ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਬਾਰ ਬਾਰ ਦੇ ਜਨਮ ਮਰਣ ਵਿੱਚ ਵਿਸ਼ਵਾਸ਼ ?
ਬਾਰ ਬਾਰ ਦੇ ਜਨਮ ਮਰਣ ਵਿੱਚ ਵਿਸ਼ਵਾਸ਼ ?
Page Visitors: 2537

ਬਾਰ ਬਾਰ ਦੇ ਜਨਮ ਮਰਣ ਵਿੱਚ ਵਿਸ਼ਵਾਸ਼ ?
Jasbir Singh Virdi ਜੀ! ਚਮਕੌਰ ਸਿੰਘ ਬਰਾੜ ਜੀ ਦੀਅਾਂ ਗੁਰਬਾਣੀ ਦੀ ਵਿਅਾਖਿਅਾ ਸਬੰਧੀ ਜੋ ਪੋਸਟਾਂ ਪੜ੍ਹਨ ਦਾ ਮੌਕਾ ਮਿਲਿਅਾ ਹੈ, ੳੁਸ ਤੋਂ ਤਾਂ ੲਿਹੀ ਜ਼ਾਹਰ ਹੋੲਿਅਾ ਹੈ ਕਿ ੲਿਹ ਬਾਰ ਬਾਰ ਦੇ ਜਨਮ ਮਰਣ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਅਤੇ ਜਿਵੇਂ ਕਿਵੇਂ ਖਿੱਚ ਧੂਹ ਕੇ ਅਰਥਾਂ ਨੂੰ ਅਾਪਣੇ ਅਕੀਦੇ ਤੇ ਲੈ ਹੀ ਅਾੳੁਂਦੇ ਹਨ।
ਬਾਕੀ ੲਿਹ ਵਿਅਾਕਰਣ ਵਿੱਚ ਤਾਂ ਕਾਫੀ ਮਾਹਰ ਹਨ, ਪ੍ਰੰਤੂ ਗੁਰਬਾਣੀ ਦੇ ਅਰਥ ਵਿਅਾਕਰਣ ਅਨੁਸਾਰ ਕਰਨ ਵਿੱਚ ਕਾਫੀ ੳੁਕਾੲੀਅਾਂ ਦੇਖਣ ਨੂੰ ਮਿਲਦੀਅਾਂ ਹਨ। ੳੁਨ੍ਹਾਂ ੳੁਕਾੲੀਅਾਂ ਦੇ ਸਬੰਧ ਵਿੱਚ ਕੲੀ ਕਮੈਂਟ ਵੀ ਦਿੱਤੇ ਹਨ, ਪ੍ਰੰਤੂ ੲਿਨ੍ਹਾਂ ਵੱਲੋਂ ਕੋੲੀ ਸਮਾਧਾਨ ਨਹੀਂ ਹੋੲਿਅਾ।
ਗੁਰਬਾਣੀ ਦੇ ਅਰਥ ਕਰਨ ਲੱਗਿਅਾਂ ਵਿਅਾਕਰਣ ਨਿਯਮਾਂ ਦੇ ਨਾਲ ਨਾਲ ਗੁਰੂ ਦੇ ਸਿਧਾਂਤ ਨੂੰ ਵੀ ਸਰਬੋਤਮ ਮੰਨਣਾ ਅਤੀ ਜ਼ਰੂਰੀ ਹੈ। ਜੇਕਰ ਅਸੀਂ ਸੁਹਿਰਦਤਾ ਨਾਲ ਲਗਾਂ ਮਾਤਰਾਂ ਦੇ ਅਨੁਸਾਰ ਅਰਥ ਕਰਨ ਵਿੱਚ ਸਫਲ ਹੋ ਜਾੲੀੲੇ ਤਾਂ ਗੁਰੂ ਦੇ ਸਾਡੇ ਪ੍ਰਤੀ ਦ੍ਰਿੜ੍ਹ ਕਰਾੲੇ ਸਿੱਖੀ ਸਿਧਾਂਤ ਅਾਪਣੇ ਅਾਪ ਹੀ ੳੁੱਘੜ ਕੇ ਮੱਖਣ ਦੀ ਤਰ੍ਹਾਂ ੳੁੱਪਰ ਅਾ ਜਾਣਗੇ।
ਗੁਰੂ ੲਿਨ੍ਹਾਂ ਨੂੰ ਅਤੇ ਸਾਨੂੰ ਸਭ ਨੂੰ ਬਲ ਬਖਸ਼ਣ ਕਿ ਵਿਅਾਕਰਣ ਦੇ ਗਿਅਾਨ ਦੇ ਨਾਲ ਨਾਲ ਗੁਰੂ ਦੇ ਚਰਨਾਂ ਨਾਲ ਪ੍ਰੇਮ ਵਧਾੳੁਣ ਵਾਲੀ ਨਾਮ ਸਿਮਰਨ ਕਲਾ ਸਾਡੇ ਹਿਰਦੇ ਵਿੱਚ ਵਰਤੇ ਅਤੇ 'ਅਪਾਰ ਭਾੳੁ' ਦੀ 'ਭਾਖਿਅਾ' ਦੁਅਾਰਾ ਅਸੀਂ ੳੁਸ ਨੂੰ ਅਾਪਣੇ ਅੰਗ ਸੰਗ ਮਹਿਸੂਸ ਕਰ ਸਕੀੲੇ। 
  ਭਗਵੰਤ ਸਿੰਘ
…………………………………
ਭਗਵੰਤ ਸਿੰਘ ਜੀ! ਆਵਾਗਵਣ, ਕਰਮ+ਹੁਕਮ ਸਿਧਾਂਤ, ਆਤਮਾ ਆਦਿ ਕੁਝਕੁ ਸੰਕਲਪਾਂ ਨੂੰ ਚਮਕੌਰ ਸਿੰਘ ਨਹੀਂ ਮੰਨਦੇ।ਪਰਮਾਤਮਾ ਦੀ ਹੋਂਦ ਨੂੰ ਵੀ ਪਦਾਰਥੀ ਤਲ਼ ਤੱਕ ਕੁਦਰਤੀ ਨਿਯਮਾਂ ਦੇ ਰੂਪ ਵਿੱਚ ਹੀ ਮੰਨਦੇ ਹਨ।ਪਰਮਾਤਮਾ ਦੇ ਸੂਖਮ ਸਰੂਪ ਨੂੰ ਵੀ ਮੰਨਣ ਤੋਂ ਇਨਕਾਰੀ ਹਨ।ਇਹਨਾਂ ਦੇ ਭਾ ਦਾ ਪਰਮਾਤਮਾ ਨੇ ਇੱਕ ਵਾਰੀਂ ਸ੍ਰਿਸ਼ਟੀ ਸਾਜ ਦਿੱਤੀ।ਹੁਣ ਉਸ ਦਾ ਕੋਈ ਰੋਲ ਬਾਕੀ ਨਹੀਂ ਰਿਹਾ।
   ਦੇਵ ਸਮਾਜੀਆਂ ਦੀ ਤਰ੍ਹਾਂ, ਅੱਗੋਂ ਹੁਣ ਜੋ ਕੁਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ ਬੱਸ ਇਹੀ ਸਭ ਕੁਝ ਹੈ ਮੰਨਦੇ ਹਨ।  ਗੁਰਬਾਣੀ ਦੇ ਅਰਥ ਕਰਨ ਲੱਗਿਆਂ ਇਹਨਾਂ ਉਪਰ ਇਹਨਾਂ ਦੀ ਇਹੀ ਸੋਚ ਭਾਰੂ ਰਹਿੰਦੀ ਹੈ।  ਆਪਣੀ ਇਸ ਸੋਚ ਅਨੁਸਾਰ ਹੀ ਇਹ ਵਿਆਕਰਣ ਨੂੰ ਵੀ ਤੋੜ ਮਰੋੜ ਕੇ ਫਿੱਟ ਕਰ ਦਿੰਦੇ ਹਨ।
ਮਿਸਾਲ ਦੇ ਤੌਰ ਤੇ- ਵਸੈ ਦਾ ਅਰਥ==ਵਸਦਾ ਹੈ।ਪਰ ਇਹਨਾਂ ਮੁਤਾਬਕ ਤਾਂ ਪਰਮਾਤਮਾ ਕੁਦਰਤੀ ਨਿਯਮਾਂ ਦੀ ਤਰ੍ਹਾਂ ਸਭ ਦੇ ਅੰਦਰ ਅਤੇ ਕੁਦਰਤ ਵਿੱਚ ਫਿੱਟ ਹੈ {{ਸਾਡੇ ਹਿਰਦੇ ਵਿੱਚ ਨਹੀਂ ਵਸਿਆ ਹੋਇਆ।ਹਿਰਦੇ ਵਿੱਚ ਤਾਂ ਉਸ ਨੂੰ ਵਸਾਉਣਾ ਹੈ, ਇਸ ਗੱਲ ਨੂੰ ਨਹੀਂ ਮੰਨਦੇ}}।  ਪਰ ਅਰਥਾਂ ਵਿੱਚ ਵਸਦਾ ਹੈ ਨਾਲ ਤਾਂ ਗੁਰੂ ਦੀ ਮਿਹਰ ਵਾਲੀ ਸ਼ਰਤ ਬਣ ਜਾਂਦੀ ਹੈ।
  ਸੋ ਆਪਣੀ ਸੋਚ ਨੂੰ ਅਰਥਾਂ ਵਿੱਚ ਫਿੱਟ ਕਰਨ ਲਈ ਚਮਕੌਰ ਸਿੰਘ ਨੇ ਨਾਲ ਜੋੜ ਦਿੱਤਾ ‘ਵਸਿਆ ਹੋਇਆ **ਅਨੁਭਵ ਹੋ ਜਾਂਦਾ ਹੈ**।ਇਸ ਤਰ੍ਹਾਂ ਵਿਆਕਰਣ ਦਾ ਵਰਤਮਾਨ ਕਾਲ ਵੀ ਬਣਿਆ ਰਹਿ ਗਿਆ ਅਤੇ ਬਿਨਾ ਗੁਰੂ ਦੀ ਮਿਹਰ ਵਾਲੀ ਸ਼ਰਤ ਤੋਂ ਪਰਮਾਤਮਾ **ਕੁਦਰਤੀ ਨਿਯਮਾਂ ਦੀ ਤਰ੍ਹਾਂ** ਸਭ ਜਗ੍ਹਾ ਫਿੱਟ ਵੀ ਹੋ ਗਿਆ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.