ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਖੁੱਲੀ ਸੁਣਵਾਈ ਹੁਣ 26 ਨਵੰਬਰ ਤੋਂ
Page Visitors: 2378
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਖੁੱਲੀ ਸੁਣਵਾਈ ਹੁਣ 26 ਨਵੰਬਰ ਤੋਂ
ਚੰਡੀਗੜ੍ਹ, 22 ਸਤੰਬਰ (ਗਗਨਦੀਪ ਸਿੰਘ ਸੋਹਲ) : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਨਾਲ ਸਬੰਧਿਤ ਮਨੁੱਖੀ ਅਧਿਕਾਰਾਂ ਦੇ ਬਕਾਇਆ ਪਏ ਮਾਮਲਿਆਂ ਤੇ ਹੋਰ ਅਹਿਮ ਮੁੱਦਿਆਂ ਨੂੰ ਵਿਚਾਰਨ ਲਈ 3 ਦਿਨਾ ਖੁੱਲੀ ਸੁਣਵਾਈ ਦੀਆਂ ਮਿਤੀਆਂ ਵਿਚ ਬਦਲਾਅ ਕੀਤਾ ਗਿਆ ਹੈ।
ਇਕ ਸਰਕਾਰੀ ਬੁਲਾਰੇ ਅਨੁਸਾਰ ਹੁਣ ਇਹ ਸੁਣਵਾਈ 29 ਤੋਂ 31 ਅਕਤੂਬਰ , 2014 ਦੀ ਬਜਾਏ 26 ਤੋਂ 28 ਨਵੰਬਰ , 2014 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸਦਾ ਮੰਤਵ ਮਨੁੱਖੀ ਅਧਿਕਾਰਾਂ ਦੀ ੍ਰਰਾਖੀ ਤੇ ਪ੍ਰੋਤਸਾਹਨ ਨਾਲ ਸਬੰਧਿਤ ਮਾਮਲਿਆਂ ਦਾ ਉਪਰੋਕਤ ਰਾਜਾਂ ਵਿਚ ਤੇਜੀ ਨਾਲ ਨਿਪਟਾਰਾ ਕੀਤਾ ਜਾਣਾ ਹੈ।