ਕਵਿਤਾਵਾਂ
ਛਾਂ ਦਾ ਪਤਾ
Page Visitors: 2464
ਛਾਂ ਦਾ ਪਤਾ
ਪੱਤਿਆਂ ਦੇ ਪਤੇ ਹੇਠਾਂ ਇਕ ਠੰਡੀ ਛਾਂ ਨੂੰ ਲੱਭਦਾ ਹਾਂ
ਜੋ ਮੇਰੀ ਖ਼ਲਿਸ਼ ਤੇ ਹੱਥ ਫੇਰੇ ਕੁੱਝ ਦੂਰ ਤਾਂ ਮੇਰੇ ਨਾਲ ਚਲੇ
ਮੈਂ ਕਈਂ ਪਤੇ ਬਦਲੇ ਹਨ ਪਰ ਉਹ ਅਹਿਸਾਸ ਨਹੀਂ ਬਦਲੇ
ਦਰਦੋ ਗ਼ਮ ਦੀਆਂ ਘੜੀਆਂ ਵਿਚ ਹੁਣ ਕੋਈ ਵੀ ਛਾਂ ਨਾ ਨਾਲ ਚਲੇ
ਤੂੰ ਮਿਲੇਂ ਤਾਂ ਤੈਨੂੰ ਸੁਣਾਵਾਂ ਪੱਤਿਆਂ ਦੀਆਂ ਹਨ ਇਹ ਛਾਂਵਾਂ
ਸੋਹਣੀਆਂ ਚੰਗੀਆਂ ਠੰਡੀਆਂ ਪਰ ਕਦੀ ਨਾ ਬਣਿਆਂ ਮਾਂਵਾਂ
ਹਰਦੇਵ ਸਿੰਘ, ਜੰਮੂ