ਕਵਿਤਾਵਾਂ
ਮੀਣਿਆਂ ਦੇ ਗੁਰਗੇ ।
Page Visitors: 2589
ਮੀਣਿਆਂ ਦੇ ਗੁਰਗੇ ।
ਕਲ ਮੈਂ ਵੇਖੀ ਇੱਕ ਕਸਵਟੀ ਦੀ ਹੱਟੀ
ਕੱਚੀ ਕਲਮ ਕਿੱਚੜ ਦੇ ਪੋਚੇ ਵੇਚਣ ਆਪਣੀ ਪੱਟੀ
ਬੁਰਛਾਗਰਦੀ ਦੇ ਜੁਮਲੇ ਵਰਤਣ ਪਾ ਗੁਰਮਤਿ ਦੀ ਦੁਹਾਈ
ਹਰ ਸ਼ੈਅ ਤੇ ਪਰਛਾਵੇਂ ਸੁੱਟਣ ਹਰ ਸ਼ੈਅ ਕਰਨ ਪਰਾਈ
ਗੁਰ ਸਾਹਿਬਾਂ ਵਿਚ ਗਲਤਿਆ ਲੱਭਣ ਕੁੱਝ ਅਕਲ ਤੇਂ ਹੀਣੇ
ਕੈਸੀ ਗੁਰਮਤਿ ਭੇਖੀ ਪਹਿਰਾ ਵਾਪਸ ਮਤ ਦੇ ਮੀਣੇ
ਸੋਚੋ ਸਮਝੋ ਠਿੱਠਕੋ ਠਹਿਰੋ ਵੇਖੋ ਚੁੱਕ ਕੇ ਬੁਰਕੇ
ਨਵਾਂ ਜ਼ਮਾਨਾ ਪੁਰਾਤਨ ਸ਼ਕਲਾਂ ਮੀਣਿਆਂ ਦੇ ਗੁਰਗੇ !
ਹਰਦੇਵ ਸਿੰਘ, ਜੰਮੂ