ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਘਬੀਰ ਸਿੰਘ ਭੈਰੋਵਾਲ ਦੇ ਪਿਤਾ ਪ੍ਰੀਤਮ ਸਿੰਘ ਭੈਰੋਵਾਲ ਅਤੇ ਸਾਲਾ ਜਗਦੀਪ ਸਿੰਘ ਗ੍ਰਿਫਤਾਰ
ਰਘਬੀਰ ਸਿੰਘ ਭੈਰੋਵਾਲ ਦੇ ਪਿਤਾ ਪ੍ਰੀਤਮ ਸਿੰਘ ਭੈਰੋਵਾਲ ਅਤੇ ਸਾਲਾ ਜਗਦੀਪ ਸਿੰਘ ਗ੍ਰਿਫਤਾਰ
Page Visitors: 2477

ਰਘਬੀਰ ਸਿੰਘ ਭੈਰੋਵਾਲ ਦੇ ਪਿਤਾ ਪ੍ਰੀਤਮ ਸਿੰਘ ਭੈਰੋਵਾਲ ਅਤੇ ਸਾਲਾ ਜਗਦੀਪ ਸਿੰਘ ਗ੍ਰਿਫਤਾਰ
ਜਮਾਨਤ ਹੋਣ ਤੋਂ ਬਾਅਦ ਪੁਲਿਸ ਨੇ ਇਕ ਕੇਸ ਹੋਰ ਪਾਇਆ
ਲੁਧਿਆਣਾ, 28 ਨਵੰਬਰ (ਪੰਜਾਬ ਮੇਲ)- ਪ੍ਰਵਾਸੀ ਭਾਰਤੀਆ ਵੱਲੋਂ ਸਰਕਾਰ ਖਿਲਾਫ਼ ਸ਼ੋਸ਼ਲ ਮੀਡੀਆ ਉਪਰ ਕੀਤੇ ਜਾ ਰਹੇ ਪ੍ਰਚਾਰ ਤੋਂ ਦੁਖੀ ਹੋਈ ਸਰਕਾਰ ਵੱਲੋਂ ਹੁਣ ਉਨ੍ਹਾਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਖਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਅਤੇ ਉਸਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸ: ਭਰੋਵਾਲ ਦਾ ਕੈਨੇਡਾ ਰਹਿੰਦਾ ਲੜਕਾ ਰਘਵੀਰ ਸਿੰਘ ਭਰੋਵਾਲ ਸ਼ੋਸ਼ਲ ਮੀਡੀਆ ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਚਾਰ ਕਰ ਰਿਹਾ ਸੀ। ਬੀਤੇ ਦਿਨ ਰਘਵੀਰ ਸਿੰਘ ਨੇ ਅਕਾਲੀ ਦਲ ਵੱਲੋਂ ਬਠਿੰਡਾ ਵਿਚ ਰੱਖੀ ਸਦਭਾਵਨਾ ਰੈਲੀ ਦੇ ਰੱਦ ਹੋਣ ਦੀ ਝੂਠੀ ਇਤਲਾਹ ਫੇਸਬੁੱਕ ਤੇ ਪਾ ਦਿੱਤੀ ਸੀ, ਜਿਸਤੇ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਵੱਲੋਂ ਉਸ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ਸੀ। ਉਸ ਦਿਨ ਤੋਂ ਹੀ ਸਥਾਨਕ ਪੁਲਿਸ ਵੱਲੋਂ ਉਸਦੇ ਪਿਤਾ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਕਥਿਤ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਬੀਤੀ ਰਾਤ ਜਥੇਦਾਰ ਭਰੋਵਾਲ ਅਤੇ ਰਘਵੀਰ ਸਿੰਘ ਭਰੋਵਾਲ ਦੇ ਸਾਲੇ ਜਗਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਬਿੰਜਲ ਰਾਏਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਖਿਲਾਫ ਧਾਰਾ 294/506/120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਬਣਾਈ ਕਹਾਣੀ ਅਨੁਸਾਰ ਇਹ ਦੋਵੇਂ ਕਥਿਤ ਦੋਸ਼ੀ ਬੀਤੀ ਰਾਤ ਫਿਰੋਜ਼ਪੁਰ ਰੋਡ ਨੇੜੇ ਸਰਕਾਰ ਖਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਸਨ ਅਤੇ ਲੋਕਾਂ ਨੂੰ ਸਰਕਾਰ ਖਿਲਾਫ਼ ਭੜਕਾ ਰਹੇ ਸਨ। ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਅਸ਼ਵਨੀ ਕੁਮਾਰ ਨੇ ਪੁਲਿਸ ਪਾਸ ਲਿਖਵਾਈ ਮੁੱੱਢਲੀ ਰਿਪੋਰਟ ਵਿਚ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਿਸ ਪਾਰਟੀ ਨੂੰ ਧਮਕੀਆਂ ਵੀ ਦਿੱਤੀਆਂ। ਪੁਲਿਸ ਇਨ੍ਹਾਂ ਪਾਸੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ। ਪੁਲਸ ਨੇ ਉਨ੍ਹਾਂ ਦੀ ਜਮਾਨਤ ਹੋਣ ਤੋਂ ਬਾਅਦ ਇਕ ਕੇਸ ਹੋਰ ਪਾ ਦਿੱਤਾ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.