ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
"ਪ੍ਰਿਥਮ ਭਗੌਤੀ ਸਿਮਰ ਕੇ... "ਦੁਰਗਾ ਕੀ ਵਾਰ"
"ਪ੍ਰਿਥਮ ਭਗੌਤੀ ਸਿਮਰ ਕੇ... "ਦੁਰਗਾ ਕੀ ਵਾਰ"
Page Visitors: 2636

"ਪ੍ਰਿਥਮ ਭਗੌਤੀ ਸਿਮਰ ਕੇ... "ਦੁਰਗਾ ਕੀ ਵਾਰ"
  ਰਹਿਤ ਮਰਿਆਦਾ ਦੀ ਦੁਹਾਈ ਪੌਣ ਵਾਲੇ ਪ੍ਚਾਰਕਾਂ ਅਤੇ ਨਿਤਨੇਮ, ਅਰਦਾਸ ਅਤੇ ਪਾਹੁਲ ਸੰਸਕਾਰ ਵਿੱਚ ਤਬਦੀਲੀ ਕਰਣ ਵਾਲਿਆਂ ਨੂੰ ਪੰਥ ਦਾ ਗੱਦਾਰ ਕਹਿਣ ਵਾਲਿਆਂ ਵੱਡੇ ਧਰਮਿਆਂ ਕੋਲੋ ਮੈਂ ਸਿਰਫ ਇਕ ਸਵਾਲ ਕਰਦਾ ਹਾ ਕਿ १९४५ ਵਿੱਚ ਬਣੇ ਰਹਿਤ ਮਰਿਆਦਾ ਦੇ ਖਰੜ ਰਾਂਹੀ ਦੁਰਗਾ ਦੇਵੀ ਅੱਗੇ ਕੀਤੀ ਅਰਦਾਸ ਸਾਡੇ ਮੱਥੇ ਤੇ ਮੜ੍ਹ ਦੇਣਾ ਕਿਥੋਂ ਦੀ ਗੁਰਮਤਿ ਹੈ ?
ਇਸ ਅਰਦਾਸ ਵਿੱਚ ਗੁਰਮਤਿ ਅਨੁਸਾਰ ਤਬਦੀਲੀ ਕਰਕੇ ਇਸਨੂੰ ਪੜ੍ਹਨ ਵਾਲੇ ਪੰਥ ਦੋਖੀ ਹਨ ਕਿ ਰਹਿਤ ਮਰਿਆਦਾ ਵਿੱਚ ਦਰਜ ,"ਪ੍ਰਿਥਮ ਭਗੌਤੀ ਸਿਮਰ ਕੇ....              " ਵਾਲੀ ਅਰਦਾਸ ਕਰਣ ਵਾਲੇ ਪੰਥ ਦੋਖੀ ਅਤੇ ਗੁਰਮਤਿ ਤੋਂ ਬਾਗੀ ਹਨ ਹਨ ?
ਸੁਣੋ ਪੂਰੀ "ਦੁਰਗਾ ਕੀ ਵਾਰ" ਜਿਸ ਦੀਆ ਸਾਰੀ ५५ ਪੋੜ੍ਹੀਆ ਦੇ ਅਰਥ ९९ ਫੀ ਸਦੀ ਸਿੱਖਾ ਨੂੰ ਪਤਾ ਹੀ ਨਹੀ ਹਨ । ਸੁਣੋ ਪੂਰੀ ਦੁਰਗਾ ਕੀ ਵਾਰ ਜਿਸ ਵਿੱਚ ३३ ਤੋਂ ਵੱਧ ਵਾਰ "ਦੁਰਗਾ" ਦਾ ਨਾਮ ਲਿਆ ਗਿਆ ਹੈ । ਤੁਸੀ ਤਾਂ ਅੱਜ ਤਕ ਇਹ ਵੀ ਨਹੀ ਦੱਸ ਸਕੇ ਕਿ ਤੁਹਾਡੀ ਇਹ "ਪ੍ਰਿਥਮ ਭਗਉਤੀ ਹੈ ਕੌਣ ? ਕਦੀ ਤੁਸੀ ਇਸਨੂੰ ਅਕਾਲਪੁਰਖ ਕਹਿੰਦੇ ਹੋ, ਕਦੀ ਤੁਸੀ ਇਸਨੂੰ ਅਕਾਲ ਪੁਰਖ ਦੀ ਸ਼ਕਤੀ ਕਹਿੰਦੇ ਹੋ ਤੇ ਕਦੀ ਇਸ ਨੂੰ ਤਲਵਾਰ ਕਹਿਣ ਲੱਗ ਪੈਂਦੇ ਹੋ ।
ਹੁਣ ਸੁਨੋ ਇਸਦੀਆਂ ਪੂਰੀਆਂ ५५ ਪੌੜਹਿਆਂ ਅਤੇ ਜੇ ਹੱਲੀ ਵੀ ਤੁਹਾਨੂੰ ਇਹ ਦੁਰਗਾ ਦੇਵੀ ਤੁਹਾਡਾ ਅਕਾਲਪੁਰਖ ਲਗੇ ਤਾਂ ੴ ਨੂੰ ਛੱਡ ਕੇ ਬੰਣ ਜਾਉ, ਦੁਰਗਾ ਦੇਵੀ ਦੇ ਉਪਾਸਕ, ਸਾਨੂੰ ਕੀ !
ਇਕ ਭੋਲਾ ਬਚਿਤਰੀ ਬਿਨਾਂ ਕਿਸੇ ਪ੍ਮਾਣ ਦੇ ਕਹਿੰਦਾ ਹੈ ਕਿ , ਇਸ ਦੁਰਗਾ ਕੀ ਵਾਰ ਵਿੱਚ ਪਹਿਲੀ ਪੌੜ੍ਹੀ ਬਾਦ ਵਿੱਚ ਜੋੜ ਦਿੱਤੀ ਗਈ ਹੋਣੀ ਹੈ, ਉਸ ਕਮਲੇ ਨੂੰ ਮੈ ਆਖਿਆ ਕਿ ਇਸ ਨੂੰ ਲਿਖਣ ਵਾਲਾ ਦੇਵੀ ਪੂਜਕ ਕਵੀ ਤਾਂ ਇਸ ਦੀ ਅਖੀਰਲੀ ५५ ਵੀਂ ਪੌੜ੍ਹੀ ਵਿੱਚ ਹਿੱਕ ਠੋਂਕ ਕੇ ਕਹਿ ਰਿਹਾ ਹੈ ਕਿ ਮੈਂ "ਸਬੈ ਪੌੜ੍ਹੀਆ" (ਸਾਰੀਆਂ ਪੌੜ੍ਹਿਆਂ ) ਦੁਰਗਾ ਦਾ ਹੀ ਪਾਠ ਬਣਾਂਇਆ ਹੈ । ਤੁਸੀ ਹੀ ਝੱਲੇ ਹੋਏ ਪਏ ਹੋ ਜੋ ਦੁਰਗਾ ਦੇਵੀ ਦੇ ਪਾਠ ਨੂੰ ਕਦੀ ਅਕਾਲਪੁਰਖ ਕਹਿੰਦੇ ਹੋ , ਤੇ ਕਦੀ ਤਲਵਾਰ ਕਹਿੰਦੇ ਹੋ !
ਹੁਣ ਸੁਨੋਂ "ਦੁਰਗਾ ਦੇਵੀ ਦੇ ਪਾਠ" ਦੀਆਂ ਪੂਰੀਆਂ ५५ ਪੌੜ੍ਹੀਆਂ " ਦੁਰਗਾ ਦਾ ਨਾਂ ਵੀ ਗਿਣਦੇ ਜਾੰਣਾਂ ਤੇ ਫੈਸਲਾ ਆਪ ਕਰ ਲੈਣਾਂ ਕੇ ਤੁਸੀ ਅਰਦਾਸ ਅਕਾਲਪੁਰਖ ਅੱਗੇ ਕਰ ਰਹੇ ਹੋ ਕਿ ਤਲਵਾਰ ਦੇ ਜਾਂ ਦੁਰਗਾ ਦੇਵੀ ਅੱਗੇ ?
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.