ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸਿੱਖ ਕੁਲੀਸ਼ਨ ਨੇ ਅਮਰੀਕਾ ‘ਚ ਵਸਦੇ ਸਿੱਖਾਂ ਨੂੰ ਕਿਹਾ, ਚੌਕਸ ਰਹਣ
ਸਿੱਖ ਕੁਲੀਸ਼ਨ ਨੇ ਅਮਰੀਕਾ ‘ਚ ਵਸਦੇ ਸਿੱਖਾਂ ਨੂੰ ਕਿਹਾ, ਚੌਕਸ ਰਹਣ
Page Visitors: 2680

ਸਿੱਖ ਕੁਲੀਸ਼ਨ ਨੇ ਅਮਰੀਕਾ ‘ਚ ਵਸਦੇ ਸਿੱਖਾਂ ਨੂੰ ਕਿਹਾ, ਚੌਕਸ ਰਹਣ
ਨਿਊਯਾਰਕ, 17 ਜੁਲਾਈ (ਪੰਜਾਬ ਮੇਲ)-ਦਾੜ੍ਹੀ ਵਾਲੇ ਇਕ ਮੁਸਲਿਮ ਨੌਜਵਾਨ ਵਲੋਂ ਟੇਨੇਸੀ ਵਿਚ ਸੈਨਿਕ ਟਿਕਾਣਿਆਂ ‘ਤੇ ਗੋਲੀਬਾਰੀ ਕਰਕੇ ਚਾਰ ਸੈਨਿਕਾਂ ਨੂੰ ਮਾਰਨ ਦੀ ਘਟਨਾ ਨੂੰ ਦੇਖਦੇ ਹੋਏ ਸਿੱਖਾਂ ਦੇ ਹੱਕਾਂ ਦੀ ਰਾਖੀ ਕਰ ਰਹੇ ਇਕ ਸਿੱਖ ਸੰਗਠਨ ਨੇ ਅਮਰੀਕਾ ਵਿਚ ਰਹਿੰਦੇ ਸਿੱਖਾਂ ਨੂੰ ਕਿਹਾ ਕਿ ਉਹ ਚੌਕਸ ਰਹਿਣ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਪਿੱਛੋਂ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਸਕਦੇ ਹਨ | ਕੱਲ੍ਹ ਟੇਨੇਸੀ ਵਿਚ ਇਕ 24 ਸਾਲਾ ਨੌਜਵਾਨ ਨੇ ਦੋ ਅਮਰੀਕੀ ਸੈਨਿਕ ਟਿਕਾਣਿਆਂ ‘ਤੇ ਗੋਲੀ ਚਲਾ ਕੇ ਚਾਰ ਸੈਨਿਕਾਂ ਨੂੰ ਮਾਰ ਦਿੱਤਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਉਹ ਘਰੇਲੂ ਅੱਤਵਾਦ ਦੀ ਘਟਨਾ ਵਜੋਂ ਇਸ ਦੀ ਜਾਂਚ ਕਰ ਰਹੇ ਹਨ | ਐਫ. ਬੀ. ਆਈ. ਨੇ ਹਮਲਾਵਰ ਦੀ ਪਛਾਣ ਮੁਹੰਮਦ ਯੂਸਫ ਅਬਦੁਲਅਜ਼ੀਜ਼ ਵਜੋਂ ਕੀਤੀ ਹੈ | ਸਿੱਖ ਕੁਲੀਸ਼ਨ ਨੇ ਚਤਨੂਗਾ ਵਿਚ ਸੈਨਿਕ ਟਿਕਾਣਿਆਂ ‘ਤੇ ਗੋਲੀਬਾਰੀ ਵਿਚ ਚਾਰ ਸੈਨਿਕਾਂ ਦੇ ਮਾਰੇ ਜਾਣ ਪਿੱਛੋਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ | ਸਿੱਖ ਕੁਲੀਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਦੇ ਕਿਸੇ ਵੀ ਖਤਰੇ ਕਾਰਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਨਾ ਦੇਣ ਅਤੇ ਸਹਾਇਤਾ ਲਈ ਸਿੱਖ ਕੁਲੀਸ਼ਨ ਤਕ ਪਹੁੰਚ ਕਰਨ | 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.