ਚਿੱਠੀਆਂ
ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ; ਸਰਵਜੀਤ ਸਿੰਘ ਸੈਕਰਾਮੈਂਟੋ
Page Visitors: 2394
ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ
ਫੇਸ ਬੁਕ ਤੇ ਸਾਂਝੇ ਸੱਜਣ ਰਾਹੀ 3 ਜਨਵਰੀ ਨੂੰ ਅਨੁਰਾਗ ਸਿੰਘ ਦੀ ਇਕ ਲਿਖਤ ਪ੍ਰਾਪਤ ਹੋਈ ਸੀ। (ਯਾਦ ਰਹੇ ਇਸ ਨੇ ਮੇਰੀ ਈ ਮੇਲ ਅਤੇ ਫੇਸ ਬੁਕ ਤੇ ਮੈਨੂੰ Block ਕੀਤਾ ਹੋਇਆ ਹੈ ) ਜਿਸ ਵਿੱਚ ਅਨੁਰਾਗ ਸਿੰਘ ਨੇ ਆਪਣੇ ਸਵਾਲਾਂ ਦੇ ਜਵਾਬ ਦੇਣ ਦੀ ਚੁਣੌਤੀ ਦਿੱਤੀ ਹੈ। ਮੈਂ ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ ਕਰਦਾ ਹਾਂ। ਅਨੁਰਾਗ ਸਿੰਘ ਨੂੰ ਬੇਨਤੀ ਹੈ ਕਿ ਉਹ 13 ਜਨਵਰੀ ਦਿਨ ਐਤਵਾਰ ਤੋਂ ਪਹਿਲਾ-ਪਹਿਲਾ ਦੱਸੇ, ਕਿਸ ਮੰਚ (Website) ਤੇ ਵਿਚਾਰ ਕਰਨੀ ਹੈ। ਵਿਚਾਰ ਚਰਚਾ, ਸਵਾਲ-ਜਵਾਬ ਲਿਖਤੀ ਰੂਪ ਵਿੱਚ, ਸਾਰੀ ਕੌਮ ਦੇ ਸਾਹਮਣੇ ਹੋਣਗੇ।
ਸਾਂਝੇ ਸੱਜਣਾ ਨੂੰ ਬੇਨਤੀ ਹੈ ਕਿ ਮੇਰਾ ਸੁਨੇਹਾ ਅਨੁਰਾਗ ਸਿੰਘ ਤਾਈਂ ਪੁੱਜਦਾ ਕਰ ਦਿੱਤਾ ਜਾਵੇ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
ਜਨਵਰੀ 6, 2019