ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਾਕਿਸਤਾਨ ਅਪਣੇ ਪਰਮਾਣੂ ਪ੍ਰੋਗਰਾਮ ਤੇ ਰੋਕ ਲਾਵੇ: ਅਮਰੀਕਾ
Page Visitors: 2430
ਪਾਕਿਸਤਾਨ ਅਪਣੇ ਪਰਮਾਣੂ ਪ੍ਰੋਗਰਾਮ ਤੇ ਰੋਕ ਲਾਵੇ: ਅਮਰੀਕਾ
ਵਾਸ਼ਿੰਗਟਨ, 28 ਅਗਸਤ (ਪੰਜਾਬ ਮੇਲ)- ਅਮਰੀਕਾ ਨੇ ਪਾਕਿਸਤਾਨ ਤੇ ਪ੍ਰਮਾਣੂ ਹਥਿਆਰ ਰੱਖਣ ਵਾਲੇ ਸਾਰੇ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਪ੍ਰਮਾਣੂ ਸਮਰਥਾ ਦੇ ਵਿਸਤਾਰ ‘ਤੇ ਰੋਕ ਲਗਾਉਣ। ਅਮਰੀਕਾ ਦੀ ਇਸ ਸਲਾਹ ਤੋਂ ਪਹਿਲਾ ਅਮਰੀਕੀ ਵਿਚਾਰ ਸਮੂਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਕੋਲ ਕਰੀਬ ਇਕ ਦਹਾਕੇ ‘ਚ ਪ੍ਰਮਾਣੂ ਹਥਿਆਰਾਂ ਦਾ ਤੀਸਰਾ ਸਭ ਤੋਂ ਵੱਡਾ ਭੰਡਾਰ ਹੋ ਸਕਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਉਹ ਪਾਕਿਸਤਾਨ ਸਮੇਤ ਪ੍ਰਮਾਣੂ ਹਥਿਆਰ ਰੱਖਣ ਵਾਲੇ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਪ੍ਰਮਾਣੂ ਸਮਰਥਾਵਾਂ ਨੂੰ ਵਧਾਉਣ ‘ਤੇ ਰੋਕ ਲਗਾਉਣ। ਕਿਰਬੀ ਨੇ ਚੋਟੀ ਦੇ ਅਮਰੀਕੀ ਵਿਚਾਰ ਸਮੂਹਾਂ ਦੀ ਉਸ ਰਿਪੋਰਟ ਦੇ ਬਾਰੇ ‘ਚ ਸਵਾਲ ਕੀਤਾ ਗਿਆ ਸੀ ਜਿਸ ਅਨੁਸਾਰ ਇਕ ਦਹਾਕੇ ‘ਚ ਪਕਿਸਤਾਨ ਕੋਲ 350 ਤੋਂ ਵੱਧ ਪ੍ਰਮਾਣੂ ਹਥਿਆਰ ਹੋਣਗੇ।