ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਏਨਾਂ ਈ ਤਾਂ ਨਹੀਂ ਕਾਫੀ, ਕਿਸੇ ਨੇ ਕੀ ਕਿਹਾ ਸ਼ਬਦੀਂ
ਏਨਾਂ ਈ ਤਾਂ ਨਹੀਂ ਕਾਫੀ, ਕਿਸੇ ਨੇ ਕੀ ਕਿਹਾ ਸ਼ਬਦੀਂ
Page Visitors: 2526

ਏਨਾਂ ਈ ਤਾਂ ਨਹੀਂ ਕਾਫੀ, ਕਿਸੇ ਨੇ ਕੀ ਕਿਹਾ ਸ਼ਬਦੀਂ
 

ਏਨਾਂ ਈ ਤਾਂ ਨਹੀਂ ਕਾਫੀ, ਕਿਸੇ ਨੇ ਕੀ ਕਿਹਾ ਸ਼ਬਦੀਂ
ਅਜੇ ਹੈ ਜਾਨਣਾਂ ਬਾਕੀ, ਕਿ ਮਾਨਵ ਜੀਅ ਰਿਹਾ ਸ਼ਬਦੀਂ

ਜਦੋਂ ਬਿਖਰੇ ਖਿਆਲਾਂ ਨੇ ਕੋਈ ਸੁਰ ਸੇਧ ਹੈ ਲੀਤੀ
ਤਾਂ ਨ੍ਹੇਰੇ  ਜਾਂ ਸਵੇਰੇ ਹੀ ਕ੍ਰਿਸ਼ਮਾਂ ਹੋ ਗਿਆ ਸ਼ਬਦੀਂ

ਸਾਰਾ ਸੰਸਾਰ ਜੋ ਦਿਸਦਾ ਇਹ ਧਰਤੀ ਪੌਣ ਪਾਣੀ ਵੀ
ਏਹਦੇ ਵੀ ਮੂਲ ਦਾ ਇੱਕੋ ਹੀ ਸੱਚਾ ਹੈ ਸੁਭਾਅ ਸ਼ਬਦੀ

ਧਰਮ, ਵਿਗਿਆਨ ਤੇ ਪੀਰੀ, ਹੋਵੇ ਕੋਈ ਫਲਸਫਾ ਭਾਵੇਂ
ਉਹਨਾ ਦਾ ਰੂਪ ਆਏ ਦਿਨ, ਸੰਵਰਦਾ ਵੀ ਗਿਆ ਸ਼ਬਦੀਂ

ਜਦੋਂ ਗੁਰ ਪਾਤਸ਼ਾਹ ਜੱਗ ਦਾ, ਖਿਲਾਰਾ ਦੇਖਿਆ ਨੈਣੀ
ਉਹਨਾ ਪ੍ਰਕਾਸ਼ ਪੋਥੀ ਦਾ, ਆ ਕੀਤਾ ਸੀ ਸਜਾ ਸ਼ਬਦੀਂ

ਅਮਨ ਸੰਸਾਰ ਦਾ ਕੇਵਲ, ਇਹਦੇ ਹੀ ਰੂਪ ਤੇ ਨਿਰਭਰ
ਨਿਆਂ ਦੇ ਤਖਤ ਤੇ ਬਹਿੰਦਾ, ਤੇ ਖੜ੍ਹਦਾ ਵੀ ਗਵਾਹ ਸ਼ਬਦੀਂ

ਨਿਰਮਲਾ ਪੰਥ ਤਾਂ ਮੁੱਢ ਤੋਂ, ਸੀ ਮਿੱਠੀ ਬੋਲਦਾ ਬੋਲੀ
ਤਹਿਲਕਾ ਹੋ ਗਿਆ ਤਾਹੀਓਂ, ਜੋ ਹੋਏ ਨੇ ਖਫਾ ਸ਼ਬਦੀਂ

ਕਿਸੇ ਨੇ ਦੇਖਣਾਂ ਹੋਵੇ, ਸਹੀ ਕੀ ਰੂਪ ਹੈ ਰੱਬ ਦਾ
ਸਮਰਪਣ ਬੇਨਤੀ ਚਿੱਤ ਲੈ ਕੇ, ਕਰਨੀਂ ਹੈ ਦੁਆ ਸ਼ਬਦੀਂ

ਮਸੀਤਾਂ, ਗਿਰਜਿਆਂ, ਮੰਦਰਾਂ ਚ ਅੱਜ ਹੀ ਏਕਤਾ ਹੋਵੇ
ਜੇ ਸਾਂਝੇ ਰੱਬ ਨੂੰ ਦੇਵਣ, ਇਹ ਥੋੜੀ ਜਹੀ ਜਗ੍ਹਾ ਸ਼ਬਦੀਂ

ਇਹ ਮੀਤੀ ਪ੍ਰੇਮ ਦੀ ਹੈ, ਹੈ ਨਹੀਂ ਸ਼ਤਰੰਜ ਦੀ ਬਾਜੀ
ਕਿਸੇ ਨੇ ਚੁੱਪ ਰਹਿ ਕੇ, ਤੇ ਕਿਸੇ ਮਨਵਾ ਲਿਆ ਸ਼ਬਦੀਂ

 

ਜ਼ਰਾ ਦੱਸੀਂ ਕਿ ਕੀ ਲੈਣਾਂ, ਢੇਸੀ ਮਕਬੂਲ ਹੋ ਕੇ ਤੂੰ
ਧੜੇ ਦੇ ਧਰਮ ਨਾਲੋਂ ਤੂੰ ਤਾਂ ਕੇਵਲ ਹੀ ਨਿਭਾ ਸ਼ਬਦੀਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.