ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਗੁਰੂ ਗ੍ਰੰਥ ਸਾਹਿਬ ਦੇ ਕਹਿਣ ਦੇ ਢੰਗ ਦਾ ਜ਼ਮਾਨਾ ਗਿਆ?
ਗੁਰੂ ਗ੍ਰੰਥ ਸਾਹਿਬ ਦੇ ਕਹਿਣ ਦੇ ਢੰਗ ਦਾ ਜ਼ਮਾਨਾ ਗਿਆ?
Page Visitors: 2636

ਗੁਰੂ ਗ੍ਰੰਥ ਸਾਹਿਬ ਦੇ ਕਹਿਣ ਦੇ ਢੰਗ ਦਾ ਜ਼ਮਾਨਾ ਗਿਆ?
੨੪ ਜਨਵਰੀ ੨੦੧੭ ਨੂੰ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦਾ ਦਾਵਾ ਕਰਨ ਵਾਲੀ ਇਕ ਵੈਬਸਾਈਟ ਵਲੋਂ, ਗਿਆਨੀ ਸੰਤ ਸਿੰਘ ਮਸਕੀਨ ਬਾਰੇ ਅੋਸ਼ੋ ਦੇ ਵਿਚਾਰ ਦਰਸਾਉਣ ਲਈ ਪਾਏ ਗਏ ਇਕ ਆਡੀਯੋ ਨੂੰ ਸੁਣਨ ਉਪਰੰਤ, ਇਹ ਸਵਾਲ ਮਨ ਵਿਚ ਉੱਠਿਆ ਕਿ; ਕੀ  ਸੱਚਮੁੱਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿਣ ਦੇ ਢੰਗ ਦਾ ਜ਼ਮਾਨਾ ਗਿਆ?
ਹਾਲਾਂਕਿ  ਆਡੀਯੋ ਵਿਚ ਸ਼ਾਯਦ ਮਸਕੀਨ ਦਾ ਨਾਮ ਨਹੀਂ ਲਿਆ ਗਿਆ ਪਰ ਨਿਸ਼ਚਤ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਹੀ ਟਿੱਪਣੀ ਕੀਤੀ ਗਈ ਹੈ ਕਿ ਪੰਜ ਸੋ ਸਾਲ ਦੇ ਫਰਕ ਕਾਰਣ ਗੁਰੂ ਗ੍ਰੰਥ ਸਾਹਿਬ ਦੇ ਕਹਿਣ ਦੇ ਢੰਗ ਦਾ ਜ਼ਮਾਨਾ ਹੁਣ ਗਿਆ!
ਕੋਈ ਸੱਜਣ ਆਪਣੇ ਵਿਚਾਰ ਦੇ ਸਕਦਾ ਹੈ ਪਰ ਮਸਕੀਨ ਨੂੰ ਨੀਵਾਂ ਦਰਸਾਉਣ ਲਈ ਪਾਏ ਗਏ ਆਡੀਯੋ ਬਾਰੇ ਇਸ ਗਲ ਦੀ ਪਰਵਾਹ ਨਹੀਂ ਕੀਤੀ ਗਈ ਕਿ ਉਸੇ ਹੀ ਆਡੀਯੋ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿਣ ਦੇ ਢੰਗ ਨੂੰ ਅੱਜ ਦੇ ਜ਼ਮਾਨੇ ਲਈ ਆਉਟਡੇਟਿਡ ਕਰਕੇ ਦਰਸਾਇਆ ਗਿਆ ਹੈ। ਕਿਸੇ ਦੀ ਗਲਤੀ ਦੇ ਵਰਨਣ ਸਰੂਪ, ਕੋਈ ਉਧਾਰਨ ਪੇਸ਼ ਕਰਦਿਆਂ ਇਹ ਖਿਆਲ ਜ਼ਰੂਰ ਰੱਖਣਾ ਬਣਦਾ ਹੈ ਕਿ ਉਸ ਉਧਾਰਨ ਵਿਚ ਆਪਣੇ ਇਸ਼ਟ ਬਾਰੇ ਕਿਸੇ ਗਲਤ ਗੱਲ ਦਾ ਵੇਰਵਾ ਨਾ ਹੋਵੇ। ਗੁਰੂ ਭਲੀ ਕਰੇ !

ਹਰਦੇਵ ਸਿੰਘ, ਜੰਮੂ-੨੫.੦੧.੨੦੧੭
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.