ਕੈਟੇਗਰੀ

ਤੁਹਾਡੀ ਰਾਇ



Voice of People
Blood Of Soldiers Spill Out Daily On Border
Blood Of Soldiers Spill Out Daily On Border
Page Visitors: 2454

 

Blood Of Soldiers Spill Out Daily On Border

 
http://thekashmirscenario.com/dialogue-sloganeering-failed-to-stop-bloodshed-in-kashmir/
ਸਰਹੱਦਤੇ ਸੈਨਿਕਾਂ ਦਾ ਨਿੱਤ ਡੁੱਲ੍ਹਦਾ ਖ਼ੂਨ
The Cold War An End The Problem of Kashmir: A Discussion

http://www.thekhalsa.org/frame.php?path=356&article=16294

Highlights By: Balbir Singh Sooch-Sikh Vichar Manch

Blood Of Soldiers Spill Out Daily On Borderhttps://www.youtube.com/watch?v=Jic27f8TIQQ
ਸਰਹੱਦ
ਤੇ ਸੈਨਿਕਾਂ ਦਾ ਨਿੱਤ ਡੁੱਲ੍ਹਦਾ ਖ਼ੂਨ

ਸਰਹੱਦਤੇ ਨਿੱਤ ਡੁੱਲ੍ਹਦਾ ਖ਼ੂਨ:
An Editorial By Punjabi Tribune, Chandigarh

Highlights:

 

1.    ਭਾਜਪਾ ਦੀ ਸੋਚ ਹੈ ਕਿ ਜਦੋਂ ਤੱਕ ਸਰਹੱਦ ਤੱਤੀ ਰਹੇਗੀ, ਉਦੋਂ ਤਕ ਦੇਸ਼ ਵਿੱਚ ਪਾਕਿਸਤਾਨ-ਵਿਰੋਧੀ ਭਾਵਨਾਵਾਂ ਪ੍ਰਚੰਡ ਰਹਿਣਗੀਆਂ। ਇਸ ਦਾ ਉੁਸਨੂੰ ਚੁਣਾਵੀ ਲਾਭ ਹੋਵੇਗਾ। ਪਰ ਉਸ ਦੇ ਨੀਤੀਘਾੜੇ ਇਹ ਭੁੱਲ ਜਾਂਦੇ ਹਨ ਕਿ ਇੱਕੋ ਰਾਗ਼ ਵਾਰ-ਵਾਰ ਅਲਾਪਣਾ,
(ਪਾਕਿਸਤਾਨੀ ਗੋਲਾਬਾਰੀ ਕਾਰਨ ਸ਼ਹੀਦ ਹੋਣ ਵਾਲੇ ਕੈਪਟਨ ਕੁੰਡੂ ਤੇ ਤਿੰਨ ਹੋਰ ਸੈਨਿਕਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ ) ਅੰਤ ਸੁਣਨ ਵਾਲਿਆਂ ਨੂੰ ਅਕਾ ਦਿੰਦਾ ਹੈ।
2.    ਪਰ ਉਸ ਦੇ ਨੀਤੀਘਾੜੇ ਇਹ ਭੁੱਲ ਜਾਂਦੇ ਹਨ ਕਿ ਇੱਕੋ ਰਾਗ਼ ਵਾਰ-ਵਾਰ ਅਲਾਪਣਾ (ਪਾਕਿਸਤਾਨੀ ਗੋਲਾਬਾਰੀ ਕਾਰਨ ਸ਼ਹੀਦ ਹੋਣ ਵਾਲੇ ਕੈਪਟਨ ਕੁੰਡੂ ਤੇ ਤਿੰਨ ਹੋਰ ਸੈਨਿਕਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ ) ਅੰਤ ਸੁਣਨ ਵਾਲਿਆਂ ਨੂੰ ਅਕਾ ਦਿੰਦਾ ਹੈ।
3.    ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਸ਼ਟਰ ਨੂੰ ਭਰੋਸਾ ਦਿੱਤਾ ਹੈ ਕਿ ਐਤਵਾਰ ਨੂੰ ਰਾਜੌਰੀ ਖੇਤਰ ਵਿੱਚ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਗੋਲਾਬਾਰੀ ਕਾਰਨ ਸ਼ਹੀਦ ਹੋਣ ਵਾਲੇ ਕੈਪਟਨ ਕੁੰਡੂ ਤੇ ਤਿੰਨ ਹੋਰ ਸੈਨਿਕਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ
4.    ਰਾਜਨਾਥ ਸਿੰਘ ਨੇ ਇਹ ਭਰੋਸਾ ਵਿਧਾਨ ਸਭਾ ਚੋਣਾਂ ਵਾਲੇ ਰਾਜ ਤ੍ਰਿਪੁਰਾ ਵਿੱਚ ਭਾਜਪਾ ਦੀ ਇੱਕ ਸਭਾ ਵਿੱਚ ਦਿੱਤਾ। ਇਸ ਤੋਂ ਜ਼ਾਹਿਰ ਹੈ ਕਿ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਉੱਪਰ ਪਿਛਲੇ ਡੇਢ ਸਾਲ ਤੋਂ ਚੱਲਦੀ ਆ ਰਹੀ ਕਸ਼ੀਦਗੀ ਦਾ ਭਾਜਪਾ ਸਿਆਸੀ ਲਾਭ ਲੈਣ ਦੀ ਤਿਆਰੀ ਵਿੱਚ ਹੈ।
5.    ਜਦੋਂ ਸਥਿਤੀ ਵਿੱਚ ਕੋਈ ਤਬਦੀਲੀ ਹੀ ਨਹੀਂ ਆਈ ਤਾਂ ਕੀ ਇਹ ਜ਼ਰੂਰੀ ਨਹੀਂ ਹੋ ਜਾਂਦਾ ਕਿ ਨਿੱਤ ਦਾ ਖ਼ੂਨ-ਖ਼ਰਾਬਾ ਰੋਕਣ ਲਈ ਕੋਈ ਬਦਲਵੇਂ ਉਪਾਅ ਵਰਤੇ ਜਾਣ?

6.    ਸਮਾਂ ਆ ਗਿਆ ਹੈ ਜਦੋਂ ਇਸ ਪਾਰਟੀ (ਭਾਜਪਾ) ਨੂੰ ਮਜਬੂਰ ਕੀਤਾ ਜਾਵੇ ਕਿ ‘ਗੋਲੀ ਬਦਲੇ ਗੋਲੀ’ ਤੇ ‘ਜਾਨ ਬਦਲੇ ਜਾਨ’ ਵਾਲੀ ਰਣਨੀਤੀ ਬਹੁਤ ਅਜ਼ਮਾ ਲਈ ਗਈ ਹੈ,
7.      ਹੁਣ ਅਮਨਵਾਦੀ ਪੈਂਤੜੇ ਅਪਨਾਉਣ ਲਈ ਕੋਈ ਪਹਿਲਕਦਮੀ ਕੀਤੀ ਜਾਵੇ।
8.    ਮਕਬੂਜ਼ਾ ਕਸ਼ਮੀਰ ਵਿੱਚ ਕੀਤੀ ਗਈ ‘ਸਰਜੀਕਲ ਸਟ੍ਰਾਈਕਸ’ ਨੂੰ ਭਾਜਪਾ ਨੇ ਉੱਤਰ ਪ੍ਰਦੇਸ਼ ਚੋਣਾਂ ਵਿੱਚ ਚੋਖਾ ਭੁਨਾਇਆ ਸੀ।
9.    ਹੁਣ ਇਸ ਪਾਰਟੀ ਦੇ ਚੌਧਰੀਆਂ ਤੇ ਇਸਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪੁੱਛਣਾ ਬਣਦਾ ਹੈ ਕਿ ਇਨ੍ਹਾਂ ‘ਸਟ੍ਰਾਈਕਸ’ ਤੋਂ ਦੇਸ਼ ਨੂੰ ਕੀ ਫ਼ਾਇਦਾ ਹੋਇਆ? ਕੀ ਇਨ੍ਹਾਂ ਰਾਹੀਂ ਸਰਹੱਦ ਜਾਂ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਦਖ਼ਲਅੰਦਾਜ਼ੀ ਰੁਕੀ?
10.  ਕੀ ਪਾਕਿ ਵਾਲੇ ਪਾਸਿਉਂ ਦਹਿਸ਼ਤੀਆਂ ਦੀ ਘੁਸਪੈਠ ਨੂੰ ਠੱਲ੍ਹ ਪਈ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਾਂਹਮੁਖੀ ਹਨ।
11.  ਜਦੋਂ ਸਥਿਤੀ ਵਿੱਚ ਕੋਈ ਤਬਦੀਲੀ ਹੀ ਨਹੀਂ ਆਈ ਤਾਂ ਕੀ ਇਹ ਜ਼ਰੂਰੀ ਨਹੀਂ ਹੋ ਜਾਂਦਾ ਕਿ ਨਿੱਤ ਦਾ ਖ਼ੂਨ-ਖ਼ਰਾਬਾ ਰੋਕਣ ਲਈ ਕੋਈ ਬਦਲਵੇਂ ਉਪਾਅ ਵਰਤੇ ਜਾਣ?
12.  ਪਰ ਮੋਦੀ ਸਰਕਾਰ ਨੂੰ ਬਦਲਵੇਂ ਉਪਾਵਾਂ ਦੀ ਥਾਂ ਸਰਹੱਦ ਹੋਰ ਤੱਤੀ ਰੱਖਣੀ ਵੱਧ ਰਾਸ ਆਉਂਦੀ ਹੈ।
13.  ਸਮਾਂ ਆ ਗਿਆ ਹੈ ਜਦੋਂ ਇਸ ਪਾਰਟੀ (ਭਾਜਪਾ) ਨੂੰ ਮਜਬੂਰ ਕੀਤਾ ਜਾਵੇ ਕਿ ‘ਗੋਲੀ ਬਦਲੇ ਗੋਲੀ’ ਤੇ ‘ਜਾਨ ਬਦਲੇ ਜਾਨ’ ਵਾਲੀ ਰਣਨੀਤੀ ਬਹੁਤ ਅਜ਼ਮਾ ਲਈ ਗਈ ਹੈ,
14.  ਹੁਣ ਅਮਨਵਾਦੀ ਪੈਂਤੜੇ ਅਪਨਾਉਣ ਲਈ ਕੋਈ ਪਹਿਲਕਦਮੀ ਕੀਤੀ ਜਾਵੇ।
FULL TEXT:
ਸੰਪਾਦਕੀ : ਸਰਹੱਦ ’ਤੇ ਨਿੱਤ ਡੁੱਲ੍ਹਦਾ ਖ਼ੂਨ
Posted On February - 5 – 2018
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਸ਼ਟਰ ਨੂੰ ਭਰੋਸਾ ਦਿੱਤਾ ਹੈ ਕਿ ਐਤਵਾਰ ਨੂੰ ਰਾਜੌਰੀ ਖੇਤਰ ਵਿੱਚ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਗੋਲਾਬਾਰੀ ਕਾਰਨ ਸ਼ਹੀਦ ਹੋਣ ਵਾਲੇ ਕੈਪਟਨ ਕੁੰਡੂ ਤੇ ਤਿੰਨ ਹੋਰ ਸੈਨਿਕਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ।
ਰਾਜਨਾਥ ਸਿੰਘ ਨੇ ਇਹ ਭਰੋਸਾ ਵਿਧਾਨ ਸਭਾ ਚੋਣਾਂ ਵਾਲੇ ਰਾਜ ਤ੍ਰਿਪੁਰਾ ਵਿੱਚ ਭਾਜਪਾ ਦੀ ਇੱਕ ਸਭਾ ਵਿੱਚ ਦਿੱਤਾ। ਇਸ ਤੋਂ ਜ਼ਾਹਿਰ ਹੈ ਕਿ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਉੱਪਰ ਪਿਛਲੇ ਡੇਢ ਸਾਲ ਤੋਂ ਚੱਲਦੀ ਆ ਰਹੀ ਕਸ਼ੀਦਗੀ ਦਾ ਭਾਜਪਾ ਸਿਆਸੀ ਲਾਭ ਲੈਣ ਦੀ ਤਿਆਰੀ ਵਿੱਚ ਹੈ।
ਜੰਮੂ ਕਸ਼ਮੀਰ ਮੋਰਚੇ ’ਤੇ ਜਾਨਾਂ ਵਾਰਨ ਵਾਲੇ ਫ਼ੌਜੀਆਂ, ਘਰੋਂ ਬੇਘਰ ਹੋਏ ਸਿਵਲੀਅਨਾਂ, ਬੰਦ ਹੋਏ ਸਕੂਲਾਂ ਅਤੇ ਵਿਲ਼ਕਦੇ ਬਾਲਾਂ ਦੀਆਂ ਤਸਵੀਰਾਂ ਤੇ ਵੀਡੀਓ ਭਾਜਪਾ ਦੀ ਪਾਕਿਸਤਾਨ-ਵਿਰੋਧੀ ਲੱਫ਼ਾਜ਼ੀ ਨਾਲ ਮੇਲ ਖਾਂਦੇ ਹਨ। ਇਸ ਤਰ੍ਹਾਂ ਇੱਕ ਸਿਆਸੀ – ਸਫ਼ਾਰਤੀ ਨਾਕਾਮੀ ਨੂੰ ਚੁਣਾਵੀ ਕਾਮਯਾਬੀ ਦੇ ਹਥਿਆਰ ਵਜੋਂ ਵਰਤਣ ਦੀ ਤਿਆਰੀ ਪੂਰੀ ਸ਼ਾਤਿਰਤਾ ਨਾਲ ਵਿੱਢੀ ਜਾ ਰਹੀ ਹੈ।
ਨਾ ਸਿਰਫ਼ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਜੂਨੀਅਰ ਮੰਤਰੀ ਸਗੋਂ ਸੁਰੱਖਿਆ ਸੈਨਾਵਾਂ ਦੇ ਸੈਨਾਪਤੀ ਵੀ ਇਸੇ ਮੁਹਿੰਮ ਵਿੱਚ ਭਾਈਵਾਲ ਬਣ ਗਏ ਜਾਪਦੇ ਹਨ। ਕੈਪਟਨ ਕੁੰਡੂ ਤੇ ਹੋਰ ਸੈਨਿਕਾਂ ਦੀ ਸ਼ਹਾਦਤ ਉੱਤੇ ਟਿੱਪਣੀ ਕਰਦਿਆਂ ਥਲ ਸੈਨਾ ਦੇ ਡਿਪਟੀ ਚੀਫ਼ ਨੇ ਕਿਹਾ ਕਿ ਭਾਰਤੀ ਸੈਨਾ ਬਿਆਨਬਾਜ਼ੀ ਦੀ ਥਾਂ ਠੋਕਵੀਂ ਕਾਰਵਾਈ ਨਾਲ ਜਵਾਬ ਦੇਣਾ ਜਾਣਦੀ ਹੈ ਅਤੇ ਪਾਕਿਸਤਾਨ ਨੂੰ ਜਵਾਬ ਜ਼ਰੂਰ ਮਿਲੇਗਾ।
ਪਾਕਿਤਸਾਨੀ ਵਿਦੇਸ਼ ਦਫ਼ਤਰ ਵੱਲੋਂ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਰੋਸ ਜਤਾਉਣ ਤੋਂ ਜ਼ਾਹਿਰ ਹੈ ਕਿ ਭਾਰਤੀ ‘ਜਵਾਬੀ’ ਕਾਰਵਾਈ ਨਾਲ ਪਾਕਿਸਤਾਨੀ ਪਾਸੇ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਪਹਿਲੀ ਜਨਵਰੀ ਤੋਂ ਬਾਅਦ ਇਹ 17ਵੀਂ ਵਾਰ ਹੈ ਜਦੋਂ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਇਸ ਤਰ੍ਹਾਂ ਤਲਬ ਕੀਤਾ ਗਿਆ। ਇਸ ਤੋਂ ਸਰਹੱਦ ਉੱਪਰਲੀ ਤਪਸ਼ ਦੀ ਸ਼ਿੱਦਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਮਕਬੂਜ਼ਾ ਕਸ਼ਮੀਰ ਵਿੱਚ ਕੀਤੀ ਗਈ ‘ਸਰਜੀਕਲ ਸਟ੍ਰਾਈਕਸ’ ਨੂੰ ਭਾਜਪਾ ਨੇ ਉੱਤਰ ਪ੍ਰਦੇਸ਼ ਚੋਣਾਂ ਵਿੱਚ ਚੋਖਾ ਭੁਨਾਇਆ ਸੀ। ਹੁਣ ਇਸ ਪਾਰਟੀ ਦੇ ਚੌਧਰੀਆਂ ਤੇ ਇਸਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪੁੱਛਣਾ ਬਣਦਾ ਹੈ ਕਿ ਇਨ੍ਹਾਂ ‘ਸਟ੍ਰਾਈਕਸ’ ਤੋਂ ਦੇਸ਼ ਨੂੰ ਕੀ ਫ਼ਾਇਦਾ ਹੋਇਆ? ਕੀ ਇਨ੍ਹਾਂ ਰਾਹੀਂ ਸਰਹੱਦ ਜਾਂ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਦਖ਼ਲਅੰਦਾਜ਼ੀ ਰੁਕੀ? ਕੀ ਪਾਕਿ ਵਾਲੇ ਪਾਸਿਉਂ ਦਹਿਸ਼ਤੀਆਂ ਦੀ ਘੁਸਪੈਠ ਨੂੰ ਠੱਲ੍ਹ ਪਈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਾਂਹਮੁਖੀ ਹਨ। ਜਦੋਂ ਸਥਿਤੀ ਵਿੱਚ ਕੋਈ ਤਬਦੀਲੀ ਹੀ ਨਹੀਂ ਆਈ ਤਾਂ ਕੀ ਇਹ ਜ਼ਰੂਰੀ ਨਹੀਂ ਹੋ ਜਾਂਦਾ ਕਿ ਨਿੱਤ ਦਾ ਖ਼ੂਨ-ਖ਼ਰਾਬਾ ਰੋਕਣ ਲਈ ਕੋਈ ਬਦਲਵੇਂ ਉਪਾਅ ਵਰਤੇ ਜਾਣ?
ਪਰ ਮੋਦੀ ਸਰਕਾਰ ਨੂੰ ਬਦਲਵੇਂ ਉਪਾਵਾਂ ਦੀ ਥਾਂ ਸਰਹੱਦ ਹੋਰ ਤੱਤੀ ਰੱਖਣੀ ਵੱਧ ਰਾਸ ਆਉਂਦੀ ਹੈ। ਭਾਜਪਾ ਦੀ ਸੋਚ ਹੈ ਕਿ ਜਦੋਂ ਤੱਕ ਸਰਹੱਦ ਤੱਤੀ ਰਹੇਗੀ, ਉਦੋਂ ਤਕ ਦੇਸ਼ ਵਿੱਚ ਪਾਕਿਸਤਾਨ-ਵਿਰੋਧੀ ਭਾਵਨਾਵਾਂ ਪ੍ਰਚੰਡ ਰਹਿਣਗੀਆਂ। ਇਸ ਦਾ ਉੁਸਨੂੰ ਚੁਣਾਵੀ ਲਾਭ ਹੋਵੇਗਾ। ਪਰ ਉਸ ਦੇ ਨੀਤੀਘਾੜੇ ਇਹ ਭੁੱਲ ਜਾਂਦੇ ਹਨ ਕਿ ਇੱਕੋ ਰਾਗ਼ ਵਾਰ-ਵਾਰ ਅਲਾਪਣਾ ਅੰਤ ਸੁਣਨ ਵਾਲਿਆਂ ਨੂੰ ਅਕਾ ਦਿੰਦਾ ਹੈ। ਸਮਾਂ ਆ ਗਿਆ ਹੈ ਜਦੋਂ ਇਸ ਪਾਰਟੀ ਨੂੰ ਮਜਬੂਰ ਕੀਤਾ ਜਾਵੇ ਕਿ ‘ਗੋਲੀ ਬਦਲੇ ਗੋਲੀ’ ਤੇ ‘ਜਾਨ ਬਦਲੇ ਜਾਨ’ ਵਾਲੀ ਰਣਨੀਤੀ ਬਹੁਤ ਅਜ਼ਮਾ ਲਈ ਗਈ ਹੈ,
ਹੁਣ ਅਮਨਵਾਦੀ ਪੈਂਤੜੇ ਅਪਨਾਉਣ ਲਈ ਕੋਈ ਪਹਿਲਕਦਮੀ ਕੀਤੀ ਜਾਵੇ।

Blood Of Soldiers Spill Out Daily On Border https://www.youtube.com/watch?v=Jic27f8TIQQ

ਸਰਹੱਦਤੇ ਸੈਨਿਕਾਂ ਦਾ ਨਿੱਤ ਡੁੱਲ੍ਹਦਾ ਖ਼ੂਨ

 

The Cold War An End The Problem of Kashmir: A Discussion

 

http://www.thekhalsa.org/frame.php?path=356&article=16294

Highlights By: Balbir Singh Sooch-Sikh Vichar Manch

http://thekashmirscenario.com/dialogue-sloganeering-failed-to-stop-bloodshed-in-kashmir/

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.