ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।
Page Visitors: 2540

ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਦੇਖੋ  ਸਹੀ ਸ਼ਰੀਕੇ ਦਾ ਜੋ ਚੜ੍ਹਿਆ ਬੁਖਾਰ ਜੀ।
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਬਾਬੇ ਬ੍ਰਹਮ ਗਿਆਨੀਆਂ ਨੂੰ ਲੱਗਦਾ ਹੈ ਡਰ ਜੀ,
ਸੰਤ   ਮਹਾਂਪੁਰਖਾਂ   ਦੇ  ਡੋਲਦੇ  ਨੇ  ਘਰ  ਜੀ।
ਡੇਰਿਆਂ  ਦਾ  ਘੱਟ  ਜਾਏ ਕਿਤੇ ਨਾ ਝੜਾਵਾ ਜੀ,
ਏਸੇ ਲਈ ਉਹ ਡੇਰਿਆਂ ਨੂੰ ਦਿੰਦੇ ਨੇ ਬੜਾਵਾ ਜੀ।
ਰੋਮ   ਰੋਮ  ਲੂੰ   ਲੂੰ   ਕਰਦੇ   ਨੇ   ਖਾਰ  ਜੀ।
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਭਾਈ  ਰਣਜੀਤ ਸਿੰਘ ਬਣੇ ਕਿਓਂ ਨਾ ਬਾਬਾ ਜੀ,
ਏਸੇ  ਲਈ  ਜਨੌਰ ਸਾਰੇ ਮਾਰਦੇ ਨੇ ਦਾਬਾ ਜੀ।
ਕਹਿੰਦੇ ਨੇ ਕਿ ਲਾਹੇ ਲਈ ਸਾਖੀਆਂ ਸੁਣਾਵੇ ਜੀ,
ਸਾਡੇ  ਵਾਂਗ  ਸੰਗਤਾਂ  ਨੂੰ ਪੈਰਾਂ ਵਿਚ ਪਾਵੇ ਜੀ।
ਸੋਹਣੇ  ਸੋਹਣੇ ਚੋਲੇ ਪਰ ਦਿਲਾਂ ਵਿਚ ਗਾਰ ਜੀ,
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਚੰਗਾ  ਹੈ  ਜੇ  ਬਾਦਲਾਂ  ਦੀ ਕਰੇ ਅਰਦਾਸ ਜੀ,
ਧੁੰਮੇ  ਵਾਂਗ  ਕੰਮ  ਓਹਦਾ  ਆ ਜਾਏ ਰਾਸ ਜੀ।
ਲੈਂਡ  ਅਤੇ  ਮਨੀ  ਨੂੰ   ਗਰੈਬ  ਕਰਵਾਈਏ   ਜੀ,
ਲੁੱਟ  ਦੀ ਕਮਾਈ ਨਿੱਤ ਝੋਲੀਆਂ ‘ਚ ਪਾਈਏ ਜੀ।
ਸੋਸ਼ਲ ਸਾਈਟਾਂ ਦੇ ਉੱਤੇ ਪਾਇਆ ਜੋ ਖਿਲਾਰ ਜੀ।
ਮੰਨਣਾ  ਹੈ  ਮੰਨ  ਜਾਵੇ  ਬੁੱਤਾ  ਦੇਣਾ  ਸਾਰ ਜੀ,
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਸਰਕਾਰੀ ਜਥੇਦਾਰ  ਨੂੰ ਜੋ  ਕਰਨ ਅਰਜੋਈ ਜੀ,
ਖਾਲਿਸਤਾਨੀ ਗਲੋਂ ਜਿਹਨਾ ਲਾਹ ਦਿੱਤੀ ਲੋਈ ਜੀ।
ਮਾਲਕਾਂ  ਮੁਤਾਬਕ  ਹੀ  ਗੱਲਾਂ  ਉਹੋ ਕਹਿਣ  ਜੀ,
ਬਾਦਲਾਂ  ਦੇ  ਭਾਣੇ ਵਿਚ ਦਿਨੇ ਰਾਤੀਂ ਰਹਿਣ ਜੀ।
ਮੁੜਕੇ  ਛਬੀਲਾਂ   ਕਹਿੰਦੇ  ਲਾਵੋ  ਸਰਕਾਰ  ਜੀ,
ਕਹਿੰਦੇ  ਨੇ  ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਸੰਤਾਂ  ਦੀ  ਸ਼ਹੀਦੀ ਤੋਂ  ਵੀ ਕੀਤਾ ਇਨਕਾਰ ਜੀ,
ਕਹਿੰਦੇ  ਨੇ ਕਿ ਸੱਚ  ਰਹਿੰਦਾ ਸਾਡੇ ਦਰਬਾਰ ਜੀ।
ਸਾਡੀ ਮਰਿਯਾਦਾ ਨੂੰ ਕਿਓਂ ਮੰਨਦਾ ਨਾ ਪੰਥ ਜੀ,
ਸਾਡਾ  ਹੈ  ਸ਼ਰੀਕੇ ਦੇ ਲਈ ਹੋਰ ਇੱਕ ਗ੍ਰੰਥ ਜੀ।
ਧੜੇ  ਦਾ  ਹੀ  ਦਿਨੇ  ਰਾਤੀਂ  ਹੋਵੇ ਪ੍ਰਚਾਰ ਜੀ।
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਮਾਤਾ  ਗੁਜਰੀ  ਨੂੰ  ਕੋਈ ਉਜੜੀ ਜੋ ਆਖੇ ਜੀ,
ਇਹਨਾ  ਵਲੋਂ ਕੋਈ ਭਾਵੇਂ ਕੁਝ ਪਿਆ ਭਾਖੇ ਜੀ।
ਕਾਲੀਆਂ ਦੇ ਨੇਤਾ ਨਾਮ ਚਰਚਾ ਕਰਾਉਂਦੇ ਜੀ,
ਉਹਨਾ ਦੀ ਸਕਾਇਤ  ਉੱਕਾ ਨਾ ਲਗਾਉਂਦੇ ਜੀ।
ਬਾਦਲ  ਕੀ  ਗਿਆ ਬਸ ਬੁੱਤਾ ਗਿਆ ਸਾਰ ਜੀ
 ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਗੁਰੂ   ਗ੍ਰੰਥ   ਨੂੰ   ਕੋਈ  ਤਿਲਕ  ਲਗਾਵੇ  ਜੀ,
ਭਾਵੇਂ   ਅਰਦਾਸ   ਨੂੰ  ਮਲੂਕਾ  ਬਦਲਾਵੇ  ਜੀ।
ਕੁਝ ਵੀ ਪਿਆ ਹੋਵੇ ਪਰ ਰਤਾ  ਵੀ ਨਾ ਬੋਲਦੇ,
ਨਾਗਪੁਰ  ਵਾਲਿਆਂ  ਦੇ  ਦੱਸੇ ਹੀ ਮੂੰਹ ਖੋਲਦੇ।
ਉਹਨਾ ਦੀ ਤਾਰੀਫ ਹੋਵੇ ਜਿਹਨਾ ਦੇ ਨੇ ਯਾਰ ਜੀ
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਗੋਰਿਆਂ ਨੇ ਕਹਿੰਦੇ ਸਾਡੀ ਰਹਿਤ ਬਣਾਈ ਜੀ
ਸਾਡੇ ਧੜੇ ਕੋਲੋਂ ਕਹਿੰਦੇ ਪਾਸ ਨਾ ਕਰਾਈ ਜੀ।
ਸਿੱਖੀ ਉੱਤੇ ਹੱਕ ਸਾਡੇ ਬਾਬਿਆਂ ਦਾ ਪੱਕਾ ਜੀ
ਨਾਗਪੁਰ ਵਾਲਿਆਂ ਨੇ ਲਾਉਣਾ ਜਿਵੇਂ ਧੱਕਾ ਜੀ।
ਪੰਥ  ਦਾ  ਇਕੱਠ  ਕਹਿੰਦੇ  ਨਹੀਂ ਦਰਕਾਰ ਜੀ,
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

ਅਰਥ ਦਾ ਅਨਰਥ ਕਰ ਗਾਲਾਂ ਪਏ ਨੇ ਕੱਢਦੇ
ਤੱਤ  ਗੁਰਮਤ  ਦੀ ਇਹ ਜੜ੍ਹ ਪਏ ਨੇ ਵੱਢਦੇ।
ਸਿੱਧੀ  ਗੱਲ  ਨੂੰ  ਵੀ ਇਹ ਪੁੱਠੀ ਕਰ ਦੇਣ ਜੀ
ਲਾ ਕੇ  ਛਬੀਲਾਂ  ਸੋਚ ਵਾਲਾ ਸਿਰ ਫਿਹਣ ਜੀ।
ਧੰਨ ਪੂਜਾ ਦੇ ਲਈ ਨਿੱਤ ਡਿੱਗਦੀ ਹੈ ਲਾਰ ਜੀ।
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।

‘ਢੇਸੀ’ ਨੇ ਭਗੌਤੀ  ਵਿੱਤੋਂ  ਵੱਧ ਭਾਵੇਂ ਮਾਰੀ ਜੀ,
ਤੋੜਦੇ  ਨਾ  ਮਾਲਕਾਂ ਦੇ ਨਾਲ ਡੱਬੂ ਯਾਰੀ ਜੀ।
ਜਾਣਦੇ  ਨਾ ਪਾਤਸ਼ਾਹ ਦਾ ਹੁਕਮ ਕਰਾਰਾ ਜੀ,
ਮਾੜੀਂ  ਕਰਤੂਤੀਂ ਨਿੱਤ ਪੈਂਦਾ ਏ ਖਿਲਾਰਾ ਜੀ।
ਪੰਥ  ਪਿੱਠ  ਉੱਤੇ  ਨਿੱਤ  ਕਰਦੇ ਨੇ ਵਾਰ ਜੀ,
ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।


ਕੁਲਵੰਤ ਸਿੰਘ ਢੇਸੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.