ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
REMINDER MAIL (ਯਾਦ ਪੱਤਰ )
REMINDER MAIL (ਯਾਦ ਪੱਤਰ )
Page Visitors: 2397

REMINDER MAIL (ਯਾਦ ਪੱਤਰ )
ਸਤਿਕਾਰਤ ਕਿਰਪਾਲ ਸਿੰਘ ਬਠਿੰਡਾ ਜੀਉ,
ਮੈਂ ਸਪਸ਼ਟ ਕਰ ਚੁੱਕਾ ਹਾਂ ਕਿ ਕਲੈਂਡਰ ਨਾਲ ਸਬੰਧਤ ਪੁਰੇਵਾਲ ਜੀ ਦੀਆਂ ਮਿੱਥੀਆਂ ਤਾਰੀਖਾਂ ਦੀ ਪ੍ਰਮਾਣਿਕਤਾ ਬਾਰੇ ਜਾਂਚ ਲਈ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਬੇਨਤੀ ਕੀਤੀ ਹੋਈ ਹੈ ਅਤੇ ਉਸ ਪੱਤਰ ਦੀ ਕਾਪੀ ਵੀ ਆਪ ਜੀ ਨੂੰ ਭੇਜੀ ਹੈ।ਇਸ ਬਾਰੇ ਵਿਚਾਰ ਕਦੋਂ ਹੁੰਦੀ-ਨਾ ਹੁੰਦੀ ਹੈ ਇਸ ਬਾਰੇ ਮੇਰਾ ਕੋਈ ਹੋਰ ਜੋਰ ਨਹੀਂ।
ਰਹੀ ਗਲ ਕਰਨਲ ਨਿਸ਼ਾਨ ਅਤੇ ਆਪ ਜੀ ਵਿਚਕਾਰ ਪੱਤਰਾਚਾਰ ਦੀ, ਤਾਂ ਕਰਨਲ ਨਿਸ਼ਾਨ ਅਤੇ ਆਪ ਜੀ ਇਕ ਦੂਜੇ ਨੂੰ ਜਵਾਬਦੇਹ ਹੋ।ਸਮਾਂ ਲੱਗਾ ਮੈਂ ਉਸ ਪੱਤਰਾਚਾਰ ਨੂੰ ਪੜ ਲਵਾਂਗਾ।  ਤਾਰੀਖ਼ ਦੀ ਗਲਤੀ ਚਾਹੇ ਪੁਰੇਵਾਲ ਵਲੋਂ ਹੋਵੇ ਜਾਂ ਕਮੇਟੀ ਵਲੋਂ, ਦਰੁਸਤ ਹੋਣੀ ਚਾਹੀਦੀ ਹੈ।ਬਾਕੀ ਮੈਂ ਕਦੇ ਨਹੀਂ ਕਿਹਾ ਕਿ ਕਰਨਲ ਨਿਸ਼ਾਨ ਜੀ ਅਤੇ ਆਪ ਜੀ ਵਿਚਕਾਰ ਹੋਏ ਪੱਤਰਾਂ-ਸਵਾਲਾਂ ਦਾ ਜਵਾਬ ਮੈਂ ਦੇਵਾਂਗਾ। ਕੀ ਮੈਂ ਐਸਾ ਕਿਹਾ ਹੈ?
ਮੈਂ ਇਹ ਵੀ ਦੱਸ ਚੁੱਕਾ ਹਾਂ ਕਿ ਮੇਰੇ ਸਵਾਲ ਆਪਣੇ ਹਨ ਜਿਨ੍ਹਾਂ ਬਾਰੇ ਮੈਂ ਆਪ ਜੀ ਨਾਲ ਮਿਲ ਬੈਠ ਕੇ ਵਿਚਾਰ ਕਰਨਾ ਚਾਹੁੰਦਾ ਹਾਂ। ਇਸ ਕਰਕੇ ਆਪ ਜੀ ਨਾਲ ਗਲਬਾਤ ਕਰਨ ਦੀ ਮੇਰੀ ਬੇਨਤੀ ਨੂੰ ਕਰਨਲ ਨਿਸ਼ਾਨ ਜੀ ਨਾਲ ਹੋਏ ਆਪਣੇ ਪੱਤਰਾਚਾਰ ਨਾਲ ਰੱਲਗਡ ਕਰਨ ਨਾ ਕਰੋ।ਆਸ ਹੈ ਕਿ ਹੁਣ ਆਪ ਜੀ ਨੂੰ ਮੇਰੀ ਬੇਨਤੀ ਸਮਝ ਆ ਗਈ ਹੋਵੇਗੀ
ਕਿਰਪਾਲ ਸਿੰਘ ਜੀਉ ਇਹ ਵੀ ਧਿਆਨ ਵਿਚ ਰਖੋ ਕਿ ਕਿਸੇ ਮਸਲੇ ਬਾਰੇ ਅਦਾਲਤਾਂ ਵਿਚ ਵੀ ਦੋ ਧਿਰ ਆਪਣੇ ਆਪਣੇ ਲਿਖਤੀ ਦਾਵੇ ਅਤੇ ਜਵਾਬ ਦਾਵੇ ਪੇਸ਼ ਕਰਦੇ ਹਨ। ਪਰ ਫਿਰ ਵੀ ਕਿਸੇ ਨਤੀਜੇ ਤੇ ਪਹੁੰਚਣ ਲਈ, ਲਿਖਤੀ ਦਾਵੇ ਅਤੇ ਜਵਾਬ ਦਾਵੇਆਂ ਤੇ, ਹਫ਼ਤਿਆਂ ਬੱਦੀ ਮੌਖਕ ਬਹਿਸ ਹੁੰਦੀ ਹੈ ਅਤੇ ਵਿਚਾਰ ਆ੍ਹਮਣੇ-ਸਾ੍ਹਮਣੇ ਕੀਤੇ ਜਾਂਦੇ ਹਨ।ਪਰ ਕੀ ਗਲ ਹੈ ਆਪ ਜੀ ਕੇਵਲ ਚਿੱਠਿਆਂ ਤੇ ਹੀ ਅਟਕੇ ਹੋਏ ਹੋ?
ਵੀਰ ਜੀਉ ਚਿੱਠਿਆ ਲਿਖ-ਲਿਖ ਕੇ ਹੁਣ ਸਮਾਂ ਬਰਬਾਦ ਨਾ ਕਰੀਏ ਬਲਕਿ ਆਉ ਮਿਲਬੈਠ ਕੇ ਵਿਚਾਰ ਕਰੀਏ ਤਾਂ ਕਿ ਸਾਰਥਕ ਦਿਸ਼ਾ ਵੱਲ ਵੱਧ ਸਕੀਏ।
ਆਪ ਜੀ ਮਿਲਬੈਠ ਕੇ ਵਿਚਾਰ ਕਰਨ ਤੋਂ ਕਤਰਾ ਕਿਉਂ ਰਹੇ ਹੋ?
ਹਰਦੇਵ ਸਿੰਘ, ਜੰਮੂ-੧੨.੦੫.੨੦੧੮
ਨੋਟ:- ਪਾਠਕ ਸੱਜਣਾਂ ਨੂੰ ਇਕ ਵਾਰ ਫੇਰ ਬੇਨਤੀ ਹੈ ਕਿ ਉਹ ਕਿਰਪਾਲ ਸਿੰਘ ਜੀ ਨੂੰ ਮਿਲਬੈਠ ਗਲ ਕਰਨ ਰਾਜ਼ੀ ਕਰਨ। ਕਿਰਪਾਲ ਸਿੰਘ ਜੀ ਕਲੈਂਡਰ ਵਿਸ਼ੇ ਦੇ ਮਾਹਰ ਹਨ ਅਤੇ ਇਸ ਬਾਰੇ ਬਹੁਤ ਸਾਰੇ ਲੇਖ ਲਿਖਦੇ ਰਹਿੰਦੇ ਹਨ।ਉਨ੍ਹਾਂ ਨੂੰ ਗਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।ਉਹ ਰਾਜ਼ੀ ਹੋਣ ਤਾਂ ਮੈਂ ਪੰਜਾਬ ਹਾਜ਼ਰ ਹੋ ਜਾਵਾਂਗਾ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.