ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅਸੀਂ ਇਸ ਕਾਬਿਲ ਹੀ ਨਹੀਂ ਕਿ ਦੁਨਿਆਂ ਸਾਨੂੰ ਸਿੱਖ ਕਹੇ !
ਅਸੀਂ ਇਸ ਕਾਬਿਲ ਹੀ ਨਹੀਂ ਕਿ ਦੁਨਿਆਂ ਸਾਨੂੰ ਸਿੱਖ ਕਹੇ !
Page Visitors: 2494

ਅਸੀਂ ਇਸ ਕਾਬਿਲ ਹੀ ਨਹੀਂ ਕਿ ਦੁਨਿਆਂ ਸਾਨੂੰ ਸਿੱਖ ਕਹੇ !
ਸਾਡੇ ਗੁਰੂਆਂ ਨੇ ਸਾਨੂੰ ਉਹ ਰੁਤਬਾ ਦਿੱਤਾ ਸੀ ਕਿ ਦੁਨਿਆ ਵਿੱਚ ਅਸੀਂ  "ਸਰਦਾਰ" ਕਹੇ ਜਾਂਦੇ ਸੀ !
ਹੁਣ ਤਾਂ ਕੌਡੀ ਕੌਡੀ ਦੇ ਮੋਹਨ ਭਾਗਵਤ ਸਾਨੂੰ ਅਤੇ ਸਾਡੇ ਗੁਰੂਆਂ ਨੂੰ ਹਿੰਦੂ ਕਹਿ ਕੇ ਟਿਚਰਾਂ ਕਰਦੇ ਹਨ !
ਅਸੀਂ ਇੰਨੇ ਵੱਡੇ ਨਿਰਲੱਜ ਅਤੇ ਅਕਿਰਤਘਣ ਹਾਂ ਕਿ ਚੌਧਰਾਂ ਅਤੇ ਛੋਟੇ ਛੋਟੇ ਅਹੁਦਿਆਂ ਖਾਤਿਰ, ਅਪਣੇ ਹੀ ਦੁਸ਼ਮਨਾਂ ਨੂੰ ਰਹਿਬਰ ਬਣਾਂ ਬੈਠੇ ਹਾਂ ! ਆਪਣੇ ਘਰ ਦਾ ਭੇਦੀ ਬਣਾ ਕੇ ਅਪਣਾ ਸਭ ਕੁਝ ਉਨ੍ਹਾਂ ਦੇ ਹਵਾਲੇ ਕਰ ਦਿੱਤਾ  ਅਸਾਂ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ 550 ਵਰ੍ਹੇ ਬਾਦ ਵੀ ਸਾਨੂੰ ਸੰਘ ਪਾੜ ਪਾੜ ਕੇ ਸਾਰੀ ਦੁਨੀਆਂ ਨੂੰ ਇਹ ਦਸਣਾ ਪੈ ਰਿਹਾ ਹੈ ਕਿ "ਹਮ ਹਿੰਦੂ ਨਹੀਂ"। ਹੁਣ ਤਾਂ ਵੇਲਾ ਆਪਣੇ ਹਥੋਂ ਨਿਕਲ ਚੁਕਾ ਹੈ ।
ਜਦੋਂ ਗੁਰੂ ਸਾਨੂੰ ਹਲੂਣੇ ਦੇਂਦਾ ਰਿਹਾ ਕਿ,
 "ਮਨ ਮੇਰੇ ਅਨਦਿਨ ਜਾਗ ਹਰ ਚੇਤ।
 ਆਪਣੀ ਖੇਤੀ ਰਖ ਲੈ ਕੂੰਜ ਪੜੇਗੀ ਖੇਤ
॥"
 ਤਾਂ ਤੇ ਅਸੀਂ ਗੁਰੂ ਤੋਂ ਬੇਮੁਖ ਹੋ ਕੇ, ਗੁਰੂ ਦੇ ਇਸ ਹਲੂਣੇਂ ਦੀ ਪਰਵਾਹ ਨਹੀਂ ਕੀਤੀ। ਹੁਣ ਤਾਂ ਸਾਰੀ ਖੇਤੀ ਹੀ ਉਨ੍ਹਾਂ ਬਿਪਰਵਾਦੀਆਂ ਦੇ ਕਬਜੇ ਵਿੱਚ ਹੈ। ਅਸੀਂ "ਆਸਾ ਕੀ ਵਾਰ" ਨੂੰ ਤਿਆਗ ਕੇ "ਚੰਡੀ ਦੀ ਵਾਰ" ਨੂੰ ਅਪਣਾਅ ਲਿਆ ਹੈ ! ਗੁਰੂ ਦੀ ਹਜ਼ੂਰੀ ਵਿਚ ਬਹਿ ਕੇ ਅਸੀਂ ਗੁਰਮਤਿ ਅਤੇ ਗੁਰੂ ਦੀ ਬਾਣੀ ਸੁਨਣ ਦੀ ਬਜਾਇ, ਮਹਿਖਾਸੁਰ ਅਤੇ ਦੁਰਗਾ ਦੀਆਂ ਕਹਾਣੀਆਂ ਸੁਨਣ ਲਗ ਪਏ ਹਾਂ।
ਸਾਡੇ ਅੰਤ ਨੂੰ ਹੁਣ ਕੌਣ ਰੋਕ ਸਕਦਾ ?
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.