ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਚੋਰ ਕੀ ਹਾਮਾ ਭਰੇ ਨ ਕੋਇ
ਚੋਰ ਕੀ ਹਾਮਾ ਭਰੇ ਨ ਕੋਇ
Page Visitors: 2571

ਚੋਰ ਕੀ ਹਾਮਾ ਭਰੇ ਨ ਕੋਇ
ਬਹੁਤ ਦਿਨਾਂ ਤੋਂ ਅਪਣੇ ਹੀ ਵੀਰਾਂ ਨੂੰ ਦਾਸ ਇਹ ਕਹੀ ਜਾ ਰਿਹਾ ਸੀ ਕਿ  ਨਿਉਜੀਲੈੰਡ ਰੇਡੀਉ ਵਾਲਾ ਪਾਗਲ  ਹੈ । ਪਾਗਲ ਬੰਦੇ  ਦਾ  ਬੁਰਾ  ਕੀ ਮਨਣਾਂ ।  ਉਸ ਦਾ ਕਮ ਹੀ ਹੈ ਹਰ ਬੰਦੇ ਦੀ ਬਦਖੋਹੀ ਕਰਣਾਂ । ਮੰਦਾ ਬੋਲਣਾਂ । ਤੁਸੀਂ ਤਾਂ ਸਿਆਣੇ ਹੋ ! ਇਸ ਨੂੰ ਇਗਨੋਰ ਕਰੋ । ਇਸਨੂੰ ਕੋਈ ਨਹੀ ਜਾਂਣਦਾ , ਬੋਲਦਾ ਹੈ ਤਾਂ ਬੋਲ ਲੈਣ ਦਿਉ । ਥਕ ਜਾਏਗਾ , ਚੁਪ ਕਰ ਜਾਏਗਾ । ਭਾਈ ਰਣਜੀਤ ਸਿੰਘ ਫੰਡਰੀਆਂ ਵਾਲਿਆਂ ਦੀਆਂ ਨਸਾਂ ਵਿੱਚ ਡੇਰਾਵਾਦ ਅਤੇ ਡੇਰੇਦਾਰਾਂ ਵਾਲਾ ਖੂਨ ਹੈ । ਗੁਰਮਤਿ ਦੇ ਰਾਹ ਪਏ ਹਨ , ਉਨ੍ਹਾਂ ਨੂੰ ਤਾਂ ਘਟੋ ਘੱਟ ਇਸ ਚਿੱਕੜ ਵਿਚ ਨਾਂ ਘਸੀਟੋ ! ਉਨ੍ਹਾਂ ਨੇ ਹੁਣੇ ਹੁਣੇ  ਗੁਰਮਤਿ ਦਾ ਰਾਹ ਅਖਤਿਆਰ ਕੀਤਾ ਹੈ ! ਕੁਝ ਸਮਾਂ ਅਤੇ ਤੁਹਾਡੇ ਸਾਥ ਦੀ ਉਨ੍ਹਾਂ ਨੂੰ ਲੋੜ ਹੈ । ਉਨ੍ਹਾਂ ਨੇ ਅਪਣੀ ਜਾਨ ਤੇ ਖੇਡ ਕੇ ਗੁਰਮਤਿ ਦਾ ਇਹ ਰਸਤਾ ਅਖਤਿਆਰ ਕੀਤਾ ਹੈ । ਟਕਸਾਲੀਏ ਵੀ ਉਨ੍ਹਾਂ ਦੀ ਜਾਨ ਦੇ ਦੁਸ਼ਮਨ ਬਣੇ  ਹੋਏ ਹਨ । ਇਕ ਲੱਤ ਉਨ੍ਹਾਂ ਦੀ ਪੰਥ ਦੋਖੀ ਖਿੱਚ ਰਹੇ ਹਨ , ਤੇ ਦੂਜੀ ਲੱਤ ਤੁਸੀ ਖਿਚੋ ਗੇ ਤਾਂ ਉਹ ਗੁਰੂ ਦਾ ਸਿੱਖ ,ਉਸ ਸੱਚ ਦੇ ਮਾਰਗ  ਤੇ ਕਿਸ ਤਰ੍ਹਾਂ ਤੁਰ ਸਕੇਗਾ ? ਆਦਿਕ........।
ਲੇਕਿਨ ਅੱਜ ਸਿੰਘ ਨਾਦ ਰੇਡੀਉ ਰਾਹੀ  ਹਰਨੇਕ ਸਿੰਘ ਦੇ ਰੇਡੀਉ ਤੇ ਹੋ ਰਹੀਆਂ ਪੰਥ ਵਿਰੋਧੀ ਗਤੀਵਿਧੀਆਂ ਬਾਰੇ ਜਾਨਕਾਰੀ ਮਿਲੀ ਤਾਂ ਪੈਰਾਂ ਹੇਠੋ ਜਮੀਨ ਹੀ ਖਿਸਕ ਗਈ । ਇਹ ਲੋਗ ਤਾਂ ਪਾਗਲ ਨਹੀ ਹੋ ਸਕਦੇ ! ਜਿਨ੍ਹਾਂ ਨੂੰ ਅਸੀ ਪਾਗਲ ਸਮਝੀ ਬੈਠੇ ਸੀ । ਜੇ ਖਾਲਸਾ ਨਿਉਜ. ਵਾਲੇ ਇਸਦੇ ਰੇਡੀਉ ਨੂੰ "ਵਿਸਟਾ ਰੇਡੀਉ " ਦਾ ਨਾਂ ਦਿੱਤਾ ਹੈ ਤਾਂ ਉਹ ਬਿਲਕੁਲ ਹੀ ਗਲਤ ਨਹੀ । ਇਸ ਰੇਡੀਉ ਤੇ ਇਕ ਪੰਥ ਦੋਖੀ ਧੂਤੇ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ , "ਹਲੀ ਤਾਂ ਸਾਨੂੰ ਇਹ ਵੀ ਪਤਾ ਨਹੀ ਕਿ ਸਾਡੇ ਗੁਰੂਆਂ ਦੇ ਨਾਮ , ਜੋ ਦਸੇ ਜਾੰਦੇ ਹਨ , ਉਹ ਵੀ ਸਹੀ ਹਨ ਕਿ ਕੁਝ ਹੋਰ ਹੀ ਨਾਂ ਸਨ"  ਆਦਿਕ..." ਇਹੋ ਜਹੀਆਂ ਪੰਥ ਵਿਰੋਧੀ ਗੱਲਾਂ ਕਰਣ ਵਾਲਾ ਪਾਗਲ ਨਹੀ , ਸਿੱਖੀ  ਦਾ ਦੁਸ਼ਮਨ ਹੀ ਹੋ ਸਕਦਾ ਹੈ । ਇਸ ਨੇ ਗੁਰੂਆਂ ਨੂੰ ਭੁੱਲੜ ਕਹਿਆ , ਪੰਥ ਦਰਦੀਆਂ ਨੂੰ ਮੰਦੇ ਬੋਲ ਬੋਲੇ ਤਾਂ ਅਸੀ ਦੋਹਾਂ ਧਿਰਾਂ ਨੂੰ ਇਹ ਹੀ ਸਲਾਹ ਦਿੱਤੀ ਕਿ " ਰਬ ਦਾ ਵਾਸਤਾ ਜੇ, ਕੌਮ ਤੇ ਬਿਪਰ ਵਲੋਂ ਕੀਤੇ ਜਾ ਰਹੇ ਹਮਲਿਆਂ ਵਲ ਧਿਆਨ ਦਿਉ ਅਤੇ ਕੌਮ ਨੂੰ ਸੁਚੇਤ ਕਰੋ ! .... ਆਪਸ ਵਿੱਚ ਉਲਝ ਕੇ ਮੁੱਖ ਮੁਦਿਆ ਤੋਂ  ਨਾਂ ਭਟਕੋ !
ਲੇਕਿਨ ਗੁਰੂ ਨਿੰਦਾ ਅਤੇ ਪੰਥ ਵਿਰੋਧੀ ਬਿਆਨਾਂ ਨੂੰ ਸੁਣ ਕੇ ਤਾਂ ਇਹ ਲਗਦਾ ਹੈ ਕਿ ਅਸੀ ਬਾਹਰਲੇ ਹਮਲਿਆਂ ਤੋਂ ਕੀ ਬਚਣਾਂ ਹੈ ? ਸਾਡੇ ਤਾਂ ਘਰ ਵਿੱਚ ਹੀ ਇਹੋ ਜਹੇ ਜਹਰੀਲੇ ਸੱਪਾਂ ਦਾ ਵਾਸਾ ਹੈ , ਜੋ ਦਿਨ ਰਾਤ , ਸਿੱਖੀ  ਨੂੰ ਡਸ ਰਹੇ ਹਨ । ਪਹਿਲਾਂ ਤਾਂ ਇਨ੍ਹਾਂ ਨੂੰ ਕੀਲ ਲਈਏ , ਫਿਰ ਬਾਹਰਲੇ ਹਮਲਿਆਂ ਤੋਂ ਬਚੀਏ ਭਾਵੇ ਨਾਂ ਬਚੀਏ । ਜੇੜ੍ਹੇ ਲੋਗ ਸਿੱਖੀ ਦੇ ਬੁਨਿਆਦੀ ਢਾਚੇ ਨੂੰ ਹੀ ਤੋੜਨ ਲਈ ਤੁਰੇ ਹੋਣ , ਉਹ ਸਿੱਖ ਕਿਵੇਂ ਹੋ ਸਕਦੇ ਹਨ ?
ਰੇਡੀਉ ਸਿੰਘ ਨਾਦ ਤੇ ਵੀਰ ਪ੍ਰਭਦੀਪ ਸਿੰਘ ਜੀ , ਟਾਈਗਰ ਜੱਥਾ ਅਤੇ ਕੌਮ ਦੀ ਮਹਾਨ ਸ਼ਖਸ਼ੀਅਤ  ਡਾ. ਅਮਰਜੀਤ ਕੌਰ ਜੀ ਨੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਕੋਲੋਂ  ਬਹੁਤ ਹੀ ਸੰਵੇਦਨਸ਼ੀਲ ਸਪਸ਼ਟੀਕਰਣ ਮੰਗੇ ਹਨ । ਉਨ੍ਹਾਂ ਦੋਹਾਂ ਵਿਦਵਾਨਾਂ ਦੇ ਸਵਾਲਾਂ ਵਿੱਚ ਵੀ ਦਮ ਹੈ । ਭਾਈ ਰਣਜੀਤ ਸਿੰਘ ਜੀ ਨੂੰ ਮੇਰੇ ਵਰਗੇ ਲੱਖਾਂ ਸਿੱਖਾਂ ਦਾ 50 ਤੋਂ 70 ਫੀ ਸਦੀ ਦਾ  ਸਮਰਥਨ ਇਸ ਲਈ ਪ੍ਰਾਪਤ ਹੈ ਕਿਉਕਿ ਉਹ ਡੇਰਾ ਛੱਡ ਕੇ ਗੁਰੂ ਸਾਹਿਬ ਜੀ ਦੇ ਪੰਥ ਦੇ ਪਾਂਧੀ ਬਣੇ ਹਨ ।  ਇਸ ਪੰਥ ਤੇ ਚਲੱਣ ਲਈ ਉਨ੍ਹਾਂ ਨੇ ਅਪਣੇ ਜਿਗਰੀ ਦੋਸਤ ਭਾਈ ਭੁਪਿੰਦਰ ਸਿੰਘ ਜੀ ਦੀ ਸ਼ਹਾਦਤ ਦੀ ਕੀਮਤ ਚੁਕਾਈ ਹੈ । ਆਪਜੀ ਦੇ ਕੁਝ ਵਿਵਾਦਿਤ ਬਿਆਨ ਅਤੇ ਬਿਆਨ ਦੇਣ ਤੋਂ ਬਾਦ ਉਨ੍ਹਾਂ ਦਾ ਖੰਡਨ ਨਾਂ ਕਰਣਾਂ ਇਕ ਬਹੁਤ ਵੱਡੀ ਗਲਤੀ ਹੈ । ਜਿਸ ਕਰਕੇ ਸਾਡੇ ਵਰਗੇ ਸਮਰਥਕਾਂ ਦਾ ਸਾਥ ਉਨ੍ਹਾਂ ਤੋਂ ਹੌਲੀ ਹੌਲੀ ਖੁਸ ਸਕਦਾ ਹੈ । ਅਸਿਧੇ ਤੌਰ ਤੇ ਉਹ ਨਿਉਜੀਲੈੰਡ ਵਾਲੇ ਪੰਥ ਦੋਖੀ ਦੇ ਬਿਆਨਾਂ ਦਾ ਹਲੀ ਤਕ ਸਮਰਥਨ ਕਰਦੇ  ਹੀ ਪ੍ਰਤੀਤ ਹੋ ਰਹੇ ਹਨ , ਜਦਕਿ ਭਾਈ ਪੰਥ ਪ੍ਰੀਤ ਸਿੰਘ ਵਰਗੇ ਪ੍ਰਚਾਰਕ    ਉਸਨੂੰ  "ਹਰਾਮਖੋਰ" ਦੀ ਸੰਗਿਆ ਦੇ ਚੁਕੇ ਹਨ ।
ਭਾਈ ਸਾਹਿਬ ਜੀ ! ਤੁਹਾਡਾ ਮੌਨ,  ਉਸ "ਚੋਰ ਦੀ ਹਾਮਾਂ" ਭਰਦਾ ਪ੍ਰਤੀਤ ਹੋ ਰਿਹਾ ਹੈ । ਭਾਈ ਰਣਜੀਤ ਸਿੰਘ ਜੀ,  ਹੱਲੀ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀ ਵਿਗੜਿਆ , ਜਿਨ੍ਹਾਂ ਨੂੰ ਤੁਸੀ ਇਕ ਦੂਜੇ ਤੇ ਲੱਡੂ ਸੁਟਣ ਵਾਲੇ ਵਿਦਵਾਨ ਸਮਝ ਰਹੇ ਹੋ । ਉਹ ਪੰਥ  ਦਰਦੀ ਅਤੇ ਉੱਚ ਕੋਟੀ ਦੇ ਵਿਦਵਾਨ ਸਿੱਖ ਹਨ  । ਹਾਂ ਜਿਸ ਨਿਉਜੀਲੈੰਦ ਵਾਲੇ ਕਮਲੇ ਨੂੰ  ਤੁਸੀ ਅਪਣਾਂ ਹਿਤੂ ਅਤੇ ਸਮਰਥਕ ਸਮਝ ਰਹੇ ਹੋ , ਉਹ ਪੰਥ ਦੋਖੀ ਤਾਂ ਅਜ ਤਕ  ਕਿਸੇ ਦਾ ਵੀ ਸੱਕਾ ਨਹੀ ਜੇ ਬਣਿਆਂ । ਨਿਉਜੀਲੈੰਡ ਵਾਲਾ ਗੁਰੂ ਨਿੰਦਕ ,  ਜਿਸ ਦਾ ਵੀ ਸਮਰਥਨ ਕਰਦਾ ਹੈ ਉਸ ਨੂੰ ਟੀਸ਼ੀ ਤੇ ਲੈ ਜਾਕੇ ਧੋਖੇ ਨਾਲ ਥਲੇ ਨੂੰ ਧੱਕਾ ਮਾਰਦਾ ਹੈ । ਜੇ ਮੇਰੀ ਇਸ ਗਲ ਤੇ ਤੁਹਾਨੂੰ ਵਿਸ਼ਵਾਸ਼ ਨਾਂ ਹੋਵੇ , ਤਾਂ ਭਾਈ ਸਰਬਜੀਤ ਸਿੰਘ ਧੂੰਦਾ ਅਤੇ ਗਿਆਨੀ ਰਣਜੋਧ ਸਿੰਘ ਤੋਂ ਉਨ੍ਹਾਂ ਦੀ ਹਡ ਬੀਤੀ ਸੁਨ ਲੈਣਾਂ । ਅਸਾਂ ਤੁਹਾਡੇ ਵਾਂੰਗ,  ਉਨ੍ਹਾਂ ਨੂੰ ਵੀ ਬਹੁਤ ਸਮਝਾਇਆ ਸੀ , ਲੇਕਿਨ ਉਨ੍ਹਾਂ ਨੇ ਵੀ ਤੁਹਾਡੇ ਵਾਂਗ,  ਸਾਡੀ ਇਕ ਨਹੀ ਸੀ ਮੱਨੀ  ! ਭਾਈ ਸਾਹਿਬ ਜੀ ! ਅਪਣੇ ਹਿਤੂੱਆ ਅਤੇ ਦੁਸ਼ਮਣਾਂ ਦੀ ਪਛਾਨ ਕਰੋ !  ਤੁਸਾਂ  ਗੁਰਮਤਿ ਦੇ ਰਾਹ ਤੇ ਚਲਕੇ ਪੰਜਾਬ ਤੋਂ ਬਾਹਰ ਜੋ ਅਪਣਾਂ ਇਕ ਫੈਨ ਵਰਗ ਖੜਾ ਕੀਤਾ ਹੈ , ਕਿਤੇ ਤੁਹਾਡੇ ਬਿਆਨ ਅਤੇ ਉਨ੍ਹਾਂ ਦਾ ਖੰਡਨ ਨਾਂ ਕਰਣਾਂ , ਉਨ੍ਨ੍ਹਾਂ ਸਿੱਖਾਂ ਦੀ ਆਸ ਤੇ ਕਹਿਰ ਬਣ ਕੇ ਨਾਂ ਜਾਂ ਡਿੱਗੇ !  ਕਿਤੇ ਗੁਰਬਾਣੀ ਦਾ ਇਹ ਸੰਦੇਸ਼ ਆਪਜੀ ਤੇ ਵੀ ਲਾਗੂ ਨਾਂ ਹੋ ਜਾਵੇ ਕਿ ਚੋਰ ਨੂੰ ਸਲਾਹੁਣ ਵਾਲਾ , ਜਾਂ ਉਸਦਾ ਸਾਥ ਦੇਣ ਵਾਲਾ ਮੰਨ ਨੂੰ ਚੰਗਾ ਨਹੀ ਲਗਦਾ । ਚੋਰ ਦੀ ਗਰੰਟੀ ਲੈਣ ਵਾਲਾ ਆਪ ਚੰਗਾ ਕਿਵੇਂ ਹੋ ਸਕਦਾ ਹੈ ?
ਧਨਾਸਰੀ ਮਹਲਾ ੧ ॥
ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥
ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ
॥੧॥
ਸੁਣਿ ਮਨ ਅੰਧੇ ਕੁਤੇ ਕੂੜਿਆਰ ॥ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥
ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥
ਜੇ ਸਾਥਿ ਰਖੀਐ ਦੀਜੈ ਰਲਾਇ ॥
ਜਾ ਪਰਖੀਐ ਖੋਟਾ ਹੋਇ ਜਾਇ ॥੨॥
ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥
ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ
॥੩॥
ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥ 
ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ
॥੪॥੪॥੬॥ ਅੰਕ 662
ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ ।
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.