ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਇਸਲਾਮਿਕ ਸਟੇਟ ਦੇ ਖਤਰੇ ਦਾ ਅੰਦਾਜ਼ਾ ਨਹੀਂ ਜਾ ਸਕਿਆ ਅਮਰੀਕਾ: ਓਬਾਮਾ
ਇਸਲਾਮਿਕ ਸਟੇਟ ਦੇ ਖਤਰੇ ਦਾ ਅੰਦਾਜ਼ਾ ਨਹੀਂ ਜਾ ਸਕਿਆ ਅਮਰੀਕਾ: ਓਬਾਮਾ
Page Visitors: 2411

ਇਸਲਾਮਿਕ ਸਟੇਟ ਦੇ ਖਤਰੇ ਦਾ ਅੰਦਾਜ਼ਾ ਨਹੀਂ ਜਾ ਸਕਿਆ ਅਮਰੀਕਾ: ਓਬਾਮਾ
ਸੀਰੀਆ ਅਤੇ ਇਰਾਕ ਦੀ ਅਸਥਿਰਤਾ ਦਾ ਇਸਲਾਮਿਕ ਸਟੇਟ ਨੇ ਚੁੱਕਿਆ ਫਾਇਦਾ
ਵਾਸ਼ਿੰਗਟਨ, 29 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੰਨਿਆ ਹੈ ਕਿ ਉਹ ਇਹ ਅੰਦਾਜ਼ਾ ਲਾਉਣ ’ਚ ਨਾਕਾਮ ਰਹੇ ਕਿ ਅਸਥਿਰ ਹੋਇਆ ਸੀਰੀਆ ਜਹਾਦੀਆਂ ਦੇ ਇਕੱਠੇ ਹੋਣ ਅਤੇ ਅਚਾਨਕ ਵਾਪਸੀ ਕਰਨ ਲਈ ਪਨਾਹ ਦੇਣ ਵਾਲਾ ਸਾਬਤ ਹੋ ਸਕਦਾ ਹੈ।
ਸੀਬੀਐਸ ਨਿਊਜ਼ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਅਤੇ ਸਥਾਨਕ ਫੌਜਾਂ ਵੱਲੋਂ ਇਰਾਕ ’ਚੋਂ ਭਜਾਏ ਗਏ ਅਲ-ਕਾਇਦਾ ਦੇ ਲੜਾਕਿਆਂ ਨੇ ਸੀਰੀਆ ’ਚ ਇਕੱਠੇ ਹੋ ਕੇ ਨਵਾਂ ਖ਼ਤਰਨਾਕ ਇਸਲਾਮਿਕ ਸਟੇਟ ਧੜਾ ਬਣਾ ਲਿਆ ਹੈ।
ਸ੍ਰੀ ਓਬਾਮਾ ਨੇ ਕਿਹਾ ਕਿ ਅਰਬ ਅਤੇ ਪੱਛਮੀ ਭਾਈਵਾਲਾਂ ਨੇ ਇਸਲਾਮਿਕ ਸਟੇਟ ਦੇ ਟਾਕਰੇ ਲਈ ਅਮਰੀਕਾ ਦੀ ਅਗਵਾਈ ਹੇਠ ਇਰਾਕ ਅਤੇ ਸੀਰੀਆ ’ਚ ਹਵਾਈ ਹਮਲੇ ਕੀਤੇ ਹਨ। ਆਪਣੇ ਕੌਮੀ ਖ਼ੁਫ਼ੀਆ ਡਾਇਰੈਕਟਰ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਜਿਮ ਕਲੈਪਰ ਨੇ ਸਵੀਕਾਰ ਕੀਤਾ ਹੈ ਕਿ ਉਹ ਸੀਰੀਆ ’ਚ ਵਾਪਰ ਰਹੀਆਂ ਘਟਨਾਵਾਂ ਦਾ ਅੰਦਾਜ਼ਾ ਲਾਉਣ ’ਚ ਨਾਕਾਮ ਰਹੇ।
- ਏ.ਐਫ.ਪੀ.
ਵਿਦੇਸ਼ੀ ਜਹਾਦੀਆਂ ਖ਼ਿਲਾਫ਼ ਸੰਯੁਕਤ ਰਾਸ਼ਟਰ ਵੱਲੋਂ ਮਤਾ ਪਾਸ
ਸੰਯੁਕਤ ਰਾਸ਼ਟਰ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਇਸਲਾਮਿਕ ਸਟੇਟ ਵਰਗੀਆਂ ਨਿਰਦਈ ਕੱਟੜ ਦਹਿਸ਼ਤਗਰਦ ਜਥੇਬੰਦੀਆਂ ਵਿੱਚ ਵਿਦੇਸ਼ੀ ਜਹਾਦੀਆਂ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਓਬਾਮਾ ਅਨੁਸਾਰ 80 ਦੇਸ਼ਾਂ ਦੇ ਕਰੀਬ ਪੰਦਰਾਂ ਹਜ਼ਾਰ ਜਹਾਦੀ ਪਿਛਲੇ ਕੁਝ ਸਾਲਾਂ ਦੌਰਾਨ ਸੀਰੀਆ ਪਹੁੰਚ ਕੇ ਅਲਕਾਇਦ, ਨੁਸਰਾ ਫਰੰਟ ਤੇ ਆਈਐਸਆਈਐਲ (ਇਸਲਾਮਿਕ ਸਟੇਟ) ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਰੁਝਾਨ ਨੂੰ ਰੋਕਣ ਲਈ ਸਬੰਧਤ ਦੇਸ਼ ਸਖ਼ਤ ਕਦਮ ਚੁੱਕਣ। 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.