ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
"-: ‘ਇਨਸਾਨੀਅਤ’ ਬਾਰੇ :-"
"-: ‘ਇਨਸਾਨੀਅਤ’ ਬਾਰੇ :-"
Page Visitors: 2587

"-: ‘ਇਨਸਾਨੀਅਤ’ ਬਾਰੇ :-"
ਹਰਚਰਨ ਸਿੰਘ ਪਰਹਾਰ ਜੀ! ਬੜੇ ਅਫਸੋਸ ਦੀ ਗੱਲ ਹੈ ਕਿ ਤੁਹਾਡੀਆਂ ਆਪਣੀਆਂ ਲਿਖਤਾਂ ਜਾਂ ਜਿਹੜੀਆਂ ਕਿਸੇ ਹੋਰ ਦੀਆਂ ਲਿਖਤਾਂ ਤੁਸੀਂ ਪੋਸਟ ਕਰਦੇ ਹੋ, ਉਹਨਾਂ ਵਿੱਚੋਂ ਹਮੇਸ਼ਾਂ ਸਿੱਖ-ਵਿਰੋਧੀ ਵਿਚਾਰ ਹੀ ਝਲਕ ਰਹੇ ਹੁੰਦੇ ਹਨ। ਕਾਸ਼ ਕਿ ਜੋ ਕੁਝ ਵਾਪਰ ਰਿਹਾ ਹੈ, ਉਸ ਆਧਾਰ ਤੇ ਆਪਣੀ ਸੋਚ ਨਾ ਬਣਾ ਕੇ ਤੁਸੀਂ ਧਰਮ ਬਾਰੇ ਕੁਝ ਪੜ੍ਹਕੇ ਆਪਣੀ ਸੋਚ ਬਣਾਈ ਹੁੰਦੀ।  ਜੇ ਕਦੇ ਤੁਸੀਂ ਸਿੱਖ ਧਰਮ ਸੰਬੰਧੀ ਅਤੇ ਗੁਰਬਾਣੀ ਨੂੰ ਇਮਾਨਦਾਰੀ ਨਾਲ ਪੜ੍ਹਿਆ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸਨ ਕਰਨੀਆਂ।
 ਤੁਹਾਡੀ ਪੋਸਟ ਕੀਤੀ ਲਿਖਤ:- “ਮਨ ਬੜਾ ਪ੍ਰਸੰਨ ਹੁੰਦਾਂ ਹੈ ਜਦੋ ਇੱਕ ਟੋਪੀਧਾਰੀ ਮੁਸਲਮਾਨ ਗੁਰਦੁਆਰੇ ਦੀ ਹਦੂਦ ਅੰਦਰ ਪਰਕ੍ਰਮਾ ਵਿੰਚ ਬੈਠਾ ਗੁਰਬਾਣੀ ਪੜਦਾ ਹੈ ।  ਮਾਨਿਸ ਕੀ ਏਕ ਜਾਤਿ ਦੇ ਸੋਹਲੇ ਅਸੀ ਉਸਦੀ ਫੋਟੋ ਪਾਕੇ ਫੇਸਬੁੱਕ ਤੇ ਪੜਦੇ ਹਾਂ ।  ਇਨਸਾਨੀਅਤ ਇੱਕ ਹੋਣ ਦੀਆਂ ਮਿਸਾਲਾ ਅਸੀਂ ਇਹ ਫੋਟੋਆਂ ਪਾਕੇ ਪੇਸ਼ ਕਰਦੇ ਹਾਂ ।  ਪਰ ਇਹ ਇਨਸਾਨੀਅਤ ਉਦੋਂ ਇੱਕ ਨਹੀ ਰਹਿੰਦੀ ਜਦੋਂ ਕੋਈ ਪੱਗੜੀਧਾਰੀ ਸਿੱਖ ਮੰਦਰ ਵਿੱਚ ਜਾਕੇ ਤਿਲਕ ਲਾਉਂਦਾ ਹੈ ।   ਫਿਰ ਉਹ ਸਾਨੂੰ ਆਰ ਐਸ ਐਸ ਦਾ ਏਜੰਟ ਕੌਮ ਦਾ ਗਦਾਰ ਅਤੇ ਭੇਖੀ ਸਿੱਖ ਨਜਰ ਆਉਦਾਂ ਹੈ ।   ਜੇ ਅਸੀਂ ਖੁਸ਼ ਹੁੰਦੇ ਹਾਂ ਜਦੋਂ ਕੋਈ ਹਿੰਦੂ ਈਸਾਈ ਜਾਂ ਮੁਸਲਮਾਨ ਗੁਰਬਾਣੀ ਦਾ ਪਾਠ ਕਰਦਾ ਹੈ, ਫਿਰ ਨਵਜੋਤ ਸਿੱਧੂ ਦੇ ਘਰ ਵਿੱਚ ਸ਼ਿਵਲਿੰਗ ਜਾਂ ਹਵਨ ਤੋਂ ਸਾਨੂੰ ਕਿਉਂ ਤਾਪ ਚੜਦਾ ਹੈ ?   ਜੇ ਬੁੱਤ ਦੀ ਪੂਜਾ ਕਰਨਾ ਕਰਮਕਾਂਡ ਹੈ, ਤਾਂ ਬੇਰੀ ਨੂੰ ਮੱਥੇ ਟੇਕਣੇ ਕਿੱਥੋ ਦਾ ਆਧੁਨਿਕ ਬਰਾਂਡ ਹੈ ?  ਦੋਗਲੀ ਨੀਤੀ ਕਾਰਨ ਹੀ ਮੈਂ ਆਪਣੇ ਆਪਨੂੰ ਵੀ ਵਿੱਚ ਰੱਖਕੇ ਜਵਾਬ ਮੰਗਦਾ ਹਾਂ ।   ਮੈਨੂੰ ਪਤਾ ਜਵਾਬ ਦੀ ਥਾਂ ਗਾਲਾਂ ਮਿਲਣਗੀਆਂ ਇਸੇ ਲਈ ਮੈਂ ਤੁਹਾਡੇ ਅਖੌਤੀ ਧਾਰਮਿਕ ਅਸੂਲਾਂ ਨੂੰ ਛਿੱਕੇ ਟੰਗਦਾ ਹਾਂ ।  ਮੇਰੇ ਲਈ ਗੁਰਦੁਆਰੇ ਜਾਣ ਵਾਲਾ ਮੁਸਲਮਾਨ ਵੀ ਮਾਣਯੋਗ ਹੈ ਅਤੇ ਮੰਦਿਰ ਮਸਜਿਦ ਜਾਣ ਵਾਲਾ ਸਿੱਖ ਵੀ ਮਾਣਯੋਗ ਹੈ।  ਕਿਉਂਕਿ ਦੋਵੇ ਨਫਰਤਾਂ ਦੇ ਪਾੜੇ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾ ਕਰ ਰਹੇ ਹਨ । ,,,,,,, ਪਰਗਟਜੀਤ ਸੰਧੂ,,,,,,,”
ਪਰਹਾਰ ਜੀ! ਉਪਰ ਪਾਈ ਗਈ ਪੋਸਟ, ਤੁਹਾਡੀ ਲਿਖਤ ਨਹੀਂ ਹੈ, ਪਰ ਕਿਉਂਕਿ ਤੁਸੀਂ ਬੜੇ ਮਾਣ ਨਾਲ ਇਸ ਨੂੰ ਪੇਸ਼ ਕੀਤਾ ਹੈ ਤਾਂ ਮੈਂ ਇਸ ਨੂੰ ਤੁਹਾਡੀ ਲਿਖਤ ਮੰਨਕੇ ਹੀ ਆਪਣੇ ਵਿਚਾਰ ਦੇ ਰਿਹਾ ਹਾਂ।  ਪੋਸਟ ਵਿੱਚ ਲਿਖਿਆ ਹੈ:- “ਮੈਨੂੰ ਪਤਾ ਜਵਾਬ ਦੇ ਥਾਂ ਗਾਲਾਂ ਮਿਲਣਗੀਆਂ ਇਸੇ ਲਈ ਮੈਂ ਤੁਹਾਡੇ ਅਖੌਤੀ ਧਾਰਮਿਕ ਅਸੂਲਾਂ ਨੂੰ ਛਿੱਕੇ ਟੰਗਦਾ ਹਾਂ”।
  ਪਰਹਾਰ ਜੀ! ਤੁਸੀਂ ਧਾਰਮਿਕ ਅਸੂਲਾਂ ਨੂੰ ਛਿੱਕੇ ਇਸ ਲਈ ਨਹੀਂ ਟੰਗ ਰਹੇ ਕਿ ਇਹਨਾਂ ਵਿੱਚ ਕੋਈ ਖਰਾਬੀ ਹੈ।  ਬਲਕਿ ਗੁਰਮੀਤ ਸਿੰਘ ਟਿਵਾਣਾ ਨੇ ਤੁਹਾਡਾ ਬਰੇਨ ਐਸਾ ਵਾਸ਼ ਕੀਤਾ ਹੈ ਕਿ ਤੁਹਾਨੂੰ ਸਾਰੇ ਧਾਰਮਿਕ ਅਸੂਲ ਹੀ ਪੁਆੜੇ ਦੀ ਜੜ ਨਜ਼ਰ ਆਉੰਦੇ ਹਨ।   ਗੁਰਮੀਤ ਸਿੰਘ ਟਿਵਾਣਾ ਦੁਆਰਾ ਤੁਹਾਡੀ ਸੋਚ ਨੂੰ ਨਾਸਤਕਤਾ ਦੀ ਰੰਗਤ ਦਿੱਤੇ ਜਾਣ ਤੋਂ ਬਾਅਦ ਤੁਹਾਡੇ ਸੰਪਰਕ ਵਿੱਚ ਉਹੀ ਬੰਦੇ ਆਉੰਦੇ ਗਏ, ਜਿਹਨਾਂ ਨੇਂ ਧਰਮ ਨੂੰ ਹਮੇਸ਼ਾਂ ਨਫਰਤ ਦੀ ਨਿਗਾਹ ਨਾਲ ਹੀ ਦੇਖਿਆ ਹੈ।   ਧਰਮ ਦੇ ਅਸੂਲ ਤਾਂ ਉਹੀ ਹਨ ਜਿਹੜੇ ਤੁਸੀਂ ਖੁਦ ਹੀ ਬਿਆਨ ਕੀਤੇ ਹਨ ਕਿ ਮਾਨਸ ਕੀ ਏਕ ਜਾਤ ਹੈ।   ਅਤੇ ਇਹਨਾਂ ਧਾਰਮਿਕ ਅਸੂਲਾਂ ਵਿੱਚ ਕੋਈ ਖਰਾਬੀ ਨਹੀਂ ਹੈ।   ਜੇ ਕੋਈ ਹੈ ਤਾਂ ਦੱਸੋ?
 ਜੇ ਧਾਰਮਿਕ ਅਸੂਲਾਂ ਵਿੱਚ ਖਰਾਬੀ ਨਹੀਂ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਧਾਰਮਿਕ ਅਸੂਲਾਂ ਦੀ ਵਜ੍ਹਾ ਕਰਕੇ ਧਾਰਮਿਕ ਅਸੂਲਾਂ ਨੂੰ ਛਿੱਕੇ ਟੰਗਦੇ ਹੋ ?
 ਤੁਹਾਡੀ ਲਿਖਤ:- “ਮਨ ਬੜਾ ਪ੍ਰਸੰਨ ਹੁੰਦਾਂ ਹੈ ਜਦੋ ਇੱਕ ਟੋਪੀਧਾਰੀ ਮੁਸਲਮਾਨ ਗੁਰਦੁਆਰੇ ਦੀ ਹਦੂਦ ਅੰਦਰ ਪਰਕ੍ਰਮਾ ਵਿੰਚ ਬੈਠਾ ਗੁਰਬਾਣੀ ਪੜਦਾ ਹੈ ।” “ਮਾਨਿਸ ਕੀ ਏਕ ਜਾਤਿ ਦੇ ਸੋਹਲੇ ਅਸੀ ਉਸਦੀ ਫੋਟੋ ਪਾਕੇ ਫੇਸਬੁੱਕ ਤੇ ਪੜਦੇ ਹਾਂ । ਇਨਸਾਨੀਅਤ ਇੱਕ ਹੋਣ ਦੀਆਂ ਮਿਸਾਲਾ ਅਸੀਂ ਇਹ ਫੋਟੋਆਂ ਪਾਕੇ ਪੇਸ਼ ਕਰਦੇ ਹਾਂ ।”
 ਪਰਹਾਰ ਜੀ! ਜੇ ਕਿਸੇ ਟੋਪੀਧਾਰੀ ਨੂੰ ਗੁਰਦੁਆਰੇ ਦੀ ਹੱਦ ਅੰਦਰ ਗੁਰਬਾਣੀ ਪੜ੍ਹਦੇ ਨੂੰ ਦੇਖਕੇ ਕੋਈ ਖੁਸ਼ ਹੁੰਦਾ ਹੈ ਤਾਂ ਇਸ ਵਿੱਚ ਕੀ ਖਰਾਬੀ ਹੈ ?
  ਇਸ ਵਿੱਚ ਇਨਸਾਨੀਅਤ ਦੀ ਇੱਕ ਜਾਤ ਜਾਂ ਵੱਖ-ਵੱਖ ਜਾਤ ਹੋਣ ਵਾਲੀ ਵੀ ਕਿਹੜੀ ਗੱਲ ਹੈ ?
  ਤੁਹਾਡੀ ਪੋਸਟ ਵਿੱਚੋਂ:- “ ਪਰ ਇਹ ਇਨਸਾਨੀਅਤ ਉਦੋਂ ਇੱਕ ਨਹੀ ਰਹਿੰਦੀ ਜਦੋਂ ਕੋਈ ਪੱਗੜੀਧਾਰੀ ਸਿੱਖ ਮੰਦਰ ਵਿੱਚ ਜਾਕੇ ਤਿਲਕ ਲਾਉਂਦਾ ਹੈ ।  ਫਿਰ ਉਹ ਸਾਨੂੰ ਆਰ ਐਸ ਐਸ ਦਾ ਏਜੰਟ ਕੌਮ ਦਾ ਗਦਾਰ ਅਤੇ ਭੇਖੀ ਸਿੱਖ ਨਜਰ ਆਉਦਾਂ ਹੈ ।   ਜੇ ਅਸੀਂ ਖੁਸ਼ ਹੁੰਦੇ ਹਾਂ ਜਦੋਂ ਕੋਈ ਹਿੰਦੂ ਈਸਾਈ ਜਾਂ ਮੁਸਲਮਾਨ ਗੁਰਬਾਣੀ ਦਾ ਪਾਠ ਕਰਦਾ ਹੈ, ਫਿਰ ਨਵਜੋਤ ਸਿੱਧੂ ਦੇ ਘਰ ਵਿੱਚ ਸ਼ਿਵਲਿੰਗ ਜਾਂ ਹਵਨ ਤੋਂ ਸਾਨੂੰ ਕਿਉਂ ਤਾਪ ਚੜਦਾ ਹੈ?”  ਪਰਹਾਰ ਜੀ!  ਤੁਹਾਡੀ ਸੋਚ ਤੇ ਬੜਾ ਅਫਸੋਸ ਹੁੰਦਾ ਹੈ ਜਦੋਂ ਕਿਸੇ ਗੱਲ ਨੂੰ ਕਿਸੇ ਹੋਰ ਹੀ ਨਜ਼ਰੀਏ ਤੋਂ ਪੇਸ਼ ਕਰਦੇ ਹੋ ਅਤੇ ਕਿਸੇ ਹੋਰ ਹੀ ਕਸਵੱਟੀ ਨਾਲ ਪਰਖਦੇ ਹੋ।  ਪਹਿਲੀ ਤਾਂ ਗੱਲ ਇਹ ਕਿ ਕਿਸੇ ਟੋਪੀਧਾਰੀ, ਮੁਸਲਮਾਨ ਜਾਂ ਇਸਾਈ ਦੁਆਰਾ ਪਾਠ ਕੀਤਾ ਜਾਣਾ ਜਾਂ ਕਿਸੇ ਪਗੜੀਧਾਰੀ ਦਾ ਸ਼ਿਵਲਿੰਗ ਦੀ ਪੂਜਾ ਕਰਨਾ ਇਨਸਾਨੀਅਤ ਦੀ ਜਾਤ ਪਰਖਣ ਦੀ ਕੋਈ ਕਸਵੱਟੀ ਨਹੀਂ ਹੈ।  
 ਦੂਸਰਾ ਕਿਸੇ ਹਿੰਦੂ ਜਾਂ ਮੁਸਲਮਾਨ ਦੁਆਰਾ ਗੁਰਬਾਣੀ-ਪਾਠ ਪੜ੍ਹੇ ਜਾਣ ਦਾ ਅਤੇ ਕਿਸੇ ਪਗੜੀਧਾਰੀ ਦੁਆਰਾ ਸ਼ਿਵਲਿੰਗ ਦੀ ਪੂਜਾ ਕਰਨ ਦਾ ਫਰਕ ਸਮਝਣ ਦੀ ਕੋਸ਼ਿਸ਼ ਕਰੋ।   ਗੁਰਬਾਣੀ ਵਿੱਚ ਗੁਰੂ ਸਾਹਿਬਾਂ ਦੁਆਰਾ ਦਿੱਤੀ ਫਲੌਸਫੀ ਦਰਜ ਹੈ (ਕਰਮ-ਕਾਂਡਾਂ ਦੀ ਨਿਖੇਧੀ ਹੈ)।  ਇਸ ਦਾ ਪੜ੍ਹਨ ਸਮਝਣ ਅਤੇ ਜਾਣਨ ਅਤੇ ਜੀਵਨ ਵਿੱਚ ਢਾਲਣ ਨਾਲ ਸੰਬੰਧ ਹੈ।  ਪੜ੍ਹਨਾ ਸਮਝਣਾ ਅਤੇ ਜਾਣਨਾ ਕੋਈ ਕਰਮਕਾਂਡ ਨਹੀਂ, ਜੇ ਹੈ ਤਾਂ ਦੱਸੋ ?   ਜੇ ਕੋਈ ਗ਼ੈਰ-ਧਰਮ ਵਾਲਾ ਗੁਰਬਾਣੀ ਪੜ੍ਹਦਾ ਹੈ ਤਾਂ ਉਸ ਨੂੰ ਕੁਝ ਹਾਸਲ ਹੀ ਹੋਵੇਗਾ।   ਕਿਸੇ ਗ਼ੈਰ-ਧਰਮ ਵਾਲੇ ਵੱਲੋਂ ਗੁਰਬਾਣੀ ਪੜ੍ਹੇ ਜਾਣ ਤੇ ਇਨਸਾਨੀਅਤ ਦੀ ਇੱਕ ਜਾਤ ਵਾਲੀ ਗੱਲ ਤੇ ਕੋਈ ਚੰਗਾ ਮਾੜਾ ਪ੍ਰਭਾਵ ਨਹੀਂ ਪੈਂਦਾ।   ਹੁਣ ਦੇਖੋ ਜੇ ਕੋਈ ਪਗੜੀਧਾਰੀ ਮੂਰਤੀ ਜਾਂ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਤਾਂ ਕੀ ਫਰਕ ਪੈਂਦਾ ਹੈ- ਮੂਰਤੀ ਜਾਂ ਸ਼ਿਵਲਿੰਗ ਦੀ ਪੂਜਾ ਕਰਨ ਨਾਲ ਵੀ ਇਨਸਾਨੀਅਤ ਤੇ ਕੋਈ ਫਰਕ ਨਹੀਂ ਪੈਂਦਾ।  ਪਰ ਮੌਜੂਦਾ ਸਿਆਸੀ ਅਤੇ ਧਾਰਮਿਕ ਵਿਗੜੇ ਹੋਏ ਮਹੌਲ ਵਿੱਚ ਕਿਸੇ ਪਗੜੀਧਾਰੀ ਦੁਆਰਾ ਮੂਰਤੀ ਜਾਂ ਸ਼ਿਵਲਿੰਗ ਦੀ ਪੂਜਾ ਕੀਤੇ ਜਾਣ ਨਾਲ ਫਰਕ ਪੈਂਦਾ ਹੈ।  ਪਗੜੀ ਸਿਖ ਕੌਮ ਨੇ ਆਪਣੀ ਵੱਖਰੀ ਪਛਾਣ ਦਾ ਹਿੱਸਾ ਮਿਥ ਰੱਖੀ ਹੈ।  ਅਜੋਕੇ ਵਿਗੜੇ ਸਿਆਸੀ ਅਤੇ ਧਾਰਮਿਕ ਮਾਹੌਲ ਵਿੱਚ ਫਰਕ ਇਹ ਪੈਂਦਾ ਹੈ ਕਿ, ਪਗੜੀਧਾਰੀ ਹੋਣ ਨਾਲ ਭੁਲੇਖਾ ਇਹ ਪੈਂਦਾ ਹੈ ਕਿ ਇਹ ਬੰਦਾ ਗੁਰਬਾਣੀ ਤੇ ਅਕੀਦਾ ਰੱਖਣ ਵਾਲਾ ਕੋਈ ਗੁਰਸਿੱਖ ਬੰਦਾ ਹੈ।   ਜਦਕਿ ਗੁਰਬਾਣੀ ਕਿਸੇ ਮੂਰਤੀ ਜਾਂ ਸ਼ਿਵਲਿੰਗ ਪੂਜਾ ਨੂੰ ਮਾਨਤਾ ਨਹੀਂ ਦਿੰਦੀ, ਬਲਕਿ ਇਸ ਦਾ ਖੰਡਣ ਕਰਦੀ ਹੈ।   ਜੇ ਕੋਈ ਸਿੱਖੀ ਭੇਸ ਵਿੱਚ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਤਾਂ ਇਸ ਦਾ ਮਤਲਬ ਉਸਨੇ ਗੁਰਬਾਣੀ ਪੜ੍ਹੀ ਨਹੀਂ।  ਉਪਰੋਂ ਉਪਰੋਂ ਸਿੱਖ ਹੋਣ ਦਾ ਦਿਖਾਵਾ ਕਰਦਾ ਹੈ, ਉਸ ਦਾ ਅਸਲ ਮਕਸਦ ਕੁਝ ਹੋਰ ਹੈ।  ਜਿਸ ਨੇ ਗੁਰਬਾਣੀ ਪੜ੍ਹਕੇ ਸਮਝ ਲਈ, ਉਹ ਸ਼ਿਵਲਿੰਗ ਦੀ ਪੂਜਾ ਕਦੇ ਨਹੀਂ ਕਰ ਸਕਦਾ।  ਜੇ ਕੋਈ ਸਿਖੀ ਭੇਸ ਵਿੱਚ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਤਾਂ ਇਸ ਦਾ ਮਤਲਬ ਉਸ ਨੇ ਗੁਰਬਾਣੀ ਪੜ੍ਹੀ ਹੀ ਨਹੀਂ, ਉਪਰੋਂ ਦਿਖਾਵਾ ਗੁਰਬਾਣੀ ਪੜ੍ਹਨ/ਮੰਨਣ ਵਾਲੇ ਗੁਰਸਿੱਖ ਹੋਣ ਦਾ ਕਰਦਾ ਹੈ।     ਇਸ ਤਰ੍ਹਾਂ ਕਰਨ ਦੇ ਪਿੱਛੇ ਕੋਈ ਸਿਆਸੀ ਲਾਭ ਉਠਾਉਣ ਵਰਗਾ ਉਸ ਦਾ ਕੋਈ ਨਿਜੀ ਮਕਸਦ ਹੋ ਸਕਦਾ ਹੈ ਤੁਸੀਂ ਗ਼ੈਰ-ਸਿਖ ਵਲੋਂ ਗੁਰਬਾਣੀ ਪੜ੍ਹੇ ਜਾਣ ਤੇ, ਅਤੇ ਗੁਰਸਿੱਖੀ ਭੇਸ ਵਾਲੇ ਵੱਲੋਂ ਸ਼ਿਵਲਿੰਗ ਦੀ ਪੂਜਾ ਕੀਤੇ ਜਾਣ ਨੂੰ ਇਨਸਾਨੀਅਤ ਦਾ ਸੰਦੇਸ਼ ਦੇਣਾ ਮੰਨਦੇ ਹੋ।   ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਨਸਾਨੀਅਤ ਦਾ ਸੰਦੇਸ਼ ਫੈਲਾਉਣ ਲਈ ਸ਼ਿਵਲਿੰਗ ਦੀ ਪੂਜਾ ਕਰਦਾ ਹੈ ?  ਜਾਂ ਇਸ ਤਰ੍ਹਾਂ ਲੋਕਾਂ ਨੂੰ ਇਨਸਾਨੀਅਤ ਦੀ ਸੇਧ ਮਿਲਦੀ ਹੈ ?
 ਪਰਹਾਰ ਜੀ! ਸ਼ਿਵਲਿੰਗ ਦੀ ਪੂਜਾ ਕਰਨ ਨਾਲ ਇਨਸਾਨੀਅਤ ਦੇ ਸੰਦੇਸ਼ ਨਹੀਂ ਫੈਲਾਏ ਜਾ ਸਕਦੇ।  ਜਾਂ ਨਫਰਤਾਂ ਦੇ ਪਾੜੇ ਨਹੀਂ ਪੂਰੇ ਜਾ ਸਕਦੇ।  ਨਫਰਤਾਂ ਦੇ ਪਾੜੇ ਤਾਂ ਇਨਸਾਨੀਅਤ ਦਾ *ਸੰਦੇਸ਼ ਦੇਣ ਨਾਲ* ਅਤੇ ਖੁਦ ਇਨਸਾਨੀਅਤ ਦੇ ਰਾਹ ਤੇ ਤੁਰ ਕੇ, ਖੁਦ ਮਿਸਾਲ ਬਣਕੇ ਹੀ ਪੂਰੇ ਜਾ ਸਕਦੇ ਹਨ।   ਤੁਸੀਂ ਨਵਜੋਤ ਸਿੱਧੀ ਦੀ ਕੋਈ ਇਕ ਮਿਸਾਲ ਦੇ ਸਕਦੇ ਹੋ ਜਿਸ ਵਿੱਚ ਉਸ ਨੇ ਇਸ ਤਰ੍ਹਾਂ ਦਾ ਕੋਈ ਸ਼ੁਭ ਕੰਮ ਕੀਤਾ ਹੋਵੇ ?  ਨਵਜੋਤ ਸਿੱਧੂ ਦੇ ਆਰ ਐਸ ਐਸ/ ਭਾਜਪਾ ਨਾਲ ਜੁੜੇ ਹੋਣ ਦੇ ਸਮੇਂ ਦੌਰਾਨ ਉਸਨੇ ਕਿਸੇ ਮੁਸਲਮਾਨ ਦੀ ਪ੍ਰਸ਼ੰਸਾ ਕੀਤੀ ਹੋਵੇ ਜਾਂ ਉਸਨੇ ਕਿਸੇ ਮਸਜਿਦ ਵਿੱਚ ਜਾ ਕੇ ਕੋਈ ਸ਼ੁਭ ਸੰਦੇਸ਼ ਦਿੱਤਾ ਹੋਵੇ, ਐਸੀ ਕੋਈ ਮਿਸਾਲ ਦੇ ਸਕਦੇ ਹੋ ? ਜੇ ਨਹੀਂ ਤਾਂ ਤੁਸੀਂ ਸ਼ਿਵiਲ਼ੰਗ ਦੀ ਪੂਜਾ ਕਰਨ ਨੂੰ ਇਨਸਾਨੀਅਤ ਵਾਲਾ ਕੰਮ ਕਰਨਾ ਕਿਵੇਂ ਕਹਿ ਸਕਦੇ ਹੋ ? ਜਿਹੜਾ ਬੰਦਾ ਕੇਜਰੀਵਾਲ ਦੀ ਖੰਘ ਦਾ ਮਜਾਕ ਉਡਾਉਂਦਾ ਹੈ, ਉਹ ਇਨਸਾਨੀਅਤ ਦਾ ਸੰਦੇਸ਼ ਕਦੇ ਨਹੀਂ ਦੇ ਸਕਦਾ।  ਤੁਸੀਂ ਕਰਮ-ਕਾਂਡਾਂ ਦਾ ਪੁਰਜ਼ੋਰ ਵਿਰੋਧ ਕਰਦੇ ਹੋ, ਪਰ ਸ਼ਿਵਲਿੰਗ ਦੀ ਪੂਜਾ ਵਰਗੀਆਂ ਮਿਸਾਲਾਂ ਦੇ ਜ਼ਰੀਏ ਇਨਸਾਨੀਅਤ ਫੈਲਾਉਣ ਦੀ ਕਸਵੱਟੀ ਮੰਨਦੇ ਹੋ, ਬੜੀ ਹੈਰਾਨੀ ਅਤੇ ਅਫਸੋਸ ਦੀ ਗੱਲ ਹੈ।  ਬੁੱਤ ਦੀ ਪੂਜਾ ਜਾਂ ਬੇਰੀ ਨੂੰ ਮੱਥੇ ਟੇਕਣ ਵਿੱਚ ਤੁਹਾਨੂੰ ਜੋ ਖਰਾਬੀ ਲੱਗਦੀ ਹੈ ਤਾਂ ਉਸ ਬਾਰੇ ਗੱਲ ਕਰੋ।  ਬੁੱਤ ਦੀ ਪੂਜਾ ਕਰਨ ਜਾਂ ਬੇਰੀ ਨੂੰ ਮੱਥੇ ਟੇਕਣ ਦਾ ਇਨਸਾਨੀਅਤ ਨਾਲ ਜਾਂ ਨਫਰਤ ਦੇ ਪਾੜਿਆਂ ਨਾਲ ਕੋਈ ਸੰਬੰਧ ਨਹੀਂ ਹੈ।
 ਜਸਬੀਰ ਸਿੰਘ ਵਿਰਦੀ"

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.