ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਨਸਲੀ ਵਿਤਕਰਾ : ਸਿੱਖ ਸੰਗੀਤਕਾਰ ਨੂੰ ਅੱਤਵਾਦੀ ਸਮਝ ਕੇ ਤਲਾਸ਼ੀ ਲਈ
ਨਸਲੀ ਵਿਤਕਰਾ : ਸਿੱਖ ਸੰਗੀਤਕਾਰ ਨੂੰ ਅੱਤਵਾਦੀ ਸਮਝ ਕੇ ਤਲਾਸ਼ੀ ਲਈ
Page Visitors: 2570

ਨਸਲੀ ਵਿਤਕਰਾ : ਸਿੱਖ ਸੰਗੀਤਕਾਰ ਨੂੰ ਅੱਤਵਾਦੀ ਸਮਝ ਕੇ ਤਲਾਸ਼ੀ ਲਈ

Posted On 02 Jul 2016
sikh

ਬੰਸਰੀ ਨੂੰ ਹਥਿਆਰ ਸਮਝ ਕੇ ਬੁਲਾਈ ਪੁਲਿਸ
ਹਿਊਸਟਨ, 2 ਜੁਲਾਈ (ਪੰਜਾਬ ਮੇਲ)-ਅਮਰੀਕਾ ਵਿਚ ਇਕ ਸਿੱਖ ਸੰਗੀਤਕਾਰ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ। ਜਾਣਕਾਰੀ ਮੁਤਾਬਕ ਅਮਰੀਕੀ ਸਿੱਖ ਸੰਗੀਤਕਾਰ ਨੀਲਮਜੀਤ ਢਿੱਲੋਂ ਦੀ ਅੱਤਵਾਦੀ ਸਮਝ ਕੇ ਪੁਲਿਸ ਨੇ ਤਲਾਸ਼ੀ ਲਈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਓਰਲੈਂਡੋ ਦੇ ਇਕ ਹੋਟਲ ਵਿਚ ਖਾਣਾ ਖਰ ਰਹੇ ਸਨ। ਢਿੱਲੋਂ ਨੇ ਦੱਸਿਆ ਕਿ ਜਦੋਂ ਉਹ ਖਾਣਾ ਖਾ ਰਹੇ ਸਨ ਤਾਂ ਕਿਸੇ ਵਿਅਕਤੀ ਨੇ ਪੁਲਿਸ ਨੂੰ ਬੁਲਾ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਬੰਸਰੀ ਦਾ ਬਕਸਾ ਸੀ, ਜਿਸ ਨੂੰ ਹੋਟਲ ਵਿਚ ਬੈਠੇ ਗੋਰੇ ਅਮਰੀਕੀ ਨੇ ਹਥਿਆਰ ਸਮਝ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਹੋਟਲ ਦੇ ਬਾਹਰ ਫੋਨ ਸੁਣ ਰਿਹਾ ਸੀ ਤਾਂ ਇਕ ਪੁਲਿਸ ਮੁਲਾਜ਼ਮ ਉਸ ਵੱਲ ਆਇਆ ਅਤੇ ਉਸ ਨੇ ਜ਼ੋਰਦਾਰ ਢੰਗ ਨਾਲ ਹੱਥ ਮਿਲ਼ਾਇਆ। ਉਸ ਨੇ ਉਸ ਦੀ ਅੱਤਵਾਦੀ ਦੇ ਤੌਰ ‘ਤੇ ਤਲਾਸ਼ੀ ਵੀ ਲਈ। ਨੀਲਮਜੀਤ ਨੇ ਇਹ ਸਾਰੀ ਘਟਨਾ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਸ ਕੋਲੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਤਾਂ ਪੁਲਿਸ ਨੇ ਉਸ ਕੋਲੋਂ ਮੁਆਫੀ ਮੰਗੀ। ਢਿੱਲੋਂ ਲਾਸ ਏਂਜਲਸ ਤੋਂ ਡਿਜ਼ਨੀ ਐਨੀਮਲ ਕਿੰਗਡਮ ਸ਼ੋਅ—’ਜੰਗਲ ਬੁੱਕ ਅਲਾਈਵ’ ਵਿਚ ਪ੍ਰਸਤੁਤੀ ਦੇਣ ਲਈ ਓਰਲੈਂਡੋ ਆਇਆ ਸੀ। ਢਿੱਲੋਂ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਸਿੱਖ ਭਾਈਚਾਰੇ ਦੇ ਵਿਅਕਤੀ ਨੂੰ ਉਸ ਦੀ ਦਿੱਖ ਕਾਰਨ ਸ਼ੱਕੀ ਸਮਝਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਕ ਸਿੱਖ ਨੂੰ 100 ਫੀਸਦੀ ਜਾਂਚ ਲਈ ਚੁਣਿਆ ਜਾਂਦਾ ਹੈ। ਇਹ ਘਟਨਾ ਨਿਊਯਾਰਕ ਏਅਰਪੋਰਟ ‘ਤੇ ਦਸਤਾਰ ਕਾਰਨ ਅਦਾਕਾਰ ਵਾਰਿਸ ਆਹਲੂਵਾਲੀਆ ਨਾਲ ਦੁਰਵਿਵਹਾਰ ਦੀ ਘਟਨਾ ਤੋਂ ਕੁਝ ਮਹੀਨੇ ਬਾਅਦ ਸਾਹਮਣੇ ਆਈ ਹੈ। ਇੱਥੇ ਵਰਣਨਯੋਗ ਹੈ ਕਿ ਓਰਲੈਂਡੋ ਵਿਚ ਕੁਝ ਦਿਨ ਪਹਿਲਾਂ ਹੀ ਇਕ ਸਮਲਿੰਗੀ ਕਲੱਬ ਵਿਚ ਹੋਈ ਗੋਲੀਬਾਰੀ ਵਿਚ 49 ਲੋਕ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਸਿੱਖਾਂ ਵਿਰੁੱਧ ਨਸਲੀ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋ ਗਿਆ ਹੈ। ਅਮਰੀਕਾ ਵਿਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਲੋਕ ਪੁਲਿਸ ਨੂੰ ਬੁਲਾ ਲੈਂਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.