ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕੀ ਹੋਇਆ ਜੇ ਉਸਨੇ ਥੋੜੇ ਜਹੇ ਪੈਸੇ ਗੋਲਕ ਵਿੱਚੋਂ ਲੈ ਲਏ ?
ਕੀ ਹੋਇਆ ਜੇ ਉਸਨੇ ਥੋੜੇ ਜਹੇ ਪੈਸੇ ਗੋਲਕ ਵਿੱਚੋਂ ਲੈ ਲਏ ?
Page Visitors: 2685

ਕੀ ਹੋਇਆ ਜੇ ਉਸਨੇ ਥੋੜੇ ਜਹੇ ਪੈਸੇ ਗੋਲਕ ਵਿੱਚੋਂ ਲੈ ਲਏ ?
 ਹਾਲ ਦੁਹਾਈ ਪਾ ਦਿੱਤੀ ਸਾਰਿਆਂ ਨੇ ।ਉਸਨੂੰ ਲੋੜ ਹੋਵੇਗੀ, ਉਸਨੇ ਲੈ ਲਏ, ਕਿਥੋ ਲੈੰਦਾ ?
 ਤੁਸੀ ਵੀ ਲੋੜ ਹੋਵੇ ਤਾਂ ਬੇਸ਼ੱਕ ਲੈ ਲਿਆ ਕਰੋ ! ਉਨ੍ਹਾਂ ਸ਼੍ਰੋਮਣੀ ਕਮੇਟੀ ਵਾਲਿਆਂ ਨਾਲੋ ਤਾਂ ਇਹ ਚੰਗਾ ਹੈ ਜੋ ਹਰ ਵਰ੍ਹੈ ਸਿੱਖੀ ਦੀਆਂ ਜੜਾਂ ਨੂੰ ਤੇਲ ਪਾਉਣ ਲਈ 1000 ਕਰੋੜ ਦੀ ਗੋਲਕ ਸਰੇ ਬਜਾਰ ਖਰਚ ਕਰ ਲੈੰਦੇ ਨੇ । ਕਰੋੜਾਂ ਰੁਪੲੇ ਦੀ ਆਤਿਸ਼ਬਾਜੀ ਦਵਾਲੀ ਨੂੰ ਗੋਲਕ ਵਿੱਚੋ ਕਡ੍ਹ ਕੇ ਸਾੜ ਦਿੰਦੇ ਨੇ । ਜਿਸ ਵੀਰ ਨੇ ਪੈਸੇ ਚੁੱਕੇ ਹਨ, ਉਸ ਦਾ ਕੋਈ ਦੋਸ਼ ਨਹੀ ।
  ਜਿਸ ਲੋੜ ਵੰਦ ਨੂੰ ਪੈਸੇ ਦੀ ਸਖਤ ਜਰੂਰਤ ਪੈ ਜਾਵੇ ਬੇਸ਼ਕ ਗੁਰੂ ਅੱਗੇ ਅਰਦਾਸ ਕਰਕੇ ਚੁੱਕ ਲਿਆ ਕਰੋ। ਗੁਰਦੁਆਰਿਆ ਦੇ ਪ੍ਤੇਧਾਨ ਨਰਾਜ ਹੋਣਗੇ, ਉਨ੍ਰਾਂ ਦੀ ਪਰਵਾਹ ਨਾਂ ਕਰਿਆ ਕਰੋ ! ਉਨ੍ਹਹਾਂ ਦੇ ਪਿਉ ਦਾ ਧੰਨ ਥੋੜ੍ਹੀ ਹੀ ਹੈ । ਇਹ ਤਾਂ ਪੰਥ ਦਾ ਪੈਸਾ ਹੈ । ਜਦੋਂ ਕੋਲ ਹੋਣ ਫਿਰ ਰੱਖ ਜਾਇਆ ਕਰੋ। ਜੇ ਨਾਂ ਵੀ ਵਾਪਸ ਦੇਣੇ ਹੋਣ ਤਾਂ ਵੀ ਕੋਈ ਗੱਲ ਨਹੀ। ਉਹ ਸਭ ਜਾਨੀ ਜਾਂਣ ਹੈ।
 ਅਪਣਾਂ ਮੁੰਡਾ ਅਪਣਾਂ ਪਿਉ ਅਪਣੀ ਮਾਂ ਇਲਾਜ ਤੋਂ ਮਰਣ ਨਾਂ ਦਿਉ !
 ਕਿਸੇ ਨੇ ਭੀਖ ਮੰਗਣ ਤੇ ਵੀ ਇਨ੍ਹਾਂ ਦੇ ਇਲਾਜ ਲਈ ਪੈਸਾ ਨਹੀ ਜੇ ਦੇਣਾਂ !
 ਜਰੂਰਤ ਤੇ ਭੀਖ ਵੀ ਮੰਗੋਗੇ ਤੇ ਕਿਸੇ ਨਹੀ ਜੇ ਦੇਣੀ !
 ਇਹ ਗੋਲਕਾਂ ਵੀ ਤਾਂ ਪੰਥ ਦੀਆਂ ਹਨ, ਚੁਕ ਲਿਆ ਕਰੋ !
 ਇਨ੍ਹਾਂ ਪਰਧਾਨਾਂ ਦੇ ਲੁੱਟਣ ਨਾਲੋ ਤਾਂ ਚੰਗਾ ਹੈ, ਜਿਸ ਵੀਰ ਨੂੰ ਜਰੂਰਤ ਹੋਵੇ ਲੈ ਲਿਆ ਕਰੋ।
 ਮੱਥੇ ਟੇਕਣ ਵਾਲੇ ਗੋਲਕਾਂ ਵਿੱਚ ਸੋਨਾਂ ਵੀ ਪਾ ਜਾਂਦੇ ਹਨ , ਪਾਂਉਡ ਵੀ ਪਾ ਜਾਂਦੇ ਹਨ, ਲੇਕਿਨ ਲੋੜਵੰਦ ਸਿੱਖ ਨੂੰ ਕੌਡੀ ਨਹੀ ਦਿੰਦੇ !
 ਲੋੜ ਵੰਦ ਅਪਣੇ ਪਿਤਾ ਕੋਲੋ ਨਹੀ ਲਵੇਗਾ ਤਾਂ ਸ਼੍ਰੋਮਣੀ ਕਮੇਟੀ ਤੋਂ ਤਾਂ ਮੰਗਣ ਚੱਲਾ ਨਹੀ , ਜਿਸਦਾ ਪ੍ਰਧਾਨ ਇਕ ਵਰ੍ਹੇ ਵਿੱਚ ਦੋ ਕਰੋੜ ਦਾ ਪਟਰੋਲ ਹੀ ਪੀ ਜਾਂਦਾ ਗੁਰੂ ਦੀ ਗੋਲਕ ਵਿੱਚੋ !
 ਉਨ੍ਹਾਂ ਲੋਕਾਂ ਨੂੰ ਤਾਂ ਕੋਈ ਪੁੱਛਣ ਵਾਲਾ ਨਹੀ ।
 ਉਨ੍ਹਾਂ ਨੂੰ ਤਾਂ ਕੋਈ ਨਹੀ ਕੋਸਦਾ ?
 ਕਿਉਕਿ ਉੱਥੇ ਕੈਮਰਾ ਨਹੀ ਲੱਗਾ ਹੂੰਦਾ । ਹੈ ਨਾਂ !
 ਜੇ ਇਸ ਵੀਰ ਤੋਂ ਇਨੱੇ ਖਫਾ ਹੋ ਤਾਂ ਜਾਉ ਇਕ ਆਡਿਟ ਸ਼੍ਰੋਮਣੀ ਕਮੇਟੀ ਵਿੱਚ ਵੀ ਲੈ ਜਾਉ ਤੇ ਪੁੱਛੋ ਕਿ 1000 ਕਰੋੜ ਕਿੱਥੇ ਖਰਚ ਹੂੰਦਾ ਹੈ।
 ਜੇ ਨਹੀ ਜਾ ਸਕਦੇ ਤਾਂ ਇਹੋ ਜਹੇ ਗਰੀਬਾਂ ਨੂੰ ਹੀ ਸਤਕਾਰ ਕਮੇਟੀ ਦੇ ਹਵਾਲੇ ਕਰਣ ਦੀ ਗੱਲਤੀ ਨਾਂ ਕਰ ਬਹਿਆ ਜੇ। ਸਤਕਾਰ ਕਮੇਟੀ ਵੀ ਗਰੀਬਾਂ ਦੇ ਹੀ ਲੱਕ ਭੰਣਦੀ ਹੈ, ਪ੍ਰਧਾਨਾਂ ਦੇ ਨਹੀ !
  ਤੁਸੀ ਵੀ ਜੇ ਲੋੜ ਪਵੇ , ਸੰਕੋਚ ਨਾਂ ਕਰਿਉ । ਲਉ , ਜਿੱਨੀ ਲੋੜ ਪਵੇ ਲੈ ਲਉ , ਨੀਯਤ ਸਿਰਫ ਚੰਗੀ ਹੋਵੇ ਤੇ ਇਸ ਧੰਨ ਦਾ ਗਲਤ ਇਸਤੇਮਾਲ ਨਾਂ ਕਰਉ !
ਗਰੀਬ ਦਾ ਮੂੰਹ ਗੁਰੂ ਕੀ ਗੋਲਕ
    Punjab ch Ena Golka da e raola


 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.