ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕਮਲੇ ਦਸਮ ਗ੍ਰੰਥੀਉ !
ਕਮਲੇ ਦਸਮ ਗ੍ਰੰਥੀਉ !
Page Visitors: 2622

ਕਮਲੇ ਦਸਮ ਗ੍ਰੰਥੀਉ !
ਤੁਸਾਂ ਮੇਰੀ ਫੋਟੋ ਪਾ ਪਾ ਕੇ ਇਹ ਕੂੜ ਪ੍ਰਚਾਰ ਕੀਤਾ ਕਿ, ਮੈਂ ਅਖੌਤੀ ਦਸਮ ਗ੍ਰੰਥ ਦਾ ਹਿਮਾਇਤੀ ਬਣ ਗਿਆ ਹਾਂ !
ਉਏ ਮੂਰਖੋ ! ਤੁਸੀ ਇੱਨੀ ਜਲਦੀ ਹਾਰ ਮੰਨ ਲਵੋਗੇ , ਇਸ ਦੀ ਮੈਨੂੰ ਉੱਮੀਦ ਨਹੀ ਸੀ । ਤੁਸੀ ਇੱਹੋ ਜਹੀਆਂ ਹਰਕਤਾਂ ਕਰਕੇ ਅਪਣੀ ਬੁਖਲਾਹਟ ਜਾਹਿਰ ਕਰ ਦਿਉਗੇ ਇਸ ਦਾ ਵੀ ਅੰਦਾਜਾ ਨਹੀ ਸੀ ! ਤੁਹਾਡਾ ਕੂੜ ਪ੍ਰਚਾਰ ਇਹ ਸਾਬਿਤ ਕਰਦਾ ਹੈ ਕਿ , ਇਹ ਗੰਦਾ ਪੋਥਾ ਤੁਹਾਡੇ ਹੱਥੋਂ ਹੁਣ ਪੂਰੀ ਤਰ੍ਹਾਂ ਨਿਕਲ ਚੁਕਾ ਹੈ ।   
   ਜੁਬਾਨਾਂ ਕੱਟਣ , ਬੰਬ ਮਾਰਨ ਅਤੇ ਸੱਚ ਬੋਲਣ ਵਾਲਿਆਂ ਨੂੰ ਗੋਲੀਆਂ ਮਾਰ ਕੇ ਮੁਕਾ ਦੇਣ ਤੋਂ ਅਲਾਵਾ ਹੁਣ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀ ਰਹਿ ਗਿਆ ਹੈ ।
ਉਏ ਮੂਰਖੋ ! ਇਕ ਇਕੱਲਾ ਮੈਂ ਹੀ ਨਹੀ ਲੱਖਾਂ ਸਿੱਖ ਇਸ ਕੂੜ ਪੋਥੇ ਦੀ ਸਾਜਿਸ਼ ਨੂੰ ਸਮਝ ਚੁਕਾ ਹੈ । ਕਿਸ ਕਿਸ ਨੂੰ ਮਾਰੋਗੇ ! ਤੁਹਾਡਾ ਰੁਮਾਲਿਆਂ ਥੱਲੇ ਫਕਿਆ ਗੰਦ, ਹੁਣ ਬਦਬੂ ਅਤੇ ਸੜਾਂਧ ਮਾਰ ਮਾਰ ਕੇ ਬਾਹਰ ਆ ਰਿਹਾ ਹੈ ।
ਕਿਸ ਤਰ੍ਹਾਂ ਹੁਣ ਇਸ ਗੰਦ ਨੂੰ ਛੁਪਾਉਗੇ ?
ਇਸ ਵਿੱਚ ਲਿਖਿਆ ਇਹ ਸਭ ਕਿਸ ਤਰ੍ਹਾਂ ਮੇਟੋ ਗੇ ?
"ਪਾਤਸ਼ਾਹੀ 10 " ਦੇ ਠੱਪੇ ਲਾਅ ਦੇਣ ਨਾਲ ਇਹ ਗੰਦ ਮੇਰੇ ਸਤਿਗੁਰੂ ਦਾ ਲਿਖਿਆ ਤੁਸੀ ਸਾਬਿਤ ਨਹੀ ਕਰ ਸਕੋ ਗੇ ! ਅਸੀ ਵੀ ਅਪਣੇ ਅਖੀਰਲੇ ਸਾਹ ਤਕ ਅਪਣੇ ਸਰਬੰਸ ਦਾਨੀ ਗੁਰੂ ਨੂੰ ਬਦਨਾਮ ਨਹੀ ਹੋਣ ਦਿਆਂਗੇ !
ਇੰਦਰਜੀਤ ਸਿੰਘ ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.