ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗਾਇਬ ਬਰਤਾਨਵੀ ਪੱਤਰਕਾਰ ਆਈ.ਐਸ.ਆਈ.ਐਸ.ਦੀ ਨਵੀਂ ਵੀਡੀਓ ‘ਚ ਆਇਆ ਨਜ਼ਰ
ਗਾਇਬ ਬਰਤਾਨਵੀ ਪੱਤਰਕਾਰ ਆਈ.ਐਸ.ਆਈ.ਐਸ.ਦੀ ਨਵੀਂ ਵੀਡੀਓ ‘ਚ ਆਇਆ ਨਜ਼ਰ
Page Visitors: 2371

ਗਾਇਬ ਬਰਤਾਨਵੀ ਪੱਤਰਕਾਰ ਆਈ.ਐਸ.ਆਈ.ਐਸ.ਦੀ ਨਵੀਂ ਵੀਡੀਓ ‘ਚ ਆਇਆ ਨਜ਼ਰ
ਨਵੀਂ ਦਿੱਲੀ, 21 ਸਤੰਬਰ (ਪੰਜਾਬ ਮੇਲ)- ਬਰਤਾਨਵੀ ਪੱਤਰਕਾਰ ਜੌਨ ਕੈਟਲੀ ਬੀਤੇ ਦੋ ਸਾਲਾਂ ਤੋਂ ਗਾਇਬ ਸੀ, ਪਰ ਹੁਣ ਇਸਲਾਮਿਕ ਸਟੇਟ ਦੇ ਨਵੇਂ ਵੀਡੀਓ ‘ਚ ਨਜ਼ਰ ਆਇਆ ਹੈ। ਇਸ ਵਿੱਚ ਉਹ ਅੱਤਵਾਦੀਆਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਉਸ ਨੇ ਸੰਤਰੀ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਇਕ ਹਨੇਰੇ ਕਮਰੇ ‘ਚ ਬੈਠਾ ਹੋਇਆ ਹੈ। ਤਿੰਨ ਮਿੰਟ ਦੀ ਇਸ ਵੀਡੀਓ ਦੀ ਸੱਚਾਈ ਬਾਰੇ ਪੁਸ਼ਟੀ ਨਹੀਂ ਹੋ ਸਕੀ।
ਵੀਡੀਓ ‘ਚ ਕੈਟਲੀ ਇਕ ਨਿਊਜ਼ ਐਂਕਰ ਵਾਂਗ ਆਪਣੀ ਗੱਲ ਕਹਿ ਰਿਹਾ ਨਜ਼ਰ ਆਉਂਦਾ ਹੈ। ਇੰਝ ਲੱਗਦਾ ਹੈ ਕਿ ਉਹ ਇਕ ਦਿੱਤੀ ਹੋਈ ਸਕ੍ਰਿਪਟ ਨੂੰ ਪੜ੍ਹ ਰਿਹਾ ਹੈ। ਵੀਡੀਓ ‘ਚ ਕੈਟਲੀ ਕਹਿ ਰਿਹਾ ਹੈ ਕਿ ਉਹ ਨਵੰਬਰ 2012 ‘ਚ ਸੀਰੀਆ ਆਇਆ ਸੀ ਅਤੇ ਇਸ ਦੌਰਾਨ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਇਹ ਵੀ ਕਹਿੰਦਾ ਹੈ ਕਿ ਤੁਸੀਂ ਸੋਚਦੇ ਹੋਵੇਗੇ ਕਿ ਮੇਰੇ ਸਿਰ ‘ਤੇ ਬੰਦੂਕ ਰੱਖ ਕੇ ਮੇਰੇ ਤੋਂ ਸਭ ਕੁਝ ਕਹਾਇਆ ਜਾ ਰਿਹਾ ਹੈ। ਇਹ ਠੀਕ ਹੈ ਕਿ ਮੈਂ ਇਕ ਕੈਦੀ ਹਾਂ, ਪਰ ਮੈਂ ਸਭ ਕੁਝ ਆਪਣੇ ਆਪ ਹੀ ਕਹਿ ਰਿਹਾ ਹਾਂ।

 

 
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.