ ਦਾ ਜਵਾਬ ਦੇੰਦਿਆਂ ਕਹਿਆ  ਕਿ, " ਵਿਰੋਧ ਦੀ ਸਿਆਸਤ ਉਹ ਲੋਗ ਕਰਦੇ ਨੇ, ਜਿਨ੍ਹਾਂ ਦੇ ਪੱਲੇ ਜਵਾਬ ਦੇਣ ਦੀ ਅਤੇ ਸਵਾਲ ਕਰਨ ਦੀ ਤਾਕਤ ਅਤੇ ਸਮਰੱਥਾ ਨਹੀ ਹੂੰਦੀ ।ਅਕਾਲੀ ਜੱਥਾ ਸਿਆਸਤ ਨਹੀ ਕਰਦਾ ,ਉਹ ਤਾਂ ਕੇਵਲ ਉਨ੍ਹਾਂ ਕੋਲੋਂ ਜਵਾਬ ਮੰਗਦਾ ਹੈ,  ਉਹ ਵੀ ਸਾਰੀ ਸੰਗਤ ਦੇ ਸਾਮ੍ਹਣੇ ।"   ਅਕਾਲੀ ਜੱਥੇ ਦੇ ਵੀਰ ਕਲ ਮਿਤੀ 28.08.2014 ਤਕ ਪ੍ਰਧਾਨ ਸਾਹਿਬ ਦੇ ਜਵਾਬ ਦਾ ਇੰਤਜਾਰ ਕਰਦੇ ਰਹੇ, ਲੇਕਿਨ ਕੋਈ ਮਾਕੂਲ ਜਵਾਬ ਨਾਂ ਆਉਣ ਤੋਂ ਬਾਦ , ਅਕਾਲੀ ਜੱਥਾ ਕਾਨਪੁਰ ,ਵਲੋਂ ਦੱਸ ਸਵਾਲ ਅਤੇ ਇਕ ਪ੍ਰੇਸ ਨੋਟ ਫੇਕਸ ਰਾਂਹੀ ਅਕਾਲ ਤਖਤ ਦੇ ਹੇਡ ਗ੍ਰੰਥੀ ਨੂੰ ਭੇਜ ਦਿਤਾ ਗਿਆ ਅਤੇ ਗੁਰਬਚਨ ਸਿੰਘ ਨੂੰ ਉਸ ਖੱਤ ਵਿਚ ਇਹ ਤਾਕੀਦ ਵੀ ਕੀਤੀ ਕਿ ਉਹ ਕਾਨਪੁਰ ਵਿਚ ਸੰਗਤ ਦੇ ਸਾਮ੍ਹਣੇ ਇਨ੍ਹਾਂ ਸਵਾਲਾ ਦਾ ਜਵਾਬ ਦੇਂਣ । ਅੱਜ ਮਿਤੀ 29.08.2014 ਨੂੰ  ਇਕ ਪ੍ਰੇਸ ਮੀਟਿੰਗ ਅਕਾਲੀ ਜੱਥਾ, ਕਾਨਪੁਰ ਦੇ ਹੇਡ ਆਫਿਸ ਵਿਚ ਰੱਖੀ ਗਈ, ਜਿਸ ਵਿਚ ਇਸ ਰਿਪੋਰਟ ਦੇ ਨਾਲ ਭੇਜੇ ਜਾ ਰਹੇ  "ਪ੍ਰੇਸ ਨੋਟ" ਅਤੇ ਗੁਰਬਚਨ ਸਿੰਘ ਨੂੰ ਪੁੱਛੇ ਗਏ ਦਸ ਸਵਾਲਾਂ ਦਾ ਇਕ "ਖੁਲ੍ਹਾਂ ਖਤ" ਪ੍ਰੇਸ ਨੂੰ ਪਬਲਿਸ਼ ਕਰ ਦਿਤਾ ਗਿਆ । ਅਕਾਲੀ ਜੱਥਾ ਕਾਨਪੁਰ (ਰਜਿ0) ਦਵਾਰਾ ਜਾਰੀ ਇਹ "ਪ੍ਰੇਸ ਨੋਟ" ਅਤੇ ਸਵਾਲ ਹਿੰਦੀ ਵਿਚ ਹਨ, ਕਿਉਕਿ ਇਥੇ ਦਾ ਮੀਡੀਆ ਗੁਰਮੁਖੀ ਪੜ੍ਹ ਨਹੀ ਸਕਦਾ। ਦਾਸ ਇਹ ਪ੍ਰੇਸ ਨੋਟ ਅਤੇ ਸਵਾਲਾਂ ਦੀ ਸਕੇਨ ਕਾਪੀ ਇਸ ਰਿਪੋਰਟ ਨਾਲ ਉਸੇ ਤਰ੍ਹਾਂ ਹੀ  ਭੇਜ ਰਿਹਾ ਹੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.