ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਕੁੜੀਆਂ......
ਕੁੜੀਆਂ......
Page Visitors: 2603

ਕੁੜੀਆਂ......

ਬੱਸਾਂ ਦੇ ਵਿੱਚ ਚੜ੍ਹੀਆਂ ਕੁੜੀਆਂ,
ਘਰੀਂ ਫੇਰ ਨਾ ਮੁੜੀਆਂ ਕੁੜੀਆਂ।

ਕਿਸਮਤ ਕੇਹੀ ਲਿਖਾ ਕੇ ਆਈਆਂ,
ਰੱਬ ਕੋਲੋਂ ਇਹ 'ਕਿਸਮਤ-ਪੁੜੀਆਂ'।

ਜੰਮਣੋਂ ਪਹਿਲਾਂ ਬੁੱਝੀਆਂ ਗਈਆਂ,
ਐਸੇ 'ਰੋੜ੍ਹ' ਦੇ ਵਿਚ ਇਹ ਰੁੜ੍ਹੀਆਂ।

ਤ੍ਰਿੰਜਣਾਂ ਦੇ ਵਿਚ 'ਕੱਠੀਆਂ ਹੋਈਆਂ,
ਫੇਰ ਨਾ ਤ੍ਰਿੰਜਣੀਂ ਮੁੜ ਕੇ ਜੁੜੀਆਂ।

ਘਰ ਵਿੱਚ ਪੁੱਛ-ਗਿੱਛ ਨਾ ਹੋਈ,
ਬੇਬੱਸ, ਅੰਦਰੋਂ-ਅੰਦਰੀਂ ਕੁੜ੍ਹੀਆਂ।

ਅੱਜ ਜ਼ਮਾਨਾ ਬਦਲ ਰਿਹਾ ਏ,
ਬੇਸ਼ਕ, ਪਹਿਲਾਂ ਰਹੀਆਂ ਥੁੜ੍ਹੀਆਂ।

ਉੱਚ-ਅਹੁਦਿਆਂ 'ਤੇ ਵੀ ਪਹੁੰਚਣ,
ਨਵੇਂ ਮੋੜ ਨੇ, 'ਝੰਡ' ਅੱਜ ਮੁੜੀਆਂ।

ਸੁਖਦੇਵ ਸਿੰਘ ਝੰਡ 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.