ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
‘ ਇਕ ’ ਚੋਂ “ ਇਕ ”
‘ ਇਕ ’ ਚੋਂ “ ਇਕ ”
Page Visitors: 2553

‘ ਇਕ ’      ਚੋਂ      “ ਇਕ ”  

ਗੁਰ ਨਾਨਕ ਨੂੰ ਜਿਸਨੇ ਦਿਲਤੋਂ ਚਾਹਿਆ ਹੈ ।
ਲੋਕਾਂ ਕੋਲੋਂ ਕਾਫਰ ਹੀ ਸਦਵਾਇਆ ਹੈ ।

ਬਾਬੇ ਦੇ ਚੱਲਣ ਲਈ ਦੱਸੇ ਰਸਤੇ ਨੂੰ,
ਦਾਅਵੇਦਾਰਾਂ ਹੀ ਏਥੇ ਝੁਠਲਾਇਆ ਹੈ ।

ਹੁਣ ਤੇ ਬੰਦਾ ਓਹੋ ਕੁਝ ਹੀ ਕਰਦਾ ਹੈ,
ਜਿਸਤੋਂ ਸਾਡਾ ਖਹਿੜਾ ਗੁਰਾਂ ਛਡਾਇਆ ਹੈ ।

ਉਸਦੇ ਦੱਸੇ “ਇੱਕੋ” ਦੀ ਜੋ ਗੱਲ ਕਰੇ,
ਦੋਸ਼ ਉਸੇ ਤੇ ਦੁਬਿਧਾ ਵਾਲਾ ਲਾਇਆ ਹੈ ।

ਸਿੱਖਾਂ ਦਾ ਤੇ ਇੱਕੋ ਰਾਹ ਦਸੇਰਾ ਹੈ,
ਜਿੰਦਗੀ ਦਾ ਹਰ ਪਹਿਲੂ ਜਿਸ ਸਮਝਾਇਆ ਹੈ ।

ਬਾਪੂ ਤਾਂ ਬਸ ਇੱਕ ਬਾਪੂ ਹੀ ਹੁੰਦਾ ਹੈ,
ਲੱਖ ਕਹਾਵੇ ਕੋਈ ਚਾਚਾ ਤਾਇਆ ਹੈ ।

ਉਸਦਾ ਪੱਲਾ ਛੱਡ ਹੋਰ ਦਾ ਫੜਨਾ ਨਾ,
ਬਿਪਰਾਂ ਭਾਵੇਂ ਵੱਖ ਸ਼ਰੀਕ ਬਣਾਇਆ ਹੈ ।

ਜੀਵਨ ਦੇ ਲਈ ਇਕ ਸੂਰਜ ਹੀ ਕਾਫੀ ਹੈ,
ਜਿਸਨੇ ਪੂਰੇ ਤਨ-ਮਨ ਨੂੰ ਰੁਸ਼ਨਾਇਆ ਹੈ ।

ਓਹੀਓ ਜੱਥੇਦਾਰ ਤੇ ਹੁਕਮਨਾਮਾ ਹੈ,
ਓਸੇ ਦੇ ਹੀ ਹੁਕਮ ਨੂੰ ਸੀਸ ਨਿਵਾਇਆ ਹੈ ।

ਜੱਗ ਰੁਸਦਾ ਤਾਂ ਰੁਸ ਜੇ, ਨਾ ਪਰਵਾਹ ਮੰਨਦਾ,
ਜਿਸ ਝਲਕਾਰਾ 'ਇੱਕ' ਚੋਂ "ਇੱਕ" ਦਾ ਪਾਇਆ ਹੈ ।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.