ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਅਤੇ ਪੰਨੇ ਪਾੜਨ ਦਾ ।
ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਅਤੇ ਪੰਨੇ ਪਾੜਨ ਦਾ ।
Page Visitors: 2615

ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਅਤੇ ਪੰਨੇ ਪਾੜਨ ਦਾ ।
ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆˆ ਰੁਕ ਨਹੀˆ ਸਕਦੀਆˆ ।
ਪਿੱਛੇ ਜੇ ਫੇਸਬੁੱਕ ਤੇ ਇੱਕ ਪੋਸਟ ਆਮ ਹੀ ਪਾਈ ਜਾˆਦੀ ਸੀ , ਕਿ ਬੁੱਢੇ ਬੰਦੇ ਨੂੰ ਘਰੇˆ ਕੋਈ ਕੰਚ ਦੇ ਗਲਾਸ ਵਿੱਚ ਚਾਹ ਨੀ ਫੜਾੳੁˆਦਾ , ਕਿ ਕਿਤੇ ਭੰਨ ਨਾ ਦੇਵੇ । ਇੱਥੇ ਬੁੱਢੇ ਨੂੰ ਪੰਜਾਬ ਸੰਮਾਅ (ਸੰਭਾਲ) ਰੱਖਿਆ ਹੈ , ਭਾਵ ਕਿ ਬਾਦਲ ਬੁੱਢਾ ਹੈ ਉਹ ਪੰਜਾਬ ਨੂੰ ਸੰਭਾਲ ਨੀ ਸਕਦਾ, ਬਾਦਲ ਨੂੰ ਪੰਜਾਬ ਦੀ ਵਾˆਗ ਡੋਰ ਕਿਉਂˆ ਫੜਾ ਰੱਖੀ ਹੈ । ਹੁਣ ਸਵਾਲ ਉਠਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਨਹੀˆ ਸਕਦੇ, ਉਸ ਦੀ ਰਾਖੀ ਨਹੀˆ ਕਰ ਸਕਦੇ, ਉਹਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਦੇ ਰੱਖੇ ਹਨ ? , ਪਹਿਲਾˆ ਹਰੇਕ ਪਿੰਡ ਵਿੱਚ ਗੁਰੂ ਘਰ ਵੀ ਇੱਕ ਹੀ ਹੁੰਦਾ ਸੀ, ਬਹੁਤੇ ਪਿੰਡਾˆ ਵਿੱਚ ਤਾˆ ੲਿੱਕ ਵੀ ਗੁਰੂ ਘਰ ਵੀ ਨਹੀˆ ਸੀ ਹੁੰਦਾ , ਨੇੜੇ ਦੇ ਪਿੰਡ ਦੇ ਗੁਰੂ ਘਰ ਤੋˆ ਹੀ ਸਰੂਪ ਲੈ ਕੇ ਆਉਂਦੇ ਹੁੰਦੇ ਸੀ । ਇੱਕ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ੲਿੱਕ ਹੀ ਹੁੰਦਾ ਸੀ ।
 ਨਾ ਕਿਸੇ ਗੁਰੂ ਘਰ ਵਿੱਚ ਕਹੇ ਜਾˆਦੇ ਹੁਣ ਵਾਲੇ ਸੱਚਖੰਡ ਹੁੰਦੇ ਸਨ , ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲਮਾਰੀ ਵਿੱਚ ਹੀ ਰੱਖੇ ਹੁੰਦੇ ਸਨ । ਨਾਲੇ ਸੁਰੱਖਿਅਤ ਹੁੰਦੇ ਸਨ , ਹੁਣ ਸੱਚਖੰਡਾˆ ਵਿੱਚ ਵੀ ਸੁਰੱਖਿਅਤ ਨਹੀਂ ਹਨ । ਕਿਉਂਕਿ ਹੁਣ ਪ੍ਰਧਾਨਗੀ ਦੇ ਭੁੱਖੇ ਅਖੌਤੀ ਸਿੱਖਾˆ ਨੇ ਆਪਣੀ ਚੌਧਰ ਚਮਕਾਉਣ ਲਈ ਥਾˆ- ਥਾˆ ਗੁਰੂ ਘਰ ਬਣਾ ਲਏ ਹਨ । ਇਸ ਲਈ ਹੁਣ ਗੁਰੂ ਘਰ ਦੁਕਾਨਾਂ ਬਣ ਚੁੱਕੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸੌਦਾ ਅਤੇ ਆਮ ਲੋਕ ਗ੍ਰਾਹਕ , ਕਮੇਟੀ ਅਤੇ ਪਾਠੀ ਦੁਕਾਨਦਾਰ ਹਨ, ਤਾˆ ਕਿ ਜੇ ਕੋਈ ਗ੍ਰਾਹਕ ਪਾਠ ਕਰਵਾਉਣ ਲਈ ਆਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾˆ ਦੀ ਘਾਟ ਕਾਰਨ ਮੁੜ ਨਾ ਜਾਵੇ, ਇਸ ਲਈ ਇੱਕ-ਇੱਕ ਗੁਰੂ  ਘਰ ਵਿੱਚ 10-10 , 15-15, ਸਰੂਪ ਰੱਖੇ ਹੋਏ ਹਨ । ਕਿਉਂ ?
 ਜਿਸ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਹੋਵੇ ਉਸ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚਾ ਦਰਜ ਹੋਣਾ
ਚਾਹੀˆਦਾ ਹੈ ,
 ਜਦੋˆ ਸੰਭਾਲ ਨੀ ਸਕਦੇ ਕਿਉਂˆ ਗੁਰੂ ਘਰ ਬਣਾਉਂਦੇ ਹੋਂ ?
 ਜਦੋˆ ਸੰਭਾਲ ਨੀ ਸਕਦੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਰੱਖਦੇ ਹੋˆ
 ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆˆ ਰੁਕ ਨਹੀˆ ਸਕਦੀਆˆ ।
 ਹਰਲਾਜ ਸਿੰਘ ਬਹਾਦਰਪੁਰ           
 ਮੋ : 9417023911
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.