ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਕੈਲੰਡਰ ਵਿਵਾਦ-ਅਗਿਆਨਤਾ ਦੀ ਦੇਣ
ਕੈਲੰਡਰ ਵਿਵਾਦ-ਅਗਿਆਨਤਾ ਦੀ ਦੇਣ
Page Visitors: 2655

 

ਕੈਲੰਡਰ ਵਿਵਾਦ-ਅਗਿਆਨਤਾ ਦੀ ਦੇਣ
ਸਰਵਜੀਤ ਸਿੰਘ ਸੈਕਰਾਮੈਂਟੋ

ਡਾ. ਸੁਖਦਿਆਲ ਸਿੰਘ ਜੀ, ਸਾਬਕਾ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਦੀ ਲੇਖ ਲੜੀ, “ਬਿਕਰਮੀ ਸੰਮਤ ਅਤੇ ਨਾਨਕ ਸ਼ਾਹੀ ਸੰਮਤ ਦਾ ਇਤਿਹਾਸਕ ਪਿਛੋਕੜ”  ਚੜਦੀ ਕਲਾ ਵਿੱਚ 26 ਦਸੰਬਰ 2015 ਈ. ਤੋਂ 8 ਜਨਵਰੀ 206. ਤਾਈ ਲਗਾਤਾਰ 14 ਕਿਸ਼ਤਾਂ ਵਿੱਚ ਛਪਿਆ ਸੀਇਸ ਲੇਖ ਲੜੀ ਰਾਹੀ ਵਿਦਵਾਨ ਲੇਖਕ ਨੇ  ਵੱਖ-ਵੱਖ ਸਮੇਂ ਤੇ ਹੋਏ ਰਾਜਿਆਂ-ਮਹਾਰਾਜਿਆਂ ਵੱਲੋਂ ਆਪਣੇ ਨਾਮ ਤੇ ਜਾਂ ਆਪਣੇ ਰਾਜ ਸਮੇਂ ਵਾਪਰੀ ਕਿਸੇ ਇਤਿਹਾਸ ਘਟਨਾ ਨੂੰ ਮੁਖ ਰੱਖਕੇ, ਵੱਖ-ਵੱਖ ਸੰਮਤਾਂ ਦਾ ਕਿਵੇਂ ਅਰੰਭ ਕੀਤਾ, ਇਸ ਸਬੰਧੀ ਆਪਣੀ ਖੋਜ ਸਾਂਝੀ ਕੀਤੀ ਹੈ। ਇਤਿਹਾਸਿਕ ਪੱਖੋਂ ਇਹ ਜਾਣਕਾਰੀ ਠੀਕ ਵੀ ਹੋ ਸਕਦੀ ਹੈ। ਪਰ ਸਾਡੀ ਸਮੱਸਿਆ ਇਹ ਨਹੀਂ ਹੈ ਕਿ ਕਿਹੜਾ ਸੰਮਤ ਕਿਸ ਨੇ ਅਰੰਭ ਕੀਤਾ ਸੀ। ਸਾਡੀ ਸਮੱਸਿਆ ਹੈ ਕਿ ਬਿਕ੍ਰਮੀ ਸਾਲ ਦੀ ਲੰਬਾਈ ਕਿੰਨੀ ਹੈ। ਸਾਲ ਦੀ ਲੰਬਾਈ, ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਪੂਰਾ ਕਰਨ ਦੇ ਸਮੇਂ ਨੂੰ ਮੰਨਿਆ ਗਿਆ ਹੈ। ਹੁਣ ਜੇ ਕੈਲੰਡਰ  ਦੇ ਸਾਲ ਦੀ ਲੰਬਾਈ ਉਸ ਸਮੇਂ ਤੋਂ ਵੱਧ-ਘੱਟ ਹੋਵੇਗੀ ਤਾਂ ਸਮੱਸਿਆਵਾਂ ਆਉਣਗੀਆਂ।  ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਇਨਸਾਨ ਨੇ ਆਪਣੀ ਸਹੂਲਤ ਲਈ ਹੀ ਕੈਲੰਡਰ ਦਾ ਅਰੰਭ ਕੀਤਾ ਸੀ ਜਿਓ-ਜਿਓ ਇਨਸਾਨ ਦੀ ਜਾਣਕਾਰੀ `ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ `ਚ ਸੋਧ ਵੀ ਹੁੰਦੀ ਰਹੀ। ਇਸੇ ਵਿਕਾਸ ਦੀ ਹੀ ਦੇਣ ਹੈ ‘ਨਾਨਕਸ਼ਾਹੀ ਕੈਲੰਡਰ’
ਕੋਈ ਸਮਾਂ ਸੀ ਜਦੋਂ ਇਨਸਾਨ ਨੂੰ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਇਸ ਪਿਛੋਂ ਇਨਸਾਨ ਨੂੰ ਚੰਦ ਦੇ ਵੱਧਣ-ਘਟਣ ਅਤੇ ਚਾਨਣੀ-ਹਨੇਰੀ ਰਾਤ ਦਾ ਵੀ ਗਿਆਨ ਹੋਇਆ ਹੋਵੇਗਾ। ਖਿਆਲ ਕਰੋ ਕਿ ਮੌਜੂਦਾ ਪ੍ਰਚੱਲਤ ਸੰਮਤਾਂ ਦੇ ਅਰੰਭ ਤੋਂ ਪਹਿਲਾ, ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁਨਿਆਂ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ
, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ। ਸਿੱਖ ਧਰਮ ਵਿੱਚ ਚੰਦਰ-ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ ਅਤੇ ਸੀ. ਈ.(ਸਾਂਝਾ ਸੰਨ) ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ।

“Today each of major religions has its own calendar which is used to programme its religious, and it is almost as true to say that each calendar has its religion.” (E. G. Richards, ‘Mapping Time’- Page 6)

ਡਾ ਸੁਖਦਿਆਲ ਸਿੰਘ ਜੀ ਆਪਣੇ ਲੇਖ ਦਾ ਅਰੰਭ, ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ 2010 ਵਿੱਚ ਕੀਤੀ ਗਈ ਕਥਿਤ ਸੋਧ ਕਾਰਨ ਪੈਦਾ ਹੋਏ ਵਿਵਾਦ ਦਾ ਇਸ਼ਾਰੇ ਮਾਤਰ ਜਿਕਰ ਕਰਕੇ ਇਕ ਸਵਾਲ ਤੋਂ ਅਰੰਭ ਕਰਦੇ ਹਨ ਕਿ, “ਇਹ ਵਿਵਾਦ ਕਿਓ ਪੈਦਾ ਹੋਇਆ?” ਇਸ ਦਾ ਪਹਿਲਾ ਕਾਰਨ ਤਾਂ ਆਪ ਨੇ ਇਹ ਦੱਸਿਆ ਹੈ ਕਿ ਗੁਰਪੁਰਬਾਂ ਦੀਆਂ ਤਾਰੀਖਾਂ ਦਾ ਵੱਖ- ਵੱਖ ਹੋਣਾ, ਅੱਗੜ-ਪਿਛੜ ਹੋਣਾ ਅਤੇ ਤਿੰਨ- ਚਾਰ ਤਰ੍ਹਾਂ ਦੇ ਕੈਲੰਡਰਾਂ ਦੀ ਵਰਤੋ ਅਤੇ ਦੂਜਾ ਕਾਰਨ ਬਿਕਰਮੀ ਕੈਲੰਡਰ/ਸੰਮਤ ਦਾ ਵਿਰੋਧ। ਵਿਦਵਾਨ ਲੇਖਕ ਵੱਲੋਂ ਬਿਆਨ ਕੀਤਾ ਗਿਆ ਪਹਿਲਾ ਕਾਰਨ ਨਾਨਕ ਸ਼ਾਹੀ ਕੈਲੰਡਰ ਦੀ ਲੋੜ ਦਾ ਇਕ ਕਾਰਨ ਹੈ। ਲੇਖਕ ਵੱਲੋਂ ਦੱਸਿਆ ਗਿਆ ਦੂਜਾ ਕਾਰਨ, ਜੋ ਮੈਂ ਅੱਜ ਪਹਿਲੀ ਵਾਰੀ ਪੜ੍ਹਿਆ ਹੈ, ਲੇਖਕ ਦੀ ਆਪਣੀ ਉਪਜ ਹੈ। ਆਪ ਹੀ ਸਵਾਲ ਕਰਕੇ, ਉਸ ਦਾ ਬਹੁਤ ਹੀ ਵਿਸਥਾਰ ਨਾਲ ਜਵਾਬ ਦੇਣਾ, ਅਸਲ ਮੁੱਦੇ  ਨਾਲ ਨਿਆਂ ਨਹੀ ਮੰਨਿਆ ਜਾ ਸਕਦਾ। ਅਸਲ ਮੁੱਦਾ ਹੈ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਓ? ਨਾ ਕਿ ਬਿਕ੍ਰਮੀ ਸੰਮਤ ਅਤੇ ਸਾਕਾ ਸੰਮਤ ਦਾ ਅਰੰਭ ਕਿਵੇਂ ਅਤੇ ਕਦੋਂ ਹੋਇਆ ਸੀ? ਬਿਕ੍ਰਮੀ ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ ਦੀ ਲੋੜ, ਬਿਕ੍ਰਮੀ ਕੈਲੰਡਰ ਦਾ ਵਿਰੋਧ ਨਹੀਂ ਸਗੋਂ ਬਿਕ੍ਰਮੀ ਕੈਲੰਡਰ ਦੀਆਂਤਕਨੀਕੀ ਖ਼ਾਮੀਆਂਹਨ। ਜਿਨ੍ਹਾਂ ਦਾ ਵਿਦਵਾਨ ਲੇਖਕ ਨੇ ਆਪਣੀ ਲੇਖ ਲੜੀ (14 ਕਿਸ਼ਤਾਂ) ਵਿੱਚ ਜਿਕਰ ਹੀ ਨਹੀਂ ਕੀਤਾ। ਕੀ ਇਹ ਜਿਕਰ ਨਾ ਕਰਨਾ, ਕਿਤੇ ਵਿਦਵਾਨ ਇਤਿਹਾਸਕਾਰ ਦਾ ਕੈਲੰਡਰ ਗਿਆਨ ਦੀ ਮੁੱਢਲੀ ਜਾਣਕਾਰੀ ਤੋਂ ਕੋਰਾ ਹੋਣਾ ਹੀ ਤਾਂ ਨਹੀਂ ਹੈ?

ਗੁਰੂ ਕਾਲ ਵੇਲੇ ਸੂਰਜੀ ਬਿਕ੍ਰਮੀ
(Solar Bikrami) ਅਤੇ ਚੰਦਰ-ਸੂਰਜੀ ਬਿਕ੍ਰਮੀ (Luni-Solar Bikrami) ਕੈਲੰਡਰ ਪ੍ਰਚੱਲਤ ਸਨਵਿਚਾਰ ਨੂੰਅਗੇ ਤੋਰਨ ਤੋਂ ਪਹਿਲਾ, ਆਓ ਕੈਲੰਡਰ ਦੀ ਬੁਨਿਆਦੀ ਬਣਤਰ ਨੂੰ ਸਮਝੀਏ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨਾਂ `ਚ ਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical year) ਕਿਹਾ  ਜਾਂਦਾ ਹੈ। ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦੇ ਸਾਲ ਦੀ ਲੰਬਾਈ 365.2587 ਦਿਨ। ਇਹ ਲੰਬਾਈ, ਰੁੱਤੀ ਸਾਲ ਦੀ ਲੰਬਾਈ ਤੋਂ ਲੱਗ-ਭੱਗ 24 ਮਿੰਟ ਵੱਧ ਹੈ। ਜਿਸ ਕਾਰਨ 60 ਸਾਲ ਪਿਛੋਂ(1440/24=60)  ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਚੰਦ ਦੇ ਸਾਲ ਦੇ 12 ਮਹੀਨੇ ਅਤੇ 354.37 ਦਿਨ  ਹੁੰਦੇ ਹੈ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 385/385ਦਿਨ ਹੁੰਦੇ ਹਨ। 2015 ਈ. ਵਿਚ ਚੰਦ ਦੇ ਸਾਲ ਦੇ 13 ਮਹੀਨੇ (ਹਾੜ ਦੇ ਦੋ ਮਹੀਨੇ)ਸਨ। 2018 ਵਿੱਚ ਜੇਠ, 2020 ਵਿੱਚ ਅੱਸੂ, 2023 ਵਿੱਚ ਸਾਵਣ, 2026 ਵਿੱਚ ਜੇਠ ਅਤੇ 2029 ਵਿੱਚ ਚੇਤ, 2031 ਵਿੱਚ ਭਾਂਦੋ ਦਾ ਮਹੀਨਾ ਦੋ ਵਾਰੀ ਆਵੇਗਾ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ ਪੱਛੜ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਹਰ ਸਾਲ ਗੁਰਪੁਰਬਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਹੈ ਜਿਸ ਨਾਲ ਡਾ ਸੁਖਦਿਆਲ ਸਿੰਘ ਜੀ ਵੀ ਸਹਿਮਤ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ  ਹੀ ਰੱਖਣਾ ਹੈ ਤਾਂ ਕਿਓ ਨਾ ਸੂਰਜੀ ਕੈਲੰਡਰ ਹੀ ਅਪਣਾਇਆ ਜਾਵੇ?

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਸਬੰਧੀ ਜਿਥੇ ਉਨ੍ਹਾਂ ਇਸ ਲੇਖ ਲੜੀ ਵਿੱਚ ਕਈ ਵਾਰ ਜਿਕਰ ਕੀਤਾ ਹੈ ਉਥੇ ਹੀ ਉਹ ਆਪਣੀ ਕਿਤਾਬ (ਸ਼ਿਰੋਮਣੀ ਸਿੱਖ ਇਤਿਹਾਸ: 1469-1708) ਵਿੱਚ  ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਸਰਬ ਪਰਮਾਣਿਤ ਮਿਤੀ ਪੋਹ ਸੁਦੀ ਸੱਤਮੀ, ਸੰਮਤ 1723 ਬਿ. ਹੈ। ਈਸਵੀ ਸੰਨ ਦੇ ਅਨੁਸਾਰ ਇਹ ਮਿਤੀ 22 ਦਸੰਬਰ 1666ਈ. ਬਣਦੀ ਹੈ। ਪਰ ਮਹੀਨੇ ਦੀ ਤਾਰੀਖ ਹਰ ਸਾਲ ਬਦਲ ਜਾਂਦੀ ਹੈ। ਇਸ ਕਰਕੇ ਈਸਵੀ ਸਾਲ ਦੇ ਮਹੀਨਿਆਂ ਦੇ ਅਨੁਸਾਰ ਗੁਰੂ ਜੀ ਦੇ ਜਨਮ ਦੀ ਇਕ ਮਿਤੀ ਨਿਸ਼ਚਿਤ ਨਹੀ ਕੀਤੀ ਜਾਂ ਸਕਦੀ।... ਹੁਣ ਨਾਨਕ ਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਪੱਕੇ ਤੌਰ ਤੇ ਅਪਣਾ ਲਏ ਜਾਣ ਨਾਲ ਇਤਿਹਾਸਕ ਨਿਰਣਿਆਂ ਦਾ ਤਾਂ ਭੋਗ ਹੀ ਪਾ ਦਿੱਤਾ ਗਿਆ ਹੈ। ਇਸ ਨਾਨਕਸ਼ਾਹੀ ਕੈਲੰਡਰ ਨੇ ਇਤਹਾਸ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ ਹੈ।” (ਪੰਨਾ 220)

ਡਾ ਸੁਖਦਿਆਲ ਸਿੰਘ ਜੀ, ਇਹ ਠੀਕ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਜਨਮ ਹੋਇਆ ਸੀ ਉਸ ਦਿਨ ਚੰਦ ਦੇ ਕੈਲੰਡਰ ਦੀ ਪੋਹ ਸੁਦੀ 7 ਸੀ। ਇਸੇ ਤਾਰੀਖ ਨੂੰ ਜਦੋਂ ਅੰਗਰੇਜੀ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ (ਜੂਲੀਅਨ) ਲਿਖੀ ਗਈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਜੂਲੀਅਨ ਕੈਲੰਡਰ ਕਦੇ ਆਪਣੇ ਦੇਸ਼ ਵਿਚ ਲਾਗੂ ਹੋਇਆ ਸੀ? ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀ ਹੋਇਆ ਉਸ ਦੀਆਂ ਤਾਰੀਖ ਤਾਂ ਲਿਖ ਰਹੇ ਹੋ ਪਰ ਜਿਹੜਾ ਕੈਲੰਡਰ ਲਾਗੂ ਸੀ ਉਸ ਦੀ ਤਾਰੀਖ ਦਾ ਜਿਕਰ ਕਰਨਾ ਵੀ ਯੋਗ ਨਹੀ ਸਮਝਿਆ; ਕਿਓ? ਕੀ ਇਹ ਸੱਚ ਨਹੀ ਹੈ ਕਿ ਉਸ ਦਿਨ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਸੀ? ਪੋਹ ਸੁਦੀ 7 ਜਾਂ 23 ਪੋਹ, ਉਸ ਵੇਲੇ ਦੇ ਸਰਕਾਰੀ ਕੈਲੰਡਰ, ਹਿਜਰੀ ਕੈਲੰਡਰ ਦੇ ਰਜਬ ਮਹੀਨੇ ਦੀ 5 ਤਾਰੀਖ ਬਣਦੀ ਹੈ ਅਤੇ ਯੂਲੀਅਨ ਵਿੱਚ 22 ਦਸੰਬਰ
ਜੇ ਇੰਗਲੈਂਡ ਨੇ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ 1582 ਈ. ਵਿੱਚ ਹੀ ਮਾਨਤਾ ਦੇ ਦਿੱਤੀ ਹੁੰਦੀ ਤਾਂ ਇਹ ਤਾਰੀਖ 1 ਜਨਵਰੀ 1667 ਈ. ਹੋਣੀ ਸੀ। ਕੈਲੰਡਰ ਕਮੇਟੀ ਨੇ ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ ਨੂੰ ਮੁਖ ਰੱਖਿਆ ਹੈ। 23 ਪੋਹ, ਜੋ ਸਦਾ ਵਾਸਤੇ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਆਵੇਗੀ ਹੁਣ ਤੁਸੀਂ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਇਹ ਸਪੱਸ਼ਟ ਕਰੋ ਕਿ ਨਾਨਕਸ਼ਾਹੀ ਕੈਲੰਡਰ ਨੇ ਇਤਿਹਾਸ ਨੂੰ ਪੁੱਠਾ ਗੇੜ ਕਿਵੇਂ ਦਿੱਤਾ ਹੈ?

ਡਾ ਸੁਖਦਿਆਲ ਸਿੰਘ ਜੀ ਅੱਗੇ ਲਿਖਦੇ ਹਨ, “ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਛਿੜਨ ਦਾ ਦੂਜਾ ਵੱਡਾ ਕਾਰਨ ਹੈ ਬਿਕਰਮੀ (ਬਿਕ੍ਰਮੀ) ਸੰਮਤ ਦੀ ਵਿਰੋਧਤਾ ਕਰਨ ਦਾ। ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਸੰਮਤ ਦੀ ਵਿਰੋਧਤਾ ਵਿਚ ਜਾਰੀ ਕੀਤਾ ਹੈ। ਬਿਕਰਮੀ ਸੰਮਤ ਦੀ ਵਿਰੋਧਤਾ ਵੀ ਇਸ ਦੇ ਸਿਰਜਨਹਾਰਾਂ ਦੀ ਇਤਿਹਾਸ ਤੋਂ ਅਣਜਾਣਤਾ ਹੀ ਦਰਸਾਉਂਦੀ ਹੈ। ਕਿਹਾ ਜਾਂਦਾ ਹੈ ਕਿ ਬਿਕਰਮੀ ਸੰਮਤ ਹਿੰਦੂਆਂ ਦਾ ਜਾਂ ਬ੍ਰਾਹਮਣਾਂ ਦਾ ਜਾਰੀ ਕੀਤਾ ਹੋਇਆ ਹੈ। ਇਹ ਕਿਸੇ ਉਜੈਨ (ਮੱਧ ਭਾਰਤ) ਦੇ ਰਾਜੇ ਵੱਲੋਂ ਆਪਣੇ ਨਾਂ ਤੇ ਜਾਰੀ ਕੀਤਾ ਗਿਆ ਸੰਮਤ ਹੈ ਇਸ ਲਈ ਸਿੱਖ ਇਸ ਨੂੰ ਕਿਉਂ ਮੰਨਣ?” (ਕਿਸ਼ਤ ਪਹਿਲੀ)ਦੂਜੇ ਪਾਸੇ ਆਪ ਹੀ ਲਿਖਦੇ ਹਨ, “ਬ੍ਰਾਹਮਣ ਵਰਗ ਨੇ ਬਿਕਰਮੀ ਸੰਮਤ ਨੂੰ ਬੰਦ ਨਹੀ ਕੀਤਾ ਸਗੋਂ ਇਸ ਨੂੰ ਆਪਣੇ ਹਿੱਤਾਂ ਅਨੁਸਾਰ ਢਾਲ ਲਿਆ ਹੈ
ਇਸ ਅਨੁਸਾਰ ਉਨ੍ਹਾਂ ਨੇ ਤਿੰਨ ਪੱਖਾਂ ਤੋਂ ਬਿਕਰਮੀ ਸੰਮਤ ਦਾ ਬ੍ਰਾਹਮਣੀ ਕਰਨ ਕਰ ਲਿਆ ਹੈ।

ਇਕ ਪੱਖ ਤਾਂ ਇਹ ਕਿ ਉਨ੍ਹਾਂ ਨੇ ਇਸ ਸੰਮਤ ਨੂੰ ਸ਼ੁਰੂ  ਕਰਨ ਦਾ ਸੇਹਰਾ ਉਜੈਨ ਦੇ ਹਿੰਦੂ ਰਾਜਿਆਂ ਦੇ ਸਿਰ ਬੰਨ ਦਿੱਤਾ ਹੈ। ਦੂਜਾ ਇਹ ਬਿਕਰਮੀ ਸੰਮਤ ਦੇ ਦੋਵੇਂ ਤਰ੍ਹਾਂ ਦੇ ਮਹੀਨਿਆਂ ਨੂੰ ਚੇਤ ਤੋਂ ਹੀ ਸ਼ੁਰੂ ਕਰ ਦਿੱਤਾ ਹੈ। ਤੀਜਾ ਇਹ ਕਿ ਬ੍ਰਾਹਮਣਾਂ ਨੇ ਸੰਗਰਾਂਦਾਂ ਨਾਲ ਜਾਂ ਚਾਨਣੇ ਪੱਖ ਦੀ ਪੰਚਮੀ, ਦਸਵੀਂ ਅਤੇ ਪੂਰਨਮਾਸ਼ੀ ਨਾਲ ਬ੍ਰਾਹਮਣ ਮੱਤ ਦੀਆਂ ਮਿਥਿਹਾਸਕ ਕਥਾਵਾਂ ਜੋੜ ਦਿੱਤੀਆਂ ਹਨ
” (ਕਿਸ਼ਤ ਤੀਜੀ)... “ਗੁਰੂ ਨਾਨਕ ਸਾਹਿਬ ਦਾ ਸਮਾਂ ਇਸਲਾਮੀ ਸਾਮਰਾਜ ਦਾ ਸਮਾਂ ਸੀ। ਇਸ ਸਮੇਂ ਸਰਕਾਰੀ ਤੌਰ `ਤੇ ਸਿਰਫ ਹਿਜਰੀ ਸੰਮਤ ਹੀ ਪ੍ਰਚੱਲਿਤ ਸੀ। ਬ੍ਰਾਹਮਣਵਾਦ ਵੱਲੋਂ ਬਿਕਰਮੀ ਸੰਮਤ ਨੂੰ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਰੰਗਤ ਦੇ ਕੇ ਅਪਣਾਇਆ ਹੋਇਆ ਸੀ” (ਕਿਸ਼ਤ ਚੌਥੀ)

ਹੁਣ ਜਦੋਂ ਲੇਖਕ ਆਪ ਹੀ ਆਪਣੇ ਪਹਿਲੇ ਲਿਖਤੀ ਬਿਆਨ ਦੇ ਉਲਟ, ਇਹ ਮੰਨਦਾ ਹੈ ਕਿ ਮੌਜੂਦਾ ਬਿਕ੍ਰਮੀ ਕੈਲੰਡਰ ਦਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ  ਤੋਂ ਪਹਿਲਾਂ ਹੀ ਬ੍ਰਾਹਮਣੀ ਕਰਨ ਹੋ ਚੁਕਾ ਸੀ
ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਨੂੰ ਪਿਛਲੀਆਂ ਕਈ ਸਦੀਆਂ ਦੇ ਇਤਹਾਸ ਨੂੰ ਪੁੱਠਾ ਗੇੜਾ ਦੇ ਕੇ ਬਿਕ੍ਰਮੀ ਕੈਲੰਡਰ ਦਾ ਪੰਜਾਬੀ-ਕਰਨ ਕਰਨਾ ਚਾਹੀਦਾ ਹੈ ਜਾਂ ਸਮੇਂ ਦਾ ਹਾਣੀ ਆਪਣਾ ਕੈਲੰਡਰ ਬਣਾ ਲੈਣਾ ਚਾਹੀਦਾ ਹੈ? ਮੰਨ ਲਓ, ਡਾ ਸੁਖਦਿਆਲ ਸਿੰਘ ਜੀ ਵਰਗੇ ਵਿਦਵਾਨ, ਮੌਜੂਦਾ ਬਿਕ੍ਰਮੀ ਕੈਲੰਡਰ ਦੇ ਪੂਰੀ ਤਰ੍ਹਾਂ ਹੋ ਚੁਕੇਬ੍ਰਾਹਮਣੀ ਕਰਨ ਨੂੰ ਰੱਦ ਕਰਕੇ ਇਸ ਨੂੰ ਪੰਜਾਬੀਅਤ ਦੀ ਪੁੱਠ ਚਾੜ੍ਹਨ ਵਿੱਚ ਸਫਲ ਵੀ ਹੋ ਜਾਂਦੇ ਹਨ ਤਾਂ ਵੀ ਬਿਕ੍ਰਮੀ ਸੰਮਤ ਦੀਆਂ, ਉਨ੍ਹਾਂ ਤਕਨੀਕੀ ਖ਼ਾਮੀਆਂ ਦਾ ਕੀ ਕੀਤਾ ਜਾਵੇਗਾ ਜਿਨ੍ਹਾਂ ਤੋਂ ਵਿਦਵਾਨ ਲੇਖਕ ਖ਼ੁਦ ਅਣਜਾਣ ਹੈ?

ਨਾਨਕਸ਼ਾਹੀ ਕੈਲੰਡਰ ਦੀ ਲੋੜ ਦਾ ਮੁਖ ਕਾਰਨ ਹੈ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ (
Tropical year) ਦੀ ਲੰਬਾਈ ਤੋਂਵੱਧ ਹੋਣਾਜਿਸ ਕਾਰਨ ਗੁਰਬਾਣੀ ਵਿੱਚ ਦਰਜ ਮਹੀਨਿਆਂ ਦਾ  ਰੁੱਤਾ ਨਾਲੋਂ ਸਬੰਧ ਹੋਲੀ-ਹੋਲੀ ਟੁੱਟ ਰਿਹਾ ਹੈ।ਆਓ ਇਸ ਨੁਕਤੇ ਨੂੰ ਗੁਰਬਾਣੀ ਦੀ ਪਾਵਨ ਪੰਗਤੀ ਦੀ ਉਦਾਹਰਣ ਨਾਲ ਸਮਝੀਏ;

ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ (ਪੰਨਾ
1108) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ ਮੁਤਾਬਕ, “ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾਂ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ ਹੈ”ਉਪ੍ਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ,ਉਸ ਦਿਨ ਉਤਰੀ ਅਰਧ ਗੋਲੇ ਵਿੱਚ, ਦਿਨ  ਦੀ ਲੰਬਾਈ ਵੱਧ ਤੋਂ ਵੱਧ ਹੁੰਦੀ ਹੈ। ਇਕ ਖਾਸ ਸਮੇਂ ਤੇ ਸੂਰਜ ਵਾਪਸ ਦੱਖਣ ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ ਪੰਜਾਬ ਵਿਚ ਇਸ ਦਿਨ ਵਰਖਾ ਰੁਤ ਦਾ ਅਰੰਭ ਮੰਨਿਆ ਜਾਂਦਾ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ। ਗਰੈਗੋਰੀਅਨ ਕੈਲੰਡਰ ਮੁਤਾਬਕ ਇਹ ਘਟਨਾ 21 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ। 1469 ਈ: ਵਿੱਚ ਇਹ ਘਟਨਾ 12 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਨੂੰ ਵਾਪਰੀ ਸੀ ਇਸ ਮੁਤਾਬਕ ਉਸ ਦਿਨ 16 ਹਾੜ ਸੀ। 1699 ਈ: ਵਿੱਚ ਇਹ ਘਟਨਾ 11 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਮੁਤਾਬਕ 13 ਹਾੜ ਨੂੰ ਵਾਪਰੀ ਸੀ। 2016 ਈ: ਵਿੱਚ 7 ਹਾੜ  ਨੂੰ ਰੱਥ ਫਿਰੇਗਾ, 2516 ਈ. ਵਿਚ 31 ਜੇਠ (ਸੂਰਜੀ ਸਿਧਾਂਤ) ਨੂੰ ਅਤੇ 3016 ਈ: ਵਿੱਚ 22 ਜੇਠ (ਸੂਰਜੀ ਸਿਧਾਂਤ) ਨੂੰ ਸੂਰਜ ਦਾ ਰੱਥ ਫਿਰੇਗਾ, ਪਰ ਇਹ ਪੰਗਤੀ ਪੜ੍ਹੀ ਜਾਵੇਗੀ ਹਾੜ ਦੇ ਮਹੀਨੇ ਵਿਚ। ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ 535 ਨਾਨਕਸ਼ਾਹੀ ਵਿੱਚ ਰੱਥ 7 ਹਾੜ ਨੂੰ ਫਿਰਿਆਂ ਸੀ,ਸੰਮਤ 1035 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਫਿਰੇਗਾ ਅਤੇ ਸੰਮਤ 1535 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਹੀ ਫਿਰੇਗਾ।

ਡਾ ਸੁਖਦਿਆਲ ਸਿੰਘ ਜੀ ਅੱਗੇ ਲਿਖਦੇ ਹਨ, “ਗੁਰਪੁਰਬਾਂ ਅਤੇ ਸ਼ਹੀਦੀ ਪੁਰਬਾਂ ਦੀਆਂ ਮਿਤੀਆਂ ਕਿਸੇ ਇਕ ਸਾਲ ਨੂੰ ਸਮੁੱਚਾ ਅਧਾਰ ਬਣਾ ਕੇ ਨੀਅਤ ਨਹੀ ਕਰ ਰਹੇ। ਇਸ ਲਈ ਅਸੀਂ ਬਿਕਰਮੀ ਸੰਮਤ ਨੂੰ ਵੀ ਅਧਾਰ ਬਣਾ ਰਹੇ ਹਾਂ ਅਤੇ ਈਸਵੀ ਸੰਨ ਨੂੰ ਵੀ। ਹੋਰ ਤਾਂ ਹੋਰ ਅਸੀਂ ਸੰਗਰਾਦਾਂ ਵਾਲੇ ਮਹੀਨਿਆਂ ਨੂੰ ਵੀ ਅਧਾਰ ਬਣਾ ਰਹੇ ਹਾਂ ਅਤੇ ਚੰਦਰਮਾ ਦੀਆਂ ਤਿਥੀਆਂ ਨੂੰ ਵੀ ਅਧਾਰ ਬਣਾ ਰਹੇ ਹਾਂ। ਹਾਸੋਹੀਣੀ ਗੱਲ ਇਹ ਵੀ ਹੈ ਕਿ ਅਸੀਂ ਇਸ ਈਸਵੀ ਸੰਨ ਨੂੰ ਵੀ ਸਾਹਮਣੇ ਰੱਖ ਰਹੇ ਹਾਂ।... ਅਜਿਹੀਆਂ ਤਿੰਨ ਕਿਸ਼ਤੀਆਂ ਵਿਚ ਪੈਰ ਰੱਖ ਕੇ ਹੀ ਅਸੀਂ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਇਸ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਧਰਮ ਅਤੇ ਇਤਿਹਾਸ ਦੀ ਸੁਮੇਲਤਾ ਅਸੀਂ ਕੀਤੀ ਨਹੀ ਪਰ ਚਲ ਪਏ ਹਾਂ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਨ। ਇਹ ਕਿਧਰ ਦੀ ਸਿਆਣਪ ਹੈ? ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਵਾਲੇ ਜੋਤਸ਼ ਵਿੱਦਿਆ ਦੇ ਜਾਂ ਗਿਣਤ ਵਿੱਦਿਆ ਦੇ ਮਾਹਿਰ ਹੋ ਸਕਦੇ ਹਨ ਪਰ ਉਹ ਨਾ ਤਾਂ ਧਰਮ ਦੇ ਵਿਦਵਾਨ ਹਨ ਅਤੇ ਨਾ ਹੀ ਸਿੱਖ ਇਤਿਹਾਸ ਦੇ
” (ਕਿਸ਼ਤ ਪਹਿਲੀ)

ਉਪ੍ਰੋਕਤ ਸ਼ਬਦਾਂ ਵਿੱਚ ਡਾ ਸੁਖਦਿਆਲ ਸਿੰਘ ਜੀ ਦੀ, ਨਾਨਕਸ਼ਾਹੀ ਕੈਲੰਡਰ ਬਾਰੇ ਅਗਿਆਨਤਾ ਅਤੇ ਇਸ ਨੂੰ ਬਣਾਉਣ ਵਾਲਿਆਂ ਪ੍ਰਤੀ ਨਫ਼ਰਤ ਸਾਫ ਝਲਕਦੀ ਹੈ। ਇਕ ਵਿਦਵਾਨ ਵੱਲੋਂ ਦੂਜੇ ਵਿਦਵਾਨਾਂ ਪ੍ਰਤੀ ਅਜੇਹੇ ਸ਼ਬਦ ਲਿਖਣੇ ਸੋਭਦੇ ਨਹੀਂ
ਮੈਨੂੰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੇ ਡਾ ਸੁਖਦਿਆਲ ਸਿੰਘ ਜੀ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਹੀ ਪੜ੍ਹੀ ਹੁੰਦੀ ਤਾਂ ਅਜੇਹੇ ਸ਼ਬਦਾਂ ਵਿਚ ਗਲਤ ਬਿਆਨੀ ਕਰਨ ਦੀ ਲੋੜ ਨਹੀਂ ਸੀ ਪੈਣੀ। ਵਿਦਵਾਨ ਲੇਖਕ ਵੱਲੋਂ ਉਠਾਏ ਗਏ ਬਹੁਤੇ ਇਤਰਾਜ਼ਾਂ/ਸਵਾਲਾਂ ਦੇ ਜਵਾਬ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਹਨ“ਖਾਲਸੇ ਦੇ 300 ਸਾਲਾ ਸਿਰਜਨਾ ਦਿਵਸ ਭਾਵ ੫੩੧ ਨਾਨਕਸ਼ਾਹੀ ਮੁਤਾਬਕ ੧੯੯੯ ਈ. ਵਿਚ ਵੈਸਾਖੀ ਤੋਂ ਗੁਰਪੁਰਬਾਂ ਤੇ ਸਿੱਖ ਇਤਿਹਾਸ ਦੇ ਦਿਹਾੜਿਆਂ ਨੂੰ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖਾਂ ਵਿਚ ਬਦਲ ਦਿੱਤਾ ਜਾਵੇਗਾਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜੀ ਤਾਰੀਖ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਜਾਵੇਗਾ” (ਭੂਮਿਕਾ–ਨਾਨਕਸ਼ਾਹੀ ਕੈਲੰਡਰ)

ਆਓ ਹੁਣ ਡਾ ਸੁਖਦਿਆਲ ਸਿੰਘ ਜੀ ਦੇ ਇਕ ਹੋਰ ਨੁਕਤੇ ਤੇ ਵਿਚਾਰ ਕਰੀਏ, “ਦੁਖਾਂਤ ਇਸ ਗੱਲ ਦਾ ਹੈ ਕਿ ਅਸੀਂ ਧਰਮ ਅਤੇ ਇਤਿਹਾਸ ਦੀ ਸੁਮੇਲਤਾ ਕੀਤੇ ਬਿਨਾ ਹੀ ਨਾਨਕ ਸ਼ਾਹੀ ਕੈਲੰਡਰ ਨੂੰ ਤਿਆਰ ਕਰਕੇ ਚਾਲੂ ਕਰ ਰਹੇ ਹਾਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਦੋ ਰਾਵਾਂ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਦਿਨ ਦੀਆਂ ਦੋ ਰਾਵਾਂ ਹਨ। ਤਕਰੀਬਨ ਹਰ ਗੁਰੂ ਸਾਹਿਬ ਦੇ ਜਨਮ ਦਿਨ ਬਾਰੇ, ਅਤਿ ਭਰੋਸੇ ਯੋਗ ਸਰੋਤ ਹੋਣ ਦੇ ਬਾਵਜੂਦ ਵੀ ਦੋ ਤੋਂ ਵੱਧ ਰਾਵਾਂ ਹਨ
” ਵਿਦਵਾਨ ਜੀਓ! ਜੇ ਕਿਸੇ ਤਾਰੀਖ ਬਾਰੇ ਮੱਤ ਭੇਦ ਹੈ ਤਾਂ ਸਬੂਤਾਂ ਸਮੇਤ ਸਹੀ ਤਾਰੀਖ ਪੇਸ਼ ਕਰੋ ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ।ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਤਾਰੀਖ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਬਾਰੇ ਆਪ ਜੀ ਆਪਣੀ ਕਿਤਾਬ (ਸ਼ਿਰੋਮਣੀ ਸਿੱਖ ਇਤਿਹਾਸ, 1469-1708) ਵਿੱਚ ਲਿਖਦੇ ਹੋ, “ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ ਸੱਤਵੀਂ ਸੰਮਤ 1723 ਬਿ. ਮੁਤਾਬਕ 26 ਦਸੰਬਰ 1666 ਈ. ਨੂੰ ਪਟਣਾ ਸਾਹਿਬ ਵਿਖੇ ਜਨਮੇਂ ਅਤੇ ਕੱਤਕ ਸੁਦੀ ਪੰਚਮੀ ਸੰਮਤ 1765 ਬਿ. ਮੁਤਾਬਕ 7 ਅਕਤੂਬਰ 1708 ਈ. ਵਿੱਚ ਜੋਤੀ ਜੋਤ ਸਮਾਏਇਸ ਤਰ੍ਹਾਂ ਉਨ੍ਹਾਂ ਨੇ 42 ਸਾਲ ਦੇ ਕਰੀਬ ਉਮਰ ਸਰੀਰਕ ਰੂਪ ਵਿਚ ਬਤੀਤ ਕੀਤੀ” (ਪੰਨਾ 315) ਹੁਣ ਜੇ ਆਪ ਵਰਗੇ ਇਤਹਾਸ ਦੇ ਖੋਜੀ ਵਿਦਵਾਨ ਹੀ ਸਹੀ ਤਾਰੀਖ ਬਦਲ ਕੇ, 22 ਦਸੰਬਰ ਦੀ ਥਾਂ 26 ਦਸੰਬਰ ਲਿਖ ਦੇਣ ਤਾਂ ਮੇਰੇ ਵਰਗਿਆਂ ਨੇ ਤਾਂ ਨਕਲ ਕਰਕੇ ਹਵਾਲਾ ਦੇ ਹੀ ਦੇਣਾ ਹੈ। ਵਿਦਵਾਨ ਜੀਓ, ਪੋਹ ਸੁਦੀ 7 ਸੰਮਤ 1723 ਬਿ. ਨੂੰ 26 ਦਸੰਬਰ ਨਹੀਂ ਸਗੋਂ 22 ਦਸੰਬਰ ਸੀ। ਆਪ ਜੀ ਵੱਲੋਂ ਦਰਜ ਕੀਤੀਆਂ ਦੋਵੇਂ ਤਾਰੀਖਾਂ ਚੰਦ ਦੇ ਕੈਲੰਡਰ ਦੀਆਂ ਹਨ ਉਸ ਵੇਲੇ ਸੂਰਜੀ ਬਿਕ੍ਰਮੀ ਕੈਲੰਡਰ ਵੀ ਲਾਗੂ ਸੀ ਜਿਸ ਮੁਤਾਬਕ ਪੋਹ ਸੁਦੀ 7 ਨੂੰ 23 ਪੋਹ ਅਤੇ ਕੱਤਕ ਸੁਦੀ 5 ਨੂੰ 7 ਕੱਤਕ ਸੀ। ਇਹ ਦੋਵੇਂ ਤਾਰੀਖਾਂ (23 ਪੋਹ ਅਤੇ 7 ਕੱਤਕ) ਹੀ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਹਨ। ਜਦੋਂ ਤੁਸੀਂ ਲਿਖਤੀ ਰੂਪ ਵਿੱਚ ਇਨ੍ਹਾਂ ਤਾਰੀਖਾਂ ਨਾਲ ਸਹਿਮਤ ਹੋ ਤਾਂ ਦੱਸੋ ਤੁਹਾਡੇ ਵੱਲੋਂ ਇਹ ਲਿਖਣ ਦਾ ਕਿ, “ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਦਿਨ ਦੀਆਂ ਦੋ ਰਾਵਾਂ ਹਨ” ਦਾ ਕੀ ਕਾਰਨ ਹੈ? ਕੀ ਆਪ ਜੀ ਨੂੰ ਆਪਣੀ ਲਿਖੀ ਤਾਰੀਖ ਤੇ ਵੀ ਭਰੋਸਾ ਨਹੀਂ ਹੈ?

ਡਾ ਸੁਖਦਿਆਲ ਸਿੰਘ ਜੀ ਆਪ ਜੀ ਦੀ ਕਿਤਾਬ ਦੀ ਭੂਮਿਕਾ ਦੀ ਪਹਿਲੀ ਪੰਗਤੀ, “ਸ਼ਿਰੋਮਣੀ ਸਿੱਖ ਇਤਿਹਾਸ: 1469-1708 ਨੂੰ ਪੰਜਾਬੀ ਵਿੱਚ ਖੋਜ-ਭਰਭੂਰ ਵਿਸ਼ੇ ਵਿਚ ਲਿਖੇ ਜਾਣ ਦੀ ਇਹ ਆਪਣੇ ਆਪ ਵਿਚ ਪਹਿਲੀ ਕੋਸ਼ਿਸ਼ ਹੈ
” ਪੜ੍ਹ ਕੇ ਹੀ ਮੈਂ ਇਹ ਕਿਤਾਬ ਖਰੀਦੀ ਸੀ। ਇਸ ਵਿਚ ਆਪ ਜੀ ਗੁਰੂ ਨਾਨਕ ਜੀ ਦੀ ਜਨਮ ਤਾਰੀਖ ਸਬੰਧੀ ਲਿਖਦੇ ਹੋ, “ਭਾਈ ਬਾਲੇ ਵਾਲੀ ਜਨਮ ਸਾਖੀ ਇਕੋ ਇੱਕ ਜਨਮ ਸਾਖੀ ਹੈ ਜਿਹੜੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਲਿਖੀ ਹੋਈ ਹੈ ਪਰ ਇਸ ਵਿਚ ਇਤਨਾ ਰਲਾ ਪੈ ਗਿਆ ਹੈ ਕਿ ਇਹ ਮੌਲਿਕ ਲਗਦੀ ਹੀ ਨਹੀ ਹੈ”(ਪੰਨਾ29) ਆਪ ਜੀ ਨੇ ਇਹ ਕਿਹੜੀ ਨਵੀਂ ਗੱਲ ਲਿਖੀ ਹੈ? ਕੱਤਕ ਦੀ ਪੁੰਨਿਆ ਦੇ ਸਾਰੇ ਹਮਾਇਤੀ ਹੀ ਅਜੇਹਾ ਲਿਖਦੇ ਹਨਇਕ ਭਾਈ ਬਾਲਾ ਸੀ, ਉਹ ਗੁਰੂ ਜੀ ਦਾ ਸਾਥੀ ਸੀ, ਬਾਲੇ ਵਾਲੀ ਅਸਲ ਜਨਮ ਸਾਖੀ ਸੀ, ਇਸ ਨੂੰ ਗੁਰੂ ਅੰਗਦ ਦੇਵ ਜੀ ਨੇ ਲਿਖਵਾਇਆ ਸੀ,ਇਸ ਨੂੰ ਮੋਖੇ ਪੈੜੇ ਨੇ ਲਿਖਿਆ ਸੀ, ਵਗੈਰਾ-ਵਗੈਰਾ! ਇਸ ਤੋਂ ਪਹਿਲਾ ਕਿ ਕੋਈ ਇਸ ਦਾ ਸਬੂਤ ਮੰਗ ਲਵੇ, ਇਸ ਦੇ ਹਮਾਇਤੀ ਵਿਦਵਾਨਾਂ ਨੇ ਜਾਂ ਤਾਂ ਇਸ ਨੂੰ ਗੁਮ ਕਰ ਦਿੱਤਾ ਜਾਂ ਇਹ ਲਿਖ ਦਿੱਤਾ ਕਿ, “ਪਰ ਇਸ ਵਿਚ ਇਤਨਾ ਰਲਾ ਪੈ ਗਿਆ ਹੈ ਕਿ ਇਹ ਮੌਲਿਕ ਲਗਦੀ ਹੀ ਨਹੀ ਹੈ” ਖੈਰ! ਇਹ ਗਿੱਲਾ ਪੀਹਣ ਹੈ। ਇਸ ਵਿਸ਼ੇ ਤੇ ਜੇ ਆਪ ਜੀ ਚਾਹੋਂ ਤਾਂ, ਵੱਖਰੀ ਵਿਚਾਰ ਕੀਤੀ ਜਾਂ ਸਕਦੀ ਹੈ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 (8 ਅੱਸੂ)ਪ੍ਰਵਾਨਿਤ ਮੰਨੀ ਗਈ ਹੈ ਜਿਸ ਨਾਲ ਆਪ ਜੀ ਵੀ ਸਹਿਮਤ ਹੋ। ਕੁਝ ਵਿਦਵਾਨ ਅੱਸੂ ਸੁਦੀ 10 ਮੰਨਦੇ ਹਨ। ਇਨ੍ਹਾਂ ਦੋ ਤਾਰੀਖਾਂ `ਚ 15 ਦਿਨਾਂ ਦਾ ਅੰਤਰ ਹੋਣਾ, ਵਿਵਾਦ ਦਾ ਵਿਸ਼ਾ ਹੋ ਸਕਦਾ ਹੈ ਪਰ ਸੰਮਤ 1596 ਬਿ. (1539 ਈ.) ਬਾਰੇ ਤਾਂ ਕੋਈ ਮੱਤ ਭੇਦ ਨਹੀਂ ਹੈ।ਜਦੋ ਕਿ ਆਪ ਜੀ ਲਿਖਦੇ ਹੋ, “ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਆਪਣਾ ਅਗਲਾ ਉਤਰ ਅਧਿਕਾਰੀ ਥਾਪਿਆ ਅਤੇ ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ 1597 ਬਿ. ਮੁਤਾਬਕ 22 ਸਤੰਬਰ 1540 ਈ. ਵਿਚ ਜੋਤੀ ਜੋਤ ਸਮਾ ਗਏ ਸਨ” (ਪੰਨਾ 40)

ਹੁਣ ਆਪ ਜੀ ਇਸ ਨੂੰ ਭੁਲੇਖੇ ਨਾਲ ਲਿਖਿਆ ਗਿਆ ਜਾਂ ਪਰੂਫ ਰੀਡਰ ਦੀ ਗਲਤੀ ਵੀ ਨਹੀ ਕਹਿ ਸਕਦੇ,ਆਪ ਨੇ ਵਾਰ-ਵਾਰ ਇਹ ਲਿਖਿਆ ਹੈ। “ਗੁਰੂ ਨਾਨਕ ਸਾਹਿਬ 22 ਸਤੰਬਰ, 1540 (1539 ਨਹੀਂ) ਵਿਚ ਜੋਤੀ ਜੋਤ ਸਮਾਏ
... ਗੁਰੂ ਨਾਨਕ ਦੇਵ ਜੀ ਆਪਣੇ ਵਾਕ “ਆਵਨਿ ਅਠਤਰੈ ਜਾਨਿ ਸਤਾਨਵੈ” ਅਨੁਸਾਰ ਗੁਰੂ ਜੀ 22 ਸਤੰਬਰ, 1540 ਵਿਚ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.