ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਧਾਰਮਿਕ ਸਟੇਜ ਦੀ ਦੁਰਵਰਤੋ ਕਰਕੇ ਰਾਣਾ ਨੇ ਬੱਜਰ ਗਲਤੀ ਕੀਤੀ- ਤਰਸੇਮ ਸਿੰਘ ਖਾਲਸਾ
ਧਾਰਮਿਕ ਸਟੇਜ ਦੀ ਦੁਰਵਰਤੋ ਕਰਕੇ ਰਾਣਾ ਨੇ ਬੱਜਰ ਗਲਤੀ ਕੀਤੀ- ਤਰਸੇਮ ਸਿੰਘ ਖਾਲਸਾ
Page Visitors: 3115

ਧਾਰਮਿਕ ਸਟੇਜ ਦੀ ਦੁਰਵਰਤੋ ਕਰਕੇ ਰਾਣਾ ਨੇ ਬੱਜਰ ਗਲਤੀ ਕੀਤੀ- ਤਰਸੇਮ ਸਿੰਘ ਖਾਲਸਾ        
  ਨਵੀ ਦਿੱਲੀ 22 ਮਈ () ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਦਿੱਲੀ ਕਮੇਟੀ ਦੇ ਮੈˆਬਰ ਤੇ ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਪਰਮਜੀਤ ਸਿੰਘ ਰਾਣਾ ਵੱਲੋ ਦਿੱਲੀ ਦੀ ਇੱਕ ਧਾਰਮਿਕ ਸਟੇਜ ਤੋ ਆਪਣੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾˆ ਦੀ ਸਫਾਈ ਦੇਣ ਦਾ ਨੋਟਿਸ ਲੈਦਿਆ ਕਿਹਾ ਕਿ ਇੱਕ ਪਾਸੇ ਤਾˆ ਦਿੱਲੀ ਕਮੇਟੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜਾ ਮਨਾ ਕੇ ਸੰਗਤਾˆ ਨੂੰ ਗੁਰ ਇਤਿਹਾਸ ਤੋ ਜਾਣੂ ਕਰਵਾਉਣਾ ਦਾ ਭਰਮ ਪਾਲ ਰਹੀ ਹੈ ਤੇ ਦੂਜੇ ਪਾਸੇ ਉਸੇ ਸਟੇਜ ਤੋ ਸ੍ਰ ਪਰਮਜੀਤ ਸਿੰਘ ਰਾਣਾ ਗੁਰੂ ਸਾਹਿਬ ਦੀ ਗੱਲ ਕਰਨ ਦੀ ਬਜਾਏ ਆਪਣੇ ਤੇ ਲੱਗੇ ਦੋਸ਼ਾˆ ਦੀ ਸਫਾਈ ਦੇ ਕੇ ਧਾਰਮਿਕ ਸਟੇਜ ਦੀ ਦੁਰਵਰਤੋ ਕਰ ਰਿਹਾ ਹੈ।    
       ਜਾਰੀ ਇੱਕ ਬਿਆਨ ਰਾਹੀ ਭਾਈ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਜਿਹੜੇ ਰਾਣੇ ਤੇ ਦੋਸ਼ ਲਗਾਏ ਹਨ ਉਹ ਕਿਸੇ ਹੋਰ ਨੇ ਨਹੀ ਸਗੋ ਉਸ ਦੇ ਇੱਕੋ ਆਕਾ(ਬਾਦਲ) ਦਿੱਲੀ ਕਮੇਟੀ 'ਤੇ ਕਾਬਜ਼ ਧਿਰ ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਲਗਾਏ ਹਨ ਇਸ ਲਈ ਰਾਣਾ ਸਾਹਿਬ  ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਸਟੇਜ ਤੋ ਲੱਗੇ ਦੋਸ਼ਾˆ ਦੀ ਸਫਾਈ ਦੇਣ ਦੀ ਬਜਾਏ ਪਹਿਲਾˆ ਆਪਣੇ ਜਨਰਲ ਸਕੱਤਰ ਨੂੰ ਸੰਤੁਸ਼ਟ ਕਰੇ ਤੇ ਫਿਰ ਖਰਚੇ ਦਾ ਵੇਰਵਾ ਸੰਗਤਾˆ ਦੀ ਕਚਿਹਰੀ ਵਿੱਚ ਰੱਖੇ। ਉਹਨਾˆ ਕਿਹਾ ਕਿ ਇਸ ਧਾਰਮਿਕ ਸਟੇਜ ਦੀ ਦੁਰਵਰਤੋ ਕਰਦਿਆ ਰਾਣਾ ਨੇ ਗੁਰੂ ਦੀ ਗੱਲ ਘੱਟ ਤੇ ਆਪਣੀ ਸਫਾਈ ਦੇਣ ਤੇ ਵੱਧ ਸਮਾˆ ਬਰਬਾਦ ਕਰਕੇ ਇੱਕ ਹੋਰ ਬੱਜਰ ਗਲਤੀ ਕੀਤੀ ਹੈ ਜਿਹੜੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ ਇਸ ਲਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਘਟਨਾ ਦਾ ਖੁਦ ਨੋਟਿਸ ਲੈ ਕੇ ਰਾਣਾ ਦੇ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਉਣ। ਉਹਨਾˆ ਕਿਹਾ ਕਿ ਉਹਨਾˆ ਨੇ ਕਰੀਬ 13 ਸਾਲਾ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੀ ਸੇਵਾ ਨਿਭਾਈ ਹੈ ਤੇ ਉਹਨਾˆ ਨੂੰ ਸੇਵਾ ਨਿਭਾਉਣ ਦੇ ਕਾਇਦੇ, ਮਰਿਆਦਾ ਤੋ ਪਰੰਪਰਾਵਾˆ ਦੀ ਭਲੀਭਾˆਤ ਜਾਣਕਾਰੀ ਹੈ । ਉਹਨਾˆ ਕਿਹਾ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋ ਸ੍ਰ ਰਾਣਾ 'ਤੇ ਚਾਰ ਕਰੋੜ ਦੇ ਲਗਾਏ ਗਏ ਦੋਸ਼ ਕੋਈ ਸਧਾਰਨ ਦੋਸ਼ ਨਹੀ ਹਨ ਇਸ ਲਈ ਇਹਨਾˆ ਦੋਸ਼ਾˆ ਦਾ ਰਾਣਾ ਵੱਲੋ ਲਿਖਤੀ ਤੌਰ 'ਤੇ ਸੰਗਤਾˆ ਨੂੰ ਵੇਰਵਾ ਦੇਣਾ ਬਹੁਤ ਜਰੂਰੀ ਹੈ।  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.