16 ਦਸੰਬਰ 2012 ਦੇ ਦਿਨ ਦਿੱਲੀ ਮਹਾਂਨਗਰ ਵਿੱਚ ਚਲਦੀ ਬੱਸ ਵਿੱਚ ਛੇ ਬੰਦਿਆਂ ਵੱਲੋਂ ਇੱਕ ਬੱਚੀ ਦਾ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਉਸਦੇ ਗੁਪਤ ਅੰਗ ਵਿੱਚ ਲੋਹੇ ਦੇ ਸਰੀਏ ਮਾਰ ਕੇ ਬੇਹੋਸ਼ੀ ਦੀ ਹਾਲਤ ਵਿੱਚ ਨੰਗੀ ਕਰਕੇ ਬੱਸ ਵਿੱਚੋਂ ਮਰਨ ਵਾਸਤੇ ਬਾਹਰ ਸਿੱਟ ਦਿੱਤਾ! ਆਖਰ ਉਹ ਮਰ ਗਈ! ਚਸ਼ਮਦੀਦ ਗਵਾਹ ਕੁੜੀ ਦੇ ਬੁਆਏ ਫਰਿੰਡ ਨੇ ਦੱਸਿਆ ਕਿ ਪੁਲੀਸ ਦੀਆਂ ਸੀ ਪੀ ਆਰ ਵੈਨਾ ਆਈਆਂ ਪਰ ਕਿਸੇ ਨੇ ਮੱਦਦ ਨਾ ਕੀਤੀ ਇੱਥੋਂ ਤੱਕ ਕਿ ਹੱਸਪਤਾਲ ਪਹੁੰਚਣ ਤੋਂ ਬਾਅਦ ਕੋਈ ਕੰਬਲ ਵੀ ਨਹੀਂ ਦਿੱਤਾ! ਇਹ ਗੁਨਾਹ ਇੱਕ ਬਹੁਤ ਵੱਡਾ ਜੁਲਮ ਹੈ ਅਤੇ ਇਸ ਘਿਰਾਉਨੀ ਹਰਕਤ ਕਰਨ ਬਦਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਨੀ ਚਾਹੀਦੀ ਹੈ! ਕਈ ਲੋਕ ਕਹਿੰਦੇ ਹਨ ਕਿ ਫਾਂਸੀ ਲਾਉਣੀ ਚਾਹੀਦੀ ਹੈ! ਪਰ ਮੇਰਾ ਵਿਚਾਰ ਹੈ ਕਿ ਇਹਨਾਂ ਨੂੰ ਨਮਰਦ ਬਣਾ ਕੇ ਛੱਡ ਦੇਣਾ ਚਾਹੀਦਾ ਹੈ ਜਿਵੇ ਕਿ ਜਰਮਨ, ਡੈਨਮਾਰਕ, ਸਵੀਡਨ, ਪੋਲੈਂਡ, ਅਤੇ ਕੈਲੀਫੋਰਨੀਆਂ ਵਿੱਚ ਬਲਾਤਕਾਰੀ ਨੂੰ ਨਾਮਰਦ ਬਣਾ ਦਿੰਦੇ ਹਨ! ਤਾਂ ਜੋ ਖੁਦ ਹੋਕਾ ਦੇ ਕੇ ਕਹਿਣ ਕਿ ਹਰਇੱਕ ਕੁੜੀ ਨੂੰ ਮਾਂ ਭੇਣ ਸਮਝੋ ਜੇ ਇਹ ਮਾਰ ਹੀ ਦਿੱਤੇ ਫਿਰ ਗੱਲ ਖਤਮ! ਇਸ ਜੁਲਮ ਦੇ ਖਿਲਾਫ ਦਿੱਲੀ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਰੋਸ ਮੁਜਾਹਿਰੇ ਕੀਤੇ ਗਏ। ਸਿਆਸੀ ਅਤੇ ਆਪੋਜੀਸਨ ਪਾਰਟੀਆਂ ਨੇ ਉੱਚੀ ਆਵਾਜ਼ ਵਿੱਚ ਇਸ ਜੁਲਮ ਦੇ ਖਿਲਾਫ ਰੌਲਾ ਪਾਕੇ ਭਾਰਤ ਵਿੱਚ ਇਨਸਾਨੀਅਤ ਜਿੰ਼ਦਾ ਹੋਣ ਦਾ ਸਬੂਤ ਦਿੱਤਾ ਹੈ? ਖਾਸ ਕਰ ਭਾਜਪਾ ਨੇ, ਕੀ ਇਹਨਾ ਨੂੰ ਉਸ ਕੁੜੀ ਦੀਆਂ ਚੀਕਾਂ ਇਹਨਾ ਦੇ ਦਿਲਾਂ ਨੂੰ ਛਲਣੀ ਕਰ ਰਹੀਆਂ ਹਨ? ਜੋ ਲੋਕ ਰੋਸ ਮੁਜਾਹਿਰੇ ਕਰ ਰਹੇ ਹਨ ਕੀ ਇਹ ਸੱਚਮੁੱਚ ਸ਼ਾਂਤੀ ਦੇ ਪੁਜਾਰੀ ਹਨ? ਕੀ ਇਹਨਾ ਦੀ ਰੁੂਹ ਇੱਕ ਕੁੜੀ ਨਾਲ ਹੋਏ ਬਲਾਤਕਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਕੰਬਦੀ ਹੈ? ਕੀ ਇਹ ਰੌਲਾ ਪਾਉਣ ਵਾਲੇ ਲੋਕ ਇਹੋ ਜਿਹਾ ਘਟੀਆ ਜੁਰਮ ਬਰਦਾਸ਼ਤ ਨਹੀਂ ਕਰ ਸਕਦੇ? ਕੀ ਇਹ ਸੱਚਮੁੱਚ ਇਹੋ ਜਿਹੇ ਲੋਕਾਂ ਨੂੰ ਸਜ਼ਾ ਦਿਵਾਉਣ ਵਿੱਚ ਹਾਮੀ ਭਰਦੇ ਹਨ? ਪਰ ਮੈ ਸੋਚਦਾ ਹਾਂ ਕਿ ਮੈਨੂੰ ਇਹਨਾ ਲੋਕਾਂ ਵਿੱਚ ਇਹੋ ਜਿਹਾ ਕੁਛ ਵੀ ਦਿਖਾਈ ਨਹੀ ਦਿੱਤਾ ਕਿ ਕਿਸੇ ਧੀ ਭੈਣ ਦੀ ਇੱਜਤ ਲੁੱਟਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਹੱਕ ਵਿੱਚ ਬੋਲਣ ਤੇ ਸਜਾ ਦਿਵਾਉਣ! ਇਹ ਮੁਜਾਹਿਰੇ ਕਰਕੇ ਰੋਸ ਪ੍ਰਗਟ ਕਰਨ ਵਾਲੇ ਲੋਕ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਵਾਸਤੇ ਵੱਧ ਚੜਕੇ ਹਿੱਸਾ ਲੈ ਰਹੇ ਹਨ।
ਇਸੇ ਦਿੱਲੀ ਵਿੱਚ ਅਤੇ ਸਾਰੇ ਭਾਰਤ ਵਿੱਚ ਕਈ ਥਾਂਵਾਂ ਤੇ ਅੱਜ ਤੋਂ 28 ਸਾਲ ਪਹਿਲਾਂ ਸਿੱਖਾਂ ਦੀਆਂ ਕੁੜੀਆਂ ਤੇ ਨਵੰਬਰ 1984 ਵਿੱਚ ਖੂਨੀ ਸਾਕਾ ਵਾਪਰਿਆ! ਇਸ ਦੌਰਾਨ ਪਤਾ ਨਹੀਂ ਕਿੰਨੀਆਂ ਬੱਚੀਆਂ ਅਤੇ ਨੌਜਵਾਨ ਕੁੜੀਆਂ ਨਾਲ ਇਸ ਤੋਂ ਵੀ ਵੱਧ ਜੁ਼ਲਮ ਹੋਇਆ। ਇਸ ਕੁੜੀ ਨਾਲ ਤਾਂ ਚਲਦੀ ਬੱਸ ਵਿੱਚ ਬਲਾਤਕਾਰ ਕੀਤਾ ਜਦੋਂ ਕਿ ਉਸ ਵਕਤ ਇਸਦਾ ਕੋਈ ਮਾਂ, ਬਾਪ ਜਾਂ ਭੈਣ ਭਰਾ ਹਾਜ਼ਰ ਨਹੀਂ ਸੀ, ਪਰ ਸਾਡੀਆਂ ਭੈਣਾਂ ਨਾਲ ਉਹਨਾਂ ਦੇ ਮਾਂ ਬਾਪ ਭੈਣ ਭਰਾ ਜਾਂ ਰਿਸ਼ਤੇਦਰਾਂ ਦੇ ਸਹਮਣੇ ਰੇਪ ਕੀਤਾ ਗਿਆ! ਅਤੇ ਕਈਆ ਨਾਲ ਬਲਾਤਕਾਰ ਤੋਂ ਬਾਅਦ ਜਿੰਦਾ ਸਾੜ ਦਿੱਤਾ ਗਿਆ! ਹੋਰ ਕਿੰਨੇ ਆਦਮੀਆਂ ਅਤੇ ਔਰਤਾਂ ਨੂੰ ਤਸੀਹੇ ਦੇਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ! ਕੀ ਉਹ ਬੱਚੇ, ਬੁੱਢੇ, ਬੀਬੀਆਂ ਇਨਸਾਨ ਨਹੀਂ ਸਨ? ਕੀ ੳਹਨਾ ਕੇ ਕਿਸੇ ਦਾ ਕੁਛ ਵਿਗਾੜਿਆ ਸੀ? ਕੀ ਉਹਨਾ ਦਾ ਲਹੂ ਪਾਣੀ ਸੀ? ਕੀ ਉਹ ਭਾਰਤ ਵਾਸੀ ਨਹੀਂ ਸਨ? ਪੁਲੀਸ ਦੀ ਹਾਜ਼ਰੀ ਵਿੱਚ ਅੱਗਾਂ ਲਾਕੇ ਸਾੜ ਦਿੱਤੇ ਗਏ! ਇਹ ਹੈ ਭਾਰਤ! ਸਿੱਖਾਂ ਦੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ ਗਏ ਕਿਸੇ ਨੇ ਨਹੀਂ ਪੁੱਛਆ? ਹੁਣ ਇੱਕ ਹਿੰਦੂ ਕੁੜੀ ਨਾਲ ਜ਼ਬਰਜਨਾਹ ਕੀਤਾ ਗਿਆ ਤਾਂ ਅਸਮਾਨ ਸਿਰ ਉਤੇ ਚੱਕ ਲਿਆ! ਮੈ ਬਲਾਤਕਾਰ ਦੇ ਉਲਟ ਹਾਂ! ਪਰ ਸਾਡੀਆ ਧੀਆਂ ਭੈਣਾ ਦੀ ਇੱਜਤ ਲੁੱਟੀਦੀ ਦੇਖ ਕੇ ਇਹ ਲੋਕ ਤਮਾਸ਼ਾ ਦੇਖਦੇ ਰਹੇ? ਕਿਉਂਕਿ ਦੂਸਰੇ ਦੇ ਘਰ ਨੂੰ ਲੱਗੀ ਅੱਗ ਬਸੰਤਰ ਦਿਸਦੀ ਹੈ, ਪਤਾ ਉਦੋਂ ਲਗਦਾ ਹੈ ਜਦੋਂ ਆਪਣੇ ਘਰ ਨੂੰ ਲਗਦੀ ਹੈ! ਹੁਣ ਹਿੰਦੂਆਂ ਦੇ ਆਪਣੇ ਘਰ ਨੂੰ ਲੱਗੀ ਹੈ ਹਾਲ ਦੁਹਾਈ ਪਾ ਰਹੇ ਹਨ।
ਪੀੜਤ ਕੁੜੀ ਨੂੰ ਸਿੰਘਾਪੁਰ ਇਲਾਜ ਵਾਸਤੇ ਇਲਾਜ ਵਾਸਤੇ ਚੰਗਾ ਕੀਤਾ, ਪਰ ਉਹ ਬਚ ਨਾ ਸਕੀ! ਪਰ ਸਾਡੀਆਂ ਬੱਚੀਆਂ 1984 ਵੇਲੇ ਸੜਕਾਂ ਉਤੇ ਕੋਈ ਸਹਾਇਤਾ ਨਾ ਮਿਲਣ ਕਰਕੇ ਸ਼ਹੀਦ ਹੋ ਗਈਆਂ! ਉਹਨਾ ਬਾਰੇ ਕੋਈ ਅਖਬਾਰ ਜਾ ਕੋਈ ਰੇਡੀਓ ਨਹੀਂ ਬੋਲਿਆ ਸਾਰੇ ਸੁੱਸਰੀ ਵਾਂਗੂੰ ਸੌਂ ਗਏ? ਜੇ ਇਹ ਆਵਾਜ਼ ਪਹਿਲਾਂ ਉਠਾਈ ਹੁੰਦੀ ਤਾਂ ਅੱਜ ਇਹ ਕਾਰਾ ਨਾ ਹੁੰਦਾ! ਜੇ ਅਜੇ ਵੀ ਇਹਨਾਂ ਵਿੱਚ ਹਿੰਮਤ ਹੈ ਤਾਂ 1984 ਦੇ ਬਲਾਤਕਾਰੀ ਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਵਾਸਤੇ ਆਵਾਜ਼ ਉਠਾਉਣ।
1984 ਵਿੱਚ ਕਤਲੇਆਮ ਕਰਵਾਉਣ ਵਾਲੇ ਅਜ਼ਾਦ ਹੀ ਨਹੀਂ ਸਗੋਂ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ ਜਿਵੇਂ ਟਾਇਟਲਰ, ਭਗਤ, ਸੱਜਣ ਕੁਮਾਰ ਅਤੇ ਕਮਲ ਨਾਥ ਵਗੈਰਾ! ਜੋ ਹੁਣ ਰੌਲਾ ਪਾ ਰਹੇ ਹਨ ਇਹ ਇਹਨਾ ਨੂੰ ਸਜਾ ਦਿਵਾਉਣ ਵਾਸਤੇ ਕਿਉਂ ਨਹੀ ਅੱਗੇ ਆਉਂਦੇ? ਸਾਰਿਆਂ ਨੂੰ ਪਤਾ ਹੈ ਕਿ ਇਹਨਾ ਨੂੰ ਸਜਾ ਦਿਵਾਉਣ ਵਾਸਤੇ ਇਹ ਲੋਕ ਅੱਗੇ ਕਿਉਂ ਨਹੀਂ ਆਉਂਦੇ ਕਿਉਂਕਿ ਇਹ ਵੱਡੇ ਲੋਕ ਹਨ।
ਦਿੱਲੀ ਬਲਾਤਕਾਰ ਦਾ ਵੀ ਮੁੱਦਾ ਨਾ ੳਠਦਾ ਜੇ ਬਲਾਤਕਾਰੀ ਵੱਡੇ ਘਰਾਂ ਦੇ ‘ਕਾਕੇ’ ਹੁੰਦੇ! ਪਰ ਇਹ ਬਲਾਤਕਾਰੀ ਕਿਸੇ ਉੱਚੇ ਅਹੁਦੇ ਤੇ ਨਹੀਂ ਸਨ ਤੇ ਗਰੀਬ ਸਨ, ਅਤੇ ਮਾੜੇ ਤੇ ਸਾਰੇ ਸ਼ੇਰ ਹੁੰਦੇ ਹਨ! ਕਿਉਂਕਿ ਮਾੜੀ ਧਾੜ ਚਮਿਆਰਾਂ ਤੇ! ਬਹੁਤ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਦੇ ਕਾਕੇ ਨੇ ਵਿਦੇਸ਼ੀ ਔਰਤ ‘ਕੇਤੀਆ’ ਫੜ ਲਈ ਸੀ। ਕੀ ਹੋਇਆ? ਕੁਛ ਵੀ ਨਹੀਂ!
ਕੱਲ ਦੀ ਹੀ ਗੱਲ ਹੈ ਕਿ 18 ਸਾਲ ਦੀ ਕੁੜੀ ਪ੍ਰਮਜੀਤ ਕੌਰ ਪਿੰਡ ‘ਬਾਦਸ਼ਾਹਪੁਰ’ ਪਟਿਆਲਾ ਦੇ ਰਹਿਣ ਵਾਲੀ ਨੇ ਖੁਦਕਸ਼ੀ ਕਰ ਲਈ ਉਹ ਇਸ ਕਰਕੇ ਕਿ ਉਸ ਨਾਲ ਉਸੇ ਦੇ ਪਿੰਡ ਦੇ ਹੀ ਦੋ ਮੁੰਡਿਆਂ ਨੇ ਮੋਟਰ ਤੇ 13 ਨਵੰਬਰ 2012 ਦੀਵਾਲੀ ਵਾਲੇ ਦਿਨ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ, ਜਿਹਨਾ ਦਾ ਨਾਮ ਹੈ, ਬਲਵਿੰਦਰ ਸਿੰਘ, ਗੁਰਪ੍ਰੀਤ ਕੌਰ ਇਹਨਾ ਸਾਰਿਆਂ ਨੂੰ ਮਿਲਾਉਣ ਵਾਲੀ ਔਰਤ ਸਿੰਦਰਪਾਲ ਕੌਰ ਹੈ। ਇਹ ਸ਼ਰੇਆਮ ਪਿੰਡ ਵਿੱਚ ਘੁੰਮਦੇ ਰਹੇ ਅਤੇ ਡਰਾਵਾ ਦਿੰਦੇ ਰਹੇ। ਕੁੜੀ ਨੇ ਪੁਲੀਸ ਰੀਪੋਰਟ ਕੀਤੀ ਪਰ ਪੁਲੀਸ ਵਾਲਿਆਂ ਨੇ ਕੋਈ ਕਾਰਵਾਈ ਨਾ ਕੀਤੀ! ਸ਼ਾਇਦ ਬਲਾਤਕਾਰੀਆਂ ਕੋਲੋ ਲੈਣ ਦੇਣ ਕਰ ਲਿਆ ਹੋਵੇ, ਆਖਰ ਸ਼ਰਮ ਦੀ ਮਾਰੀ ਕੁੜੀ ਨੇ 27 ਦਸੰਬਰ 2012 ਨੂੰ ਖੁਸਕਸ਼ੀ ਕਰ ਲਈ! ਅਤੇ ਨੋਟ ਲਿਖਕੇ ਰੱਖ ਗਈ ਕਿ ਮੇਰੀ ਮੌਤ ਦਾ ਕਾਰਨ ਇਹ ਤਿੰਨ ਜਾਣੇ ਅਤੇ ਪੁਲੀਸ ਹੈ! ਮੌਕੇ ਦੇ ਪੁਲੀਸ ਅਫਸਰ ਨੂੰ ਸੱਸਪੈਂਡ ਕਰ ਦਿੱਤਾ (ਜੋ ਸ਼ਾਇਦ ਬਾਅਦ ਵਿੱਚ ਬਹਾਲ ਹੋ ਜਾਵੇਗਾ ) ਪਰ ਫਾਇਦਾ ਕੀ ਹੋਇਆ? ਕੁਛ ਵੀ ਨਹੀਂ ਕੁੜੀ ਮਰ ਗਈ! ਉਸਦੇ ਮਾ ਬਾਪ ਨਾ ਮਰੇ ਨਾ ਜਿੰਦਾ! ਹੁਣ ਕੁੜੀ ਨੂੰ ਕੀ ਫਾਇਦਾ ਚਾਹੇ ਬਲਾਤਕਾਰੀਆਂ ਨੂੰ ਸਜ਼ਾ ਦੇਣ ਭਾਂਵੇਂ ਨਾ!
ਇਹੋ ਜਿਹੀਆਂ ਇਕ ਨਹੀਂ ਸੈਕੜੇ ਬਲਾਤਕਾਰ ਦੀਆਂ ਘਟਨਾਵਾਂ ਹਨ। ਕਿਉਂਕਿ ਕਈ ਕੁੜੀਆਂ ਤਾਂ ਸ਼ਰਮ ਦੀਆਂ ਮਾਰੀਆਂ ਅਦਾਲਤ ਨਹੀਂ ਜਾਂਦੀਆਂ, ਕਿਉਂਕਿ ਅਦਾਲਤ ਵਿੱਚ ਵਕੀਲ ਸਹਿਬਾਨ ਐਸੇ ਘਟੀਆ ਪ੍ਰਸ਼ਨ ਕਰਕੇ ਐਨਾ ਜਲੀਲ ਕਰਦੇ ਹਨ ਕਿ ਕੇਸ ਕਰਨ ਵਾਲੀ ਕੁੜੀ ਇਹ ਸੋਚਦੀ ਹੈ ਕਿ ਐਨਾ ਜ਼ਲੀਲ ਤਾਂ ਮੈਨੂੰ ਬਲਾਤਕਾਰੀ ਨੇ ਨਹੀਂ ਕੀਤਾ ਜਿੰਨਾ ਇਹ ਮੈਨੂੰ ਭਾਰੀ ਅਦਾਲਤ ਵਿੱਚ ਜ਼ਲੀਲ ਕਰ ਰਹੇ ਹਨ! ਇਸ ਕਰਕੇ ਕੁੜੀਆਂ ਅਦਾਲਤ ਕੋਲੋਂ ਡਰਦੀਆਂ ਹਨ। ਵੈਸੇ ਸਰਵੇ ਦੇ ਮੁਤਾਬਿਕ ਭਾਰਤ ਵਿੱਚ ਹਰ 22 ਮਿੰਟ ਬਾਅਦ ਇੱਕ ਕੁੜੀ ਨਾਲ ਬਲਾਤਕਾਰ ਹੁੰਦਾ ਹੈ! ਮਤਲਬ ਚੌਵੀ ਘੰਟਿਆਂ ਵਿੱਚ 72 ਇੱਕ ਸਾਲ ਘੱਟੋ ਘੱਟ ਅੰਦਾਜ਼ਨ 26000 ਭਲਾਂ ਕਿੰਨੇ ਕੁ ਕੇਸ ਦਰਜ ਹੁੰਦੇ ਹਨ? ਵਿੱਚ ਵੱਡੇ ਸ਼ਹਿਰਾਂ ਵਿੱਚ ਜਿਵੇਂ ਬੰਬੇ (ਫਰਸ਼ ਰੋਡ) ਆਗਰਾ (ਕਨਾਰੀ ਬਜ਼ਾਰ), ਗੁਹਾਟੀ (ਚੀਨਾ ਮਾਰਾ), ਅਲਵਰ (ਕਾਜੂ ਨਦੀ), ਜੋਧਪੁਰ (ਘਾਸ ਮੰਡੀ) ਵਗੈਰਾ। ਪੰਜਾਬ ਨੂੰ ਛੱਡਕੇ ਸਾਰੇ ਭਾਰਤ ਵਿੱਚ ਸਰਕਾਰ ਤੋਂ ਮਨਜੂਰ ਸੁਧਾ ਦੇਹ ਵਪਾਰ ਚੱਲਦੇ ਹਨ ਉਥੇ ਗੈਰ ਕਾਨੂੰਨੀ ਕੁੜੀਆਂ ਦੀ ਖ੍ਰੀਦੋ ਫਰੋਖਤ ਵੀ ਹੁੰਦੀ ਹੈ ਗੌਰਮਿੰਟ ਨੂੰ ਪਤਾ ਹੈ। ਪਰ ਕੋਈ ਰੋਕ ਥਾਂਮ ਨਹੀਂ? ਜੇ ਪੁੱਛੀਦਾ ਹੈ ਕਿ ਇਹ ਅੱਡੇ ਕਿਓ ਚਲਾਏ ਹਨ ਤਾਂ ਗੋਰਮਿੰਟ ਦਾ ਜਵਾਬ ਹੈ ਕਿ ਇਹ ਤਾਂ ਚਲਾਏ ਹਨ ਕਿ ਕੋਈ ਆਦਮੀ ਕਿਸੇ ਦੀ ਧੀ ਭੈਣ ਵੱਲ ਨਾ ਦੇਖੇ। ਪਰ ਦਿੱਲੀ ਵਿੱਚ ਦੇਹ ਵਪਾਰ ਦਾ ਅੱਡਾ ‘ਅਜਮੇਰੀ ਗੇਟ’ ਹੋਣ ਦੇ ਬਾਵਜੂਦ ਵੀ ਦਿੱਲੀ ਵਿੱਚ ਬਲਾਤਕਾਰ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ? ਫਿਰ ਇਹ ਦੇਹ ਵਪਾਰ ਦੇ ਅੱਡੇ ਬੰਦ ਕਿਓਂ ਨਹੀਂ ਕਰਦੇ? ਜੇ ਦੇਹ ਵਪਾਰ ਦੇ ਅੱਡੇ ਬੰਦ ਕਰ ਦੇਣ ਤਾਂ ਬਾਲੜੀਆਂ ਦੀ ਵਿੱਕਰੀ ਬੰਦ ਹੋ ਸਕਦੀ ਹੈ।
ਇੱਕ ਕਸ਼ੋਰੀ ਲਾਲ ਝਟਕਈ ਦਿੱਲੀ ਜੇਲ੍ਹ ਵਿੱਚ ਕੈਦ ਹੈ ਜਿਸਨੇ 6 ਬੇ-ਗੁਨਾਹ ਸਿੱਖ ਮੀਟ ਵਾਲੇ ਦਾਤਰ ਨਾਲ ਝਟਕਾ ਦਿੱਤੇ ਸਨ! ਇਸਨੂੰ ਫਾਂਸੀ ਦੀ ਸਜ਼ਾ ਹੋਈ ਸੀ ਜੋ ਉਮਰ ਕੈਦ ਵਿੱਚ ਬਦਲ ਦਿੱਤੀ! ਉਸਨੂੰ ਰਿਹਾ ਕਰਵਾਉਣ ਵਾਸਤੇ ਦਿੱਲੀ ਦੀ ਮੁੱਖ ਮੰਤਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਇਹ ਆਖਕੇ ਕਿ ਜੇਲ੍ਹ ਵਿੱਚ ਇਸ ਦਾ ਚਾਲ ਚਲਣ ਅੱਛਾ ਹੈ? ਹੁਣ ਆਖ ਰਹੇ ਹਨ ਹਿੰਦੂ ਕੁੜੀ ਦੇ 6 ਬਲਾਤਕਾਰੀਆਂ ਨੂੰ ਫਾਂਸੀ ਲਾਵੋ? ਛੇ ਬੰਦਿਆਂ ਨੇ ਇੱਕ ਕੁੜੀ ਨਾਲ ਰੇਪ ਕੀਤਾ ਉਹਨਾਂ ਨੂੰ ਫਾਂਸੀ ਅਤੇ ਜਿਸਨੇ 6 ਸਿੱਖ ਜਿਹਨਾ ਵਿੱਚ ਬੁੱਢੇ, ਜਵਾਨ, ਬੱਚੀਆਂ ਤੇ ਬੱਚੇ ਸਨ ਮਾਰ ਦਿੱਤੇ ਉਸ ਵਾਸਤੇ ਰਿਹਾ ਕਰਵਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ? ਹੈ ਨਾ ਸਾਡੇ ਮਹਾਨ ਭਾਰਤ ਵਰਸ਼ ਵਿੱਚ ਸਿੱਖਾਂ ਵਾਸਤੇ ਕਾਨੂੰਨ ਹੋਰ ਤੇ ਹਿੰਦੂਆ ਵਾਸਤੇ ਹੋਰ? ਹੋਰ ਤਾਂ ਹੋਰ ਦੇਸ਼ ਦੇ ਪ੍ਰਧਾਂਨ ਮੰਤਰੀ ਜੋ ਕਿ ਉਹ ਸਾਡੇ ਹੀ ਸਿੱਖ ਹਨ ਉਹ ਇਹ ਆਖ ਰਹੇ ਹਨ ਕਿ “ਹੁਣ 1984 ਦੇ ਖੂਨੀ ਸਾਕੇ ਨੂੰ ਭੁੱਲ ਜਾਣਾ ਚਾਹੀਦਾ ਹੈ” ਜਦੋਂ ਆਪਣੇ ਹੀ ਦੁਸ਼ਮਨ ਬਣ ਜਾਣ ਤਾਂ ਕੀ ਕਰੀਏ ? “ਦੁਸ਼ਮਨੋ ਤਾਂ ਦੁਸ਼ਮਨੀ ਕੀ ਹੈ ਅਪਨੋ ਨੇ ਕਿਆ ਕਮੀਂ ਕੀ ਹੈ”
ਖਿਮਾ ਦਾ ਜਾਚਕ
ਬਲਦੇਵ ਸਿੰਘ ਬੁੱਧ ਸਿੰਘ ਵਾਲਾ, ਹਾਂਗ ਕਾਂਗ ਫੋਨ 852-94445134