ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਜੇ ਜਾਣਸਿ ਬ੍ਰਹਮੰ ਕਰਮੰ
ਜੇ ਜਾਣਸਿ ਬ੍ਰਹਮੰ ਕਰਮੰ
Page Visitors: 2690

ਜੇ  ਜਾਣਸਿ  ਬ੍ਰਹਮੰ  ਕਰਮੰ
ਜੇ ਜਾਣਸਿ ਬ੍ਰਹਮੰ ਕਰਮੰ ॥
ਸਭਿ ਫੋਕਟ ਨਿਸਚਉ ਕਰਮੰ
॥ਅੰਕ ४७०
ਚਲੋ ਵੀਰੋ! ਹੁਣ ਬ੍ਰਾਹਮਨ ਦੀ ਬਣਾਈ ਰਖੜੀ ਆ ਗਈ। ਮਾਤਾ ਗੁਜਰੀ, ਬੀਬੀ ਭਾਨੀ ਤੇ ਬੀਬੀ ਭਾਗ ਕੌਰ ਦੀਆਂ ਵਾਰਿਸ ਬਚੀਆਂ ਨੂੰ "ਰਖੜੀ" ਬਨ੍ਹਵਾ ਕੇ ਇਨਾਂ ਕਮਜੋਰ ਐਲਾਨ ਕਰ ਦਿਉ , ਕੇ ਦੁਨੀਆਂ ਕਹੇ ਕੇ ਇਹ ਗੁਰੂ ਦੀਆਂ ਸਿੰਘਣੀਆਂ, ਇਨੇ ਜੋਗੀਆਂ ਵੀ ਨਹੀ ਕੇ ਅਪਣੀ ਰਖਿਆ ਆਪ ਕਰ ਸਕਣ।
ਤੇ ਵੀਰੋ ਤੁਸੀ ਭੈਣਾਂ ਕੋਲੋਂ "ਰਖੜੀ" ਬਣਵਾਂ ਕੇ ਬਣ ਜਾਉ "ਤੀਸ ਮਾਰਖਾਂ"। ਉੰਜ ਭਾਵੇ ਚੂਹੇ ਬਿਲਿਆਂ ਤੇ ਕੁਤਿਆਂ ਕੋਲੋਂ ਡਰਦੇ ਹੋਵੋ, ਅਪਣੀ ਭੈਣ ਦੀ ਰਖੀਆ ਲਈ ਹਜਾਰਾਂ ਮੀਲ ਦੂਰ ਵਸਦੀ ਭੈਂਣ ਦੀ ਰਖਿਆ ਲਈ ਜਰੂਰ ਹੀ ਜਾਉਗੇ।
 ਉਏ ਸਿੱਖ ਭਰਾਵੋ! ਸਾਡੇ ਗੁਰੂ ਨੇ ਤੇ ਅਪਣੀ ਧੀ ਨੂੰ "ਕੌਰ" ਦੀ ਉਪਾਧੀ ਦਿਤੀ ਹੈ ਤੁਸੀ ਉਸ ਨੂੰ "ਦਾਸੀ" ਬਣਾਂ ਰਹੇ ਹੋ।
 ਕੀ ਤੁਹਾਡੀ ਮਾਂ ਦੀ ਜੱਮੀ ਹੀ ਤੁਹਾਡੀ ਭੈਣ ਹੈ ?
 ਕੀ ਸੜਕ ਤੇ ਬਦਮਾਸ਼ਾਂ ਤੋਂ ਘਿਰੀ ਕਿਸੇ ਭੈਣ ਦੀ ਰਾਖੀ, ਤੁਸੀ ਇਕ ਸਿੱਖ ਹੋ ਕੇ ਨਹੀ ਕਰੋਗੇ? ਜਿਸ ਕੋਲੋਂ ਤੁਸੀ ਕਦੀ ਰਖੜੀ ਨਹੀ ਬਣਵਾਈ।
ਕੀ ਇਕ ਸਿੱਖ ਨੂੰ ਕਿਸੇ ਧੀ, ਭੈਣ ਤੇ ਮਾਂ ਦੀ ਇੱਜਤ ਦੀ ਰਾਖੀ ਲਈ ਇਹ ਦੋ ਧਾਗਿਆ ਦੀ ਰਖੜੀ ਬੰਧਵਾਨਾਂ ਜਰੂਰੀ ਹੈ?
ਸਿੱਖ ਭਰਾਵੋ! ਬ੍ਰਾਹਮਣ ਦੇ ਬਣਾਏ ਇਸ ਦਿਹਾੜੇ ਨੂੰ ਮਨਾਂ ਕੇ ਗੁਰੂ ਤੋ ਬੇਮੁਖ ਨਾਂ ਹੋਵੋ। ਚਲੋ ਜੇ ਤੁਸਾਂ ਰਖੜੀ ਬਣਵਾਣੀ ਹੀ ਹੈ ਤੇ ਤੁਸੀ ਸਿੱਖ ਤੋਂ ਬ੍ਰਾਹਮਣ ਬਣ ਹੀ ਗਏ ਤੇ ਤੁਹਾਨੂੰ ਜੋ "ਤੀਸ ਮਾਰ ਖਾਂ" ਦਾ ਸਰਟੀਫਿਕੇਟ ਬ੍ਰਾਹਮਣ ਨੇ ਦਿਤਾ ਹੈ, ਉਸ ਨੂੰ ਇਕ ਸਾਲ ਬਾਦ ਫੇਰ "ਰੀ ਨਿਉ" ਕਰਵਾਂਣਾਂ ਪੈਂਣਾਂ ਹੈ। ਕਿਉ ਕੇ ਇਹ ਬਹਾਦੁਰੀ ਦਾ ਸਰਟੀਫਿਕੇਟ ਸਿਰਫ ਇਕ ਸਾਲ ਲਈ ਹੀ 'ਵੇਲਿਡ' ਹੈ। ਅਗਲੀ ਰਖੜੀ ਆਂਉੰਦੇ ਆਂਉਦੇ ਤੁਸਾ ਫੇਰ "ਤੀਸ ਮਾਰ ਖਾਂ" ਤੋ "ਚਿੜੀ ਮਾਰ" ਬਣ ਜਾਂਣਾਂ ਹੈ।  ਫੇਰ ਅਗਲੇ ਵਰ੍ਹੈ "ਤੀਸ ਮਾਰਖਾਂ" ਦਾ "ਬੂਸਟਰ" ਲਵਾ ਕੇ ਬਹਾਦੁਰ ਬਣ ਜਾਇਆ ਜੇ। ਜੇ ਬ੍ਰਾਹਮਣ ਦਾ ਬਣਾਇਆ ਇਹ ਧਾਗਾ ਹੀ ਇਕ ਮਰਦ ਨੂੰ ਬਹਾਦੁਰ ਬਣਾਂ ਸਕਦਾ ਤੇ ਫੇਰ ਕਿਸੇ ਯੋਧੇ ਨੂੰ ਸ਼ਸ਼ਤਰਾਂ ਦੀ ਲੋੜ ਹੀ ਨਹੀ ਸੀ ਪੈਣੀ l
ਗੁਰੂ ਦੇ ਸਿੱਖੋ ਜੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੇ ਦਿਤੇ ਧਾਗੇ(ਜਨੇਊ) ਨੂੰ ਸਵੀਕਾਰ ਨਹੀ ਕੀਤਾ, ਤੇ ਤੁਸੀ ਗੁਰੂ ਤੋਂ ਬੇਮੁਖ ਹੋਕੇ ਉਸ ਦੇ ਦਿਤੇ ਇਸ ਧਾਗੇ ਨੂੰ ਕਿਵੇਂ ਸਵੀਕਾਰ ਕਰ ਰਹੇ ਹੋ?
ਭੇਣਾਂ ਨਾਲ ਪਿਆਰ ਕਰੋ, ਉਨਾਂ ਦੀ ਨਿੱਤ ਵਾਤ ਲਵੋ ਤੇ ਉਨਾਂ ਦੇ ਦੁਖ ਸੁਖ ਦੇ ਭਾਗੀਦਾਰ ਬਣੋਂ, ਲੇਕਿਨ ਇਸ ਬ੍ਰਾਮਣਵਾਦੀ ਧਾਗੇ ਨੂੰ ਤਿਆਗ ਦਿਉ।  ਬੜੀ ਹੈਰਾਨਗੀ ਵਾਸੀ ਗੱਲ ਤਾ ਇਹ ਹੈ ਕਿ ਅਸੀ ਆਪਣੇ ਆਪ ਨੂੰ ਕਹਿੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹਾਂ , ਲੇਕਿਨ ਮਨਦੇ ਉਨ੍ਹਾ ਦੀ ਇਕ ਗਲ ਵੀ ਨਹੀਂ ! ਉਹ ਤਾ ਹੁਕਮ ਕਰਦੇ ਹਨ,
ਜੇ ਜਾਣਸਿ ਬ੍ਰਹਮੰ ਕਰਮੰ ॥
ਸਭਿ ਫੋਕਟ ਨਿਸਚਉ ਕਰਮੰ
॥ਅੰਕ ४७०
ਖਾਲਸਾ ਜੀ! ਬ੍ਰਾਹਮਣਵਾਦ ਦੇ ਜਿਸ ਪਿੰਜਰੇ ਵਿਚੋ ਅਪਣੇਂ ਸਿੱਖ ਨੂੰ ਕਡ੍ਹਣ ਲਈ, ਸਾਡੇ ਗੁਰੂਆਂ ਨੇ 250 ਵਰ੍ਹੇ ਲਾ ਦਿਤੇ। ਅਸੀ ਆਪ ਹੀ ਬ੍ਰਾਹਮਣਵਾਦ ਦੇ ਉਸ ਪਿੰਜਰੇ ਵਿਚ ਕੈਦ ਹੋ ਗਏ ਹਾਂ ਤੇ ਬ੍ਰਾਹਮਣ ਦੇ ਪੱਕੇ ਲਾਈ ਲੱਗ ਬਣ ਚੁਕੇ ਹਾਂ।
ਇਸ ਦਿਹਾੜੇ ਨੂੰ ਜੇ ਮਨਾਉਣਾਂ ਹੀ ਹੈ ਤਾਂ "ਭਰਮ ਤੋੜ" ਦਿਵਸ ਦੇ ਰੂਪ ਵਿਚ। "ਆਸਾ ਕੀ ਵਾਰ" ਦੇ ਘਰ ਘਰ ਵਿਚ ਪਾਠ ਕਰਾ ਕੇ ਉਸ ਦੇ ਅਰਥ ਤੇ ਵਿਆਖਿਆ ਰਾਗੀ ਤੇ ਪ੍ਰਚਾਰਕ ਕਰਨ। ਇਸ ਵੇਲੇ ਸਿੱਖਾਂ ਨੂੰ ਲਗੀ "ਬ੍ਰਾਹਮਣਵਾਦ" ਦੀ ਖਤਰਨਾਕ ਬੀਮਾਰੀ ਦੀ ਸਭਤੋਂ ਮੁਫੀਦ ਦਵਾਈ ਹੈ "ਆਸਾ ਕੀ ਵਾਰ। ਸੁਖਮਨੀ ਦੇ ਪਾਠਾਂ ਵਾਂਗ ਘਰਾਂ ਵਿਚ "ਆਸਾ ਕੀ ਵਾਰ " ਦੇ ਪਾਠ ਹੋਣ ਤੇ ਸਿੱਖੀ ਮੁੜ ਅਪਣੇ ਸਰੂਪ ਵਿਚ ਵਾਪਿਸ ਆ ਸਕਦੀ ਹੈ। ਰਾਗੀਆਂ ਤੇ ਪ੍ਰਚਾਰਕਾਂ ਨੂੰ ਬੇਨਤੀ ਹੈ, ਕੇ ਆਸਾ ਕੀ ਵਾਰ ਦੇ ਅਰਥ ਜਰੂਰ ਕਰਕੇ ਕੌਮ ਨੂੰ ਬ੍ਰਾਂਮਣਵਾਦ ਦੇ ਅਜਗਰ ਦੀ ਜਕੜ ਤੋਂ ਬਾਹਰ ਕਡ੍ਹਣ ਦਾ ਕੰਮ ਸ਼ੁਰੂ ਕਰ ਦੇਣ।
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.