ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਤੇ ਪਾਬੰਦੀ
ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਤੇ ਪਾਬੰਦੀ
Page Visitors: 2440

ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਤੇ ਪਾਬੰਦੀ
ਸਤਿਕਾਰਤ ਭਾਈ ਰਣਜੀਤ ਸਿੰਘ ਜੀਉ
ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਲਖਪਤ ਰਾਏ ਨੇ, ਸਿੱਖਾਂ ਨੂੰ ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨ ਨਾਲੋਂ ਤੋੜਨ ਦਾ ਜਤਨ ਕਰਦੇ ਹੋਇ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਤੇ ਪਾਬੰਦੀ ਲਾ ਦਿੱਤੀ ਸੀ।ਉਹ ਨਹੀਂ ਸੀ ਚਾਹੁੰਦਾ ਕਿ ਸਿੱਖ ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ-ਮੰਨਣ।  ਇੱਥੋਂ ਤਕ ਕਿ ਉਸ ਨੇ ਪੰਜਾਬ ਵਿਚ 'ਗੁੜ' ਨੂੰ ਗੁੜ ਕਹਿਣ ਤੇ ਵੀ ਪਾਬੰਦੀ ਲਾਈ ਤਾਂਕਿ ਸਿੱਖਾਂ ਨੂੰ ਗੁੜ ਬੋਲਦੇ ਕੀਤੇ ਗੁਰੂ ਯਾਦ ਨਾ ਆਉਣ। ਉਸਦਾ ਵਿਚਾਰ ਸੀ ਕਿ ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨ ਨਾਲ ਸਿੱਖਾਂ ਦੇ ਰਿਸ਼ਤੇ ਨੂੰ ਤੋੜ ਕੇ ਹੀ ਸਿੱਖਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਹ ਨਹੀਂ ਸੀ ਚਾਹੁੰਦਾ ਕਿ ਸਿੱਖ ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ-ਮੰਨਣ। ਮੇਰਾ ਸਵਾਲ ਇਹ ਹੈ ਕਿ ਇਸ ਪੱਖੋਂ ਆਪ ਜੀ ਦੀ ਸੋਚ ਵੀ, ਕੁੱਝ "ਅਪਗ੍ਰੇਡ" ਢੰਗ ਨਾਲ,  ਲੱਖਪਤ ਰਾਏ ਜਿਹੀ ਸੋਚ ਨਾਲ ਕਿਵੇਂ ਅਤੇ ਕਿਉਂ ਜਾ ਰਲੀ ਹੈ ?
ਹਰਦੇਵ ਸਿੰਘ, ਜੰਮੂ-੦੮.੦੮.੨੦੧੮

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.