ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਜੇ ਔਰਤ ਨਾ ਹੁੰਦੀ ਤਾਂ ਐਥੇ ਉਜਾੜ ਹੁੰਦਾ
ਜੇ ਔਰਤ ਨਾ ਹੁੰਦੀ ਤਾਂ ਐਥੇ ਉਜਾੜ ਹੁੰਦਾ
Page Visitors: 2620

ਜੇ ਔਰਤ ਨਾ ਹੁੰਦੀ ਤਾਂ ਐਥੇ ਉਜਾੜ ਹੁੰਦਾ

ਜੇ ਔਰਤ ਨਾ ਹੁੰਦੀ ਤਾਂ ਐਥੇ ਉਜਾੜ ਹੁੰਦਾ
ਨਾ ਕੋਈ ਘਰ ਹੁੰਦਾ ਤੇ ਨਾ ਪਰਿਵਾਰ ਹੁੰਦਾ
ਕਿਰਨ ਆਖਦੀ, ਔਰਤ ਨੇ ਪੈਦਾ ਕੀਤੇ ਰਿਸ਼ੀ ਮੁਨੀ...
ਜੇ ਇਹ ਨਾ ਹੁੰਦੀ ਤਾਂ ਸਭ ਬੇਕਾਰ ਹੁੰਦਾ


ਔਰਤ ਆਪਣੇ ਆਪ ਵਿੱਚ ਇੱਕ ਸੱਤਾ ਹੈ. ਪਰ ਸਦੀਆਂ ਤੋਂ ਮਰਦ ਇਸ ਤੇ ਸੱਤਾ ਚਲਾਉਂਦਾ ਆਇਆ ਹੈ.
 ਔਰਤ ਇਕ ਦਰੱਖਤ ਦੀ ਤਰ੍ਹਾਂ ਹੈ. ਜੋ ਆਪਣੇ ਉਪਜੇ ਬੀਜ ਤੋਂ ਲੈਕੇ ਦੂਸਰਿਆਂ ਫੁਲਾਂ ਤੇ ਫਲਾਂ ਲਈ ਜਿਉਂਦੀ ਹੈ.
 ਔਰਤ ਇਕ ਆਦਮੀ ਨਾਲੋਂ ਜਿਆਦਾ ਸਹਿਣਸ਼ੀਲ ਤੇ ਅਨੁਭਵੀ ਹੈ.
ਔਰਤ ਹਰ ਰੂਪ ਵਿੱਚ ਮੱਦਦਗਾਰ ਸਾਬਿਤ ਹੁੰਦੀ ਹੈ.
 ਪਰ ਅੱਜ ਔਰਤ ਦਾ ਕੁਝ ਹੋਰ ਹੀ ਰੂਪ ਸਾਹਮਣੇ ਆ ਰਿਹਾ ਹੈ.
 ਅੱਜ ਔਰਤ ਆਪਣੀ ਤਸਵੀਰ ਆਪ ਹੀ ਧੁੰਧਲੀ ਕਰ ਰਹੀ ਹੈ
 ਆਦਮੀ ਦੇ ਬਰਾਬਰ ਦਿੱਖਣ ਦੀ ਦੌੜ ਚ ਆਪਣਾ ਅਕਸ ਵਿਗਾੜ ਰਹੀ ਹੈ.
 ਆਦਮੀ, ਔਰਤ ਚ ਹੱਦਾਂ ਕਰਤੱਵਾਂ ਜਿੰਮੇਵਾਰੀਆਂ ਦੀ ਆਪਣੀ ਇੱਕ ਸੀਮਾ ਹੁੰਦੀ ਹੈ.
 ਆਦਮੀ, ਔਰਤ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ, ਪਰ ਕਈ ਕੰਮ ਔਰਤ ਦੇ ਔਰਤ ਨੂੰ ਹੀ ਕਰਨੇ ਚਾਹੀਦੇ ਹਨ.
 ਓਹ ਕੰਮ ਜੇਕਰ ਮਰਦ ਕਰਦਾ ਹੈ ਤਾਂ ਆਦਮੀ ਜਾਤ ਦਾ ਮਜਾਕ ਬਣ ਜਾਂਦਾ ਹੈ ਲੋਕਾਂ ਵਿੱਚ, ਜਿਸਦਾ ਕਾਰਣ ਵੀ ਔਰਤ ਹੀ ਹੁੰਦੀ ਹੈ.

ਅੱਜ ਔਰਤ ਲਈ ਦਫਤਰਾਂ ਵਿੱਚ ਕੰਮ ਕਰਨਾ ਆਮ ਹੈ. ਬਹੁਤ ਖੁਸ਼ੀ ਹੁੰਦੀ ਹੈ ਲੋਕਤੰਤਰੀ ਰਾਜ ਵਿੱਚ ਇਹ ਸਭ ਵੇਖਕੇ
ਪਰ ਜਦ ਔਰਤਾਂ ਨੂੰ ਸ਼ਰਾਬ ਪੀਂਦੇ, ਸਿਗਰਟ ਪੀਂਦੇ ਕਲੱਬਾਂ ਵਿੱਚ ਦੇਖਦੇ ਹਾਂ ਤਾਂ ਔਰਤ ਲਈ ਸਵਾਲ ਬਣ ਜਾਂਦੀ ਹੈ
 ਇਹ ਤਰੱਕੀ ਕਿਥੋਂ ਤੇ ਕਦੋਂ ਤੱਕ ਠੀਕ ਜਾਪਦੀ ਹੈ.

ਮੈਂ ਵੀ ਇੱਕ ਔਰਤ ਹਾਂ, ਔਰਤ ਦੇ ਹਰ ਪਹਿਲੂ ਤੋਂ ਵਾਕਫ ਹਾਂ.
 ਮੈਂ ਵੀ ਆਮ ਸ਼ਖਸੀਅਤਾਂ ਵਿੱਚ ਜੰਮੀ ਪਲੀ ਹਾਂ.
 ਮੈਂ ਵੀ ਅੱਜ ਦੀ ਪੀੜੀ ਹਾਂ, ਜੋ ਆਦਮੀਆਂ ਵਾਂਗ ਬਰਾਬਰਤਾ ਨਾਲ ਸਮਾਜ ਵਿੱਚ ਵਿਚਰਨਾ ਚਾਹੁੰਦੀ ਹਾਂ.
 ਪਰ ਜੋ ਆਪਣਾ ਦਾਇਰਾ ਹੈ ਇਸਨੂੰ ਵਿਸ਼ਾਲ ਰੱਖੋ ਕਿ ਹਰ ਨਵੀਂ ਸੋਚ ਦਾ ਸਦਾ ਸਵਾਗਤ ਕਰੋ
ਪਰ ਜਿਸ ਗੱਲ ਮੇਰੇ ਸਮਾਨਤਾ ਦਾ ਹੈ, ਉਥੇ ਕੋਈ ਦੋ ਰਾਹਾ ਨਾ ਹੋਵੇ.

ਕੁਝ ਦਿਨ ਪਹਿਲਾਂ ਬਠਿੰਡੇ ਦੇ ਇੱਕ ਪੈਲਸ ਵਿੱਚ ਗੋਲੀ ਚੱਲਣ ਨਾਲ ਇੱਕ ਔਰਤ ਦੀ ਮੌਤ ਹੋ ਗਈ
 ਇਹ ਬਹੁਤ ਦੁੱਖ ਦੀ ਗੱਲ ਹੈ ਸਭ ਨੂੰ ਪਤਾ ਹੈ ਉਹ ਗਰਭਵਤੀ ਸੀ ਪਰ ਫਿਰ ਵੀ ਆਪਣਾ ਪਰਿਵਾਰ ਪਾਲਣ ਲਈ ਸਟੇਜ ਤੇ ਨੱਚ ਰਹੀ ਸੀ.
ਅਜਿਹੀਆਂ ਬਹੁਤ ਉਦਾਹਰਨਾ ਹਨ ਜਿਸ ਨਾਲ ਔਰਤ ਤੇ ਫਖ਼ਰ ਮਹਿਸੂਸ ਹੁੰਦਾ ਹੈ.

ਅੱਜ ਔਰਤ ਹਰ ਪੱਖੋਂ ਤਰੱਕੀ ਕਰ ਰਹੀ ਹੈ.
ਸਮਾਜ ਵਿੱਚ ਵੀ ਤੁਹਾਨੂੰ ਬਰਾਬਰ ਦੇ ਹੱਕ ਮਿਲ ਰਹੇ ਹਨ,
 ਪਰ ਔਰਤ ਦੀ ਬਰਾਬਰਤਾ ਵਾਲੀ ਸੋਚ ਉਸ ਦੇ ਹਰ ਪੱਖੋਂ ਹਾਵੀ ਹੋ ਰਹੀ ਹੈ.
ਚਾਹੇ ਉਹ ਘਰ ਦੀ ਜਿੰਮੇਵਾਰੀ ਹੋਵੇ, ਚਾਹੇ ਉਹ ਬਾਹਰੀ ਲੋੜਾਂ, ਚਾਹੇ ਸਮਾਜਿਕ ਦਿਖਾਵਾ ਹੋਵੇ, ਚਾਹੇ ਮਾਨਸਿਕ..
ਇਸ ਸੋਚ ਦੇ ਦਿਮਾਗ ਵਿਚ ਔਰਤ ਦੀ ਕੋਮਲਤਾ, ਤਿਆਗ ਭਾਵਨਾ, ਸਹਿਣਸ਼ੀਲਤਾ ਸਭ ਗਵਾਚਦੀਆਂ ਜਾ ਰਹੀਆਂ ਹਨ.

ਲੋੜ ਹੈ ਬਹੁਤ ਜਿਆਦਾ ਲੋੜ ਹੈ ਔਰਤ ਨੂੰ ਆਪਣੇ ਕਿਰਦਾਰ ਬਾਰੇ ਸੋਚਣ ਦੀ,
ਉਸ ਨੂੰ ਆਪ ਸੰਤੁਸ਼ਟ ਹੋਣ ਦਾ ਪੂਰਾ ਹੱਕ ਹੈ ਹਰ ਪੱਖੋਂ,
 ਪਰ ਉਸ ਲਾਲਸਾ ਵਿੱਚ ਦੂਸਰਿਆਂ ਨੂੰ ਬੇਧਿਆਨਾ ਨਹੀਂ ਕਰਨਾ ਚਾਹੀਦਾ,
 ਜਿੰਮੇਵਾਰੀਆਂ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ.

ਔਰਤ ਨੂੰ ਸਿਖਿਆਰਥੀ ਹੋਣਾ ਚਾਹੀਦਾ ਹੈ ਆਪਣੀ ਮੱਦਦ ਖੁਦ ਕਰਨ ਲਈ ਜੁੱਡੋ-ਕਰਾਟੇ ਸਿੱਖਣੇ ਚਾਹੀਦੇ ਹਨ
 ਨਾਲੋਂ ਨਾਲ ਸਮਾਜ ਦੇ ਤੌਰ ਤਰੀਕਿਆਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ.
 ਉਨ੍ਹਾਂ ਨੂੰ ਨਵੀਂ ਸੋਚ ਵਿਚ ਢਾਂਚੇ ਵਿੱਚ ਢਾਲਿਆ ਜਾਵੇ, ਪਰ ਸੋਚ ਦੀ ਪਵਿੱਤਰਤਾ ਭੰਗ ਨਾ ਹੋਵੇ.
 ਆਪਣੇ ਘਰ ਵਿਚ ਬੱਚਿਆਂ ਨੂੰ ਹਰ ਪਹਿਲੂ ਤੋਂ ਜਾਣੂ ਕਰਵਾਇਆ ਜਾਵੇ ਪਰ ਨਾਲੋ ਨਾਲ ਖੁਦ ਵੀ ਉਦਾਹਰਣ ਬਣਕੇ ਵਿਖਾਵੇ.
ਸਮਾਜ ਵਿੱਚ ਔਰਤ ਤੋਂ ਹੀ ਔਰਤ ਨਿਰੋਲ ਹੈ.
ਇਹ ਗੱਲ ਹਰ ਪੱਖੋਂ ਔਰਤ ਤੇ ਨਿਰਭਰ ਹੈ ਕਿ ਉਹ ਆਪਣੀ ਸੋਚ ਨੂੰ ਕਿੰਨਾ ਪ੍ਰਭਾਵਸ਼ਾਲੀ ਰੱਖਦੀ ਹੈ
ਕਿ ਉਸਨੂ ਵੇਖਕੇ ਉਸਦਾ ਸਮਾਜ ਕਿੰਨਾ ਉਸ ਤੋਂ ਪ੍ਰਭਾਵਿਤ ਹੁੰਦਾ ਹੈ...
ਜੇ ਔਰਤ ਨਾ ਹੁੰਦੀ ਤਾਂ ਐਥੇ ਉਜਾੜ ਹੁੰਦਾ
ਨਾ ਕੋਈ ਘਰ ਹੁੰਦਾ ਤੇ ਨਾ ਪਰਿਵਾਰ ਹੁੰਦਾ

ਕਿਰਨ ਪਾਹਵਾ
by Balbir Sing Sooch
In the Context of the above, I could not resist defining and saying about my own family life in brief and give my comment as under:

“My birth is because of my mother, Smt. Karam Kaur Sooch and my existence-life on this Earth is because of the exceptional services including her reliability, sincerity and honesty of my wife, Smt. Surinder Kaur Sooch by the grace of GOD now.
My Mother: Smt. Karam Kaur Sooch (Now stands expired)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.