ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਗਣਤੰਤਰ ਦਿਵਸ ‘ਚ ਸ਼ਾਮਲ ਨਹੀਂ ਕੀਤੀ ਗਈ ਪੰਜਾਬ ਦੀ ਝਲਕੀ
ਗਣਤੰਤਰ ਦਿਵਸ ‘ਚ ਸ਼ਾਮਲ ਨਹੀਂ ਕੀਤੀ ਗਈ ਪੰਜਾਬ ਦੀ ਝਲਕੀ
Page Visitors: 2612

ਗਣਤੰਤਰ ਦਿਵਸ ‘ਚ ਸ਼ਾਮਲ ਨਹੀਂ ਕੀਤੀ ਗਈ ਪੰਜਾਬ ਦੀ ਝਲਕੀ

Posted On 27 Jan 2016

14
ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਇਸ ਵਾਰ 26 ਜਨਵਰੀ ਨੂੰ 68ਵੇਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਦੀ ਪ੍ਰਦਰਸ਼ਨੀ ਸ਼ਾਮਲ ਨਹੀਂ ਕੀਤੀ ਗਈ। ਇਸ ਵਾਰ ਭਾਰਤ ਦੇ 17 ਸੂਬੇ ਅਤੇ 6 ਕੇਂਦਰੀ ਮੰਤਰਾਲੇ ਨੇ ਪਰੇਡ ‘ਚ ਝਾਕੀਆਂ ਕੱਢੀਆਂ। ਪਿਛਲੀ ਵਾਰ ਵੀ ਗਣਤੰਤਰ ਦਿਵਸ ‘ਚ ਪੰਜਾਬ ਦੀ ਝਾਕੀ ਨਹੀਂ ਦਿਖੀ ਸੀ। ਲਗਾਤਾਰ ਚੌਥੇ ਸਾਲ ਇਹ ਵਿਤਕਰਾ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਰੋਸ ਨਹੀਂ ਜਤਾਇਆ। ਉਧਰ ਪਬਲਿਕ ਰਿਲੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਰੇ ਰਾਜਾਂ ਦੀ ਝਾਕੀ ਸਵਿਕਾਰ ਨਹੀਂ ਕਰਦੀ। ਅਸੀਂ ਅੱਗੇ ਤੋਂ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਇਸ ਵਾਰ ਭਾਰਤ ਦੀ ਸਭ ਤੋਂ ਵੱਧ ਤਾਕਤਵਾਰ ਫੌਜ ਸਿੱਖ ਰੈਜੀਮੈਂਟ ਨੂੰ ਵੀ ਇਸ ਪਰੇਡ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਸਿੱਖ ਕੌਮ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.