ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
< = ਸ਼ਰਧਾ = >
< = ਸ਼ਰਧਾ = >
Page Visitors: 2678

<   =   ਸ਼ਰਧਾ   =   >
ਸ਼ਰਧਾ ਸ਼ਬਦ ਪ੍ਰਤੀ ਕੁੱਝ ਸੱਜਣਾਂ ਦੀ ਸੋਚ ਨੱਕਾਰਾਤਮਕ ਹੈ। ਇਸਦਾ ਮੁੱਖ ਕਾਰਣ ਹੈ ਇਸ ਸ਼ਬਦ ਦੇ ਅਰਥ ਪ੍ਰਤੀ ਅਗਿਆਨਤਾ ਵੱਸ ਇਕ ਪ੍ਰਕਾਰ ਦਾ ਵੈਰ ਭਾਵ! ਕੁੱਝ ਸੱਜਣ ਤਰਕ ਕਰਦੇ ਹਨ ਕਿ ਸਰਧਾ ਰੱਖਣ ਵਾਲਾ ਮਨੁੱਖ ਉੱਲ਼ੂ ਵਾਂਗ ਹੁੰਦਾ ਹੈ। ਖ਼ੈਰ, ਅੱਗੇ ਤੁਰਨ ਤੋਂ ਪਹਿਲਾਂ 'ਸ਼ਰਧਾ' ਦੇ ਅਰਥਾਂ ਨੂੰ ਵਿਚਾਰ ਲਈਏ ਤਾਂਕਿ ਉੱਲ਼ੁਪਨ ਅਤੇ ਅਜਿਹੇ ਤਰਕ  ਵਿਚਲਾ ਅੰਤਰ ਸਪਸ਼ਟ ਹੋ ਸਕੇ।
ਮਹਾਨ ਕੋਸ਼ ਵਿਚ ਸਰਧਾ/ਸ਼੍ਰੱਧਾ ਸ਼ਬਦਾਂ ਦੇ ਅਰਥ ਇਸ ਪ੍ਰਕਾਰ ਹਨ:
ਸਰਧਾ:ਯਕੀਨ. ਭਰੋਸਾ। ਸ਼੍ਰੱਧਾ: ਭਰੋਸਾ.ਨਿਸ਼ਚਾ.ਯਕੀਨ।
ਉਪਰੋਕਤ ਅਰਥਾਂ ਅਨੁਸਾਰ ਸ਼ਰਧਾਲੂ ਦਾ ਅਰਥ ਕਿਸੇ ਗਲ ਤੇ ਭਰੋਸਾ, ਨਿਸ਼ਚਾ, ਯਕੀਨ ਜਾਂ ਇਮਾਨ ਰੱਖਣ ਵਾਲਾ ਕਰਕੇ ਬਣਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਰਧਾ ਅਤੇ ਭਰੋਸਾ ਸ਼ਬਦਾਂ ਦੀ ਵਰਤੋਂ  ਸਕਾਰਾਤਮਕ ਰੂਪ ਵਿਚ ਬਹੁਤ ਵਾਰ ਹੋਈ ਹੈ।
ਸਿੱਖ ਦੇ ਅੰਦਰ ਗੁਰੂ ਅਤੇ ਉਸਦੀ ਬਾਣੀ ਵਿਚ ਸ਼ਰਧਾ ਇਕ ਲਾਜ਼ਮੀ ਗਲ ਹੈ। ਗਲਤ ਸ਼ਰਧਾ ਅਤੇ ਗਲਤ ਤਰਕ ਦੋਵੇਂ ਬਰਾਬਰ ਹੁੰਦੇ ਹਨ ਇਸ ਤਰਕ ਨੂੰ ਤਾਂ ਸਵੀਕਾਰ ਕਰਨਾ ਚਾਹੀਦਾ ਹੈ।  ਵੈਸੇ ਇਸ ਨੁੱਕਤੇ ਦੀ ਅਗਰ ਕਿਸੇ ਨੂੰ ਸਮਝ ਨਾ ਆਏ, ਤਾਂ ਉਹ ਇਸ ਨੁੱਕਤੇ ਦੇ ਸਹੀ ਹੋਣ ਤੇ ਸ਼ਰਧਾ (ਯਕੀਨ) ਰੱਖ ਸਕਦਾ ਹੈ।
ਜਿੱਥੇ ਸਿੱਖ ਗੁਰੂ ਦੀ ਗਲ ਸਮਝਣ ਵਿਚ ਅਸਮਰਥ ਰਹੇ ਉਸ ਥਾਂ ਉਸ ਦਾ ਭਰੋਸਾ ਹੀ ਕੰਮ ਕਰਦਾ ਹੈ ਤਰਕ ਨਹੀਂ ਕਿਉਂਕਿ ਜਿਸ ਗਲ ਦੀ ਸਮਝ ਨਾ ਹੋਵੇ ਉਸ ਤੇ ਤਰਕ ਕੈਸਾ ?  ਜਿਹੜੇ ਸੱਜਣ ਇਹ ਸਵੀਕਾਰ ਕਰਕੇ ਤੁਰਦੇ ਹਨ ਕਿ ਬਾਣੀ ਵਿਚ ਅੱਟਲ ਸੱਚ ਹੈ ਜਿਸ ਨੂੰ ਉਹ ਪੁਰੀ ਤਰਾਂ ਨਹੀਂ ਜਾਣਦੇ ਤਾਂ ਉਹ ਸ਼ਰਧਾ ਰੱਖਣ ਵਾਲੇ ਹੀ ਹਨ। ਕੀ ਇਹ ਸ਼ਰਧਾ (ਭਰੋਸਾ) ਮਾੜੀ ਗਲ ਹੈ ? ਨਹੀਂ! ਹੈਰਾਨਗੀ ਦੀ ਗਲ ਹੈ ਕਿ ਅਗਿਆਨੀ ਸੱਜਣ ਕਿਸੇ ਸ਼ਬਦ ਦਾ ਵਿਰੋਧ ਬਿਨ੍ਹਾਂ ਸੋਚੇ ਸਮਝੇ ਕਰਨ ਲੱਗ ਜਾਂਦੇ ਹਨ। ਕੀ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ  ਸ਼ਰਧਾ( ਨਿਸ਼ਚਾ) ਰੱਖਣਾ ਗਲਤ ਹੈ ?  ਯਕੀਨਨ ਇਸ ਸਵਾਲ ਦਾ ਜਵਾਬ ਗੁਰੂ ਪ੍ਰਤੀ ਸ਼ਰਧਾ ਰੱਖਣ ਵਾਲੇ ਮਨੱਖ ਪਾਸ ਹੀ ਦੇ ਸਕਦਾ ਹੈ ਨਾ ਕਿ ਅੱਜ ਦੇ ਅੰਨੇ ਤਰਕਵਾਦ ਪਾਸ ਕਿਉਂਕਿ ਉਸ ਨੂੰ ਤਾਂ ਸ਼ਰਧਾ ਦੇ ਅਰਥਾਂ ਦਾ ਹੀ ਪਤਾ ਨਹੀਂ!  ਹਾਂ ਅਰਥ ਸਮਝਣ ਬਾਦ ਸ਼ਾਯਦ ਉਸ ਨੂੰ ਕੁੱਝ ਸਮਝ ਆ ਜਾਏ ਤਾਂ ਵੱਖਰੀ ਗਲ ਹੈ।
ਹਰਦੇਵ ਸਿੰਘ, ਜੰਮੂ-੦੫.੧੦.੨੦੧੭
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.