ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਗੁਰਬਾਣੀ ਵਿਚ ਉੱਚਰੇ ਗਏ ਦ੍ਰਿਸ਼ਟਾਂਤ’
‘ਗੁਰਬਾਣੀ ਵਿਚ ਉੱਚਰੇ ਗਏ ਦ੍ਰਿਸ਼ਟਾਂਤ’
Page Visitors: 2931

 ‘ਗੁਰਬਾਣੀ ਵਿਚ ਉੱਚਰੇ ਗਏ ਦ੍ਰਿਸ਼ਟਾਂਤ’
ਹਰਿ ਕੋ ਨਾਮੁ ਸਦਾ ਸੁਖਦਾਈ॥
ਜਾ ਕਉ ਸਿਮਰਿ ਅਜਾਮਲੁ ਉਧਰਿੳ ਗਨਿਕਾ ਹੂ ਗਤਿ ਪਾਈ
॥1॥ ਰਹਾਉ॥
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ॥
ਤਾ ਕੋ ਦੂਖੁ ਹਰਿੳ ਕਰੁਣਾ ਮੈ ਅਪਨੀ ਪੈਜ ਬਢਾਈ
॥1॥
ਜਿਹ ਨਰ ਜਸੁ ਕਿਰਪਾ ਨਿਧਿ ਗਾਇੳ ਤਾ ਕਉ ਭਇੳ ਸਹਾਈ॥
 ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ
॥2॥ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1008) 

ਉਪਰੋਕਤ ਸ਼ਬਦ ਦੇ ਅਰਥ ਪ੍ਰੋ. ਸ਼ਾਹਿਬ ਸਿੰਘ ਜੀ ਨੇ ਇੰਝ ਕੀਤੇ ਹਨ।
ਅਰਥ:- ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ, ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ, (ਇਸ ਨਾਮ ਨੂੰ ਸਿਮਰ ਕੇ) ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ।1।ਰਹਾਉ।
ਹੇ ਭਾਈ! ਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ, ਤੇ, ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ ।1।
ਹੇ ਭਾਈ! ਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ । ਹੇ ਨਾਨਕ! ਆਖ-ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ ।2।1।
ਇਸ ਸ਼ਬਦ ਦੇ ਅਰਥ ਕਈਂ ਸੱਜਣਾ ਨੇ ਕੀਤੇ ਅਤੇ ਵਰਤੇ ਹਨ।ਇਸ ਲਈ ਇਸ ਸੰਖੇਪ ਚਰਚਾ ਵਿਚ ਅਸੀਂ ਇਸ ਸ਼ਬਦ ਵਿਚਲੇ ਕੁੱਝ ਹੋਰ ਪੱਖਾਂ ਦੀ ਵਿਚਾਰ ਕਰਨ ਦਾ ਜਤਨ ਕਰਾਂਗੇ।
ਜੇ ਕਰ ਰਹਾਉ ਪੰਗਤੀ ਨੂੰ ਸ਼ਬਦ ਦਾ ਮੂਲ ਭਾਵ ਸੰਕੇਤ ਮੰਨਿਆ ਜਾਏ, ਤਾਂ ਇਹ ਨਿਸ਼ਚਿਤ ਹੈ ਕਿ ਰਹਾਉ ਪੰਗਤੀ ਵਿਚਲਾ ਮੂਲ ਸੰਕੇਤ ਹੀ ‘ਅਜਾਮਲ’ ਅਤੇ ਇਕ ‘ਵੇਸਵਾ’ ਵਲੋਂ ਆਨੰਦਮਈ  ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨ ਦੀ ਹਾਮੀ ਭਰਦਾ ਹੈ, ਅਤੇ ਅਗਲੀ ਪੰਗਤੀ ਵਿਚ ਗੁਰੂ ਸਾਹਿਬ ਵਲੋਂ (ਮਹਾਭਾਰਤ ਦੇ ਕਥਾਨਕ ਅਨੁਸਾਰ) ਪਾਂਡਵਾਂ ਦੀ ਪਤਨੀ ਪੰਚਾਲੀ ਵਲੋਂ ਪਰਮਾਤਮਾ ਨੂੰ ਯਾਦ ਕਰਨ ਅਤੇ ਪਰਮਾਤਮਾ ਵਲੋਂ ਉਸਦੀ ਲੱਜ ਬਚਾਉਂਦੇ ਆਪਣਾ ਨਾਮਣਾ ਵਧਾਉਣ ਦੀ ਕਥਾ ਦੀ ਵਰਤੋਂ ਹੈ।
ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਆਪਣੇ ਮਤ ਨੂੰ ਪ੍ਰਗਟ ਕਰਨ ਲਈ ਉਪਰੋਕਤ ਕਥਾਵਾਂ ਨੂੰ ਲਾਹੇਵੰਦ ਸਮਝਿਆ ਅਤੇ ਵਰਤਿਆ।ਨਹੀਂ ਤਾਂ ਸੰਦੇਸ਼
 “ਹਰਿ ਕੋ ਨਾਮੁ ਸਦਾ ਸੁਖਦਾਈ॥”             ਵਿਚ ਵੀ ਸਪਸ਼ਟ ਹੈ।
ਹੁਣ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਗੁਰੂ ਸਾਹਿਬ ਨੇ ਐਸਾ ਦ੍ਰਿਸ਼ਟਾਂਤ ਕਿਉਂ ਉੱਚਰਿਆ?
ਇਸ ਸਵਾਲ ਦਾ ਸਿੱਦਾ ਜਿਹਾ ਉੱਤਰ ਇਹ ਲਿਆ ਜਾਂਦਾ ਹੈ ਕਿ ‘ਪਰਮਾਤਮਾ ਦਾ ਨਾਮ ਆਨੰਦ ਦੇਣ ਵਾਲਾ ਹੈ’ ਇਸ ਗਲ ਨੂੰ ਦ੍ਰਿੜ ਕਰਵਾਉਣ ਲਈ ਗੁਰੂ ਸਾਹਿਬ ਨੇ ਅਜਾਮਲ, ਵੇਸਵਾ ਅਤੇ ਦ੍ਰੋਪਦੀ ਦੇ ਪ੍ਰਚਲਤ ਵ੍ਰਿਤਾਂਤ ਨੂੰ ਵਰਤਿਆ ਹੈ।
ਹੁਣ ਦੂਜਾ ਸਵਾਲ ਇਹ ਹੈ ਕਿ ਜੇ ਕਰ ਗੁਰੂ ਸਾਹਿਬਾਨ ਕਿਸੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਲਈ ਆਪਣੀ ਬਾਣੀ ਵਿਚ ਐਸੀ ਪ੍ਰਣਾਲੀ ਵਰਤਦੇ ਹਨ, ਤਾਂ ਅਸੀਂ ਵੀ ਇਹੀ ਢੰਗ ਕਿਉਂ ਨਹੀਂ ਵਰਤ ਸਕਦੇ? ਸਾਨੂੰ ਇਸ ਲਈ ਉਪਰੋਕਤ ਸ਼ਬਦਾਂ ਦੇ ਅਰਥ ਨੂੰ ਮਨਮਾਨੇ ਢੰਗ ਨਾਲ ਬਦਲਣ ਦੀ ਕੀ ਲੋੜ ਹੈ? ਕੀ ਗੁਰੂ ਸਾਹਿਬਾਨ ਵਲੋਂ ਅਪਨਾਈ ਗਈ ਪੱਧਤੀ ਹੁਣ ਰਿਵਾਜ ਅਨੁਸਾਰ ਬਦਲ ਜਾਣੀ ਚਾਹੀਦੀ ਹੈ? ਜਾਂ ਫਿਰ ਕੀ ਹੁਣ ਵੀ ਸੰਸਾਰ ਵਿਚ ਅੱਜ ਵੀ ਕਰੋੜਾਂ ਲੋਗ ਐਸੇ ਨਹੀਂ ਹਨ ਜੋ ਕਿ ਗੁਰੂ ਸਾਹਿਬਾਨ ਵਲੋਂ ਵਰਤੇ ਗਏ ਕਥਾਨਕਾਂ ਪੁਰ ਯਕੀਨ ਕਰਦੇ ਹਨ?
ਗੁਰੂ ਅਰਜਨ ਰੂਪ ਤੋਂ ਪਹਿਲਾਂ ਗੁਰੂ ਨਾਨਕ ਜੀ ਆਪਣੇ ਸ਼ਬਦਾਂ ਵਿਚ ਆਪਣਾ ਮਤ ਪ੍ਰਗਟਾਉਣ ਲਈ ਰਾਵਣ, ਹਰਣਾਖਸੁ,  ਅਤੇ ਪਰਮਾਤਮਾ ਵਲੋਂ ਦੁਸ਼ਟਾਂ  ਦਾ ਨਾਸ ਕਰ ਸੰਤ ਜਨਾਂ ਦੀ ਰੱਖਿਆ ਦਰਸਾਉਣ ਲਈ  ਵ੍ਰਿਤਾਂਤ ਉੱਚਰੇ ਸਨ।
ਧਿਆਨ ਨਾਲ ਵਿਚਾਰਿਆ ਜਾਏ ਤਾਂ ਸਵੀਕਾਰ ਕਰਨਾ ਪਵੇਗਾ ਕਿ ਜੇ ਕਰ ਲੋਕਾਈ ਜਾਂ ਸਾਹਿਤ ਵਿਚੋਂ ਉਪਰੋਕਤ ਪ੍ਰਚਲਤ ਕਥਾਵਾਂ ਲੁੱਪਤ ਵੀ ਹੋ ਜਾਣ ਤਾਂ ਬਾਣੀ ਉਨ੍ਹਾਂ ਕਥਾਵਾਂ ਨੂੰ ਲੁੱਪਤ ਨਹੀਂ ਹੋਣ ਦੇਵੇਗੀ।ਪ੍ਰਚਾਰਕਾਂ ਨੂੰ ਇਨ੍ਹਾਂ ਕਥਾਵਾਂ ਦੇ ਸੰਧਰਭ ਨੂੰ ਉਚੇਚੇ ਪੜਨਾ ਪਵੇਗਾ ਤਾਂ ਕਿ ਸ਼ਬਦ-ਅਰਥਾਂ ਦੇ ਸੰਧਰਭ ਨੂੰ ਸਮਝਿਆ- ਸਮਝਾਇਆ ਜਾ ਸਕੇ।
ਪ੍ਰੋ. ਸ਼ਾਹਿਬ ਸਿੰਘ ਜੀ ਨੇ ਬਾਣੀ ਅਰਥ ਕਰਨ ਵੇਲੇ ਸੁਹਿਰਦਤਾ ਨਾਲ ਸ਼ਬਦ ਵਿਚਲੇ ਵਰਤੇ ਗਏੇ ਸੰਕੇਤਾਂ ਨੂੰ ਸਵੀਕਾਰ ਕੀਤਾ ਹੈ ਪਰ ਅੱਜ ਅਰਥ ਕਰਨ ਲਗੇ ਕੁੱਝ ਬੰਦਿਆਂ ਦੀ ਬੁੱਧੀ ਇਤਨੀ ਸੰਕੀਰਣ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਵਰਤੀ ਗਈ ਸ਼ੈਲੀ (ਪੱਧਤੀ) ਨੂੰ ਅਸਵੀਕਾਰ ਕਰਦੇ ਹੋਏ ਸ਼ਬਦਾਂ ਦੇ ਅਨਰਥ ਕਰਦੇ ਹਨ।
ਹਰਦੇਵ ਸਿੰਘ,ਜੰਮੂ-28.03.2015




 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.