ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਲੇਖਕ ਅਤੇ ਧਰਮਰਾਜ
ਲੇਖਕ ਅਤੇ ਧਰਮਰਾਜ
Page Visitors: 2481

ਲੇਖਕ ਅਤੇ ਧਰਮਰਾਜ
ਲਿਖਾਰੀ ਅਤੇ ਧਰਮਰਾਜ ਵਿਚ ਕੀ ਫ਼ਰਕ ਹੁੰਦਾ ਹੈ ? ਲੇਖਕ ਵਿਚਾਰ ਲਿਖਦਾ ਹੈ ਅਤੇ ਧਰਮਰਾਜ ਨਿਰਣਾ! ਸਾਡੇ ਲੇਖਕਾਂ ਦੀ ਅਜੋਕੀ ਜਮਾਤ ਵਿਚ ਧਰਮਰਾਜ ਪੈਦਾ ਹੋ ਗਏ ਹਨ। ਗੁਰੂ ਗ੍ਰੰਥ, ਗੁਰੂ ਸਾਹਿਬਾਨ, ਹਰ ਸ਼ਹੀਦ ਅਤੇ ਸਿੱਖ ਦਾ ਲੇਖਾ-ਜੋਖਾ ਕਰਨ ਵਾਲੇ ਧਰਮਰਾਜ!
ਕੋਈ ਸ਼ੈਅ ਬੱਚੀ ਨਹੀਂ, ਜਿਸਦੀ ਇਨਾਂ ਨੇ ਆਪਣੀ ਕਚਹਰੀ ਵਿਚ ਪੇਸ਼ੀ ਨਾ ਲਈ ਹੋਵੇ।
ਅੱਜ ਦਾ ਮਡੀਆ ਵੇਖ ਲੋ ਤਾਂ ਆਪਣੇ ਧਰਮਰਾਜਾਂ ਦੀ ਹੋਂਦ-ਸ਼ੈਲੀ ਵੀ ਆਪਣੇ ਆਪ ਸਮਝ ਆਉਣ ਲੱਗੇਗੀ। ਚੀਖੋ- ਚਿੱਲਾਹਟ, ਫ਼ੋਟੋਸ਼ਾਪ ਫੋਟੂਆਂ ਅਤੇ ਆਏ ਦਿਨ, ਸਨਸਨੀ ਫ਼ੈਲਾਉਣ ਲਈ, ਨਵੇਂ ਸ਼ੋਸ਼ੇਆਂ ਤੇ ਨਵਾਂ ਨਿਰਣਾ! ਹੈ ਕੋਈ ਫ਼ਰਕ ? ਇਨ੍ਹਾਂ ਪੂਜਾਰੀਆਂ ਨਾਲੋਂ ਵੀ ਉੱਚਾ ਸਥਾਨ ਗ੍ਰਹਣ ਕਰ ਲਿਆ ਹੈ। ਇਹ ਕਿਤਾਬੀ ਚਿਹਰੇ (ਫ਼ੈਸਬੁੱਕ) ਦੀ ਦੁਨਿਆਂ ਦੇ ਦੇਵਤੇ ਵੀ ਹਨ!
ਅਜਿਹੇ ਧਰਮਰਾਜਾਂ ਨੇ ਆਪੋ-ਆਪਣੇ ਤਬਕੇ ਕਾਯਮ ਕਰ ਲਏ ਹਨ। ਇਹ ਨਹੀਂ ਚਾਹੁੰਦੇ ਕਿ ਪਾਠਕ ਗੁਰੂ ਤੋਂ ਪ੍ਰਭਾਵਤ ਹੋਣ, ਬਲਕਿ ਗੁਰਮਤਿ ਦੇ ਨਾਮ ਤੇ ਇਹ  ਪਾਠਕਾਂ ਨੂੰ ਆਪਣੇ ਤੋਂ ਪ੍ਰਭਾਵਤ ਕਰਨਾ ਲੋਚਦੇ ਹਨ ਤਾਂ ਕਿ ਇਨ੍ਹਾਂ ਤਾ ਰਾਜਧਰਮ ਪਨਪਦਾ ਰਹੇ।
ਸਮਾਜਕ ਵਰਤਾਰਾ ਕੁੱਝ ਹੋਰ ਨਹੀਂ ਬਲਕਿ ਕਹਾਣਿਆਂ ਦੀ ਬੁਣਤਰ ਹੈ, ਇਸ ਕਰਕੇ ਗੁਰਬਾਣੀ ਨੂੰ ਚੰਗੀ ਤਰਾਂ ਸਮਝਣ ਲਈ ਅਜਿਹੇ ਧਰਮਰਾਜਾਂ ਦੀ ਨਹੀਂ, ਬਲਕਿ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਜੀਵਨ ਵ੍ਰਿਤਾਂਤ ਨੂੰ ਸਮਝਣ ਦੀ ਲੋੜ ਹੈ।
ਹਰਦੇਵ ਸਿੰਘ,ਜੰਮੂ-੧੧.੦੯.੨੦੧੭
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.