ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਹਾਈਕੋਰਟ ਤੋਂ ਬਰੀ ਹੋਣ ਬਾਅਦ ਬੀਬੀ ਜਗੀਰ ਕੌਰ ਫਿਰ ਚੋਣ ਮੈਦਾਨ ‘ਚ
ਹਾਈਕੋਰਟ ਤੋਂ ਬਰੀ ਹੋਣ ਬਾਅਦ ਬੀਬੀ ਜਗੀਰ ਕੌਰ ਫਿਰ ਚੋਣ ਮੈਦਾਨ ‘ਚ
Page Visitors: 2388

ਹਾਈਕੋਰਟ ਤੋਂ ਬਰੀ ਹੋਣ ਬਾਅਦ ਬੀਬੀ ਜਗੀਰ ਕੌਰ ਫਿਰ ਚੋਣ ਮੈਦਾਨ ‘ਚਹਾਈਕੋਰਟ ਤੋਂ ਬਰੀ ਹੋਣ ਬਾਅਦ ਬੀਬੀ ਜਗੀਰ ਕੌਰ ਫਿਰ ਚੋਣ ਮੈਦਾਨ ‘ਚ

December 04
13:40 2018

ਜਲੰਧਰ, 4 ਦਸੰਬਰ (ਪੰਜਾਬ ਮੇਲ)-
ਤਿੰਨ ਵਾਰ ਸੁਖਪਾਲ ਖਹਿਰਾ ਨੂੰ ਮਾਤ ਦੇਣ ਵਾਲੀ ਅਕਾਲੀ ਦਲ ਦੀ ਧਾਕੜ ਆਗੂ ਬੀਬੀ ਜਗੀਰ ਕੌਰ ਇਕ ਵਾਰ ਫਿਰ ਮੈਦਾਨ ਵਿਚ ਆ ਗਈ ਹੈ।
ਮੰਗਲਵਾਰ ਨੂੰ ਹਾਈਕੋਰਟ ਨੇ ਬੀਬੀ ਜਗੀਰ ਕੌਰ 19 ਸਾਲ ਤੋਂ ਚੱਲਦੇ ਆ ਰਹੇ ਧੀ ਦੇ ਕਤਲ ਮਾਮਲੇ ਵਿਚ ਬਰੀ ਕਰ ਦਿੱਤਾ। ਹਾਈਕੋਰਟ ਦੇ ਇਸ ਫੈਸਲੇ ਦੇ ਨਾਲ ਹੀ ਬੀਬੀ ਜਗੀਰ ਕੌਰ ਦਾ ਚੋਣ ਮੈਦਾਨ ਵਿਚ ਉਤਰਨਾ ਲਗਭਗ ਤੈਅ ਹੋ ਗਿਆ ਹੈ। ਬੀਬੀ ਜਗੀਰ ਕੌਰ ਨੂੰ 2012 ਵਿਚ ਪਟਿਆਲਾ ਦੀ ਸੀ.ਬੀ.ਆਈ. ਕੋਰਟ ਨੇ 5 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਖਿਲਾਫ ਬੀਬੀ ਨੇ ਹਾਈਕੋਰਟ ਵਿਚ ਅਪੀਲ ਦਾਇਰ ਕੀਤੀ ਸੀ। ਇਸੇ ਦੇ ਚੱਲਦੇ ਬੀਬੀ 2017 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਸਨ ਲੜ ਸਕੇ।
1995 ‘ਚ ਅਕਾਲੀ ਦਲ ਦਾ ਹਿੱਸਾ ਬਣਨ ਵਾਲੀ ਬੀਬੀ ਜਗੀਰ ਕੌਰ ਚਾਰ ਵਾਰ ਭੁਲੱਥ ਹਲਕੇ ਤੋਂ ਚੋਣ ਲੜ ਚੁੱਕੀ ਹੈ, ਜਦਕਿ ਤਿੰਨ ਵਾਰ ਚੋਣ ਮੈਦਾਨ ਵਿਚ ਸੁਖਪਾਲ ਖਹਿਰਾ ਨੂੰ ਮਾਤ ਦੇ ਚੁੱਕੀ ਹੈ। 1997 ਵਿਚ ਪਹਿਲੀ ਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਮੈਦਾਨ ਵਿਚ ਉਤਰੀ ਅਤੇ ਪਹਿਲੀ ਵਾਰ ਸੁਖਪਾਲ ਖਹਿਰਾ ਨੂੰ 28027 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। 2002 ਵਿਚ ਅਕਾਲੀ ਦਲ ਵਲੋਂ ਮੁੜ ਬੀਬੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਅਤੇ ਫਿਰ ਬੀਬੀ ਸੁਖਪਾਲ ਖਹਿਰਾ ਤੋਂ 11378 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਇਸ ਦਰਮਿਆਨ ਬੀਬੀ ਜਗੀਰ ਕੌਰ ‘ਤੇ ਧੀ ਦੇ ਕਤਲ ਦੇ ਦੋਸ਼ ਲੱਗੇ। ਇਸੇ ਦੋਸ਼ਾਂ ਦੇ ਨਤੀਜਾ ਸੀ ਕਿ 2007 ਵਿਚ ਬੀਬੀ ਜਗੀਰ ਨੂੰ ਸੁਖਪਾਲ ਖਹਿਰਾ ਤੋਂ 8864 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 2012 ਵਿਚ ਅਕਾਲੀ ਦਲ ਨੇ ਫਿਰ ਬੀਬੀ ਜਗੀਰ ਕੌਰ ‘ਤੇ ਦਾਅ ਖੇਡਿਆ। ਇਨ੍ਹਾਂ ਚੋਣਾਂ ਵਿਚ ਬੀਬੀ ਨੇ ਫਿਰ ਇਤਿਹਾਸ ਦੁਹਰਾਇਆ ਅਤੇ 7005 ਵੋਟਾਂ ਫਰਕ ਨਾਲ ਮਾਤ ਦੇ ਕੇ ਜਿੱਤ ਦਾ ਝੰਡਾ ਲਹਿਰਾਇਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.