ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
“ ਜਥੇਦਾਰ ਜੀ ਦੇ ਮੂੰਹ ਵਿਚ ਬਹੁਤ ਸਾਰੇ ਛਾਲੇ ਹੋਏ ਨੇ , ਇਸ ਕਰ ਕੇ ਉਹ ਆਪ ਜੀ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੇ ” ਪ੍ਰਧਾਨ ਮੋਹਕਮ ਸਿੰਘ
“ ਜਥੇਦਾਰ ਜੀ ਦੇ ਮੂੰਹ ਵਿਚ ਬਹੁਤ ਸਾਰੇ ਛਾਲੇ ਹੋਏ ਨੇ , ਇਸ ਕਰ ਕੇ ਉਹ ਆਪ ਜੀ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੇ ” ਪ੍ਰਧਾਨ ਮੋਹਕਮ ਸਿੰਘ
Page Visitors: 2439

“ ਜਥੇਦਾਰ ਜੀ ਦੇ ਮੂੰਹ ਵਿਚ ਬਹੁਤ ਸਾਰੇ ਛਾਲੇ ਹੋਏ ਨੇ , ਇਸ ਕਰ ਕੇ ਉਹ ਆਪ ਜੀ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੇ ”   ਪ੍ਰਧਾਨ ਮੋਹਕਮ ਸਿੰਘ
01 ਸਿਤੰਬਰ, ਕਾਨਪੁਰ (ਇੰਦਰਜੀਤ ਸਿੰਘ ਕਾਨਪੁਰ) । ਸਾਡੇ ਜਥੇਦਾਰ ਅਤੇ ਗੁਰਦੁਆਰਿਆਂ ਦੇ ਪ੍ਰਧਾਨ ਕਿੱਨੇ ਕੂ ਝੂਠੇ ਅਤੇ ਬੇਸ਼ਰਮ ਹੋ ਸਕਦੇ ਨੇ,  ਇਸ ਦੀ ਇਕ ਅਨੋਖੀ  ਮਿਸਾਲ ਅਜ ਮਿਤੀ 01 ਸਿਤੰਬਰ 2014 ਨੂੰ , ਅਕਾਲ ਤਖਤ ਦੇ ਹੇਡ ਗ੍ਰੰਥੀ ਗੁਰਬਚਨ ਸਿੰਘ ਦੀ ਕਾਨਪੁਰ ਫੇਰੀ ਦੇ ਦੌਰਾਨ ਵੇਖਨ ਨੂੰ ਮਿਲੀ।
ਕਾਨਪੁਰ ਦੀ ਸੁਚੇਤ ਜੱਥੇਬੰਦੀ ਅਕਾਲੀ ਜੱਥਾ, ਕਾਨਪੁਰ  ਨੇ ਅਕਾਲ ਤਖਤ ਦੇ ਹੇਡ ਗ੍ਰੰਥੀ,  ਗਿਆਨੀ ਗੁਰਬਚਨ ਸਿੰਘ ਨਾਲ ਸੰਗਤ ਦੀ ਮੌਜੂਦਗੀ ਵਿਚ ਜਾਂ  ਕੈਮਰੇ ਦੇ ਸਾਮ੍ਹਣੇ ਸਵਾਲ ਜਵਾਬ ਕਰਨ ਦੀ ਚੁਨੌਤੀ , ਭਾਈ ਬੱਨੋ ਸਾਹਿਬ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਮੋਹਕਮ ਸਿੰਘ ਰਾਂਹੀ ਗੁਰਬਚਨ ਸਿੰਘ ਨੂੰ  ਦਿਤੀ ਸੀ, ਲੇਕਿਨ ਉਹ ਇਸ ਗੱਲੇ ਸਾਫ ਸਾਫ ਮੁਕਰ ਗਏ। ਇੱਸੇ ਕਰਕੇ, ਅਕਾਲੀ ਜੱਥੇ ਨੇ ਪਹਿਲਾਂ ਹੀ 12 ਸਵਾਲ ਲਿਖ ਕੇ ਗੁਰਦੁਆਰੇ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਹੇਡ ਗ੍ਰੰਥੀ ਨੂੰ ਫੇਕਸ ਅਤੇ ਅਪਣੇ ਬੰਦਿਆਂ ਦੇ ਹੱਥੀਂ ਇਨ੍ਹਾਂ ਦੋਹਾਂ ਨੂੰ ਭੇਜ ਦਿਤੇ ਸਨ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਸਟੇਜ ਤੇ ਸੰਗਤਾਂ ਨੂੰ ਦੇਣ ਦੀ  ਮੰਗ  ਕੀਤੀ ਸੀ।
ਕਾਨਪੁਰ ਦੇ ਜਾਗਰੂਕ ਵੀਰ ਇਹ ਚੰਗੀ ਤਰ੍ਹਾਂ ਜਾਂਣਦੇ ਸਨ ਕਿ ਇਹ ਕੈਮਰੇ ਜਾਂ ਸੰਗਤ ਦੇ ਸਾਮ੍ਹਣੇ ਕਿਸੇ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਨਹੀ ਹਨ ਅਤੇ ਨਾਂ ਹੀ ਇਨ੍ਹਾਂ ਨੇ  ਸਾਡੇ ਨਾਲ ਕੋਈ ਮੁਲਾਕਾਤ ਕਰਨੀ ਹੈ । ਲੇਕਿਨ ਅਕਾਲੀ ਜੱਥਾ ਦੇ ਜਨੂੰਨੀ ਵੀਰ ,ਇਸ ਪ੍ਰਧਾਨ ਦੇ ਮਗਰ ਪਏ ਰਹੇ ਕਿ ਸਾਡੀ ਮੁਲਾਕਾਤ ਗੁਰਬਚਨ ਸਿੰਘ ਨਾਲ ਕੈਮਰੇ ਦੇ ਸਾਮ੍ਹਣੇ  ਕਰਾਵੇ । ਸਾਰਾ ਦਿਨ ਟਾਲ ਮਟੋਲ ਅਤੇ ਖਿਚੋ ਤਾਨ ਦਾ ਮਾਹੋਲ ਬਣਿਆ  ਰਿਹਾ। ਲੇਕਿਨ ਅੱਜ ਸਵੇਰੇ 9 ਵਜੇ ਹੀ ਅਕਾਲੀ ਜੱਥੇ ਦੇ  ਕੁਝ ਵੀਰ  ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਕਮ ਸਿੰਘ ਦੇ ਘਰ ਜਾ ਪੁੱਜੇ , ਜਿੱਥੇ ਗੁਰਬਚਨ ਸਿੰਘ ਅਪਣੇ ਕਾਫਿਲੇ ਨਾਲ ਰੁਕੇ ਹੋਏ ਸੀ। ਇਨ੍ਹਾਂ ਵੀਰਾਂ ਨੇ  ਅਕਾਲੀ ਜੱਥੇ ਦਾ ਪੱਖ ਦੋਹਰਾਂਦਿਆਂ ਕਹਿਆ,  "ਕਿ ਤੁਸੀ ਅਕਾਲ ਤਖਤ ਦੇ ਹੇਡ ਗ੍ਰੰਥੀ ਨੂੰ ਕਾਨਪੁਰ ਬੁਲਾਇਆ ਹੈ , ਤੇ ਹੁਣ ਤੁਹਾਡਾ ਫਰਜ ਬਣਦਾ ਹੈ ਕਿ ਸੰਗਤ ਦੇ ਸਵਾਲਾਂ ਦੇ ਜਵਾਬ ਵੀ ਤੁਸੀ ਹੀ ਦੁਵਾਉ !
ਪ੍ਰਧਾਨ ਸਾਹਿਬ ਪਹਿਲਾਂ ਟਾਲਮਟੋਲ ਕਰਦੇ ਰਹੇ ਫਿਰ ਅੰਦਰ ਗਏ,  ਜਿੱਥੇ ਗੁਰਬਚਨ ਸਿੰਘ ਅਰਾਮ ਕਰ ਕਰੇ ਸਨ। ਆ ਕੇ ਕਹਿਨ ਲੱਗੇ ਕਿ , "ਜੱਥੇਦਾਰ ਸਾਹਿਬ ਦੇ ਮੂੰਹ ਵਿਚ ਬਹੁਤ ਛਾਲੇ ਹੋਏ ਨੇ, ਇਸ ਕਰਕੇ ਉਹ ਤੁਹਾਡੇ ਸਵਾਲਾਂ ਦੇ ਜਵਾਬ ਨਹੀ ਦੇ ਸੱਕਣਗੇ " । ਇਹ ਗੁਰਬਚਨ ਸਿੰਘ ਦਾ ਹੁਕਮ ਸੀ , ਜਾਂ ਮੋਹਕਮ ਸਿੰਘ ਦਾ ਬਣਾਇਆ ਝੂਠ ? , ਇਹ ਤਾਂ ਰੱਬ ਹੀ ਜਾਂਣੇ , ਲੇਕਿਨ ਇਹ ਸਾਬਿਤ ਹੋ ਚੁਕਾ ਸੀ ਕਿ ਸਾਡੇ ਇਹ ਅਖੌਤੀ ਆਗੂ ਝੂਠ ਦੀਆਂ ਸਾਰੀਆ ਹਦਾਂ ਪਾਰ ਚੁਕੇ ਹਨ। ਪ੍ਰਧਾਨ ਮੋਹਕਮ ਸਿੰਘ ਦੀ ਇਸ ਗੱਲ  ਤੇ , ਅਕਾਲੀ ਜੱਥੇ ਦੇ ਵੀਰ ਭੜਕ ਗਏ 'ਤੇ ਕਹਿਨ ਲੱਗੇ ਕਿ,  "ਤੁਸੀ  ਵੀ ਝੂਠੇ  ਹੋ , ਤੇ ਤੁਹਾਡਾ  ਜੱਥੇਦਾਰ ਵੀ ਝੂਠਾ ਹੈ । ਕਲ ਰਾਤੀ ਇਕ ਘੰਟਾ ਕਥਾ ਕਰਦਾ ਰਿਹਾ , ਸ਼ਹਿਰ ਕਾਜੀ ਨਾਲ ਮੀਟਿੰਗਾਂ ਕਰਦਾ ਰਿਹਾ , ਲੋਕਾਂ ਦੇ ਘਰ ਰੋਟੀਆਂ ਖਾਂਦਾ ਰਿਹਾ , ਤਾਂ  ਉਸ ਦੇ ਮੂੰਹ ਦੇ ਛਾਲੇ ਨਹੀ ਦੁਖੇ । ਸਾਡੇ ਸਵਾਲਾਂ ਦੇ ਜਵਾਬ ਦੇਣ ਵੇਲੇ ਉਸ ਦਾ ਮੂੰਹ ਦੁਖਦਾ  ਹੈ ?"  ਇਸ ਤੇ  ਮੋਹਕਮ ਸਿੰਘ ਨੇ ਕਹਿਆ ਕਿ ਮੈਂ ਤਾਂ ਜੱਥੇਦਾਰ ਨੂੰ ਬੁਲਾ ਕੇ "ਜੀਰੋ " ਹੋ ਗਇਆ ਹਾਂ (ਭਾਵ ਮੈਂ ਤਾਂ ਅਪਣੀ ਫਜੀਹਤ ਕਰਵਾ ਬੈਠਾ  ਹਾਂ ।) ਵਿਚੋਂ ਇਕ ਵੀਰ ਨੇ ਕਹਿਆ ਕਿ  ਹੱਲੀ ਤਾਂ ਤੁਸੀ ਜੀਰੋ ਨਹੀ ਹੋਏ , ਹਾਂ ! ਤੁਹਾਨੂੰ  ਕਾਨਪੁਰ ਦੀ ਸੰਗਤ ਨੇ ਹੁਣ "ਜੀਰੋ"  ਜਰੂਰ ਕਰ ਦੇਣਾਂ ਹੈ । "
 ਜੱਥੇਦਾਰ ਦੇ ਮੂੰਹ ਦੇ ਛਾਲਿਆ ਵਾਲਾ ਝੂਠ ਬੋਲ ਕੇ ਇਸ ਢੀਠ ਪ੍ਰਧਾਨ ਨੇ ਅਕਾਲੀ ਜੱਥੇ ਦੇ ਵੀਰਾਂ ਨਾਲ ਗੁਰਬਚਨ ਸਿੰਘ ਦੀ ਮੁਲਾਕਾਤ ਨਹੀ ਹੋਣ ਦਿੱਤੀ। ਸਵੇਰ ਅਤੇ ਸ਼ਾਮ ਦੇ ਦਿਵਾਨ ਵਿੱਚ ਗੁਰਬਚਨ ਸਿੰਘ ਨੇ ਇਕ ਇਕ ਘੰਟਾ ਕਥਾ ਕੀਤੀ,  ਲੇਕਿਨ ਨਾਂ ਤੇ ਉਸ ਦੀ ਹਿੱਮਤ ਪਈ ਕਿ ਉਹ ਅਖੌਤੀ ਦਸਮ ਗ੍ਰੰਥ ਦੇ ਹੱਕ ਵਿਚ ਕੋਈ ਗਲ ਇਥੇ ਕਰ ਸਕੇ  ਅਤੇ ਨਾਂ ਹੀ ਉਸਨੇ ਪ੍ਰੋਫੇਸਰ ਦਰਸ਼ਨ ਸਿੰਘ ਦੇ ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਂਮਾਂ ਬਾਰੇ ਕਿਸੇ ਤਰੀਕੇ ਦਾ ਫਤਵਾ,  ਕਾਨਪੁਰ ਦੀਆਂ ਸੰਗਤਾਂ ਨੂੰ ਜਾਰੀ  ਕੀਤਾ , ਕਿਉਕਿ  ਇਸ ਦੀ ਸਾਰੀ  ਕਥਾ (ਤਕਰੀਰ)  ਦੇ  ਇਕ ਇਕ ਅੱਖਰ ਉਤੇ ਪ੍ਰਸਾਸ਼ਨ ਨੇ ਪੂਰੀ ਨਜਰ ਰੱਖੀ ਹੋਈ ਸੀ ਕਿ ਇਹ ਕੀ ਬੋਲਦਾ ਹੈ ? ਕਿਉਕਿ ਇਸਨੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਕਾਨਪੁਰ ਸਮਾਗਮਾਂ ਵਿੱਚ ਵਿਘਨ ਪਾ ਕੇ ਪ੍ਰਸਾਸ਼ਨ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਅਕਾਲ ਤਖਤ ਦੇ ਲੇਟਰ ਪੇਡ ਤੇ ਚਿੱਠੀਆਂ ਲਿੱਖ ਲਿਖ ਕੇ ਇਹ ਅਪਣੇ ਗੁਰਗਿਆਂ ਨੂੰ  ਭੇਜਦਾ ਰਿਹਾ ਸੀ। ਲੇਕਿਨ ਇਸ ਵਿਸ਼ੈ ਤੇ ਕਾਨਪੁਰ ਆਕੇ ਇਸ ਦੀ ਜੁਬਾਨ ਵਿਚੋਂ ਇਕ ਅੱਖਰ ਵੀ ਨਹੀ ਨਿਕਲਿਆ ।
ਗੁਰਦੁਆਰਾ ਭਾਈ ਬੱਨੋ ਸਾਹਿਬ ਦੇ ਨਵੇਂ ਨਵੇਂ ਬਣੇ ਪ੍ਰਧਾਨ , ਮੋਹਕਮ ਸਿੰਘ ਨੇ ਕਾਨਪੁਰ ਵਿਚ ਅਪਣਾਂ ਰੁਤਬਾ  ਅਤੇ ਰਸੂਖ ਬਨਾਉਣ  ਲਈ,  ਅਕਾਲ ਤਖਤ ਦੇ ਹੇਡ ਗ੍ਰੰਥੀ ਨੂੰ ਕਾਨਪੁਰ ਸੱਦਾ ਦਿਤਾ ਹੈ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਵੀ ਪਿਛਲੇ ਦਿਨੀ ,ਬੜੀਆਂ ਗੂੜ੍ਹੀਆਂ ਪਾਈਆਂ ਹਨ। ਲੇਕਿਨ ਪੁਰਾਨੇ ਪੱਕੇ ਅਤੇ ਮੰਝੇ ਹੋਏ ਪ੍ਰਧਾਨ,  ਕੁਲਦੀਪ ਸਿੰਘ ਅਤੇ ਹਰਵਿੰਦਰ ਸਿੰਘ ਲਾਰਡ ਨੂੰ ਇਹ ਦੋਸਤੀ ਰਾਸ ਨਹੀ ਆ ਰਹੀ  ਕਿ ਕਾਨਪੁਰ ਵਿਚ ਸਾਡੇ ਨਾਲੋਂ ਕੋਈ ਵੱਡਾ ਪ੍ਰਧਾਨ  ਜੱਮ ਪਵੇ । ਇਸ ਲਈ ਪੁਰਾਨੇ ਪ੍ਰਧਾਨਾਂ ਦੇ ਹੱਥ ਠੋਕਿਆਂ ਦੀਆਂ ਕਈ ਧਿਰਾਂ ਅਤੇ ਜੱਥੇਬੰਦੀਆਂ ਨੇ ਮੋਹਕਮ ਸਿੰਘ ਵਲੋਂ ਕਰਵਾਏ ਗਏ  ਇਸ ਪ੍ਰੋਗ੍ਰਾਮ ਦੇ ਦੌਰਾਨ ਜਮ ਕੇ  ਵਿਰੋਧ ਅਤੇ ਪ੍ਰਦਰਸ਼ਨ ਵੀ ਕੀਤਾ ,ਅਤੇ ਉਨ੍ਹਾਂ ਤੇ ਕਈ ਪ੍ਰਕਾਰ ਦੇ ਦੋਸ਼ ਵੀ ਲਾਏ । ਇਸ ਬਾਰੇ ਕਾਨਪੁਰ ਦੀ ਇਕ ਅਖਬਾਰ ਦੀ ਪੇਪਰ ਕਟਿੰਗ ਇਸ ਰਿਪੋਰਟ ਨਾਲ ਭੇਜ ਰਹੇ ਹਾਂ ਜੀ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.