ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸ਼ਰਾਰਤੀ ਅੰਸਰਾਂ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਸ਼ਰਾਰਤੀ ਅੰਸਰਾਂ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
Page Visitors: 2627

ਸ਼ਰਾਰਤੀ ਅੰਸਰਾਂ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਗੁਰਦਾਸਪੁਰ, 16 ਜੁਲਾੲੀ (ਪੰਜਾਬ ਮੇਲ)- ਗੁਰਦਾਸਪੁਰ ਦੇ ਥਾਣਾ ਸਦਰ ਦੇ ਹਰਦੋ ਛੰਨੀ ਰੋਡ ਦੇ ਪਿੰਡ ਕੋਟਲੀ ਮਾਈਆਂ ਵਿੱਚ ਕੱਲ੍ਹ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਨੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ। ਇਸ ਦਾ ਪਤਾ ਪਿੰਡ ਦੇ ਲੋਕਾਂ ਨੂੰ ਉਸ ਸਮੇਂ ਲੱਗਾ, ਜਦੋਂ ਸ਼ਾਮ ਨੂੰ ਪਾਠ ਲਈ ਗੁਰਦੁਆਰਾ ਸਾਹਿਬ ਪੁੱਜੇ।
ਗੁਰਦੁਆਰਾ ਸਾਹਿਬ ਵਿੱਚ ਪੁੱਜੀ ਅਮਰਜੀਤ ਕੌਰ ਨੇ ਦੇਖਿਆ ਕਿ ਸਾਰਾ ਸਮਾਨ ਖਿੱਲਰਿਆ ਪਿਆ ਸੀ। ਗੁਰੂ ਗ੍ਰੰਥ ਸਾਹਿਬ ਨੂੰ ਸੁੱਖ ਆਸਨ ਤੋਂ ਹੇਠਾਂ ਫਰਸ਼ ‘ਤੇ ਰੱਖ ਦਿੱਤਾ ਗਿਆ ਤੇ ਇਸ ਦੇ ਤਿੰਨ ਅੰਗ ਪਾੜੇ ਹੋਏ ਸਨ। ਉਨ੍ਹਾਂ ਇਸ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ। ਸਰਪੰਚ ਸੰਤੋਖ ਸਿੰਘ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ਉੱਤੇ ਪਹੁੰਚੇ ਗੁਰਦਾਸਪੁਰ ਦੇ ਐਸ ਐਸ ਪੀ ਗੁਰਪ੍ਰੀਤ ਸਿੰਘ ਤੂਰ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਪਿੰਡ ਵਾਲਿਆਂ ਨੂੰ ਸ਼ਾਂਤ ਕੀਤਾ।
ਸਰਪੰਚ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਪਿੰਡ ਦਾ ਪ੍ਰਾਇਮਰੀ ਸਕੂਲ ਚੱਲਦਾ ਤੇ ਸਿਲਾਈ ਕਢਾਈ ਸੈਂਟਰ ਵੀ ਹੈ। ਦੁਪਹਿਰ ਨੂੰ ਸਕੂਲ ਵਿੱਚ ਛੁੱਟੀ ਤੋਂ ਬਾਅਦ ਸਿਲਾਈ ਸਿੱਖਣ ਵਾਲੀਆਂ ਕੁੜੀਆਂ ਆਉਂਦੀਆਂ ਅਤੇ ਚਾਰ ਵਜੇ ਤੱਕ ਉਥੇ ਰਹਿੰਦੀਆਂ ਹਨ। ਗੁਰਦੁਆਰਾ ਨੂੰ ਦਿਨ ਵਿੱਚ ਤਾਲਾ ਨਹੀਂ ਲਾਇਆ ਜਾਂਦਾ ਅਤੇ ਨਾ ਇਥੇ ਕੋਈ ਗਰੰਥੀ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਆਣ ਕੇ ਪਾਵਨ ਸਰੂਪ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.