ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖਾਂ ਦੇ ਰੋਹ ਤੋਂ ਡਰਦਿਆਂ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪ੍ਰੋਗਰਾਮ ਤੋਂ ‘ਟਾਲਾ’ ਵੱਟਿਆ
ਸਿੱਖਾਂ ਦੇ ਰੋਹ ਤੋਂ ਡਰਦਿਆਂ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪ੍ਰੋਗਰਾਮ ਤੋਂ ‘ਟਾਲਾ’ ਵੱਟਿਆ
Page Visitors: 2594

ਸਿੱਖਾਂ ਦੇ ਰੋਹ ਤੋਂ ਡਰਦਿਆਂ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪ੍ਰੋਗਰਾਮ ਤੋਂ ‘ਟਾਲਾ’ ਵੱਟਿਆ
ਊਧਮ ਸਿੰਘ ਨਗਰ (ਪ੍ਰਤਪਾਲ ਸਿੰਘ)  ਕੱਲ 2-10-15 ਨੂੰ ਰੁਦਰ ਪੁਰ (ਊਧਮ ਸਿੰਘ ਨਗਰ) ਗੁਰਦਵਾਰਾ ਗੋਲ ਮਾਰਕਿਟ ਵਿਚ ‘ਖਾਲਸਾ ਗਰੁੱਪ’ ਦਾ ਪ੍ਰੋਗਰਾਮ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਸ਼ਾਮ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ। ਇਸ ਦੇ ਇਸ਼ਤਿਹਾਰ ਵੀ ਇਲਾਕੇ ਵਿਚ ਲੱਗੇ ਹੋਏ ਸਨ। ਇਸ ਨੂੰ ਵੇਖਦਿਆਂ ਇਲਾਕੇ ਦੇ ਸੂਝਵਾਨ ਸਿੱਖਾਂ ਅਤੇ ‘ਤਰਾਈ ਸਿੱਖ ਮਹਾਂਸਭਾ’ ਨੇ ਸੌਦਾ ਸਾਧ ਮਾਮਲੇ ਵਿਚ ਉਸ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ।
  ਸਾਰੇ ਸਿੱਖ ਸ਼ਾਮ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ, ਪਰ ਮੱਕੜ ਜੀ ਨਹੀਂ ਪਹੁੰਚੇ, ਨਾ ਹੀ ਪ੍ਰਬੰਧਕਾਂ ਨੇ ਉਨ੍ਹਾਂ ਦੇ ਨਾ ਆਉਣ ਬਾਰੇ ਕੋਈ ਸਪੱਸ਼ਟੀਕਰਨ ਹੀ ਦਿੱਤਾ । ਜਿਸ ਤੋਂ ਸਾਫ ਜ਼ਾਹਰ ਹੈ ਕਿ ਮੱਕੜ ਜੀ ਨੂੰ ਵਿਰੋਧ ਦੀ ਖਬਰ ਪਹਿਲਾਂ ਹੀ ਮਿਲ ਚੁੱਕੀ ਸੀ, ਅਤੇ ਉਹ ਵਿਰੋਧ ਤੋਂ ਡਰਦਿਆਂ ਟਾਲਾ ਵੱਟ ਗਏ।
  ਸਾਰੇ ਥਾਵਾਂ ਤੇ ਏਦਾਂ ਹੀ ਵਿਰੋਧ ਹੋਣਗੇ, ਤਾਂ ਹੀ ਹਾਲਾਤ ਸੁੱਧਰ ਸਕਦੇ ਹਨ।  

 
 
 
 
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.