ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸਿੱਖ ਰਾਜ ਦੇ ਸਿੱਕਿਆਂ ਬਾਰੇ ਬਣਾਈ ਜਾਵੇਗੀ ਦਸਤਾਵੇਜ਼ੀ ਫ਼ਿਲਮ
ਸਿੱਖ ਰਾਜ ਦੇ ਸਿੱਕਿਆਂ ਬਾਰੇ ਬਣਾਈ ਜਾਵੇਗੀ ਦਸਤਾਵੇਜ਼ੀ ਫ਼ਿਲਮ
Page Visitors: 2388

ਸਿੱਖ ਰਾਜ ਦੇ ਸਿੱਕਿਆਂ ਬਾਰੇ ਬਣਾਈ ਜਾਵੇਗੀ ਦਸਤਾਵੇਜ਼ੀ ਫ਼ਿਲਮਸਿੱਖ ਰਾਜ ਦੇ ਸਿੱਕਿਆਂ ਬਾਰੇ ਬਣਾਈ ਜਾਵੇਗੀ ਦਸਤਾਵੇਜ਼ੀ ਫ਼ਿਲਮ

October 12
21:22 2017
ਟਰਾਂਟੋ, 12 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਮੌਂਟਰੀਅਲ ਸ਼ਹਿਰ ਰਹਿੰਦੇ ਨਿਰਮਾਤਾ ਸੁਰਜੀਤ ਸਿੰਘ ਪਾਹਵਾ ਹੁਣ ‘ਆਜ਼ਾਦ ਸਿੱਖ ਰਾਜ ਦੇ ਸਿੱਕੇ’ ਦਸਤਾਵੇਜ਼ੀ ਬਣਾ ਕੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ ਵਿਉਂਤ ਬਣਾ ਰਹੇ ਹਨ। ਇਸ ਵਿੱਚ 18ਵੀਂ ਤੋਂ 19ਵੀਂ ਸਦੀ ਦੇ ਅੱਧ ਤੱਕ ਦੇ ‘ਨਾਨਕਸ਼ਾਹੀ’, ‘ਗੋਬਿੰਦਸ਼ਾਹੀ’, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕਿਆਂ ਤੇ ਮੋਹਰਾਂ ਦੀ ਜਾਣਕਾਰੀ ਹੋਵੇਗੀ।
ਸ੍ਰੀ ਪਾਹਵਾ ਨੇ ਦੱਸਿਆ ਕਿ ਇਸ ਦਸਤਾਵੇਜ਼ੀ ਲਈ ਖੋਜ ਦਾ ਕੰਮ ਜਾਰੀ ਹੈ ਅਤੇ ਅਗਲੇ ਸਾਲ ਮਾਰਚ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ਮੁਤਾਬਕ ਇਸ ਫਿਲਮ ਲਈ 60ਕੁ ਹਜ਼ਾਰ ਡਾਲਰ ਦਾ ਬਜਟ ਅਨੁਮਾਨ ਹੈ, ਜਿਸ ਲਈ ਧਾਰਮਿਕ ਅਤੇ ਨਿੱਜੀ ਸੰਸਥਾਵਾਂ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਫੰਡ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਲਾਹੌਰ, ਸ੍ਰੀਨਗਰ ਤੇ ਲੰਡਨ ਦੇ ਅਜਾਇਬਘਰਾਂ ਤੋਂ ਇਲਾਵਾ ਮਲੇਸ਼ੀਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ਼ੀਸ਼ ਮਹਿਲ ਪਟਿਆਲਾ ਵਿੱਚ ਵੀ ਅਨੇਕਾਂ ਇਤਿਹਾਸਕ ਸਿੱਕੇ ਪਏ ਹਨ ਪਰ ਉਹ ਕੁਝ ਵਿਸ਼ੇਸ਼ ਸਿੱਕਿਆਂ ਨੂੰ ਅਹਿਮੀਅਤ ਦੇਣਾ ਚਾਹੁੰਦੇ ਹਨ, ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦਾ ਸਿੱਕਾ, ਜਿਸ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ।
ਪੇਸ਼ੇਵਰ ਮਕੈਨੀਕਲ ਇੰਜਨੀਅਰ ਸ੍ਰੀ ਪਾਹਵਾ ਅੱਜ ਕੱਲ੍ਹ ਸੇਵਾਮੁਕਤ ਹਨ ਅਤੇ ਕਵਿਤਾ/ਕਹਾਣੀ ਵੀ ਲਿਖਦੇ ਹਨ। ਉਹ ਕੌਮਾਂਤਰੀ ਐਵਾਰਡ ਜੇਤੂ ਲਘੂ ਫਿਲਮ ਸਤਿੰਦਰ ਕੱਸੋਆਣਾ ਨਿਰਦੇਸ਼ਤ ‘ਬੌਂਜੁਅਰ ਜੀ’(2015) ਅਤੇ ਸਤਿਦੀਪ ਸਿੰਘ ਨਿਰਦੇਸ਼ਤ ‘ਇਬਾਦਤ’ ਬਣਾ ਚੁੱਕੇ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.