ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਕਲੈਂਡਰ ਬਾਰੇ ਵਿਚਾਰ ਕਰਨੇ ਬਹੁਤ ਜਰੂਰੀ
ਕਲੈਂਡਰ ਬਾਰੇ ਵਿਚਾਰ ਕਰਨੇ ਬਹੁਤ ਜਰੂਰੀ
Page Visitors: 2469

ਕਲੈਂਡਰ ਬਾਰੇ ਵਿਚਾਰ ਕਰਨੇ ਬਹੁਤ ਜਰੂਰੀ
ਸਤਿਕਾਰਤ ਕਿਰਪਾਲ ਸਿੰਘ ਬਠਿੰਡਾ ਜੀਉ
ਮੇਰੇ ਵਿਚਾਰ ਅਨੁਸਾਰ ਆਪ ਜੀ ਨੂੰ ਸਮਝ ਲੇਣਾ ਚਾਹੀਦਾ ਹੈ ਕਿ ਮਸਲੇ ਦੇ ਪੰਥਕ ਹਲ ਲਈ ਮੈਂ ਵੀ ਯਤਨ ਕੀਤੇ ਹੋਏ ਹਨ ਅਤੇ ਇਹ ਮੰਗ ਮੇਰੀ ਹੀ ਸੀ ਕਿ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਰੇਵਾਲ ਜੀ ਵੀ ਨੂੰ ਖ਼ੁਦ ਆਪਣੀਆਂ ਫਿਕਸ ਕੀਤੀ ਤਾਰੀਖਾਂ ਦੀ ਜਾਂਚ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਸਭ ਕਿਦੋਂ ਹੋਵੇਗਾ ਇਸਦਾ ਤਾਂ ਪਤਾ ਨਹੀਂ ਪਰ ਆਪ ਜੀ ਤਾਂ ਗਲਬਾਤ ਲਈ ਰਾਜ਼ੀ ਹੋਵੇ !
ਆਪ ਜੀ ਕਰਨਲ ਨਿਸ਼ਾਨ ਜੀ ਨਾਲ ਗਲਬਾਤ ਕਰ ਸਕਦੇ ਹੋ ਤਾਂ ਇਸ ਵਿਸ਼ੇ ਬਾਰੇ ਆਪਣੇ ਨਾਲ ਗਲਬਾਤ ਲਈ ਆਪ ਜੀ ਮੈਨੂੰ ਮੌਕਾ ਕਿਉਂ ਨਹੀਂ ਦੇ ਰਹੇ ?
ਆਪ ਜੀ ਰਾਜ਼ੀ ਹੋਵੇ ਤਾਂ ਮੈਂ ਆਪ ਜੀ ਦੇ ਪਾਸ ਪੰਜਾਬ ਆ ਜਾਂਦਾ ਹਾਂ। ਮੈਂ  ਪੁਰੇਵਾਲ ਜੀ ਵਲੋਂ ਮਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਬਾਰੇ ਵੀ ਆਪ ਜੀ ਦੇ ਨਾਲ ਗਲਬਾਤ ਕਰਨਾ ਚਾਹੁੰਦਾ ਹਾਂ।ਸਰਬਜੀਤ ਜੀ ਤਾਂ ਵਿਦੇਸ਼ ਸਨ ਇਨਕਾਰੀ ਹੋ ਗਏ। ਆਪ ਜੀ ਕਿਉਂ ਕਤਰਾ ਰਹੇ ਹੋ?
ਕਲੈਂਡਰ ਬਾਰੇ ਆਮ ਬੰਦੇ ਦੇ ਪੜਨ ਵਾਸਤੇ ਲੇਖ ਲਿਖਦੇ ਹੋ, ਭਾਸ਼ਣ ਆਮ ਬੰਦੇ ਨੂੰ ਦਿੱਤੇ ਜਾਂਦੇ ਹਨ ਪਰ ਜਿਸ ਵੇਲੇ, ਮੇਰੇ ਵਰਗਾ ਕੋਈ ਆਮ ਬੰਦਾ ਇਸ ਵਿਸ਼ੇ ਬਾਰੇ ਗਲਬਾਤ ਕਰਨਾ ਚਾਹੁੰਦਾ ਹੈ ਤਾਂ ਤੁਸੀ ਇਨਕਾਰੀ ਕਿਉਂ ਹੋ ਜਾਂਦੇ ਹੋ?
ਕਿਰਪਾਲ ਸਿੰਘ ਜੀ ਤੁਸੀ ਚੰਗੀ ਤਰਾਂ ਜਾਣਦੇ ਹੋ ਕਿ ਮੈਂ ਫ਼ਿਜੂਲ ਦੀ ਵਿਚਾਰ ਕਰਨ ਵਾਲਿਆਂ ਵਿਚੋਂ ਨਹੀਂ ਅਤੇ ਇਹੀ ਆਪ ਜੀ ਦੀ ਵੱਡੀ ਸਮੱਸਿਆ ਹੈ। ਮੈਂ ਕਰਨਲ ਨਿਸ਼ਾਨ, ਉਦੋਕੇ ਜੀ ਸਮੇਤ ਕਈਂ ਸੱਜਣਾਂ ਨਾਲ ਗਲਬਾਤ ਕੀਤੀ ਹੈ ਅਤੇ ਸਭ ਤੋਂ ਕੁੱਝ ਨਾ ਕੁੱਝ ਸਿੱਖਿਆ ਹੈ। ਥੋੜਾ ਹੋਰ ਗਿਆਨ ਆਪ ਜੀ ਤੋਂ ਵੀ ਹਾਸਲ ਕਰ ਲਵਾਂਗਾ, ਨਾਲੇ ਸਰੋਤੇ ਵੀ ਜਾਣਕਾਰੀ ਹਾਸਲ ਕਰਨਗੇ। ਇਸ ਲਈ ਆਪ ਜੀ ਮਿਲ ਬੈਠ ਕੇ ਗਲਬਾਤ ਕਰਨ ਤੋਂ ਗ਼ੁਰੇਜ਼ ਨਾ ਕਰੋ ਅਤੇ ਬੇਨਤੀ ਹੈ ਇਹ ਦੱਸੇ ਕਿ ਦੱਸੋ ਕਿਸ ਦਿਨ ਗਲਬਾਤ ਲਈ ਬੈਠੀਏ?
ਹਰਦੇਵ ਸਿੰਘ, ਜੰਮੂ-੧੦.੦੮.੨੦੧੮
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.