ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਭੇਖ ਦੀ ਅਪਗ੍ਰੇਡੇਸ਼ਨ
ਭੇਖ ਦੀ ਅਪਗ੍ਰੇਡੇਸ਼ਨ
Page Visitors: 2477

ਭੇਖ ਦੀ ਅਪਗ੍ਰੇਡੇਸ਼ਨ    
ਭਾਈ ਰਣਜੀਤ ਸਿੰਘ ਜੀਉ
ਆਪ ਜੀ ਕਹਿੰਦੇ ਹੋ ਕੇਵਲ ਬਾਗ਼ੀ ਨਹੀਂ ਇੰਕਲਾਬੀ ਬਣੋ! ਮਸਲਨ ਸਵੇਰ ਦੇ ੪ ਵਜੇ ਨਿਤਨੇਮ ਭਾਵੇਂ ਨਾ ਕਰੋ ਪਰ ਉਸ ਵੇਲੇ ਜ਼ਰੂਰ ਉੱਠੋ, ਅਤੇ ਉੱਠ ਕੇ ਇੰਕਲਾਬ ਲਿਆਉਣ ਲਈ ਕੁੱਝ ਵੱਖਰਾ ਕਰੋ! ਆਪ ਜੀ ਦੀ ਹਿਦਾਅਤ ਬੜੀ ਅਜੀਬ ਹੈ! ਸਵੇਰੇ ਵੇਲੇ ਨਿਤਨੇਮ ਕਰਨ ਵਾਲਾ ਸਿੱਖ, ਗੁਰੂ ਦੀ ਹਿਦਾਅਤ (ਬਾਣੀ ਪੜਨੀ-ਸਮਝਣੀ) ਛੱਡ ਕੇ, ਪੁਰੀ ਉਮਰ ਰੋਜ਼ ਸਵੇਰੇ ੪ ਵਜੇ ਉੱਠ ਕੇ ਆਖ਼ਰ ਕਿਹੜੀ ਨਵੀਂ-ਵੱਖਰੀ ਗਲ ਕਰੇਗਾ ਜਿਸ ਨਾਲ ਇੰਕਲਾਬ ਆ ਜਾਏਗਾ? ਬੇਨਤੀ ਹੈ ਕਿ ਸਵੇਰ ਵਾਲਾ ਨਿਤਨੇਮ ਬੰਦ ਕਰਵਾਉਣਾ ਲੋਚਦੇ ਹੋ ਤਾਂ ਕੋਈ ਚੰਗਾ ਲੋਜਿਕ ਪੇਸ਼ ਕਰੋ!
ਬਾਕੀ ਰਹੀ ਗਲ ਗੋਲਕ ਦੀ ਤਾਂ ਸਿਆਣੇਆਂ ਨੇ ਹਮੇਸ਼ਾ ਗੁਰੂ ਦੀ ਗੋਲਕ ਨੂੰ 'ਲੋੜਵੰਧ ਦਾ ਮੁੰਹ' ਕਰਕੇ ਜਾਣਿਆ ਹੈ ਪਰ ਜੇ ਕਰ ਆਪ ਜੀ ਨੂੰ ਹੋਰ ਗੁਰਦੁਆਰੇਆਂ ਦੀ ਗੋਲਕ ਮਾੜੀ ਲੱਗਦੀ ਹੈ ਤਾਂ ਪਹਿਲਾਂ ਆਪਣੀ ਸੰਸਥਾ ਤੋਂ ਗੋਲਕ ਚੁੱਕ ਕੇ ਕਿਸੇ ਵੀ ਢੰਗ ਨਾਲ ਮਾਇਆ ਲੇਣੀ ਬੰਦ ਕਰੋ ਜੀ!
ਆਖ਼ਰ ਵਿਚ ਇਕ ਗਲ ਇਹ ਕਿ ਗਲਤ ਭੇਖ, ਗਲਤ ਹੀ ਹੁੰਦਾ ਹੈ। ਕੁੱਝ ਭੇਖ ਧਾਰਨ ਕਰਕੇ ਭੇਖ ਕਰਦੇ ਹਨ ਅਤੇ ਕੁੱਝ ਭੇਖ ਤਿਆਗਣ ਦਾ ਨਾਟਕ ਰੱਚ ਕੇ ਭੇਖੀ ਬਣਦੇ ਹਨ! ਅੱਜਕਲ ਇਹੀ ਭੇਖ ਦੀ ਅਪਗ੍ਰੇਡੇਸ਼ਨ ਹੈ।ਬਾਕੀ ਪੈਸੇ ਤੋਂ ਵੱਧ ਤਾਕਤ ਦੀ ਭੁੱਖ ਬੰਦੇ ਨੂੰ ਸਭ ਤੋਂ ਵੱਧ ਕ੍ਰਪਟ ਕਰਦੀ ਹੈ।ਅਜਿਹੇ ਲੋਕਾਂ ਨੇ ਧਰਮ ਅਤੇ ਸਮਾਜ ਸੁਧਾਰ ਦੇ ਨਾਮ ਤੇ ਰਾਜਨੀਤੀ ਕੀਤੀ ਹੈ ਪਰ ਸ਼ਹਾਦਤ ਕਦੇ ਨਹੀਂ ਦਿੱਤੀ।
ਹਰਦੇਵ ਸਿੰਘ,ਜੰਮੂ-੩੦.੦੪.੨੦੧੮
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.